ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 May 2018

ਅਮਲ ( ਮਿੰਨੀ ਕਹਾਣੀ )

 ਸਿਮਰੋ ਪੰਜਵੀ ਜਮਾਤ ਦੀ ਬਹੁਤ ਹੀ ਹੋਣਹਾਰ ਲੜਕੀ ਸੀ । ਉਹ ਜੋ ਕੁੱਝ ਵੀ ਸਕੂਲ 'ਚ ਪੜ੍ਹਦੀ , ੳੁਸ 'ਤੇ ਜ਼ਰੂਰ ਅਮਲ ਕਰਿਅਾ ਕਰਦੀ ਸੀ ।
   ਇੱਕ ਦਿਨ ੳੁਸ ਦੀ ਮੈਡਮ ਨੇ ਪੜ੍ਹਾਉਂਦੇ ਹੋਏ ਕਿਹਾ ,
   " ਬੱਚਿਓ , ਸਾਨੂੰ  ਫ਼ਲ , ਹਰੀਆਂ ਸਬਜ਼ੀਆਂ ਖਾਣ ਤੋਂ ਇਲਾਵਾ ਰੋਜ਼ਾਨਾ ਦੁੱਧ ਵੀ ਪੀਣਾ ਚਾਹੀਦਾ ਐ "
   ਇਹ ਸੁਣ ਕੇ ਸਿਮਰੋ ਖੜ੍ਹੀ ਹੋ ਕੇ ਕਹਿਣ ਲੱਗੀ , 
   " ਮੈਡਮ ਜੀ , ਸਰਪੰਚਾਂ ਦੇ ਪਸ਼ੂਆਂ ਦਾ ਗੋਹਾ ਸੁੱਟ ਕੇ ,  ਮਸਾਂ ਤਾਂ ਚਾਹ ਜੋਗਾ ਦੁੱਧ ਮਿਲਦੈ ਮੇਰੀ ਮਾਂ ਨੂੰ , ਮੈਨੂੰ ਕੌਣ ਦੇਊ ਪੀਣ ਲਈ ? " 
        
  
ਮਾਸਟਰ ਸੁਖਵਿੰਦਰ ਦਾਨਗੜ੍ਹ

19 May 2018

ਘੁੰਡ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for ਘੁੰਡ
"ਸਾਡੇ ਘਰ 'ਚ ਔਰਤਾਂ ਸਿਰਫ਼ ਵਿਖਾਈ ਦੇਣੀਆਂ ਚਾਹੀਦੀਆਂ ਨੇ,ਸੁਣਾਈ ਨਹੀਂ।" ਤਾਨਾਸ਼ਾਹੀ ਹੁਕਮ ਝਾੜਦਾ ਉਹ ਘਰੋਂ ਬਾਹਰ ਨਿਕਲ਼ ਗਿਆ। 
"ਪਤਾ ਨੀ ਬੇਜੀ ਨੇ ਐਨੀ ਉਮਰ ਇਓਂ ਹੀ ਕਿਵੇਂ ਕੱਢ ਲਈ।" ਉਹ ਮੂੰਹ 'ਚ ਹੀ ਬੁੜਬੁੜਾਈ। 
"ਉਫ਼ ਮੈਨੂੰ ਤਾਂ ਸਾਹ ਹੀ ਨਹੀਂ ਆ ਰਿਹਾ ਸੀ। ਇਉਂ ਲੱਗਦਾ ਸੀ ਕਿ ਏਸ ਘੁੰਡ ਥੱਲੇ ਹੁਣੇ ਮੇਰਾ ਦਮ ਘੁਟ ਜਾਣਾ।"
 ਉਸ ਨੇ ਸਿਰ 'ਤੇ ਲਿਆ ਦੁੱਪਟਾ ਪਰ੍ਹਾਂ ਵਗ੍ਹਾ ਮਾਰਿਆ। ਹੁਣ ਉਹ ਅੱਧ ਢਕੇ ਲਿਬਾਸ 'ਚ ਘਰ ਦੀ ਤਾਨਾਸ਼ਾਹ ਬਣੀ ਬੈਠੀ ਸੀ। 

*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

11 May 2018

ਮੌਕਾ ( ਮਿੰਨੀ ਕਹਾਣੀ )


    ਪਰਦੀਪ ਦੇ ਬਾਰਵੀਂ ਜਮਾਤ ਵਿੱਚੋਂ ਵਧੀਆ ਅੰਕ ਅਾੳੁਂਣ ਕਰਕੇ ਸਾਰਾ ਪਰਿਵਾਰ ਬਹੁਤ ਖ਼ੁਸ਼ ਸੀ । ੳੁਸਦੇ ਪਿਤਾ ਜਗਤਾਰ ਸਿੰਘ ਦਾ ਸੁਪਨਾ ਸੀ ਕਿ ੳੁਸ ਦਾ ਬੇਟਾ ਕੋਈ ਵੱਡਾ ਅਹੁਦਾ ਪ੍ਰਾਪਤ ਕਰੇ । ਇਸ ਲਈ ੳੁਸਨੇ ਪਰਦੀਪ ਨੂੰ ਟੈਸਟਾਂ ਦੀ ਤਿਆਰੀ ਕਰਨ ਲਈ ਸ਼ਹਿਰ ਭੇਜ ਦਿੱਤਾ ।
ਇਕ ਦਿਨ ਜਗਤਾਰ ਨੂੰ ੳੁਸਦਾ ਦੋਸਤ ਕਹਿਣ ਲੱਗਾ,
      " ਜਗਤਾਰ , ਕੀ ਫਾਇਦਾ  ਕੋਚਿੰਗ ਸੈਟਰਾਂ 'ਚ ਅੈਨੇ ਪੈਸੇ ਬਰਬਾਦ ਕਰਨ ਦਾ , ਮੇਰੀ ਮੰਨ ਤੂੰ ਮੁੰਡੇ ਨੂੰ ਕੋਈ ਛੋਟਾ ਮੋਟਾ ਕੋਰਸ ਕਰਾ ਲੈ , ਅਾਪਣੇ ਪਰਦੀਪ ਦੇ ਨੰਬਰ ਵੀ ਠੀਕ ਈ ਐ , ਬੱਚੇ ਤਾਂ ਬਾਹਲੇ-ਬਾਹਲੇ ਨੰਬਰ ਲਈ ਫਿਰਦੇ ਅੈ  "

ਇਹ ਸੁਣ ਕੇ ਜਗਤਾਰ ਬੋਲਿਆ ,
     " ਵੀਰ ਮੇਰਿਅਾ , ਬਾਹਲੇ ਨੰਬਰਾਂ ਅਾਲ਼ੇ ਹੁਣ ਟੈਸਟਾਂ ਦੀ ਤਿਆਰੀ ਕਿੱਥੇ ਕਰਦੇ ਐ , ੳੁਹ ਤਾਂ ਅਾਈਲੈਟਸ ਕਰਨ ਸਾਰ  ਜਹਾਜ ਚੜ੍ਹ ਜਾਂਦੇ ਨੇ , ਅਾਹੀ  ਤਾਂ ਮੌਕਾ ਅੈ ਪਰਦੀਪ ਕੋਲ ਇੱਥੇ ਹੀ ਕੁਝ ਬਣਨ ਦਾ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

8 May 2018

ਨੁਕਸਾਨ ( ਮਿੰਨੀ ਕਹਾਣੀ )

ਬਲਜੀਤ ਸਕੂਲ ਜਾਣ ਲਈ ਤਿਆਰ ਹੋ ਰਹੀ ਸੀ ਅਤੇ ਕੋਲ ਬੈਠਾ ੳੁਸ ਦਾ ਬੇਟਾ ਮੋਬਾਇਲ ਉੱਤੇ ਗੇਮ ਖੇਡ ਰਿਹਾ ਸੀ । ੳੁਹ ਰੋਜ਼ਾਨਾ ਬੇਟੇ ਨੂੰ ਸਕੂਲ ਵੈਨ ਚੜ੍ਹਾਉਣ ਪਿੱਛੋਂ ਆਪਣੀ ਡਿਊਟੀ 'ਤੇ ਜਾਂਦੀ ਸੀ ।
     ਵੈਨ ਦਾ ਹਾਰਨ ਸੁਣ ਕੇ ਜਦੋਂ ਬਲਜੀਤ ਨੇ ਅਾਪਣੇ ਬੇਟੇ ਤੋ ਮੋਬਾਇਲ ਮੰਗਿਆ ਤਾਂ ੳੁਹ ਰੋਣ - ਹਾਕਾ ਮੂੰਹ ਬਣਾ ਕੇ ਕਹਿਣ ਲੱਗਿਆ ,
      " ਮੰਮਾ,ਮੇਰਾ ਜੀਅ ਕਰਦੈ ,ਅੱਜ ਮੈਂ ਮੋਬਾਇਲ ਸਕੂਲ 'ਚ ਈ ਲੈ ਜਾਵਾਂ "

ਇਹ ਸੁਣ ਕੇ ਬਲਜੀਤ ਅੱਗ ਬਬੂਲਾ ਹੋ ਕੇ ਬੋਲੀ ,
    " ਸਕੂਲ 'ਚ ਫੋਨ !! ੳੁੱਥੇ ਪੜ੍ਹਨ ਜਾਣੈ ਜਾਂ ਮੋਬਾਇਲ 'ਤੇ ਗੇਮਾਂ ਖੇਡਣ ? ਬਥੇਰਾ ਨੁਕਸਾਨ ਕਰਤਾ ਪਹਿਲਾਂ ਹੀ ਇਸ ਨੇ ਤੇਰੀ ਪੜ੍ਹਾਈ ਦਾ , ਫੜਾ ੳੁਰੇ "
        ਬਲਜੀਤ ਨੇ ਇੱਕੋ ਝਟਕੇ 'ਚ ਮੋਬਾਇਲ ਖੋਹ ਲਿਅਾ ਅਤੇ ਬੇਟਾ ਗੁੱਸੇ 'ਚ ਬੋਲਿਆ ,
      " ਤੁਸੀਂ ਅਾਪ ਵੀਂ ਤਾਂ ਰੋਜ ਈ ਮੋਬਾਇਲ ਲੈ ਕੇ ਜਾਂਦੇ ਓ ਸਕੂਲ 'ਚ , ਜਦੋਂ ਉੱਥੇ ਚੈਟ ਕਰਦੇ ਓ , ੳੁਦੋਂ ਨੀਂ ਬੱਚਿਅਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ? " 

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

5 May 2018

ਮਖੌਟਾ (ਮਿੰਨੀ ਕਹਾਣੀ ) ਡਾ. ਹਰਦੀਪ ਕੌਰ ਸੰਧੂ

Image result for mask

ਉਹ ਹਮੇਸ਼ਾਂ ਆਪਣੇ ਆਪ ਤੋਂ ਗ਼ੈਰ ਹਾਜ਼ਿਰ ਰਹਿੰਦਾ। ਸਾਰਾ ਦਿਨ ਮਖੌਟਿਆਂ 'ਚ ਹੀ ਘਿਰਿਆ ਰਹਿੰਦਾ। ਥਾਂ ਬਦਲਦੀ ਤਾਂ ਮਖੌਟਾ ਵੀ ਬਦਲ ਜਾਂਦਾ। ਕਈ ਵਾਰ ਤਾਂ ਉਹ ਦੂਹਰਾ ਮਖੌਟਾ ਵੀ ਪਾ ਲੈਂਦਾ। ਪਤਾ ਨਹੀਂ ਕਾਹਲ਼ੀ 'ਚ ਪਹਿਲਾਂ ਪਾਇਆ ਮਖੌਟਾ ਲਾਹੁਣਾ ਭੁੱਲ ਜਾਂਦਾ ਜਾਂ ਜਾਣ ਬੁੱਝ ਕੇ ਅਜਿਹਾ ਕਰਦਾ ਇਹ ਤਾਂ ਉਸ ਦਾ ਰੱਬ ਹੀ ਜਾਣਦਾ ਸੀ। ਉਹ ਆਖ਼ਿਰੀ ਵਾਰ ਖੁਦ ਨੂੰ ਕਦੋਂ ਮਿਲ਼ਿਆ ਸੀ ਸ਼ਾਇਦ ਹੁਣ ਉਸ ਨੂੰ ਵੀ ਯਾਦ ਨਹੀਂ ਸੀ। 
      ਇੱਕ ਦਿਨ ਨੀਂਦ 'ਚੋਂ ਅੱਭੜਵਾਹੇ ਉਠਿਆ ਤਾਂ ਉਸ ਨੂੰ ਆਪਣੇ ਸਾਹਵੇਂ ਖੜ੍ਹਾ ਤੱਕਿਆ। ਬੇਪਛਾਣ ਤੇ ਅਣਜਾਣ ਜਿਹੀਆਂ ਘੂਰਦੀਆਂ ਅੱਖਾਂ ਦੀ ਚੋਭ ਨੇ ਉਸ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ। ਹੜਬੜਾ ਕੇ ਉਸ ਹੂਰਾ ਕੱਢ ਮਾਰਿਆ। ਸੱਜੇ ਹੱਥ 'ਚੋਂ ਛੁੱਟੀ ਲਹੂ ਦੀ ਤਤੀਰੀ ਦੇ ਨਾਲ਼ ਰੰਗੇ ਕੱਚ ਦੇ ਟੁਕੜਿਆਂ 'ਚੋਂ ਉਸ ਨੂੰ ਆਪਣੇ ਵੱਖੋ ਵੱਖਰੇ ਮੁਖੌਟੇ ਦਿਖਾਈ ਦਿੱਤੇ। ਹੁਣ ਉਹ ਕੱਚ ਦੀਆਂ ਕੀਚਰਾਂ ਨਾਲ਼ ਖਿੰਡਿਆ ਆਪਣਾ ਅਕਸ ਭਾਲ਼ ਰਿਹਾ ਸੀ। 

*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ