ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Nov 2013

ਅਣਕਿਹਾ ਦਰਦ (ਚੋਕਾ)

ਤੇਰੀ ਮਿਲਣੀ
ਸੁਣਾ ਜਾਂਦੀ ਹੈ ਮੈਨੂੰ
ਹਰ ਵਾਰ ਹੀ
ਅਣਕਿਹਾ ਦਰਦ
ਨੁੱਚੜਦਾ ਏ
ਜੋ ਤੇਰੀਆਂ ਅੱਖਾਂ ‘ਚੋਂ
ਜ਼ਿੰਦ ਨਪੀੜੀ 
ਅਣਪੁੱਗੀਆਂ ਰੀਝਾਂ 
ਟੁੱਟੀਆਂ ਵਾਟਾਂ 
ਹੁਣ ਕਿੱਥੋਂ ਲਿਆਵਾਂ

ਪੀੜ ਖਿੱਚਦਾ 
ਕੋਈ ਜਾਦੂਈ ਫੰਬਾ
ਸਹਿਜੇ ਜਿਹੇ 
ਤੇਰੇ ਅੱਲੇ ਫੱਟਾਂ 'ਤੇ 
ਧਰਨ ਨੂੰ ਮੈਂ 
ਕਾਲਜਿਓਂ ਉੱਠਦੀ
ਬੇਨੂਰ ਹੋਈ 
ਬੁੱਲਾਂ ਤੇ  ਕੇ ਮੁੜੀ
ਸੂਲਾਂ ਚੁੱਭਵੀਂ 
ਤਿੱਖੀ ਜਿਹੀ ਟੀਸ ਨੇ
ਹੌਲੇ-ਹੌਲੇ ਹੀ 
ਸਮੇਂ ਦੀਆਂ ਤਲੀਆਂ 
ਫੰਬੇ ਧਰ ਕੇ 

ਆਪੇ ਹੀ ਭਰਨੇ ਨੇ
ਦਿਲ ਤੇਰੇ ਦੇ 
ਅਕਹਿ ਤੇ ਅਸਹਿ 
ਡੂੰਘੇ ਪੀੜ ਜ਼ਖਮ !



ਡਾ. ਹਰਦੀਪ ਕੌਰ ਸੰਧੂ 
(ਸਿਡਨੀ)  

*ਚੋਕਾ ਜਪਾਨੀ ਕਾਵਿ ਵਿਧਾ ਹੈ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। 
(ਨੋਟ: ਇਹ ਪੋਸਟ ਹੁਣ ਤੱਕ 167 ਵਾਰ ਖੋਲ੍ਹ ਕੇ ਪੜ੍ਹੀ ਗਈ )

5 comments:

  1. ਇਸ ਰਚਨਾ ਦਾ ਬਿਆਨ ਅਤੇ ਲਫ਼ਜ਼ਾਂ ਦੀ ਚੌਣ ਬਹੁਤ ਸੁੰਦਰ ਹੈ । ਦਰਦ ਦੇ ਅਹਸਾਸ ਨੂੰ ਲਫਜ਼ ਦੇਣੇ ,ਜਿੰਦਗੀ ਨੂੰ ਕੁਝ ਹੋਰ ਸਾਹ ਦੇਣ ਦੀ ਕਲਾ ਹੈ ।

    ReplyDelete
  2. ਇਸ ਚੋਕੇ ਦੀ ਰੂਹ ਤੱਕ ਅੱਪੜਨ ਲਈ ਬਹੁਤ-ਬਹੁਤ ਸ਼ੁਕਰੀਆ।
    ਸੱਚ ਕਿਹਾ ਤੁਸਾਂ ਨੇ ਦਿਲਜੋਧ ਸਿੰਘ ਜੀ, ਇੱਕ ਦੋਸਤ ਦੀ ਜ਼ਿੰਦਗੀ ਨੂੰ ਕੁਝ ਸਾਹ ਦੇਣ ਦੀ ਹੀ ਕੋਸ਼ਿਸ਼ ਕੀਤੀ ਹੈ। ਰੱਬ ਉਸ ਨੂੰ ਹੋਰ ਤਾਕਤ ਦੇਵੇ ਜ਼ਿੰਦਗੀ ਦੀਆਂ ਕਠਿਨਾਈਆਂ ਨਾਲ਼ ਨਜਿੱਠਣ ਲਈ ।

    ReplyDelete
  3. ਹਰਦੀਪ--ਸਾਰੇ ਜਹਾਂ ਦਾ ਦਰਦ ਇਕ ਭਾਵ ਪੂਰਵਕ ਚੋਕੇ ਵਿਚ ਭਰ ਦਿਤਾ । ਇਸ ਤਰਾਂ ਕਰਕੇ ਇਕ ਮੁਰਝਾਏ ਦਿਲ ਨੂੰ ਬਹੁਤ ਸੰਦਰ ਢੰਗ ਨਾਲ ਜਾਦੂਈ ਲਫਜ਼ਾ ਰਾਹੀਂ ਢਾਰਸ ਦਿਤੀ ਹੈ । ਹਰਦੀਪ- ਬਹੁਤ ਖੂਬ। ਪਰਮਾਤਮਾਂ ਆਪ ਨੂੰ ਹੋਰ ਬੱਲ ਬਖਸ਼ੇ ।

    ReplyDelete
  4. bahut vadhia hai...sachmuch aap hi bharne painde ne dil de jakham...great...

    ReplyDelete
  5. ਆਪ ਸਭ ਪਾਠਕਾਂ ਦੇ ਦਿੱਤੇ ਭਰਪੂਰ ਹੌਸਲੇ ਨਾਲ਼ ਹੀ ਹਰ ਦਿਨ ਅੱਗੇ ਵੱਧਣ ਦੀ ਇੱਕ ਕੋਸ਼ਿਸ਼ ਸਦਾ ਕਰਦੀ ਰਹਿੰਦੀ ਹਾਂ।
    ਜੋਗਿੰਦਰ ਸਿੰਘ ਅੰਕਲ ਜੀ ਤੇ ਜਸਵਿੰਦਰ ਸਿੰਘ ਜੀ, ਬਹੁਤ-ਬਹੁਤ ਸ਼ੁਕਰੀਆ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ