ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jan 2015

ਖਿਆਲਾਂ ਦੀ ਦੁਨੀਆਂ

1.
ਸਿਆਲੂ ਰਾਤ 
ਭਿੱਜਿਆ ਸਿਰਹਾਣਾ 
ਹੰਝੂਆਂ ਨਾਲ। 

2.
ਨਿੱਘੀ ਰਜਾਈ 
ਖਿਆਲਾਂ ਦੀ ਦੁਨੀਆਂ 
ਅੱਖਾਂ ਭਰੀਆਂ। 

ਹਰਜਿੰਦਰ ਢੀਂਡਸਾ 
(ਕੈਨਬਰਾ)

 ਨੋਟ: ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ।

21 Jan 2015

ਰਾਹ ਕੰਡਿਆਲੇ (ਚੋਕਾ)

ਘੁੱਪ ਹਨ੍ਹੇਰਾ 
ਤੇ ਰਾਹ ਕੰਡਿਆਲੇ 
ਸਾਥੀ ਨਾ ਕੋਈ 
ਭਿੱਜੀਆਂ ਨੇ ਪਲਕਾਂ 
ਚੱਲਦੇ ਰਹੇ 
ਥੱਕੇ ਪੈਰ ਜ਼ਖ਼ਮੀ 
ਕਿਵੇਂ ਲੱਭਾਂਗੇ 
ਲਾਪਤਾ ਪਿੰਡ ਆਪਾਂ 
ਕੀਤੀ ਸੀ ਦੁਆ 
ਪਰ ਨਾ ਜਾਣੇ ਕਿਵੇਂ 
ਕੰਡੇ ਹੀ ਬਣੀ 
ਕੀਤੀ ਕੇਸਰ ਖੇਤੀ 
ਸ਼ਰਾਪੀ ਗਈ 
ਬਣੀ ਬੈਠੀ ਥੋਹਰ 
ਹੋਏ ਆਪਣੇ 
ਦੁਆ ਨਾਲ ਜ਼ਖ਼ਮੀ 
ਸਰਾਪ ਦੇਵੋ 
ਕਰਦੇ ਸੁਆਗਤ 
ਹੰਝੂ ਜੋ ਪੂੰਝੇ 
ਲੱਗਦਾ ਜ਼ਹਿਰੀਲਾ 
ਸਦਾ ਭਾਉਂਦਾ 
ਇਨ੍ਹਾਂ ਮਨ ਦਾ ਮੈਲਾ 
ਆਓ ਸਮੇਟੋ 
ਸਭ ਸ਼ੁੱਭਇੱਛਾਵਾਂ 
ਨਹੀਂ ਮੁੜਨਾ 
ਕਹਿਣ ਨੂੰ ਘਰ ਨੇ 
ਜੋ ਹਿੰਸਕ ਗੁਫਾਵਾਂ। 

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
( ਨਵੀਂ ਦਿੱਲੀ)
ਹਿੰਦੀ  ਤੋਂ ਅਨੁਵਾਦ 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ। 


20 Jan 2015

ਤੇਰੀ ਰਜ਼ਾ (ਸੇਦੋਕਾ)

1.

ਫੁੱਲ ਤਾਂ ਦਿਸਾਂ       
ਪਰ ਬਿਨਾਂ ਮਹਿਕਾਂ 
ਸੁੰਘਣ ਸੁੱਟ ਦੇਣ
ਮਾਣੀਆਂ ਸੇਜਾਂ
ਟੁੱਟੇ ਨੇ ਕਈ ਚੂੜੇ
ਤੱਕੇ ਨੇ ਕਈ ਹੰਝੂ। 


2.
ਮੈਂ ਕਾਫਰ ਹਾਂ
ਮੈਂ ਤੈਥੋਂ ਮੁੰਕਰ ਹਾਂ
ਤੂੰ ਜ਼ੁਲਮ ਨਾ ਰੋਕੇਂ
ਜੋ ਕੁਝ ਹੁੰਦਾ
ਕਹਿੰਦੇ ਤੇਰੀ ਰਜ਼ਾ
ਕਿਓਂ ਹੈ ਵਿਤਕਰਾ। 


ਇ: ਜੋਗਿੰਦਰ ਸਿੰਘ ਥਿੰਦ 
(ਸਿਡਨੀ ) 

ਨੋਟ: ਇਹ ਪੋਸਟ ਹੁਣ ਤੱਕ 09 ਵਾਰ ਪੜ੍ਹੀ ਗਈ। 

17 Jan 2015

ਨਸ਼ੇ ਵਿਰੁੱਧ ਧਰਨਾ (ਚੋਕਾ)

ਨਸ਼ੇ ਵਿਰੁੱਧ 
ਧਰਨੇ ਦੀ ਤਿਆਰੀ 
ਪਿੰਡ ਦੀ ਜੂਹ 
ਕੱਠੇ ਹੋਏ ਅਮਲੀ
ਨਸ਼ੇ ਦੀ ਤੋੜ 

ਸਰਕਾਰੀ ਧਰਨਾ 
ਬੱਸ 'ਚ ਬੈਠੇ 
ਬੱਸ ਵਿੱਚ ਚੱਲਿਆ 
ਨਸ਼ੇ ਦਾ ਦੌਰ 
ਡੱਬ ਵਿੱਚ ਬੋਤਲ 
ਜੇਬ 'ਚ ਭੁੱਕੀ 
ਆਖਿਆ ਸਰਪੰਚ 
ਲਾਓ ਨਾਹਰਾ
ਨਸ਼ੇ ਕਰਨੇ ਬੰਦ 
ਉੱਚੀ ਹੇਕ 'ਚ 
ਅਮਲੀਆਂ ਲਾਇਆ 
ਪਿੰਡ ਚ ਚਿੱਟਾ 
ਵੜਨ ਨਹੀਂ ਦੇਣਾ 
ਠੇਕਾ ਸ਼ਰਾਬ 
ਪਿੰਡ ਤੋਂ ਬਾਹਿਰ 
ਅਸੀਂ ਦੇਵਾਂਗੇ
ਬਾਡਰ 'ਤੇ ਪਹਿਰਾ 
ਮਾਰੇ ਬੜਕਾਂ 
ਚੱਕ ਦਿਆਂਗੇ ਫੱਟੇ
ਨਸ਼ੇ 'ਚ ਟੁੰਨ 
ਸਰਪੰਚ ਹੱਸਿਆ 
ਖਚਰਾ ਹਾਸਾ 
ਕਰ ਲਈ ਕਮਾਈ 
ਮਨ 'ਚ ਸੋਚੇ 
ਚੇਅਰਮੈਨੀ ਪੱਕੀ 
ਪੰਚਾਇਤ ਸੰਮਤੀ|

ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 06 ਵਾਰ ਪੜ੍ਹੀ ਗਈ। 

13 Jan 2015

ਲੋਹੜੀ(ਚੋਕਾ)

ਲੋਹੜੀ ਆਈ
ਮਿੱਠੇ ਬੋਲ ਸੁਣੀਂਦੇ 
ਗਲੀ ਮੁਹੱਲੇ
ਮੂੰਗਫਲੀ ਮਰੂੰਡਾ 
ਤਿੱਲ ਰਬੜੀ
ਖਾਓ ਫੁੱਲੇ-ਫੁੱਲੀਆਂ
ਆਓ ਮਿੱਤਰੋ
ਲੋਹੜੀ ਮਚਾਈਏ
ਪਾਥੀਆਂ ਜੋੜ
ਸਭ ਲੋਹੜੀ ਸੇਕੋ
ਅੱਜ ਦੀ ਸ਼ਾਮ
ਦਿਨ ਪੋਹ ਆਖਰੀ
ਵੰਨ-ਸੁਵੰਨੇ 
ਲੋਕ ਘੁੰਮਣ ਮੇਲੇ 
ਮਾਘੀ ਮੁਕਤਸਰ।

ਅੰਮ੍ਰਿਤ ਰਾਏ (ਪਾਲੀ) 
(ਫਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 05 ਵਾਰ ਪੜ੍ਹੀ ਗਈ। 

ਲੋਹੜੀ (ਸੇਦੋਕਾ)

ਅੱਜ ਲੋਹੜੀ 
ਸਾਂਝ ਦਾ ਹੈ ਪ੍ਰਤੀਕ
ਬਣ ਪ੍ਰੇਮ ਸੁਨੇਹਾ
ਹਰ ਲੋਹੜੀ
ਦਿਲ ਦੀ ਧੜਕਣ
ਵੰਡਦੀ ਫਿਰੇ ਨਿੱਘ। 


ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 08 ਵਾਰ ਪੜ੍ਹੀ ਗਈ। 

12 Jan 2015

ਇੱਕੋ ਹੀ ਹਾਸਾ

1.
ਰੇਲ ਛੂਕਦੀ 
ਮਾਰ ਛੱੜਪਾ ਚੜ੍ਹੀ 
ਭੱਜ ਕੇ ਨੱਢੀ। 
2.
ਬੱਸ ਯਾਤਰੀ 
ਭਾਂਤ -ਸੁਭਾਂਤੀ ਭਾਸ਼ਾ 
ਇੱਕੋ ਹੀ ਹਾਸਾ। 
3.
ਹੱਥ 'ਚ ਫੋਨ 
ਲਕੋਂ ਢਿਲਕੇ ਪੈਂਟ 
ਔਖਾ ਹੋ ਤੁਰੇ। 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ )


ਨੋਟ: ਇਹ ਪੋਸਟ ਹੁਣ ਤੱਕ 13 ਵਾਰ ਪੜ੍ਹੀ ਗਈ। 

10 Jan 2015

ਛਾਵਾਂ ਲਾਪਤਾ

1.

ਕੰਬਦੇ ਹੱਥੀਂ 
ਖੋਲ੍ਹਾਂ ਪੁਰਾਣਾ ਖੱਤ 
ਜੀ ਭਰ ਚੁੰਮਾ। 


2.
ਉੱਡੇ ਪੰਖੇਰੂ 
ਸੁੱਕੀਆਂ ਟਹਿਣੀਆਂ 
ਛਾਵਾਂ ਲਾਪਤਾ। 

ਰਾਮੇਸ਼ਵਰ ਕੰਬੋਜ ਹਿੰਮਾਸ਼ੂ 
(ਨਵੀਂ ਦਿੱਲੀ)

ਨੋਟ: ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

6 Jan 2015

ਪਿੰਡ ਦੀ ਖੁੱਲ੍ਹੀ ਹਵਾ

1.
ਮੰਗਤੇ ਹੱਥ 
ਇੱਕ ਕਟੋਰਾ ਤੇ ਠੂਠਾ 
ਨੰਗ -ਧੜੰਗ। 

2.
ਘਿਓ ਦੀ ਰੋਟੀ 
ਪਿੰਡ ਦੀ ਖੁੱਲ੍ਹੀ ਹਵਾ 
ਭੁੱਲੇ ਨਾ ਕਦੇ। 


ਚੌ . ਅਮੀਂ ਚੰਦ 
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 06 ਵਾਰ ਪੜ੍ਹੀ ਗਈ। 


2 Jan 2015

ਮੇਲੇ ਦੀ ਰੁੱਤ

1.

ਹਵਾ ਦੀ ਬੁੱਲਾ 
ਤਪਦੀ ਦੁਪਿਹਰ 
ਚੋਵੇ ਪਸੀਨਾ। 

2.

ਸਾਲ ਦਾ ਅੰਤ 
ਅੱਤ ਦੀ ਗਰਮ ਲੂ 
ਛੁੱਟੀ ਉਡੀਕਾਂ। 

3.

ਕ੍ਰਿਸਮਿਸ ਡੇ 
ਖਰੀਦੋ ਫਰੋਕਤ 
ਭੀੜ ਦੁਕਾਨੀ। 

4.

ਮੇਲੇ ਦੀ ਰੁੱਤ 
ਖਿਡੌਣੇ  ਖਰੀਦਣ 
ਬੱਚੇ ਚੀਕਣ। 


ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

1 Jan 2015

ਜੀ ਆਇਆਂ ਨੂੰ -2015


                            ਹਾਇਕੁ ਲੋਕ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਨਵਾਂ ਸਾਲ ਬਹੁਤ -ਬਹੁਤ ਮੁਬਾਰਕ !
2015 ਦੀ ਸੁੱਚੀ ਸਵੇਰ ਆਪ ਸਭ ਦੇ ਵਿਹੜੇ ਚੰਨਣ ਦੀ ਖੁਸ਼ਬੂ ਬਣ ਕੇ ਢੁੱਕੇ। 
ਨਵੇਂ ਵਰ੍ਹੇ ਦੀ ਆਮਦ ਸੂਹੇ -ਸੂਹੇ ਚਾਨਣਾਂ ਦੇ ਝਾਲਰ ਬਣ ਆਪ ਸਭ ਦੀਆਂ ਬਰੂਹਾਂ ਨੂੰ ਰੌਸ਼ਨਾ ਦੇਵੇ !
ਰੱਬ ਕਰੇ ਏਸ ਵਰ੍ਹੇ ਜ਼ਿੰਦਗੀ ਦੀਆਂ ਡਾਢੀਆਂ ਜਿੱਤਾਂ ਜ਼ਿੰਦਗੀ ਦਾ ਸਰਮਾਇਆ ਬਣਦੀਆਂ ਰਹਿਣ !
ਖੁਸ਼ਾਮਦੀਦ 2015 !
ਵੱਲੋਂ 
ਹਾਇਕੁ -ਲੋਕ ਪਰਿਵਾਰ 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।