ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਵਧਾਈਆਂ

ਹਾਇਕੁ-ਲੋਕ ਦਾ ਪਹਿਲਾ ਵਰ੍ਹਾ ਪੂਰਾ ਹੋਣ 'ਤੇ ਦੋਸਤਾਂ ਵਲੋਂ ਮਿਲ਼ੇ ਮੋਹ -ਭਿੱਜੜੇ ਸੁਨੇਹੇ !
********************************************************************************************

ਹਰਦੀਪ ਹੋਰਾਂ ਦੀ ਲਗਨ ਅਤੇ ਮਿਹਨਤ ਸਦਕਾ ਹੀ ਹਾਇਕੁ ਲੋਕ ਦਾ ਪਹਿਲਾ ਸਾਲ ਪੂਰਾ ਹੋ ਗਿਆ । ਆਉਣ ਵਾਲੇ ਸਾਲ ਹੋਰ ਵੀ ਚੰਗੇ ਅਤੇ ਹੋਰ ਚੰਗੇ ਸਾਥੀਆਂ ਵਾਲੇ ਹੋਣ ਗੇ ।
ਨੇਕ ਸੋਚ ਵਾਲੇ ਲੋਕ ,ਜ਼ਮੀਨ ਨਾਲ ਜੁੜੇ ਹੋਏ ਲੋਕ ,ਜ਼ਿੰਦਗੀ ਦੀਆਂ ਤਲਖੀਆਂ ਵਿੱਚ ਵਿਚਰਦਿਆਂ ਹੋਇਆਂ ਵੀ .
ਕੁਝ ਦੇਖੇ ਅਤੇ ਕੁਝ ਅਣਦੇਖੇ ਸਬੰਧਾਂ ਨੂੰ ਨਿਭਾਉਣ ਦਾ ਯਤਨ ਕਰਦੇ ਲੋਕ ਹੀ ਅੱਜ ਦੇ ਸਮੇਂ ਦੀ ਕਿਸਮਤ ਲਿਖਦੇ ਹਨ ।

ਦਿਲਜੋਧ ਸਿੰਘ ( ਯੂ.ਐਸ.ਏ .)26/6/13
*********************************************************************

ਹਰਦੀਪ--ਵਰ੍ਹੇ-ਗੰਢ ਲੇਖ ਪੜਕੇ ਮਜ਼ਾ ਆ ਗਿਆ ਤੇ ਧੌਣ ਉਚੀ ਹੋ ਗਈ । ਘਰ ਦੀਆਂ ਰੌਣਕਾਂ ਵੇਖਕੇ ਚ੍ਹਾ ਚੜ੍ਹ ਜਾਂਦੇ ਨੇ । ਵਰ੍ਹੇ ਗੰਢ ਦੀਆਂ ਮੁਬਾਰਕਾਂ ।
ਵਧੇ ਤੇ ਫੁਲੇ
ਮੇਰੇ ਘਰ ਰੌਣਕ
ਆ ਚੋਵੋ ਤੇਲ



ਜੋਗਿੰਦਰ ਸਿੰਘ ਥਿੰਦ (ਸਿਡਨੀ)26/6/13
**********************************************************************

हरदीप जी आपके इस पावन प्रयास के लिए इस पावन अवसर पर बहुत -बहुत बधाई! आपने एक वर्ष में जो ऐतिहासिक कार्य किया है, वह आपके व्यक्तित्व की पहचान बन गया है और वह है सबको साथ लेकर चलना , सबको रचनाकर्म में प्रेरित करना । आपने पंजाबी हाइकु, ताँका , सेदोका और चोका की बड़ी जिम्मेदारी को सँभाला है। 22जून को राजकोट विश्वविद्यालय की शोधार्थी ( ये हाइकु पर पी-एच डी कर रही है।)का दिल्ली आना और मिलना हुआ । ये अपने शोध ग्रन्थ में पंजाबी हाइकु को भी शामिल करेंगी । आपका यह अभियान भविष्य में नया रंग लाने वाला है। कोटिश: शुभकामनाओं के साथ -रामेश्वर काम्बोज 'हिमांशु'-New Delhi-26/6/13
************************************************************************

ਹਾਇਕੁ- ਲੋਕ ਨੂੰ ਸ਼ੁਰੂ ਹੋਇਆਂ ਇੱਕ ਸਾਲ ਹੋ ਗਿਆ ।ਪਤਾ ਹੀ ਨਹੀਂ ਲੱਗਾ ਸਮਾਂ ਕਿਵੇਂ ਬੀਤ ਗਿਆ ਕਿਉਂਕਿ ਇਸ ਮੰਚ ਨੇ ਸਾਨੂੰ ਐਨਾ ਕੁਝ ਪੜ੍ਹਨ ਤੇ ਸਮਝਣ ਨੂੰ ਦਿੱਤਾ, ਐਨੇ ਰੁੱਝੇ ਰਹੇ ਕਿ ਸਮਾਂ ਖੰਭ ਲਾ ਕੇ ਉੱਡਦਾ ਜਾਪਿਆ। 
ਇਸ ਮੰਚ 'ਤੇ ਆ ਕੇ ਸਾਥੀਆਂ ਦੇ ਲਿਖੇ ਨੂੰ ਸਮਝਣਾ ਤੇ ਫਿਰ ਆਪ ਲਿਖਣਾ- ਹਾਇਕੁ ,ਤਾਂਕਾ ,ਚੋਕਾ-ਇਹ ਕਾਵਿ ਵੰਨਗੀਆਂ ਤਾਂ ਮੈਂ ਕਦੇ ਸੁਣੀਆਂ ਨਹੀਂ ਸਨ ਤੇ ਅੱਜ ਮੈਂ ਇਹੋ ਲਿਖਣ ਲੱਗ ਗਿਆ ਹਾਂ। ਇਹ ਸਭ ਮੇਰੀ ਵੱਡੀ ਭੈਣ ਜੀ ਨੇ ਸਿਖਾਇਆ ਹੈ। ਸਭ ਨੂੰ ਨਾਲ਼ ਲੈ ਕੇ ਚੱਲਣਾ ਤੇ ਕਿਸੇ ਵੀ ਗਲਤੀ ਨੂੰ ਬੜੇ ਪਿਆਰ ਤੇ ਸਲੀਕੇ ਨਾਲ਼ ਸਮਝਾਉਣਾ - ਭੈਣ ਜੀ ਦਾ ਵੱਡਾ ਪਛਾਣ ਚਿੰਨ ਹੈ। ਅੱਜ ਮੈ ਮਾਣ ਨਾਲ਼ ਕਹਿ ਸਕਦਾ ਹਾਂ ਕਿ ਮੈਂ ਕਿਸੇ ਵੀ ਵਿਸ਼ੇ ਤੇ ਲਿਖ ਸਕਦਾ ਹਾਂ ਇਹ ਸਾਰੀ ਮਿਹਨਤ ਮੇਰੀ ਭੈਣ ਨੇ ਕੀਤੀ ਹੈ।
ਹਾਇਕੁ- ਲੋਕ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਅਗਲੇ ਸਾਲ ਇਹ ਹੋਰ ਤੱਰਕੀ ਕਰੇਗਾ । ਇਸ ਦਾਵੇ ਤੇ ਆਸ ਨਾਲ਼ - ਬਹੁਤ-ਬਹੁਤ ਵਧਾਈਆਂ!
ਵਰਿੰਦਰਜੀਤ ਸਿੰਘ (ਬਰਨਾਲ਼ਾ)-26/6/13
***********************************************************************

‘ਹਾਇਕੂ-ਲੋਕ’ ਆਪਣੀ ਪਹਿਲੀ ਵਰ੍ਹੇ ਗੰਢ ਮਣਾ ਰਿਹਾ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਆਪਦੀ ਮਿਹਨਤ ਅਤੇ ਸਿਦਕਦਿਲੀ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਆਸ ਕਰਦਾ ਹਾਂ ਕਿ ‘ਹਾਇਕੂ-ਲੋਕ’ ਦੇ ਅਗਲੇ ਜਨਮ-ਦਿਹਾੜੇ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਵੇਗੀ।
ਬਹੁਤ-ਬਹੁਤ ਵਧਾਈਆਂ!
ਸ਼ਿਆਮ ਸੁੰਦਰ ਅਗਰਵਾਲ਼ ( ਕੋਟਕਪੂਰਾ) 27/6/13
************************************************************************

ਹਾਇਕੁ ਲੋਕ ਦੇ ਸਾਰੇ ਲੇਖਕਾਂ ਤੇ ਪਾਠਕਾਂ ਨੂੰ ਵਰ੍ਹੇ ਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ! ਇਹ ਵਰ੍ਹਾ ਬਹੁਤ ਵਧੀਆ ਰਿਹਾ -ਨਵੇਂ-ਨਵੇਂ ਸਾਥੀ ਜੁੜਦੇ ਗਏ। ਸਭ ਦੇ ਮਿਲਵਰਤਨ ਤੇ ਹੁੰਗਾਰੇ ਸਦਕਾ ਹਾਇਕੁ-ਲੋਕ ਅੱਗੇ ਵੱਧਦਾ ਗਿਆ ਤੇ ਮੇਰੀ ਛੋਟੀ ਭੈਣ ਦੀ ਮਿਹਨਤ ਤੇ ਲਗਨ ਰੰਗ ਲਿਆਈ। ਸੁਪ੍ਰੀਤ ਦੀ ਚਿੱਤਰਕਾਰੀ ਤੇ ਕਲਾਕਾਰੀ ਹਮੇਸ਼ਾਂ ਵਾਂਗ ਹੀ ਸ਼ਲਾਘਾਯੋਗ ਹੈ। ਮੋਹ ਪਿਆਲਾ ਬਹੁਤ ਚੰਗਾ ਲੱਗਾ। 
ਅਗਲਾ ਵਰ੍ਹਾ ਇਸ ਤੋਂ ਵੀ ਵੱਧ ਖੁਸ਼ੀਆਂ ਤੇ ਨਵੀਆਂ ਤੰਦਾਂ ਜੋੜਨ ਵਾਲ਼ਾ ਹੋਵੇ-ਇਸੇ ਦੁਆ ਨਾਲ਼ ਸਾਰਿਆਂ ਨੂੰ ਇੱਕ ਵਾਰ ਫਿਰ ਦਿਲੀ ਮੁਬਾਰਕਾਂ!
ਪ੍ਰੋ. ਦਵਿੰਦਰ ਕੌਰ ਸਿੱਧੂ (ਕੈਲਗਿਰੀ)27/6/13
************************************************************************

ਬਹੁਤ ਹੀ ਸਤਿਕਾਰਤ ਡਾ. ਸੰਧੂ ਜੀ 
ਸਤਿ ਸ੍ਰੀ ਅਕਾਲ ਜੀਓ ,

ਸਭ ਤੋਂ ਪਹਿਲਾਂ ਦੇਰੀ ਨਾਲ ਹਾਜ਼ਰ ਹੋਣ ਲਈ ਮੁਆਫੀ ਚਾਹੁੰਦਾ ਹਾਂ ।ਕੁਝ ਰੁਝੇਵਿਆਂ ਕਾਰਣ ਰਾਬਤਾ ਕਾਇਮ ਨਹੀਂ ਰੱਖ ਸਕਿਆ ।

-------------------
ਹਾਜ਼ਰ ਹਾਂ ਮੈਂ
ਸਨਮੁਖ ਤੁਹਾਡੇ 
ਗੁਨਾਹਗਾਰ
-------------------

ਮੇਰੇ ਵੱਲੋਂ ਹਾਇਕੁ-ਲੋਕ ਵੱਲੋਂ ਪਹਿਲਾ ਵਰ੍ਹਾ ਪੂਰਾ ਕਰਨ ਤੇ ਆਪ ਜੀ ਨੂੰ ਅਤੇ ਪੂਰੇ ਹਾਇਕੁ-ਲੋਕ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ !
ਸ਼ਾਲਾ ... ਹਾਇਕੁ -ਲੋਕ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ....
ਮੈਂ ਜਲਦੀ ਹੀ ਆਪਣੇ ਨਵੇਂ ਹਾਇਕੁ ਭੇਜਾਂਗਾ ।
ਧੰਨਵਾਦ ਸਹਿਤ 
ਬੂਟਾ ਸਿੰਘ ਵਾਕਫ਼ 
ਸ੍ਰੀ ਮੁਕਤਸਰ ਸਾਹਿਬ-10/7
/13
***************************************************************************
ਮੈਡਮ ਹਰਦੀਪ ਜੀ, 
ਫਤਹਿ ਕਬੂਲ ਕਰਨੀ।
ਹਾਇਕੁ -ਲੋਕ ਲਈ ਦੂਜੇ ਵਰ੍ਹੇ 'ਚ ਪੈਰ ਧਰਨ 'ਤੇ 'ਜੀ ਆਇਆਂ ਨੂੰ' !

ਨਿਰਮਲ ਸਤਪਾਲ (ਪ੍ਰਿੰਸੀਪਲ ਸ ਸ ਸ ਸ ਨੂਰਪੁਰ-ਬੇਟ-ਲੁਧਿਆਣਾ) 


*****************************************************************

ਹਾਇਕੁ-ਲੋਕ ਲਈ 26 ਜੂਨ ਸੱਚੀਂ ਹੀ ਭਾਗਾਂ ਵਾਲ਼ਾ ਦਿਨ ਹੋ ਨਿਬੜਿਆ ਜਦੋਂ ਇਹ ਇਸ ਦਿਨ 95 ਵਾਰ ਖੋਲ੍ਹ ਕੇ ਪੜ੍ਹਿਆ ਤੇ ਦੇਖਿਆ ਗਿਆ। ਜਿਸ ਘਰ ਦੇ ਜੀਅ ਇੱਕ ਦੂਜੇ ਦਾ ਸਤਿਕਾਰ ਕਰਨ ਵਾਲ਼ੇ ਹੋਣ ਓਥੇ ਖੁਸ਼ੀਆਂ ਦਾ ਵਾਸਾ ਹੁੰਦਾ ਹੈ। ਭਾਵੇਂ ਕਦੇ - ਕਦਾਈਂ ਸਾਡੇ ਹਾਇਕੁ ਲੋਕ ਵਿਹੜੇ ਵੀ ਚੁੱਪੀ ਛਾਈ, ਪਰ ਸਾਡੇ ਸੁਹਿਰਦ ਲੇਖਕਾਂ ਨੇ ਝੱਟ ਇਸ ਵੱਲ ਸੰਕੇਤ ਕੀਤਾ । ਚੁੱਪੀ ਤੋੜਨ ਦੇ ਹੀਲੇ ਕਰਦਿਆਂ ਮੋਹ-ਤੰਦਾਂ ਨੂੰ ਹੋਰ ਪੀਢੀਆਂ ਕੀਤਾ। ਜਿੱਥੇ ਐਹੋ ਜਿਹੇ ਸਾਥੀਆਂ ਦਾ ਸਾਥ ਹੋਵੇ ਓਥੇ ਕੰਮ ਕਰਨ ਦਾ ਆਪਣਾ ਹੀ ਚਾਓ ਹੈ ਤੇ ਵੱਖਰਾ ਹੀ ਮਜ਼ਾ ਹੈ। ਨਿੱਤ-ਦਿਨ ਇਹ ਚਾਅ ਖੁਦ-ਬ-ਖੁਦ ਮੈਨੂੰ ਖਿੱਚ ਲਿਆਉਂਦਾ ਹੈ ਹਾਇਕੁ-ਲੋਕ ਵਿਹੜੇ। ਕੁਝ ਨਵਾਂ ਪਰੋਸਣ ਲਈ ਤੇ ਮਿਹਨਤ ਕਰਨ ਨੂੰ ਆਪੇ ਮਨ ਕਰਦਾ ਹੈ । ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ। ਇਸੇ ਆਸ ਤੇ ਤਮੰਨਾ ਨਾਲ਼ ਸਾਰਿਆਂ ਨੂੰ ਅਗਲੇ ਸਾਲ ਲਈ ਸ਼ੁੱਭ-ਇਛਾਵਾਂ !

ਡਾ.ਹਰਦੀਪ ਕੌਰ ਸੰਧੂ 
ਸੰਪਾਦਕ-ਹਾਇਕੁ ਲੋਕ 
******************************************************************************
******************************************************************************
ਹਾਇਕੁ-ਲੋਕ ਦਾ ਦੂਜਾ ਸਾਲ ਪੂਰਾ ਹੋਣ 'ਤੇ ਮਿਲ਼ੇ ਵਧਾਈ ਪੱਤਰ...........

ਬੜੀ ਖੁਸ਼ੀ ਦੀ ਗੱਲ ਹੈ ਕਿ ਹਾਇਕੁ ਲੋਕ ਨੇ ਦੋ ਸਾਲ ਪੂਰੇ ਕਰ ਲਏ ਹਨ । ਇਹ ਹਰਦੀਪ ਕੌਰ ਦੀ ਮਿਹਨਤ ਅਤੇ ਲਗਨ  ਸਦਕਾ ਹੋ ਰਿਹਾ ਹੈ । ਕੁਝ ਲੇਖਕ ਜੋ ਸ਼ੁਰੂ ਵਿੱਚ ਨਾਲ ਜੁੜੇ ਸਨ ਅੱਗੇ ਪਿੱਛੇ ਹੋ ਗਏ ਹਨ । ਬੜਾ ਸੋਹਣਾ ਲਿਖਦੇ ਸਨ । ਸ਼ਾਇਦ ਤੇਜ ਕਦਮਾਂ ਨਾਲ ਅੱਗੇ ਨਿਕਲ ਗਏ ਹਨ ਜਾਂ ਕੁਝ ਹੌਲੀ ਚੱਲ ਕੇ ਥੋੜਾ ਪਿੱਛੇ ਹੋ ਗਏ ਹਨ ,ਪਰ ਯਾਦ ਜ਼ਰੂਰ ਆਉਂਦੇ ਹਨ । ਲਾਈਏ ਤਾਂ ਤੋੜ ਨਿਭਾਈਏ , ਇੰਨੇ ਨਿਰਮੋਹੀ ਨਾ ਬਣੀਏ। ਹਾਇਕੁ ਲੋਕ ਪੜ੍ਹਨ  ਵਾਲਿਆਂ ਦੀ ਗਿਣਤੀ ਥੋੜੀ ਘੱਟ ਨਜ਼ਰ ਆਉਂਦੀ ਹੈ । ਜਦੋਂ ਕਿਸੇ ਨੂੰ ਆਵਾਜ਼ ਮਾਰੋ ਤਾਂ ਓਹ ਪਿੱਛੇ ਮੁੜ ਕੇ ਜ਼ਰੂਰ ਦੇਖਦਾ ਹੈ । ਹੋ ਸਕਦਾ ਹੈ ਉੱਚੀ ਆਵਾਜ਼ ਮਾਰਨ ਨਾਲ ਰਿਸ਼ਤਿਆਂ ਦਾ ਘੇਰਾ ਹੋਰ ਵੱਡਾ ਹੋ ਜਾਏ ।
ਦਿਲਜੋਧ ਸਿੰਘ 
ਨਵੀਂ ਦਿੱਲੀ -ਯੂ. ਐਸ. ਏ.
                                                      *******
ਹਰ ਪਲ ਨੂੰ ਮਾਨਣਾ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਸੰਗ ਝੋਲੀ ਭਰਨਾ ਤੇ ਝੋਲੀ 'ਚ ਲੁਕਾਈਆਂ ਖੁਸ਼ੀਆਂ ਵੰਡਣਾ ਹੈ ਜ਼ਿੰਦਗੀ।ਨਿੱਕਾ ਜਿਹਾ ਹਾਇਕੁ ਬਹੁਤ ਹੀ ਵਿਸ਼ਾਲ ਤੇ ਡੂੰਘਾ ਹੈ ਜਿਵੇਂ ਨਿੱਕਾ ਜਿਹਾ ਦਿਲ ਸਮੁੰਦਰੋਂ ਡੂੰਘਾ ਹੁੰਦਾ । ਦਿਲ ਦੀਆਂ ਕੋਈ ਨਹੀਂ ਜਾਣਦਾ, ਪਰ ਹਾਇਕੁ ਦੀ ਡੁੰਘਾਈ ਮਾਪਦਾ ਤੈਰਾਕ ( ਪਾਠਕ ) ਤੇ ਇਸ ਵਿਸ਼ਾਲ ਹਾਇਕੁ - ਲੋਕ ਦੇ ਨੀਲੇ ਅੰਬਰਾਂ  'ਚ ਉਡਾਰੀਆਂ ਲਾਉਂਦਾ ਮਨ ਪੰਛੀ ਸੂਖਮ ਅਹਿਸਾਸਾਂ  ਦਾ ਅਨੰਦ ਮਾਣਦਾ ।
ਮੈਂ ਅਗਸਤ 2012 ਤੋਂ ਹਾਇਕੁ - ਲੋਕ ਵੈਬ ਰਸਾਲੇ ਨਾਲ ਜੁੜਿਆ ਹੋਇਆ ਹਾਂ , ਮੈਨੂੰ ਮਾਣ ਹੈ ਕਿ ਮੈਂ ਵੀ ਹਾਇਕੁ - ਲੋਕ ਪਰਿਵਾਰ ਦਾ ਹਿੱਸਾ ਹਾਂ । ਮੈਂ ਅਰਦਾਸ ਕਰਦਾ ਕਿ ਹਾਇਕੁ - ਲੋਕ ਵੈਬ ਰਸਾਲੇ ਦੀ ਉਮਰ ਲੰਮੇਰੀ ਹੋਵੇ, ਵਾਹਿਗੁਰੂ ਸਾਡੀਆਂ ਆਸਾਂ ਨੂੰ ਫਲ਼ ਲਾਵੇ ਅਤੇ ਮਿਹਨਤਾਂ ਰੰਗ ਲਿਆਓਣ, ਆਮੀਨ। 
 ਬਾਜਵਾ ਸੁਖਵਿੰਦਰ 
 ਪਿੰਡ-ਮਹਿਮਦ ਪੁਰ 
 ਜ਼ਿਲਾ-ਪਟਿਆਲਾ 
                                                      *******
ਦੋ ਸਾਲ ਹੋਏ ਇੱਕ ਦਿਮਾਗ ਨੇ ਕੁਝ ਨਵਾਂ ਸਿਰਜਨ ਦਾ ਸੁਪਨਾ ਲਿਆ। ਆਪਣਾ ਸੁਪਨਾ ਸਾਕਾਰ ਕਰਨ ਲਈ ਉਹ ਇਕੱਲੇ ਹੀ ਤੁਰ ਪਏ।ਫਿਰ ਕੀ ਸੀ "ਸਾਥੀ ਆਤੇ ਗਏ ਔਰ ਕਾਫਲਾ ਬਨਤਾ ਗਿਆ"। ਉਸ ਵੇਲੇ ਜੋ ਇਕ ਬੀਜ ਬੀਜਿਆ ਸੀ ਉਹ ਇੱਕ ਫੁੱਲਵਾੜੀ ਦਾ ਰੂਪ ਧਾਰ ਗਿਆ ਹੈ।ਜਿਸ ਵਿੱਚ ਸਾਰੀ ਦੁਨੀਆਂ ਦੇ ਫੁੱਲਾਂ ਦੀ ਮਹਿਕ ਸਮਾ ਗਈ ਹੈ।ਇਸ ਬਗੀਚੇ ਦੇ ਸਿਰਜਨਹਾਰ ਤੇ ਮਾਲੀ ਡਾ: ਹਰਦੀਪ ਕੌਰ ਸੰਧੂ ਜੀ ਨਿਰਸੰਦੇਹ ਵਧਾਈ ਦੇ ਪਾਤਰ ਹਨ।
ਮੈਂ ਕਦੀ ਲਿਖਿਆ ਸੀ ਕਿ:-
"ਪੈਰ ਪੁੱਟ ਤਾਂ ਸਹੀ
ਕਈ ਮਿਲਣਗੇ ਆ "
ਮੈਂ ਬੇਹੱਦ ਖੁਸ਼ ਹਾਂ ਕਿ ਅੱਜ ਸਾਡੇ ਨਾਲ਼ ਕਈ ਸਾਥੀ ਆ ਮਿਲੇ ਹਨ।ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਡਾ ਇਹ ਹਾਇਕੁ-ਲੋਕ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ। 
ਇੰਜ: ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ-ਸਿਡਨੀ) 
                                                     *******
ਅੱਜ ਹਾਇਕੁ -ਲੋਕ ਨੂੰ ਆਰੰਭਿਆਂ ਦੋ ਸਾਲ ਬੀਤ ਚੁੱਕੇ ਹਨ। ਡਾ. ਹਰਦੀਪ ਇਸ ਕਾਰਜ ਲਈ ਵਧਾਈ ਦੀ ਹੱਕਦਾਰ ਹੈ। ਉਸ ਦੀ ਵਿਦਵਤਾ ਅਤੇ ਭਰਪੂਰ ਕੋਸ਼ਿਸ਼ਾਂ ਸਦਕਾ ਹਾਇਕੁ -ਲੋਕ ਇੱਕ ਸਿਰਕੱਢ ਬਲਾਗ ਦੇ ਰੂਪ 'ਚ ਰੌਸ਼ਨ ਹੈ। ਇਸ ਬਲਾਗ ਦੀ ਵਧੀਆ ਤਰਤੀਬ ਤੇ ਸੁੰਦਰ ਲੜੀ ਕਾਬਲੇ -ਤਾਰੀਫ਼ ਹੈ। ਹਾਇਕੁ ਤੋਂ ਤਾਂਕਾ ਤੇ ਹਾਇਬਨ ਤੱਕ ਦਾ ਸਫ਼ਰ ਸ਼ਾਨਦਾਰ ਹੈ। ਸਫ਼ਰ ਦੌਰਾਨ ਅਨੇਕਾਂ ਲੇਖਕਾਂ ਨੂੰ ਉਂਗਲੀ ਲਾ ਕੇ ਤੋਰਨਾ ਛੋਟੀ ਭੈਣ ਹਰਦੀਪ ਦੀ ਇੱਕ ਹੋਰ ਪ੍ਰਾਪਤੀ ਹੈ। ਸ਼ਾਲਾ ਇਹ ਮਾਣਯੋਗ ਬਲਾਗ ਬੁਲੰਦੀਆਂ ਨੂੰ ਛੂਹੇ। 

ਪ੍ਰੋ.ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ 

                                                  *******
ਅੱਜ ਹਾਇਕੁ-ਲੋਕ ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ।ਵੱਡੀ ਭੈਣ ਹਰਦੀਪ ਅਤੇ ਸਾਰੇ ਲੇਖਕ- ਪਾਠਕ ਵਧਾਈ ਦੇ ਪਾਤਰ ਹਨ। ਇਹ ਇੱਕ ਵਧੀਆ ਬਲਾਗ ਹੈ ਜੋ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਦਾ ਹੈ।ਇਸ ਆਉਂਦੇ ਵਰ੍ਹੇ ਵੀ ਹਾਇਕੁ-ਲੋਕ ਇੰਝ ਹੀ ਵੱਧਦਾ-ਫੁੱਲਦਾ ਰਹੇ। 
ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ)
                                        *******

हिन्दी हाइकु को जुलाई में चार साल होने वाले हैं और हाइकुलोक अब तीसरे वर्ष में प्रवेश कर रहा है । डॉ हरदीप सन्धु ने जैसे  हिन्दी  हाइकु से विश्व के अधिकतम रचनाकारों को जोड़ा  है ,उसी तरह हाइकुलोक के माध्यम से पंजाबी हिन्दी हाइकु को एक दिशा तो दी ही हैसाथ ही गुणात्मक परिवर्तन करके पंजाबी हाइकु ताँका , सेदोका और हाइबन की शैलियों का समावेश करके जापानी विधाओं को निखारा है ।  दो साल में 396 पोस्ट का प्रकाशन इस बात का पूरा सबूत है कि आपने  दो साल में 396 दिन हाइकुलोक को दिए हैं। दूसरों की टाँग खींचकर गिराने वाले लोग साहित्य में खूब मिल जाएँगे लेकिन सबको आगे बढ़ाने का संकल्प लेने वाले उदार हृदय वाले आज कितने हैं?  सचमुच बहुत कम हैं। नौकरी की व्यस्तता घर परिवार की ज़िम्मेदारी का निर्वाह करते हुए अस्वस्थ होने पर भी हाइकु विधा के लिए सोचने और कुछ न कुछ नया करने का इतना माद्दा वाले सन्धु जी में मौजूद हैं। समय का रोना रोने वाले बहुत हैं। हमारी यह छोटी बहन हमसे कई बातों में बड़ी हैक्योंकि यह  हमारे लिए भी प्रेरणा का स्रोत है । पंजाबी भाषा और साहित्य के लिए निर्विवाद रूप से यह ऐतिहासिक कार्य है ! हार्दिक बधाई !
रामेश्वर काम्बोज हिमांशु
*************************
ਹਾਇਕੁ ਲੋਕ ਨੂੰ ਤੀਜੇ ਵਰੇ ਵਿੱਚ ਪ੍ਰਵੇਸ਼ ਲਈ ਮੁਬਾਰਕਾਂ- ਡਾ. ਹਰਦੀਪ ਕੌਰ ਸੰਧੂ ਜੀ ਦੀ ਮਿਹਨਤ ਲਗਾਤਾਰ ਸਫਲ ਹੋ ਰਹੀ ਹੈ ।ਆਸ ਹੈ ਕਿ ਹਾਇਕੁ ਲੋਕ ਆਪਣਾ ਇਹ ਨਿਰੰਤਰ ਸਫਰ ਜਾਰੀ ਰੱਖੇਗਾ।ਮੈਂ ਲਗਾਤਾਰ ਇਸ ਨਾਲ ਜੁੜਿਆ ਨਹੀ ਰਹਿ ਸਕਿਆ, ਇਸਦਾ ਅਫਸੋਸ ਹੈ, ਪਰ ਇਸ ਵਰੇ ਹੋਰ ਵਧੇਰੇ ਸਰਗਰਮੀ ਨਾਲ ਭਾਗ ਲਵਾਂਗਾ।
ਧੰਨਵਾਦ
ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)
******************************
ਜਨਮ ਦਿਨ
ਦੂਜੀ ਵਾਰ ਮਨਾਏ
ਹਾਇਕੁ -ਲੋਕ


ਜਨਮੇਜਾ ਸਿੰਘ ਜੌਹਲ 
********************************
26 ਜੂਨ 2014 ਨੂੰ ਹਾਇਕੁ-ਲੋਕ ਨੇ ਆਪਣੇ ਸਫਰ ਦੋ ਸਾਲ ਪੂਰੇ ਕਰ ਲਏ ਹਨ। ਇਹ ਖਬਰ ਕੰਨੀ ਪੈਂਦੇ ਹੀ ਮੈਂ ਆਪਣੀ ਖੁਸ਼ੀ ਦਾ ਠਿਕਾਣਾ ਹੀ ਭੁੱਲ ਗਿਆ। ਜਦੋਂ ਮੈਂ ਪਹਿਲੀ ਵਾਰ ਕੋਈ ਹਾਇਕੁ ਪੜ੍ਹਿਆ ਸੀ , ਮੈਂ ਵੀ ਹਾਇਕੁ ਲਿਖਣ ਦੀ ਚਾਹਤ ਕੀਤੀ। ਤਿੰਨ ਲਾਇਨਾਂ ਪੂਰੀ ਗੱਲ ਕਹਿ ਦਿੰਦੀਆਂ ਹਨ। ਮੈਂ, ਵੱਡੇ ਭੈਣ ਹਰਦੀਪ ਕੌਰ ਸੰਧੂ ਜੀ ਦੇ ਆਸ਼ੀਰਵਾਦ ਸਦਕਾ 17 ਅਗਸਤ 2013 ਨੂੰ ਆਪਣਾ ਹਾਇਕੁ "ਦਿਨ ਖੁਸ਼ੀ ਦਾ" ਲੈ ਕੇ ਹਾਜ਼ਰੀ ਲਵਾਈ ਸੀ। ਅੱਜ ਤੱਕ ਮੈਨੂੰ ਹਾਇਕੁ ਪਰਿਵਾਰ ਵੱਲੋਂ ਬਹੁਤ ਪਿਆਰ ਮਿਲਿਆ ਹੈ... ਮੈਂ ਹਾਇਕੁ ਪਰਿਵਾਰ ਨੂੰ ਇਸ ਮੁਬਾਰਕ ਮੌਕੇ ਤੇ ਬਹੁਤ ਬਹੁਤ ਵਧਾਈ ਭੇਜਦਾ ਹਾਂ। .........
........ਪਾਲੀ
************************************

ਦੋ ਸਾਲਾਂ ਦੇ ਸਫ਼ਰ ਦੌਰਾਨ ਆਈਆਂ ਔਖ -ਸੌਖ ਦੀਆਂ ਘੜੀਆਂ ਹਾਇਕੁ -ਲੋਕ ਪਰਿਵਾਰ ਨੇ ਰਲ -ਮਿਲ ਕੇ ਹੰਢਾਈਆਂ ਤੇ ਹਾਇਕੁ -ਲੋਕ ਦੇ ਸਾਂਝੇ ਵਿਹੜੇ 'ਚ ਖੁਸ਼ਬੋ ਬਣ ਕੇ ਫੈਲੇ।ਨਵੀਆਂ ਤੰਦਾਂ ਜੁੜੀਆਂ ਤੇ ਸਾਰਿਆਂ ਦੇ ਰਲਵੇਂ ਹੁੰਗਾਰਿਆਂ ਦੇ ਨਾਲ ਹੀ ਇੱਥੇ ਰੋਣਕਾਂ ਲੱਗੀਆਂ .....ਇਹ ਰੌਣਕਾਂ ਸਦਾ ਇੰਝ ਹੀ ਲੱਗਦੀਆਂ ਰਹਿਣ ਬੱਸ ਇਹੋ ਦੁਆ ਹੈ। 
ਸੂਹਾ ਸਵੇਰਾ 
ਨਿੱਤ ਨਵਾਂ ਸੂਰਜ 
ਰੰਗੇ ਬਨ੍ਹੇਰਾ। 

ਹਾਇਕੁ -ਲੋਕ 
***************************
ਇਹ ਪੰਨਾ 139 ਵਾਰ ਵੇਖਿਆ ਗਿਆ । 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ