ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Nov 2013

ਸਾਂਝਾ ਤੰਦੂਰ

1.
ਥੱਬਾ ਬਾਲਣ
ਕੁੜੀਆਂ ਤਪਾਉਣ
ਸਾਂਝਾ ਤੰਦੂਰ।


2.
ਮੱਖਣ ਪੇੜਾ
ਚਿੱਭੜਾਂ ਦੀ ਚੱਟਣੀ
ਤੰਦੂਰੀ ਰੋਟੀ।


ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ 

(ਨੋਟ: ਇਹ ਪੋਸਟ ਹੁਣ ਤੱਕ 84 ਵਾਰ ਖੋਲ੍ਹ ਕੇ ਪੜ੍ਹੀ ਗਈ )

5 comments:

  1. thabba shabad brha piara e ...der baad yaad aya e....ise tran chibbarh ...jdon pind hunde c udon ih galan naal wasta c...aj der baad eh shabad parh k suaad aya hai

    ReplyDelete
  2. ਸਮੇਂ ਨਾਲ ਸਭ ਕੁਝ ਬਦਲ ਗਿਆ , ਸ਼ਬਦਾਂ ਨਾਲ ਸੋਹਣੀ ਤਸਵੀਰ ਖਿੱਚੀ ਹੈ । ਦਿਲਕਸ਼ ਰਚਨਾ ।

    ReplyDelete
  3. ਪੰਜਾਬੀ ਵਿਰਸੇ ਦੀ ਬਾਤ ਪਾਉਂਦੇ ਨੇ ਇਹ ਹਾਇਕੁ !
    ਥੱਬਾ ਬਾਲਣ- ਆਮ-ਬੋਲਚਾਲ ਦੀ ਬੋਲੀ 'ਚੋਂ ਲਏ ਸ਼ਬਦਾਂ ਨੇ ਹਾਇਕੁ ਨੂੰ ਜੀਵਿਤ ਕਰ ਦਿੱਤਾ।
    ਚਿੱਭੜਾਂ ਦੀ ਚੱਟਣੀ ਦੇ ਸੁਆਦ ਦਾ ਅੱਜਕੱਲ ਕਿਸ ਨੂੰ ਪਤਾ ਹੈ? ਹੁਣ ਤਾਂ ਸ਼ਾਇਦ ਕਿਸੇ ਨੇ ਚਿੱਭੜ ਵੀ ਨਾ ਦੇਖੇ ਹੋਣ?
    ਅੰਮ੍ਰਿਤ ਵਧਾਈ ਦਾ ਪਾਤਰ ਹੈ, ਇਸ ਸੋਹਣੀ ਪੇਸ਼ਕਾਰੀ ਲਈ !

    ReplyDelete
  4. ਅੰਮ੍ਰਿਤ ਰਾਏ ਜੀ--ਬਹੁਤ ਖੂਬ,ਕਮਾਲ ਦੀ ਸ਼ਬਦਾਵਲੀ ਵਰਤੀ ਹੈ । ਬਚਪਨ ਯਾਦ ਆ ਗਿਆ, ਜਦੋਂ ਇਹ ਨਿਜ਼ਾਰੇ ਆਮ ਵੇਖਣ ਨੂੰ ਮਿਲਦੇ ਸਨ ।

    ReplyDelete
  5. ਸਤਿ ਸ਼੍ਰੀ ਅਕਾਲ ਜੀਓ!
    ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸੱਭ ਨੇ ਮੇਰੀ ਨਿਮਾਣੇ ਦੀ ਲਿਖਤ ਨੂੰ ਭਰਵਾ ਹੁੰਗਾਰਾ ਦਿੱਤਾ ਹੈ। ਮੈਂ ਹਮੇਸ਼ਾ ਹੀ ਤੁਹਾਡੇ ਇਸ ਹੁੰਗਾਰੇ ਦਾ ਸ਼ੁਕਰ-ਗੁਜ਼ਾਰ ਰਹਾਂਗਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ