tag:blogger.com,1999:blog-3930715264118678715.post1312222869268356264..comments2023-12-28T01:30:06.896+11:00Comments on ਸਫ਼ਰ ਸਾਂਝ : ਵਕਤਾ ਵੇ !ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger1125tag:blogger.com,1999:blog-3930715264118678715.post-86677220587451965512017-03-10T06:17:02.571+11:002017-03-10T06:17:02.571+11:00ਲੇਖਕਾ 'ਵਕਤ' ਨਾਲ ਗਿਲੇ ਸ਼ਿਕਵੇ ਕਰਦਿਆਂ,ਆਪਣੇ ਮਨ ...ਲੇਖਕਾ 'ਵਕਤ' ਨਾਲ ਗਿਲੇ ਸ਼ਿਕਵੇ ਕਰਦਿਆਂ,ਆਪਣੇ ਮਨ ਦੀ ਕਾਵਿ ਉਡਾਰੀ ਰਾਹੀ ਹਕੀਕੀ ਜ਼ਿੰਦਗੀ ਵਿਚ ਹੰਢਾਈਆਂ ਮਿੱਠੀਆਂ ਤੇ ਤੁਰਸ਼ ਯਾਦਾਂ ਦੇ ਸੰਕਲਪ 'ਚ ਸਫ਼ਰ ਕਰਦਿਆਂ ਅਧਵਾਟੇ ਹੀ ਅਸਥਾਈ ਪੜ੍ਹਾ ਤੇ ਪਹੁੰਚ ਕੇ, ਕੁੱਝ ਚਿਰ ਲਈ ਰੁਕ ਕੇ, ਸੋਚ ਕੇ,ਆਪਣੇ ਮਨ ਦਾ ਝੁਕਾ ਆਸ਼ਾਵਾਦੀ ਸਥਿਤੀ ਦੇ ਰੂਪ ਵਿਚ ਪ੍ਰਗਟਾ ਕਰਦਿਆਂ ਵਕਤ ਦੇ ਸਾਏ ਹੇਠਾਂ ਦਾਰਸ਼ਨਿਕਤਾ ਤੇ ਅਧਿਆਤਮਿਕਤਾ ਵਲ ਮੋੜਾ ਪਾ,ਜ਼ਿੰਦਗੀ ਦੇ ਸੱਚ ਨੂੰ ਭਾਲ ਲੈਂਦੀ ਹੈ ਅਤੇ ਕਹਿ ਉੱਠਦੀ ਹੈ:-
'- - ਝੜਦੇ ਪੱਤੇ ਹੀ ਬਣਨ ਖਾਦ/ਨਵਿਆਂ ਲਈ /ਮਿਟ ਜੀਵਨ ਗੁਆਵਣ --- ਫਿਰ ਪੁੰਗਰਦੇ /ਫੁੱਲ ਬਣ ਬਾਗ਼ਾਂ ਦੇ। ਐ ਵਕਤਾ /ਤੇਰੇ 'ਤੇ ਕੀ ਸ਼ਿਕਵਾ ਕਰਾਂ?'

ਇਹ ਨਜ਼ਮ ਸੰਕੇਤਿਕ ਰੂਪ ਵਿਚ ਮਨੁੱਖਤਾ ਦੇ ਭਲੇ ਲਈ ਅਗਵਾਈ ਕਰਨ ਦੇ ਸਮਰੱਥ ਹੈ ਤਾਂ ਜੋ ਮਨੁੱਖ, ਜਨਮ ਤੋਂ ਲੈ ਕੇ ਸਾਰੇ ਤੱਤਵਾਂ ਨੂੰ ਵਿਚਾਰਦਾ ਹੋਇਆ, ਜੀਵਨ ਦਾ ਅੰਤਲਾ ਸਫ਼ਰ ਬਿਨਾਂ ਕਿਸੇ ਪ੍ਰਕਾਰ ਦੇ ਰੋਸਿਆਂ ਤੇ ਗਿਲੇ ਸ਼ਿਕਵਿਆਂ ਤੋਂ ਰਹਿਤ, ਸੁੱਖ ਆਰਾਮ ਤੇ ਸ਼ਾਂਤੀ ਨਾਲ ਸੰਪੂਰਨ ਕਰ ਸਕੇ।

ਕਮਲਾ ਘਟਾਔਰਾ ਜੀ ਨੂੰ ਮੈਂ ਇਸ ਸੰਕਲਪਾਤਮਿਕ ਕਾਵਿ ਰਚਨਾ ਲਈ ਦਿਲੋਂ ਵਧਾਈ ਭੇਜਦਾ ਹਾਂ।

ਸੁਰਜੀਤ ਸਿੰਘ ਭੁੱਲਰ-09-03-2017 Surjit Singh Bhullarhttps://www.blogger.com/profile/12887186394149667072noreply@blogger.com