ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Mar 2014

ਚੰਨ ਰੁੱਸਿਆ

ਕਦੇ-ਕਦੇ ਚੁੱਪ ਦੀ ਅਵਾਜ਼ ਸੁਣਨਾ ਵੀ ਚੰਗਾ ਲੱਗਦਾ ਹੈ।  ਪਰ ਜਦੋਂ ਇੱਕ ਲੰਮੀ ਚੁੱਪ ਟੁੱਟਦੀ ਹੈ ਤਾਂ ਹੋਰ ਵੀ ਚੰਗਾ ਲੱਗਦਾ ਹੈ। ਜਦੋਂ ਦਿਲ ਕੋਲ਼ ਕਲਮ ਹੋਵੇ ਤੇ ਕੋਈ ਅੰਦਰ ਲਾਟ ਜਗਾਈ ਬੈਠਾ ਹੋਵੇ ਤਾਂ ਭਲਾ ਚੁੱਪ ਕਿਵੇਂ ਰਿਹਾ ਜਾ ਸਕਦਾ ਹੈ। ਇਸ ਚੁੱਪੀ ਨੇ ਤਾਂ ਕਦੇ ਟੁੱਟਣਾ ਹੀ ਟੁੱਟਣਾ ਹੁੰਦਾ ਹੈ। ਕੁਝ ਅਜਿਹੀ ਹੀ ਚੁੱਪੀ ਅੱਜ ਹਾਇਕੁ-ਲੋਕ ਵਿਹੜੇ ਟੁੱਟੀ ਹੈ।  
1.
ਬੁੱਝਿਆ ਦੀਵਾ
ਪਰਛਾਵਾਂ ਗੁੰਮਿਆ
ਨੈਣੀਂ ਅੱਥਰੂ। 

2.
ਕਾਲੀਆਂ ਰਾਤਾਂ
ਪਰਛਾਂਵੇ ਖਾਣੀਅਾਂ
ਚੰਨ ਰੁੱਸਿਆ । 

3.
ਬਸੰਤ ਰੁੱਤੇ
ਪੀਲੇ-ਪੀਲੇ ਰੰਗ ਵੇ
ਕੋਸੀ-ਕੋਸੀ 'ਵਾ । 


                            
ਬਾਜਵਾ ਸੁਖਵਿੰਦਰ

ਪਿੰਡ- ਮਹਿਮਦ ਪੁਰ


      ਨੋਟ: ਇਹ ਪੋਸਟ ਹੁਣ ਤੱਕ 49 ਵਾਰ ਖੋਲ੍ਹੀ ਗਈ                       

28 Mar 2014

ਟੱਬਰ ਪਾਲੇ (ਸੇਦੋਕਾ )

 1.
ਭਾਂਡੇ ਵੀ ਮਾਂਜੇ 
ਝਾੜੂ ਤੇ ਪੋਚਾ ਦੇਵੇ
ਕੱਪੜੇ ਧੋ ਸੁਕਾਵੇ
ਟੱਬਰ ਪਾਲੇ
ਨਖੱਟੂ ਘਰ ਵਾਲਾ 
ਫਿਰ ਵੀ ਕਰੇ ਨਿਭ੍ਹਾ।

2.

ਇੱਕ  ਕਿਰਤੀ
ਨਿੱਤ ਖਲੋਵੇ ਚੌਕ
ਔਖੀ ਮਿਲੇ ਦਿਹਾੜੀ
ਝਿੜਕਾਂ ਖਾਵੇ
ਪੈਸੇ ਮਸਾਂ ਕਮਾਵੇ
ਬੱਚੇ ਖਾਵਣ ਰੋਟੀ।


ਇੰਜ:ਜੋਗਿੰਦਰ ਸਿੰਘ  ਥਿੰਦ 
     

 (ਅੰਮ੍ਰਿਤਸਰ--ਸਿਡਨੀ) 

24 Mar 2014

ਚੀਚ ਵਹੁਟੀ

1.

ਚੀਚ ਵਹੁਟੀ
ਪਾ ਸੂਟ ਮਖਮਲੀ
ਨਖਰਾ ਕਰੇ। 

2.
ਬੋਲੇ ਕੋਇਲ
ਮੌਸਮਮ ਅਾਸ਼ਕਾਨਾ
ਮਹਿਕੇ ਹਵਾ। 

3.
ਚਿੱਟੇ ਬੱਦਲ਼
ਰੂੰ ਦੀਆਂ ਪੰਡਾਂ ਜਿਹੇ
ਉੱਡਦੇ ਜਾਂਦੇ। 

ਪ੍ਰੋ. ਨਿਤਨੇਮ ਸਿੰਘ
(ਮੁਕਤਸਰ) 

*ਹਾਇਕੁ ਬੋਲਦਾ ਹੈ- ਹਾਇਕੁ-ਸੰਗ੍ਰਹਿ ਵਿੱਚੋਂ ਧੰਨਵਾਦ ਸਹਿਤ

22 Mar 2014

ਖੇਡ ਕਬੱਡੀ (ਚੋਕਾ)

ਟੇਕਦੇ ਮੱਥਾ
ਰੱਬ ਨੂੰ ਤਿਹਾਉਣ 
ਜੋੜ ਕੇ ਹੱਥ
ਖੁਣਵਾਏ ਸ਼ੌਕ ਦੇ

ਡੌਲ਼ੇ 'ਤੇ ਸ਼ੇਰ
ਪੱਟ ਉੱਤੇ ਮੋਰ ਵੀ
ਮਾਰ ਕੇ ਥਾਪੀ
ਮੈਦਾਨ 'ਚ ਗੱਜਣ
 ਬਾਂਕੇ ਗੱਭਰੂ

ਇੱਕੋ ਜਿਹੀ ਟੱਕਰ
ਸਾਨ੍ਹ ਭਿੜਦੇ
ਲੋਕ ਮਨੋਰੰਜਨ
ਇਹ ਖੇਡ ਕਬੱਡੀ।


ਅੰਮ੍ਰਿਤ ਰਾਏ (ਪਾਲੀ)

ਫ਼ਾਜ਼ਿਲਕਾ 

(ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ)

21 Mar 2014

ਚੱਲਿਆ ਪੁਰਾ

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਪ੍ਰੋ. ਦਾਤਾਰ ਸਿੰਘ ।  ਆਪ ਬਾਵਾ ਕਲੋਨੀ ਮੁਕਤਸਰ ਤੋਂ ਹਨ ਤੇ ਪਿਛਲੇ ਕੁਝ ਅਰਸੇ ਤੋਂ ਹਾਇਕੁ ਲੇਖਣ ਵਿਧਾ ਨਾਲ਼ ਜੁੜੇ ਹੋਏ ਹਨ।  ਅੱਜ ਆਪ ਜੀ ਨੇ ਕੁਝ ਹਾਇਕੁ ਭੇਜ ਕੇ ਆਪਣੀ ਸਾਂਝ ਹਾਇਕੁ-ਲੋਕ ਨਾਲ਼ ਪਾਈ ਹੈ।  ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਦਾ ਨਿੱਘਾ ਸੁਅਗਤ ਹੈ।  ਆਸ ਕਰਦੇ ਹਾਂ ਕਿ ਆਪ ਹਾਇਕੁ-ਲੋਕ ਨਾਲ਼ ਸਮੇਂ-ਸਮੇਂ 'ਤੇ ਸਾਂਝ ਪਾਉਂਦੇ ਰਹਿਣਗੇ।

1.
ਅੱਖੀਆਂ ਪੜ੍ਹੀ 
ਦਿਲ 'ਤੇ ਲਿਖੀ ਗਈ 
ਚਿੱਠੀ ਮਾਹੀ ਦੀ। 

2.
ਚੱਲਿਆ ਪੁਰਾ 
ਨਜ਼ਰ ਆਵੇ ਪਈ 
ਰੁੱਤ ਬਹਾਰ। 

3.
ਢਲਦੀ ਲਾਲੀ 
ਨਿੰਮੀ ਹੋਈ ਜਾਂਵਦੀ -
ਵੇਲ਼ਾ ਸੰਭਾਲੋ। 

ਪ੍ਰੋ. ਦਾਤਾਰ ਸਿੰਘ 

(ਮੁਕਤਸਰ )

(ਨੋਟ: ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ)

19 Mar 2014

ਬਾਬੇ ਦਾ ਹੁੱਕਾ

1.
ਚਿਲਮ ਭਰੀ
ਗੁੜ ਗੁੜ ਕਰਦਾ
ਬਾਬੇ ਦਾ ਹੁੱਕਾ । 

2.
ਮੌਸਮ ਚੁੱਪ
ਮੁਰਝਾਇਆ ਫੁੱਲ
ਕਲੀ ਉਦਾਸ । 

3.
ਮੋਈ ਬੁੱਢੜੀ
ਰਿਸ਼ਤਿਆਂ ਦੀ ਸਾਂਝ
ਪਾਈ ਚਾਦਰ। 

4.
ਹੱਡਾਂ ਦੀ ਮੁੱਠ-
ਉੱਡ ਗਈ ਏ ਰੂਹ 
ਖਾਲੀ ਪਿੰਜਰ । 

ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)

(ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ)

18 Mar 2014

ਪੱਤਝੜ (ਸੇਦੋਕਾ)

1.
ਸੁੱਕੇ ਹੀ ਪੱਤੇ 
ਖੜ- ਖੜ ਕਰਦੇ 
ਹਰੇ ਡਾਲੀ ਵੱਸਣ  
ਹਵਾ ਦਾ ਬੁਲ੍ਹਾ 
ਸੁੱਕੇ  ਹੀ ਉਡ ਗਏ  
ਹਰਿਆ ਵੱਸੇ ਹੱਸੇ ।

2.

ਰੁੱਖ ਉਦਾਸੀ 
ਆਪਣੇ ਵਿਛੜਣ
ਪੱਤਝੜ ਵੈਰਣ  
ਜੰਮਣ ਪੀੜਾਂ 
ਹਰ ਸਾਲ ਹੰਢਾਵੇ 
ਰੁੱਖ ਦੀ ਕਿਸਮਤ ।


ਦਿਲਜੋਧ  ਸਿੰਘ 
(ਨਵੀਂ ਦਿੱਲੀ)

(ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ)

17 Mar 2014

ਹੋਲੀ ਦੇ ਰੰਗ



1.
ਹੋਲੀ ਦਾ ਦਿਨ-
ਰੰਗਾਂ ਦੀ ਬਰਸਾਤ
ਭਿੱਜਦੇ ਲੋਕ। 

2.
ਹੋਲੀ ਦੇ ਰੰਗ-
ਉੱਡੇ ਲਾਲ-ਗੁਲਾਲ
ਹਵਾ ਦੇ ਸੰਗ। 

ਡਾ. ਹਰਦੀਪ ਕੌਰ ਸੰਧੂ 
(ਸਿਡਨੀ)
(ਨੋਟ: ਇਹ ਪੋਸਟ ਹੁਣ ਤੱਕ 96 ਵਾਰ ਪੜ੍ਹੀ ਗਈ)

11 Mar 2014

ਉਦਾਸ ਰੁੱਖ


.


1.
ਪੱਤੇ ਹੀ ਪੱਤੇ
ਪੱਤਝੜ ਦੀ ਰੁੱਤ
ਉਦਾਸ ਰੁੱਖ।

2.


ਚਿੱਕੜ-ਖੋਭਾ
ਹਰ ਗਲੀ - ਮੁਹੱਲੇ
ਅਮਲੀ  ਡਿੱਗਾ ।

3.

 

ਚੀਕਣ ਬੱਚੇ 
ਮੱਛਰਦਾਨੀ ਪਾਟੀ
ਕਿੱਥੇ ਜਾਵੇ ਮਾਂ।





ਅੰਮ੍ਰਿਤ ਰਾਏ (ਪਾਲੀ) 
(ਫਾਜ਼ਿਲਕਾ )
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ।



3 Mar 2014

ਗਰਜ਼ੀ ਬੰਦੇ (ਸੇਦੋਕਾ)

1.
ਬੇਗਰਜ਼ ਨੇ
ਮਹਿਕਾਂ ਜੋ ਵੰਡਦੇ
ਫੁੱਲ ਰੰਗ ਬਰੰਗੇ 
 ਗਰਜ਼ੀ ਬੰਦੇ 
ਕੁਝ ਸਿੱਖੋ ਫੁੱਲਾਂ ਤੋਂ
ਲੈ ਕੀ ਜਾਣਾ ਜਹਾਨੋਂ।

 2.
ਲਾਲੀ ਉੱਡ ਕੇ
ਚੜ੍ਹੀ ਏ ਅਸਮਾਨ
ਖੂਨੀ ਏ ਮੁਲਤਾਨ
ਖੂਨੀ ਰੰਗ ਦਾ
ਬੁੱਲਾ ਇੱਕ ਆਇਆ
ਦੋਵੇਂ ਘਰ ਉਜਾੜੇ । 

       

ਇੰਜ:ਜੋਗਿੰਦਰ ਸਿੰਘ ਥਿੰਦ
 (ਸਿਡਨੀ)

2 Mar 2014

ਜਨਮ ਦਿਨ

ਨਿੱਕੇ-ਨਿੱਕੇ ਹੱਥ ਜਦੋਂ ਕੋਈ ਨਵਾਂ ਕੰਮ ਸਿੱਖਦੇ ਨੇ ਤਾਂ ਉਨਾਂ ਹੱਥਾਂ ਨਾਲ਼ ਬਣੀ ਚੀਜ਼ ਕਿਸੇ ਕਲਾ-ਕ੍ਰਿਤ ਤੋਂ ਘੱਟ ਨਹੀਂ ਲੱਗਦੀ। ਇਹ ਹੱਥ ਸਾਡੀ ਨਿੱਕੜੀ ਦੇ ਹਨ ਜਦੋਂ ਉਸ ਨੇ ਪਹਿਲੀ ਵਾਰ ਰੋਟੀ ਪਕਾਉਣੀ ਸਿੱਖੀ ਸੀ ਤੇ ੳੋਦੋਂ ਹੀ ਇਨ੍ਹਾਂ ਨਿੱਕੜੇ ਹੱਥਾਂ ਨੇ ਨਿੱਕੇ-ਨਿੱਕੇ ਸ਼ਬਦ ਚੁਣ ਇੱਕ ਕਵਿਤਾ (ਚੋਕਾ) ਵੀ ਘੜੀ ਸੀ ਓਹ ਸਾਲ ਸੀ 2008 ਦਾ ਜਦੋਂ ਸੁਪ੍ਰੀਤ ਚੌਥੀ ਜਮਾਤ 'ਚ ਪੜ੍ਹਦੀ ਸੀ।  ਅੱਜ ਉਸ ਦੇ 15 ਵੇਂ ਜਨਮ ਦਿਨ 'ਤੇ ਇਹੋ ਉਸ ਲਈ ਤੋਹਫ਼ੇ ਦੇ ਰੂਪ 'ਚ ਭੇਂਟ ਹੈ। 

ਇੱਕ ਦੌੜ ਹੈ
ਮੇਰੇ ਚਿਹਰੇ ਉੱਤੇ
ਦੇਖਾਂ ਤਾਂ ਸਹੀ
ਭਲਾ ਕੌਣ ਹੈ ਓਹ
ਪਹਿਲੀ ਬੂੰਦ
ਹੌਲ਼ੇ ਜਿਹੇ ਡਿੱਗਦੀ
ਤਿੱਖੇ ਨੱਕ ਤੋਂ
ਮੇਰੀਆਂ ਬੁੱਲੀਆਂ 'ਤੇ
ਫਿਰ ਠੋਡੀ 'ਤੇ
ਠੋਡੀ ਤੋਂ ਟਿਪ-ਟਿਪ
ਮੇਰੇ ਪੈਰਾਂ 'ਤੇ
ਹੁਣ ਜਿੱਤੇਗਾ ਕੌਣ
ਇਹ ਰੱਬ ਹੀ ਜਾਣੇ! 

ਸੁਪ੍ਰੀਤ ਸੰਧੂ
(2008)
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ।