ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਸੇਦੋਕਾ ਸ਼ੈਲੀ

ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ ਹਾਇਕੁ ਕਾਵਿ ਨਾਲ਼ੋਂ ਕਈ ਸੌ ਸਾਲ ਪੁਰਾਣੀ ਹੈ।ਇਹ ਅੱਠਵੀਂ ਸਦੀ ‘ਚ ਬਹੁਤ ਪ੍ਰਚੱਲਤ ਰਿਹਾ । ਓਸ ਤੋਂ ਬਾਦ ਇਸ ਦਾ ਰੁਝਾਨ ਬਹੁਤ ਘੱਟ ਹੋ ਗਿਆ ਤੇ ਤਾਂਕਾ ਵਰਗੇ ਹੋਰ ਛੰਦ ਜ਼ਿਆਦਾ ਪ੍ਰਚੱਲਤ ਹੋਣ ਲੱਗੇ ।

ਸੇਦੋਕਾ ਆਮਤੌਰ ‘ਤੇ ਪ੍ਰੇਮੀ-ਪ੍ਰੇਮਿਕਾ ਨੂੰ ਸੰਬੋਧਨ ਕਰਦਾ ਸੀ।ਇਹ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਸੀ ਜਿੰਨ੍ਹਾਂ ਨੂੰ ਕਤੋਤਾ ਕਿਹਾ ਜਾਂਦਾ ਸੀ। ਇਸ ਤਰਾਂ ਦੋ ਕਤੋਤਾ ਮਿਲ਼ ਕੇ ਇੱਕ ਸਦੋਕਾ ਬਣਾਉਂਦੇ ਸਨ।  

ਇਨ੍ਹਾਂ ਦੋ ਭਾਗਾਂ ‘ਚੋਂ ਪਹਿਲਾ ਭਾਗ 5-7-5 ਵੀ ਹੋ ਸਕਦਾ ਸੀ ਪਰ ਇਸ ਤਰਾਂ ਦਾ ਪ੍ਰਚੱਲਣ ਤਾਂਕਾ ‘ਚ ਹੋਣ ਕਾਰਣ 5-7-7 ਨੂੰ ਹੀ ਸੇਦੋਕਾ ‘ਚ ਅਪਣਾਇਆ ਗਿਆ।ਦੋਵੇਂ ਭਾਗ ਪ੍ਰਸ਼ਨ-ਉੱਤਰ ਜਾਂ ਸੰਵਾਦ ਦੇ ਰੂਪ ‘ਚ ਹੋ ਸਕਦੇ ਸੀ। 

ਇੱਕ ਗੱਲ ਹੋਰ ਧਿਆਨ ਦੇਣ ਯੋਗ ਇਹ ਹੈ ਕਿ ਕਤੋਤਾ ਦਾ ਆਜ਼ਾਦ ਰੂਪ ‘ਚ ਪ੍ਰਯੋਗ ਕਿਤੇ ਵੀ ਨਹੀਂ ਮਿਲ਼ਦਾ। ਇਹ ਆਪਣੇ-ਆਪ ‘ਚ ਸੰਪੂਰਨ ਕਵਿਤਾ ਨਹੀਂ ਹੈ। ਇਹ ਜਦੋਂ ਵੀ ਲਿਖਿਆ ਗਿਆ ਦੋ-ਦੋ ਕਰਕੇ ਲਿਖੇ ਗਏ ਜੋ ‘ਸੇਦੋਕਾ’ ਬਣਿਆ। ਪਰ ਇਹ ਅਤਿ ਜ਼ਰੂਰੀ ਹੈ ਕਿ ਦੋਵੇਂ ਕਤੋਤਾ ਇੱਕੋ ਭਾਵ ਨੂੰ ਪ੍ਰਗਟ ਕਰਦੇ ਹੋਣ। ਪਹਿਲੇ ਭਾਗ ‘ਚ ਕਹੀ ਗੱਲ ਦਾ ਪੂਰਣ ਵਿਸਥਾਰ ਦੂਜਾ ਭਾਗ ਕਰੇ।

ਟਿਮਟਿਮਾਵੇ

ਤਾਰਿਆਂ ਭਰੀ ਰਾਤ

ਜੋੜ ਕੇ ਡਾਹੇ ਮੰਜੇ

ਛੱਤ ‘ਤੇ ਸੁੱਤੇ

ਠੰਢੀਆਂ ਹਵਾਵਾਂ ਨੇ

ਲੋਰੀਆਂ ਸੁਣਾਈਆਂ



ਸੰਪਾਦਕ- ਸਫ਼ਰ ਸਾਂਝ 

ਇਹ ਪੰਨਾ 170 ਵਾਰ ਵੇਖਿਆ ਗਿਆ । 

1 comment:

  1. ਹਰਦੀਪ ਤੇਰਾ ਸੇਦੋਕਾ ਪੜ੍ਹਾ
    ਟਿਮ ਟਿਮਾਵੇ ਤਾਰਿਆਂ ਭਰੀ ਰਾਤ। …
    ਏਹ ਪੜ੍ਹ ਕੇ ਗਾਂਵ ਦੇ ਦਿਨ ਯਾਦ ਆ ਗਏ।ਐਨਾ ਨੈਚੁਰਲ ਚਿਤ੍ਰ ਵਾਹ ਮਨ ਬਾਗ ਬਾਗ ਹੋ ਗਯਾ। ਵਧਾਈ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ