ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Apr 2013

ਬਦਲੇ ਰੰਗ

 ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਕਸ਼ਮੀਰੀ ਲਾਲ ਚਾਵਲਾ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਪ੍ਰਕਾਸ਼ਿਤ ਹੁੰਦੇ ਪਰਚੇ ਅਦਬੀ ਪਰਿਕਰਮਾ ਦੇ ਆਪ ਸੰਪਾਦਕ ਹਨ। ਇਹ ਪਰਚਾ ਤਿੰਨ ਭਾਸ਼ਾਵਾਂ- ਅਦਬੀ ਪਰਿਕਰਮਾ (ਪੰਜਾਬੀ), ਅਦਬੀ ਮਾਲ਼ਾ (ਹਿੰਦੀ) ਤੇ ਵਰਡ ਟੂ ਵਰਡ (ਅੰਗਰੇਜ਼ੀ) 'ਚ ਪ੍ਰਕਾਸ਼ਿਤ ਹੁੰਦਾ ਹੈ, ਜਿਸ ਵਿੱਚ ਸਮੇਂ-ਸਮੇਂ 'ਤੇ ਹਾਇਕੁ ਦੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਆਪ ਦੀਆਂ ਹੁਣ ਤੱਕ ਕਈ ਹਾਇਕੁ ਪੁਸਤਕਾਂ ਪੰਜਾਬੀ ਤੇ ਹਿੰਦੀ ਦੋਹਾਂ ਭਾਸ਼ਾਵਾਂ 'ਚ ਆ ਚੁੱਕੀਆਂ ਹਨ- 
ਹਾਇਕੁ ਯਾਤਰਾ (ਪੰਜਾਬੀ/ਹਿੰਦੀ ਹਾਇਕੁ ਸੰਗ੍ਰਹਿ) -  2007
ਯਾਦੇਂ (ਪੰਜਾਬੀ/ਹਿੰਦੀ ਹਾਇਕੁ ਸੰਗ੍ਰਹਿ) -  2008
ਬਾਂਕੇ ਦਰਿਆ(ਪੰਜਾਬੀ/ਹਿੰਦੀ ਹਾਇਕੁ ਸੰਗ੍ਰਹਿ)- 2013
ਪੰਜਾਬੀ ਹਾਇਕੁ - ਕਸ਼ਮੀਰੀ ਲਾਲ ਚਾਵਲਾ ਤੇ ਜਰਨੈਲ ਸਿੰਘ ਭੁੱਲਰ – 2005

ਆਪ ਹਾਇਕੁ ਤੇ ਤਾਂਕਾ ਲਿਖਦੇ ਹਨ ਤੇ ਅੱਜ ਸਾਡੇ ਨਾਲ਼ ਆਪਣੇ ਤਾਂਕਾ ਸਾਂਝੇ ਕਰ ਰਹੇ ਹਨ। ਮੈਂ ਆਪ ਜੀ ਦਾ ਹਾਇਕੁ-ਲੋਕ ਮੰਚ 'ਤੇ ਨਿੱਘਾ ਸੁਆਗਤ ਕਰਦੀ ਹਾਂ। 

1.
ਇੱਕ ਕਿਤਾਬ
ਉਸ ਦਾ ਜੋ ਚਿਹਰਾ
ਬਦਲੇ ਰੰਗ
ਪੰਨਾ-ਪੰਨਾ ਬੋਲਦਾ
ਇਤਿਹਾਸ ਬੋਲਦਾ 

2.
ਤੇਰਾ ਚਿਹਰਾ
ਪੱਤਝੜ ਵਿੱਚ ਵੀ
ਫੁੱਲ ਗੁਲਾਬ
ਜਿਵੇਂ ਰੋਹੀ ਦਾ ਫੁੱਲ
ਬਖਸ਼ਦਾ ਤਾਜ਼ਗੀ  

ਕਸ਼ਮੀਰੀ ਲਾਲ ਚਾਵਲਾ
( ਸ੍ਰੀ ਮੁਕਤਸਰ ਸਾਹਿਬ) 

ਨੋਟ: ਇਹ ਪੋਸਟ ਹੁਣ ਤੱਕ 27 ਵਾਰ ਖੋਲ੍ਹ ਕੇ ਪੜ੍ਹੀ ਗਈ ।

2 comments:

  1. ਕਸ਼ਮੀਰੀ ਲਾਲ ਚਾਵਲਾ ਜੀ ਦਾ ਹਾਇਕੁ-ਲੋਕ ਮੰਚ 'ਤੇ ਸੁਆਗਤ ਕਰਦੇ ਹਾਂ।
    ਚਿਹਰਿਆਂ ਦੇ ਭਾਵਾਂ ਨੂੰ ਦਰਸਾਉਂਦੇ ਤਾਂਕਾ ਵਧੀਆ ਲੱਗੇ।

    ReplyDelete
  2. ਹਾਇਕੂ ਲੋਕ ਤੇ ਚਾਵਲਾ ਜੀ ਦੇ ਤਾਂਕਾ ਵੇਖ ਕੇ ਬੇਹੱਦ ਖੁਸ਼ੀ ਹੋਈ .... ਮੈਂ ਚਾਵਲਾ ਜੀ ਦਾ ਸਵਾਗਤ ਕਰਦਾ ਹਾਂ... ਡਾ. ਹਰਦੀਪ ਕੌਰ ਸੰਧੂ ਜੀ ਦਾ ਵੀ ਬੇਹੱਦ ਧੰਨਵਾਦੀ ਜਿੰਨਾਂ ਨੇ ਸਾਨੂੰ ਏਨਾ ਮਾਣ ਬਖਸ਼ਿਆ ਹੈ ....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ