ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jan 2018

ੳੁਮਰ ( ਮਿੰਨੀ ਕਹਾਣੀ )

Image may contain: 1 person, close-upਕੁਲਵੰਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ੳੁਸ ਨੇ ਅੈਮ.ਏ. ਤੱਕ ਦੀ ਪੜ੍ਹਾਈ ਕਰ ਲਈ ਸੀ । ਜਦੋਂ ਵੀ ਮਾਂ ੳੁਸ ਨੂੰ ਵਿਆਹ ਕਰਵਾੳੁਂਣ ਨੂੰ ਅਾਖਦੀ ਤਾਂ ੳੁਹ ਬੇਰੁਜ਼ਗਾਰੀ ਦਾ ਵਾਸਤਾ ਪਾ ਕੇ ਚੁੱਪ ਕਰਵਾ ਦਿੰਦਾ ਸੀ ।
 ਕਈ ਸਾਲਾਂ ਦੀ ਅਣਥੱਕ ਮਿਹਨਤ ਸਦਕਾ ਜਦੋਂ ਕੁਲਵੰਤ ਨੂੰ ਨੌਕਰੀ ਮਿਲੀ ਤਾਂ ਉਸ ਨੇ ਅਾਪਣੀ ਮਾਂ ਨੂੰ ਕਿਹਾ, " ਮਾਂ, ਸ਼ੁਕਰ ਅੈ ਰੁਜ਼ਗਾਰ ਮਿਲ ਗਿਐ , ਨਹੀਂ ਤਾਂ ਅਗਲੇ ਸਾਲ ੳੁਮਰ ਵੀ ਲੰਘ ਜਾਣੀ ਸੀ , ਹੁਣ ਕਰ ਲੈ ਮੇਰੇ ਵਿਆਹ ਦੇ ਚਾਅ ਪੂਰੇ 
   ਕੁਝ-ਕੁ ਦਿਨਾਂ ਬਾਅਦ ਕੁਲਵੰਤ ਨੂੰ ਦੇਖਣ ਵਾਲੇ ਅਾੳੁਣ ਲੱਗ ਪਏ । ਉਹ ਦੇਖ ਕੇ ਮੁੜ ਜਾਂਦੇ ਪਰ ਕੋਈ ਰਿਸ਼ਤਾ ਕਰਨ ਨੂੰ ਤਿਅਾਰ ਨਹੀਂ ਹੁੰਦਾ ਸੀ ।
 ਇੱਕ ਦਿਨ ਕੁਲਵੰਤ ਨੂੰ ਬਹੁਤ ਉਦਾਸ ਬੈਠਾ ਦੇਖ ਕੇ ਉਸਦੀ ਮਾਂ ਭਾਵਕ ਹੁੰਦੀ ਬੋਲੀ ,
  " ਪੁੱਤ , ਤੂੰ ਕੋਈ ਫਿਕਰ ਨਾ ਕਰ , ਲੋਕੀਂ ਤਾਂ ਐਵੀਂ ਆਖ ਦਿੰਦੇ ਨੇ ਕਿ ਮੁੰਡੇ ਦੀ ੳੁਮਰ ਵੱਡੀ ਅੈ 
 " 
   
ਮਾਸਟਰ ਸੁਖਵਿੰਦਰ ਦਾਨਗੜ੍ਹ
   94171 80205

8 Jan 2018

ਅੰਗਦਾਨ (ਮਿੰਨੀ ਕਹਾਣੀ)

Image result for organ donation"ਬੀਬੀ ਆਹ ਖਾਨਾ ਨੀ ਭਰਿਆ। ਨਾਲ਼ੇ ਸੈਨ ਕਰ ਐਥੇ।"
"ਲੈ ਹੁਣ ਕੀ ਰਹਿ ਗਿਆ? ਮੈਂ ਤਾਂ ਓਸ ਗੁੱਡੀ ਤੋਂ ਸਾਰੇ ਕਾਗਤ ਪੂਰੇ ਕਰਾਏ ਤੀ।"
"ਲੈ ਫ਼ੜ, ਆਹ ਇੱਕ ਰਹਿ ਗਿਆ ਅੰਗਦਾਨ ਆਲ਼ਾ ਖਾਨਾ।"
"ਲੈ ਆ ਤੈਨੂੰ ਮੈਂ ਕਿਮੇਂ ਦੱਸ ਦਿਆਂ ਹੁਣੀ?ਮੇਲੀ ਦਾ ਭਾਪਾ ਲੜੂ ਪਿੱਸੋਂ। ਓਤੋਂ ਪੁੱਸ ਕੇ ਦੱਸਦੂੰ ਤੈਨੂੰ।" 
"ਅੰਗ ਤੇਰੇ, ਦਾਨ ਤੂੰ ਕਰਨੇ ਨੇ। ਉਹ ਵੀ ਮੌਤ ਪਿੱਛੋਂ।ਮੇਲੀ ਦਾ ਭਾਪਾ ਓਥੇ ਦਰਗਾਹ 'ਚ ਤੇਰੇ ਨਾਲ ਲੜਨ ਜਾਊ?"
"ਲੈ ਆਹ ਤਾਂ ਮੇਰੇ ਡਮਾਕ 'ਚ ਨੀ ਆਇਆ।" 
ਲੈ ਜਦੋਂ ਮੈਂ ਮੁੱਕ ਈ ਗਈ ਫ਼ੇਰ ਭਲਾ ਉਹ ਮੇਰਾ ਕੀ ਬਗਾੜਲੂ? ਸੋਚਦੀ ਉਸ ਨੇ ਅੰਗਦਾਨ ਵਾਲ਼ੇ ਖਾਨੇ 'ਚ ਸਹੀ ਪੁਆ ਦਿੱਤੀ।      
ਡਾ. ਹਰਦੀਪ ਕੌਰ ਸੰਧੂ 
8 ਜਨਵਰੀ 2018  link 

ਨੋਟ : ਇਹ ਪੋਸਟ ਹੁਣ ਤੱਕ 135 ਵਾਰ ਪੜ੍ਹੀ ਗਈ ਹੈ। 

4 Jan 2018

ਮਾਂ ਨੇ ਕਿਹਾ ਸੀ (ਮਿੰਨੀ ਕਹਾਣੀ )

Image result for speech bubble purple
ਰਾਤ ਅੱਧੀ ਤੋਂ ਜ਼ਿਆਦਾ ਬੀਤ ਚੁੱਕੀ ਸੀ। ਅੱਜ ਫੇਰ ਦਿਨ ਭਰ ਮਨ ਦੀ ਬੇਚੈਨੀ ਤਰਲ ਹੋ ਵਹਿੰਦੀ ਰਹੀ ਤੇ ਹੁਣ ਤੱਕ ਵਹਿ ਰਹੀ ਸੀ। ਨੀਂਦ ਨਾਲ਼ ਬੋਝਲ ਅੱਖਾਂ 'ਚ ਉਪਰਾਮਤਾ ਅਜੇ ਵੀ ਭਾਰੂ ਸੀ। 
" ਪੁੱਤ ਕੀ ਹੋਇਆ? ਐਂ ਚਿੱਤ ਹੌਲ਼ਾ ਕਿਉਂ ਕਰਦੀ ਐਂ? ਚੱਲ ਬੱਸ ਮੇਰੀ ਬੀਬੀ ਧੀ। ਮੈਂ ਤੈਨੂੰ ਏਥੇ ਰਹਿਣ ਈ ਨੀ ਦੇਣਾ। ਚੱਲ ਤੁਰ ਮੇਰੇ ਨਾਲ਼। " ਬੇਬੇ ਤੋਂ ਉਸ ਦੀ ਉਦਾਸੀ ਸਹਾਰ ਨਾ ਹੋਈ। 
" ਹਾਂ ਬੇਬੇ ਬਹੁਤ ਹੋ ਗਿਆ। ਮੈਂ ਵੀ ਹੁਣ ਏਥੇ ਨੀ ਰਹਿਣਾ। " 
 " ਚੱਲ ਫੇਰ ਤੁਰ। " 
 ਬੇਬੇ ਹੁਣ ਮੱਲੋਮੱਲੀ ਉਸ ਨੂੰ ਆਪਣੇ ਨਾਲ਼ ਲੈ ਜਾਣ ਲਈ ਕਾਹਲ਼ੀ ਸੀ। ਪਰ ਉਹ ਅਜੇ ਵੀ ਦੁਚਿੱਤੀ 'ਚ ਸੀ। ਨਿੱਕੇ ਨਿਆਣਿਆਂ ਦਾ ਕੀ ਬਣੂ ? ਐਨੇ ਨੂੰ ਨਿੱਕੜੀ ਨੇ ਚੀਕ ਮਾਰੀ ਤੇ ਉਸ ਦੀ ਨੀਂਦ ਖੁੱਲ੍ਹ ਗਈ। ਸਿਆਲਾਂ ਦੀ ਰਾਤ ਨੂੰ ਵੀ ਉਹ ਮੁੜਕੇ ਨਾਲ਼ ਭਿੱਜੀ ਪਈ ਸੀ। ਉਸ ਨੇ ਕੋਲ਼ ਪਏ ਨਿੱਕੂ ਨੂੰ ਟੋਹਿਆ ਤੇ ਘੁੱਟ ਕੇ ਨਿੱਕੜੀ ਨੂੰ ਆਪਣੀ ਹਿੱਕ ਨਾਲ਼ ਲਾਇਆ। 
" ਹਾਏ !ਹਾਏ ! ਐ ਮੈਂ ਕੀ ਕਰਨ ਚੱਲੀ ਸੀ? ਮੈਂ ਤਾਂ ਬੇਬੇ ਨਾਲ ਸੱਚੀਂ ਹੀ ਤੁਰ ਚੱਲੀ ਸੀ। ਮੈਨੂੰ ਤਾਂ ਮੇਰੀ ਲਾਡੋ ਨੇ ਬਚਾ ਲਿਆ।"  
ਹੁਣ ਉਹ ਆਪਣੀ ਉਮਰ ਦੇ ਪੰਜ ਦਹਾਕੇ ਵਿਹਾ ਚੁੱਕੀ ਹੈ। ਉਸ ਨੂੰ ਅਜੇ ਵੀ ਇਹੋ ਲੱਗਦੈ ਕਿ ਓਸ ਡਰਾਉਣੀ ਰਾਤ ਨੂੰ ਬੇਬੇ ਦੀ ਰੂਹ ਉਸ ਨੂੰ ਲੈਣ ਆਈ ਸੀ। "ਵਿਛੜੀਆਂ ਰੂਹਾਂ ਦੇ ਨਾਲ਼ ਨਹੀਂ ਜਾਈਦਾ", ਨਿੱਕੀ ਹੁੰਦੀ ਨੂੰ ਮਾਂ ਨੇ ਜੋ ਕਿਹਾ ਸੀ। 
ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ।