ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਜਰਨੈਲ ਸਿੰਘ ਭੁੱਲਰ । ਆਪ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ। ਆਪ ਪਿੱਛਲੇ ਕਾਫ਼ੀ ਅਰਸੇ ਤੋਂ ਹਾਇਕੁ ਲਿਖਦੇ ਆ ਰਹੇ ਹਨ। ਆਪ ਨੇ 2005 'ਚ 'ਪੰਜਾਬੀ ਹਾਇਕੁ' ਨਾਂ ਦੀ ਹਾਇਕੁ ਪੁਸਤਕ ਆਪਣੇ ਸਾਹਿਤਕ ਸਾਥੀ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਸੰਗ ਰਲ਼ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈ ਸੀ। ਹੁਣ 2013 'ਚ ਆਪ ਦੀ ਪੁਸਤਕ 'ਹਾਇਕੁ ਰਿਸ਼ਮਾਂ' ਪ੍ਰਕਾਸ਼ਿਤ ਹੋਈ ਹੈ।
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਆਪਣੀ ਪੁਸਤਕ ਹਾਇਕੁ ਰਿਸ਼ਮਾਂ ਭੇਜ ਕੇ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।
1.
ਤ੍ਰੇਲ ਤੁਪਕਾ
ਘਾਹ ਉੱਤੇ ਲਮਕੇ
ਮੋਤੀ ਬਣ ਕੇ।
2.
ਮਿੱਠੀ ਸੁਗੰਧ
ਫੁੱਲਾਂ ਵਿੱਚੋਂ ਨਿਕਲ਼ੀ
ਫਿਜ਼ਾ 'ਚ ਘੁਲੀ ।
3.
ਆਥਣ ਵੇਲ਼ਾ
ਡੁੱਬਦਾ ਸੀ ਸੂਰਜ
ਲਿਸ਼ਕੇ ਪਾਣੀ।
ਜਰਨੈਲ ਸਿੰਘ ਭੁੱਲਰ
(ਮੁਕਤਸਰ)
('ਹਾਇਕੁ ਰਿਸ਼ਮਾਂ' 'ਚੋਂ ਧੰਨਵਾਦ ਸਹਿਤ)
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਆਪਣੀ ਪੁਸਤਕ ਹਾਇਕੁ ਰਿਸ਼ਮਾਂ ਭੇਜ ਕੇ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।
1.
ਤ੍ਰੇਲ ਤੁਪਕਾ
ਘਾਹ ਉੱਤੇ ਲਮਕੇ
ਮੋਤੀ ਬਣ ਕੇ।
2.
ਮਿੱਠੀ ਸੁਗੰਧ
ਫੁੱਲਾਂ ਵਿੱਚੋਂ ਨਿਕਲ਼ੀ
ਫਿਜ਼ਾ 'ਚ ਘੁਲੀ ।
3.
ਆਥਣ ਵੇਲ਼ਾ
ਡੁੱਬਦਾ ਸੀ ਸੂਰਜ
ਲਿਸ਼ਕੇ ਪਾਣੀ।
ਜਰਨੈਲ ਸਿੰਘ ਭੁੱਲਰ
(ਮੁਕਤਸਰ)
('ਹਾਇਕੁ ਰਿਸ਼ਮਾਂ' 'ਚੋਂ ਧੰਨਵਾਦ ਸਹਿਤ)
ਜੀ ਆਇਆਂ ਨੂੰ ਭੁੱਲਰ ਅੰਕਲ ਜੀਓ! ਅਸੀਂ ਸਾਰੇ ਤੁਹਾਡਾ ਹਾਇਕੁ-ਲੋਕ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇਹਨੇ ਸੋਹਣੇ ਹਾਇਕੁ ਲਿਖਣ ਦੇ ਵਧਾਈ ਦੇ ਪਾਤਰ ਹੋ।
ReplyDelete