ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jan 2014

ਚਮਕਣ ਸਿਤਾਰੇ

1.
ਚੋਵੇ ਪਸੀਨਾ
ਕੰਮ ਕਰੇ ਕਿਸਾਨ
ਬਣਦੇ ਮੋਤੀ । 

2.
ਰਾਤ ਹੈ ਆਈ 
ਚਮਕਣ ਸਿਤਾਰੇ 
ਹੈ ਦੁਲਹਨ। 

3.
ਆਈ ਬਸੰਤ
ਸਜੀ ਹੈ ਦੁਲਹਨ
ਸਾਰੀ ਧਰਤੀ । 

ਕਸ਼ਮੀਰੀ ਲਾਲ ਚਾਵਲਾ
(ਮੁਕਤਸਰ) 
30 Jan 2014

ਮੈਂ ਅਤੇ ਪਿੰਡ

ਅਣਕਿਆਸੇ ਹਾਲਾਤ ਜਦੋਂ ਹਾਵੀ ਹੋ ਜਾਂਦੇ ਨੇ ਤਾਂ ਬੋਲ ਚੁੱਪ ਹੋ ਜਾਂਦੇ ਨੇ, ਬੁੱਲ ਫਰਕਦੇ ਨੇ ਪਰ ਅਵਾਜ਼ ਸਾਥ ਨਹੀਂ ਦਿੰਦੀ। ਪਿਛਲੇ ਦਿਨੀਂ ਪੰਜਾਬ ਫੇਰੀ ਦੌਰਾਨ ਅਚਾਨਕ ਹੀ ਕੁਝ ਅਜਿਹੇ ਸਮੇਂ ਦਾ ਸਾਹਮਣਾ ਕਰਨਾ ਪਿਆ।ਇਸ ਅਰਸੇ ਦੌਰਾਨ ਹਾਇਕੁ-ਲੋਕ ਚੁੱਪ ਰਿਹਾ, ਪਰ ਸਾਡੇ ਸਾਥੀਆਂ ਦਾ ਭਰਪੂਰ ਸਾਥ ਰਿਹਾ, ਜਿਸ ਲਈ ਹਾਇਕੁ-ਲੋਕ ਸਭ ਦਾ ਦਿਲੋਂ ਧੰਨਵਾਦੀ ਹੈ।  ਅੱਜ ਫਿਰ ਰੌਣਕ ਸਾਡੇ ਵਿਹੜੇ ਪਰਤ ਆਈ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਤੇ ਲੇਖਕ ਹਮੇਸ਼ਾਂ ਵਾਂਗ ਹੁੰਗਾਰਾ ਭਰਦੇ ਰਹਿਣਗੇ। 

1.
ਛੱਡਿਆ ਦੇਸ
ਨਾਲ-ਨਾਲ ਉੱਡਿਆ
ਪਿੰਡੋਂ ਗਰਦਾ । 

2.
ਪੁੱਜਾ ਪ੍ਰਦੇਸ
ਗਰਦੇ ਲਿਪਟਿਆ
ਮੈਂ ਅਤੇ ਪਿੰਡ । 

ਡਾ. ਹਰਦੀਪ ਕੌਰ ਸੰਧੂ
(ਬਰਨਾਲਾ਼-ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ । 

1 Jan 2014

ਪਹਿਲਾ ਦਿਨ (ਸੇਦੋਕਾ)

1.
ਪਹਿਲਾ ਦਿਨ 
ਠੰਢ ਅਤੇ ਬੱਦਲ 
ਨਵਾਂ ਸਾਲ ਚੜਿਆ 
ਸੂਰਜ ਲੱਭਾਂ 
ਛੱਤ ਵੱਲ ਭੱਜਿਆ 
ਰੁੱਸ  ਗਿਆ ਸੂਰਜ 

2.

ਘਰ ਦਾ ਬੂਹਾ 
ਰਹਿ ਗਿਆ ਏ ਖੁੱਲਾ 
ਵਿਹੜੇ  ਵੱਲ ਝਾਤੀ ।
ਠੰਢੀਆਂ 'ਵਾਵਾਂ 
ਘਰ  ਵਿੱਚ ਵੜੀਆਂ 

ਤੱਕ ਕੇ  ਖੁੱਲਾ ਬੂਹਾ । 

ਦਿਲਜੋਧ ਸਿੰਘ 
( ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 63 ਵਾਰ ਖੋਲ੍ਹ ਕੇ ਪੜ੍ਹੀ ਗਈ।