ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Aug 2017

ਹੋਣਹਾਰ ਮਾਂ (ਕਹਾਣੀ)


ਕੱਲ ਮੇਰੇ ਬੱਚਿਆਂ ਦਾ ਤਿਮਾਹੀ ਪੇਪਰਾਂ ਦਾ ਰਿਜ਼ਲਟ ਸੀ। ਮੈਂ ਬਹੁਤ ਉਤੇਜਿਤ ਸੀ। ਸਵੇਰੇ ਤਿਆਰ ਹੋ ਕੇ ਮੈਂ ਆਪਣੀ ਪਤਨੀ ਨਾਲ ਕਾਨਵੈਂਟ ਸਕੂਲ ਚਲਾ ਗਿਆ । ਅਸੀਂ ਆਪਣੇ ਬੱਚਿਆਂ ਦਾ ਰਿਜ਼ਲਟ ਲੈਣ ਲਈ ਉਨ੍ਹਾਂ ਦੀਆਂ ਜਮਾਤਾਂ ਵਿੱਚ ਗਏ ।ਸਾਰੇ ਮਾਪੇ ਆਪਣੇ ਆਪਣੇ ਬੱਚਿਆਂ ਦੇ ਪੇਪਰ ਦੇਖ ਰਹੇ ਸਨ ।ਕੋਈ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਤੇ ਖੁਸ਼ ਸੀ ਅਤੇ ਕੋਈ ਨਾਖੁਸ਼ ।ਅਸੀਂ ਵੀ ਆਪਣੇ ਬੱਚਿਆਂ ਦਾ ਰਿਜ਼ਲਟ ਦੇਖਿਆ ।ਸੰਤੁਸ਼ਟ ਸੀ ਕਿ ਦੋਵੇਂ ਬੱਚਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ।ਅਸੀਂ ਅਜੇ ਮੇਰੇ ਬੇਟੇ ਦੀ ਜਮਾਤ ਵਿੱਚ ਬੈਠੇ ਸੀ ਕਿ ਸਾਨੂੰ ਸੁਨੇਹਾ ਮਿਲਿਆ ਕਿ ਤੁਹਾਡੀ ਫੀਸ ਜਮ੍ਹਾ ਨਹੀਂ  ਹੋਈ ਇਸ ਲਈ ਤੁਸੀ ਸਿਸਟਰ (ਮੁੱਖ ਅਧਿਆਪਕਾ) ਨੂੰ ਮਿਲ ਕੇ ਜਾਣਾ ਹੈ ।ਅਸੀਂ ਸਿਸਟਰ ਨੂੰ ਮਿਲਣ ਉਹਨਾਂ ਦੇ ਦਫਤਰ ਵਿੱਚ ਚਲੇ ਗਏ ।ਉਹ ਕਿਸੇ ਹੋਰ ਨਾਲ ਗੱਲਬਾਤ ਕਰ ਰਹੇ ਸਨ ।ਅਸੀਂ ਇੰਤਜ਼ਾਰ ਕਰਨ ਲੱਗੇ ।ਸਾਡੀ ਵਾਰੀ ਆਉਣ ਵਾਲੀ ਹੀ ਸੀ ਕਿ ਉਥੇ ਸਿਸਟਰ ਨੂੰ ਮਿਲਣ ਲਈ ਇੱਕ ਅਧਿਆਪਕਾ ਆਈ ਜੋ ਕਿਸੇ ਸਰਕਾਰੀ ਸਕੂਲ ਵਿੱਚ ਤਾਇਨਾਤ ਸੀ।
          ਇਹ ਮੈਡਮ ਜੀ ਪਹਿਲਾਂ ਇਸ ਸਕੂਲ ਵਿਚ ਪੜ੍ਹਾਉਂਦੇ ਸਨ।ਇਸ ਲਈ ਸਿਸਟਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਮੈਡਮ ਜੀ ਦੇ ਬੱਚੇ ਵੀ ਇਸੇ ਸਕੂਲ ਵਿੱਚ ਪੜ੍ਹਦੇ ਸਨ ।ਇਸ ਲਈ ਸਿਸਟਰ ਨੇ ਮੈਡਮ ਤੋਂ ਉਨ੍ਹਾਂ ਦੇ ਬੱਚਿਆਂ ਦਾ ਰਿਜ਼ਲਟ ਪੁੱਛਿਆ ।ਮੈਡਮ ਜੀ ਨੇ ਕਿਹਾ ਕਿ ਇਸ ਵਾਰ ਮੇਰੇ ਬੇਟੇ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਹੈ ਤੇ ਹੁਣ ਅਗਲੀ ਵਾਰ ਮੈਂ ਆਪਣੀ ਬੇਟੀ 'ਤੇ ਜੋਰ ਲਗਾਵਾਂਗੀ।ਮੈਡਮ ਜੀ ਕਹਿ ਰਹੇ ਸਨ ਕਿ ਸਿਸਟਰ ਮੈਂ ਤਾਂ ਇਸ ਵਾਰ ਆਪਣੇ ਬੇਟੇ ਨੂੰ ਮਿਹਨਤ ਕਰਵਾਉਣ ਲਈ ਸਰਕਾਰੀ ਸਕੂਲ ਤੋਂ ਸੀ-ਲੀਵ,ਮੈਡੀਕਲ ਲੀਵ, ਫਰਲੋ,ਡਿਊਟੀਆਂ ਅਤੇ ਜਦੋਂ ਕਦੇ ਵੀ ਦਾ ਲੱਗਦਾ ਸੀ ਆਪਣੇ ਬੇਟੇ ਨੂੰ ਮਿਹਨਤ ਕਰਵਾਈ ਹੈ।ਹੁਣ ਇਸ ਵਾਰ ਦੋਨਾਂ ਬੱਚਿਆਂ 'ਤੇ ਜੋਰ ਲਗਾਉਣਾ ਹੈ।ਇਹ ਕਹਿ ਕੇ ਮੈਡਮ ਜੀ ਤਾਂ ਚਲੇ ਗਏ ਪਰ ਮੇਰੇ ਮਨ ਵਿਚ ਸਵਾਲਾਂ ਦੀ ਝੜੀ ਲੱਗ ਗਈ ਕਿ ਸੱਚਮੁੱਚ ਕਿੰਨੀ ਹੋਣਹਾਰ ਮਾਂ ਸੀ ਉਹ ਮੈਡਮ ਜੋ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਵੀ ਕਰ ਸਕਦੀ ਸੀ।ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਕੁਝ ਇਸ ਹੋਣਹਾਰ ਮਾਂ ਤੋਂ। 

ਅਸੀਂ ਆਪਣੀ ਸਮੱਸਿਆ ਦਾ ਹੱਲ ਕੱਢਿਆ ਤੇ ਦਫਤਰ ਤੋਂ ਬਾਹਰ ਆ ਗਏ ਪਰ ਮੈਡਮ ਜੀ ਦੁਆਰਾ ਪੈਦਾ ਕੀਤੀ ਸਮੱਸਿਆ ਦਾ ਹੱਲ ਕਦੋਂ ਨਿਕਲੇਗਾ ਇਸ ਬਾਰੇ ਕੁਝ ਨਹੀਂ ਪਤਾ ?ਰੰਜੀਵ ਮੋਂਗਾ 

ਸਰਕਾਰੀ ਸਕੂਲ 
ਮੋਠਾਂ ਵਾਲਾ 
9815046050


* ਇੱਕ ਸੱਚੀ ਘਟਨਾ 'ਤੇ ਅਧਾਰਿਤ ਕਹਾਣੀ। 
ਨੋਟ : ਇਹ ਪੋਸਟ ਹੁਣ ਤੱਕ 350 ਵਾਰ ਪੜ੍ਹੀ ਗਈ ਹੈ।

3 comments:

 1. ਸਭ ਤੋਂ ਪਹਿਲਾਂ ਆਪ ਦਾ ਸਫ਼ਰਸਾਂਝ ਮੰਚ ;ਤੇ ਸੁਆਗਤ ਕਰਦੇ ਹਾਂ।
  ਬੜੀ ਦਿਲ ਟੁੰਬਵੀਂ ਕਹਾਣੀ ਹੈ ਜੋ ਹਰ ਪਾਠਕ ਨੂੰ ਕੁਝ ਸੋਚਣ 'ਤੇ ਮਜਬੂਰ ਕਰੇਗੀ।
  ਆਖਿਰ ਇੱਕ ਅਧਿਆਪਕ ਆਪਣੀ ਜ਼ਿੰਮੇਵਾਰੀ ਕਦੋਂ ਸਮਝੇਗਾ ?
  ਕੀ ਉਸ ਦੇ ਵਿਦਿਆਰਥੀਆਂ ਦੇ ਭਵਿੱਖ ਦੀ ਜ਼ਿੰਮੇਵਾਰੀ ਉਸ ਦੀ ਨਹੀਂ ਹੈ ?
  ਮਾਪੇ ਆਪਣੇ ਬੱਚਿਆਂ ਨੂੰ ਇਹਨਾਂ ਅਧਿਆਪਕਾਂ ਦੇ ਭਰੋਸੇ ਸਕੂਲ ਭੇਜਦੇ ਨੇ ਤੇ ਜੇ ਉਹ ਭਰੋਸਾ ਹੀ ਜਿਉਂਦਾ ਨਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਵਿਦਿਅਕਯੋਗਤਾ ਦੀ ਆਸ ਅਸੀਂ ਕਿੱਥੋਂ ਕਰਾਂਗੇ।
  ਬਹੁਤ ਸੁਆਲ ਇਹ ਕਹਾਣੀ ਪਾਉਂਦੀ ਹੈ ਜਿੰਨਾਂ ਦੇ ਅਸੀਂ ਜਵਾਬਦੇਹ ਹਾਂ। ਕੀ ਸਾਡੇ ਕੋਲ ਇਸ ਦਾ ਕੋਈ ਜਵਾਬ ਹੈ ?
  ਸਾਂਝ ਪਾਉਣ ਲਈ ਇੱਕ ਵਾਰ ਫੇਰ ਤੋਂ ਧੰਨਵਾਦ।
  ਹਰਦੀਪ ਕੌਰ ਸੰਧੂ (ਡਾ.)
  ਸੰਪਾਦਕ ਸਫ਼ਰਸਾਂਝ

  ReplyDelete
 2. ਦਿਲ ਛੂਹ ਲੈਣ ਵਾਲੀ ਕਹਾਣੀ

  ਪਤਾ ਨਹੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਉਹ ਮਾਵਾਂ ਜੋ ਗਰਮੀ ਸਰਦੀ ਦੀ ਪਰਵਾਹ ਕੀਤੇ ਬਗੈਰ , ਦੋ ਟੁਕ ਦੀ ਰੋਟੀ ਲਈ ਖੇਤਾਂ ਚ' ਮਿੱਟੀ ਨਾਲ ਮਿੱਟੀ ਹੋਈ ਰਹਿੰਦੀਆਂ ਨੇ, ੳਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਸੀ ਲੀਵ, ਮੈਡੀਕਲ ਲੀਵ ਜਾਂ ਫਰਲੋ ਮਿਲੇਗੀ???
  ਕਦੋਂ ਇਹਨਾਂ ਦੀ ਡਿਊਟੀ ਵੀ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਤੇ ਲੱਗੇਗੀ????
  ਤੇ ਜੋ ਇਹਨਾਂ ਬੱਚਿਆਂ ਦਾ ਭਵਿੱਖ਼ ਸਵਾਰ ਸਕਦੇ ਹਨ, ਉਹਨਾਂ ਨੂੰ ਆਪਣੀ ਡਿਊਟੀ ਦੀ ਸਮਝ ਕਦੌਂ ਆਏਗੀ????

  ਕਦੌਂ????

  ReplyDelete
 3. ehi te trasdi ehh is sadi di ki sanu sirf teachers da hi kasoor hai govt schoola vich study na karvaun de vich.sare honhar parents apne bache convent schools bhejde ne te sarkari schoolan de hisse aunde a ohh bache jehde hadi saouni te majdoori te chale jande a . ikale teachers nu kosna chad ke apne bachiyan nu sarkari schoolan vich padao te resposible parents vangu nigrani rakhi jave te kime koi sarkari teacher kutahi kar sakda..

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ