ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Sept 2012

ਚਿੱਠੀ ਦੀਆਂ ਬਾਤਾਂ

30.09.12

Dear editorial board, 

Your effort in this direction is indeed commendable. I don’t write Haiku; however I’ll be visiting the site and enjoy the writings of others.

Best regards and with best wishes,
Jasbir Mahal
(Writer of Punjabi Poetry book : 2009-  Aapne Aap Kol (ਕਾਵਿ ਪੁਸਤਕ- ਆਪਣੇ ਆਪ ਕੋਲ਼) 
(Surrey - British Columbia- Canada) 

***********************************************************************

ਹਰਦੀਪ,
ਆਪ ਬਹੁਤ ਚੰਗੀ ਹੈ ਇਸ ਲਈ ਸਾਰਿਆਂ ਲਈ ਚੰਗਾ ਲਿਖਦੀ ਹੈ ।ਉਸ ਦੀਆਂ ਲਿਖਤਾਂ 'ਚ ਪੰਜਾਬ ਵਸਦਾ ਹੈ। ਸਾਉਣ ਦੇ ਮਹੀਨੇ 'ਚ ਲਗਾਈ ਪੋਸਟ 'ਚ ਉਸ ਨੇ ਆਪਣੇ ਅਤੀਤ ਨੂੰ ਯਾਦ ਕੀਤਾ ਜਦੋਂ ਓਹ ਆਵਦੇ ਅਸਲੀ ਘਰ ਤੋਂ ਕੋਹਾਂ ਦੂਰ ਬੈਠੀ ਹੈ।
ਹਰਦੀਪ ਤੇਰਾ ਨਿਵਾਸ ਭਾਵੇਂ ਆਸਟ੍ਰੇਲੀਆ 'ਚ ਹੈ ਪਰ ਤੂੰ ਪੰਜਾਬ 'ਚ ਜਿਉਂ ਰਹੀ ਹੈਂ।ਹਰ ਕੰਮ ਨੂੰ ਸੋਹਣਾ ਬਣਾ ਕੇ ਪੇਸ਼ ਕਰਦੇ ਹੋ। ਯੂ ਆਰ ਗ੍ਰੇਟ , ਮੇਰੇ ਹਾਇਕੁਆਂ ਨੂੰ ਬੜਾ ਹੀ ਰੰਗੀਨ ਬਣਾ ਕੇ ਪੇਸ਼ ਕੀਤਾ।ਸੋ ਨਾਈਸ ਆਫ਼ ਯੂ !
 ਦਿਲਜੋਧ ਸਿੰਘ 
(ਬਟਾਲ਼ਾ-ਦਿੱਲੀ)
****************************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਧੁੱਪੜੀ ਨਾਲ਼ ਗੱਪਾਂ

ਡਾ. ਸੁਧਾ ਗੁਪਤਾ ਹਿੰਦੀ ਜਗਤ ਦੀ ਮੰਨੀ-ਪ੍ਰਮੰਨੀ ਹਸਤਾਖਰ ਹੈ। ਆਪ ਨੇ ਸਾਹਿਤ ਦੀ ਲੱਗਭਗ ਹਰ ਵਿਧਾ 'ਚ ਲਿਖਿਆ ਹੈ ਚਾਹੇ ਓਹ ਗੀਤ ਹੋਵੇ ਚਾਹੇ ਕਵਿਤਾ, ਗ਼ਜ਼ਲ, ਬਾਲ ਗੀਤ ਜਾਂ ਫਿਰ ਹਾਇਕੁ, ਤਾਂਕਾ , ਚੋਕਾ ਤੇ ਸੇਦੋਕਾ। ਹਾਇਕੁ ਦੇ ਖੇਤਰ 'ਚ ਆਪ ਦਾ ਯੋਗਦਾਨ ਸ਼ਲਾਘਾਯੋਗ ਹੈ। ਇਸ ਵਿਧਾ ਦੇ ਵਿਕਾਸ ਲਈ ਆਪ ਦਾ ਨਾਂ ਬਾਕੀ ਸਭਨਾ ਨਾਲ਼ੋਂ ਪਹਿਲਾਂ ਆਉਂਦਾ ਹੈ। ਹੁਣ ਤੱਕ ਆਪ ਦੇ ਅਨੇਕਾਂ ਸੰਗ੍ਰਹਿ  ਪ੍ਰਕਾਸ਼ਿਤ ਹੋ ਆਪਣਾ ਨਾਮਣਾ ਖੱਟ ਚੁੱਕੇ ਹਨ। ਇਹਨਾਂ 'ਚ ਖੁਸ਼ਬੂ ਕਾ ਸਫ਼ਰ, ਲਕੜੀ ਕਾ ਸੁਪਨਾ, ਤਰੁ-ਦੇਵ, ਪਾਰਵੀ ਪੁਰੋਹਿਤ, ਕੂਕੀ ਜੋ ਪਿਕੀ, ਚਾਂਦੀ ਕੇ ਅਰਘੇ ਮੇਂ, ਬਾਬੁਨਾ ਜੋ ਆਏਗੀ, ਆ ਬੈਠੀ ਗੀਤ ਪਰੀ, ਅਕੇਲਾ ਥਾ ਸਮਾਂ, ਚੁਲਬੁਲੀ ਰਾਤ ਨੇ, ਪਾਨੀ ਮਾਂਗਤਾ ਦੇਸ਼, ਕੋਰੀ ਮਾਟੀ ਕੇ ਦੀਏ ਅਤੇ ਧੂਪ ਸੇ ਗੱਪਸ਼ੱਪ ਬਹੁ-ਚਰਚਿਤ ਹਾਇਕੁ ਸੰਗ੍ਰਹਿ ਹਨ। 

 "ਧੂਪ ਸੇ ਗੱਪਸ਼ੱਪ" ਹਾਇਕੁ ਸੰਗ੍ਰਹਿ ਜਿਸ ਦਾ ਪੰਜਾਬੀ ਅਨੁਵਾਦਿਤ ਨਾਂ  ਮੈਂ "ਧੁੱਪੜੀ ਨਾਲ਼ ਗੱਪਾਂ" ਰੱਖਿਆ ਹੈ-ਵਿੱਚੋਂ ਕੁਝ ਹਾਇਕੁ ਪੇਸ਼ ਕਰਨ ਲੱਗੀ ਹਾਂ। 
ਇਹ ਹਾਇਕੁ ਮੈਂ ਤਿੰਨ ਰੂਪਾਂ 'ਚ ਪੇਸ਼ ਕਰਾਂਗੀ :
ਮੂਲ ਰੂਪ 'ਚ , ਪੰਜਾਬੀ 'ਚ ਅਨੁਵਾਦਿਤ ਤੇ ਫੇਰ ਦੇਵਨਾਗਰੀ ਲਿਪੀ ਲਿਖੇ ਅਨੁਵਾਦਿਤ ਹਾਇਕੁ । ਅਜਿਹਾ ਮੈਂ ਏਸ ਲਈ ਕਰ ਰਹੀ ਹਾਂ ਤਾਂ ਕਿ ਡਾ. ਸੁਧਾ ਗੁਪਤਾ ਜੀ ਆਪ ਅਨੁਵਾਦਿਤ ਹਾਇਕੁ ਪੜ੍ਹ ਕੇ ਦੱਸ ਸਕਣ ਕਿ ਮੈਂ ਉਨ੍ਹਾਂ ਦੇ ਹਾਇਕੁ ਭਾਵਾਂ ਨੂੰ ਸੰਭਾਲਣ 'ਚ ਕਿੱਥੇ ਕੁ ਤੱਕ ਸਫ਼ਲ ਹੋਈ ਹਾਂ।
     ਮੂਲ ਰੂਪ                                         ਪੰਜਾਬੀ ਅਨੁਵਾਦ                               ਦੇਵਨਾਗਰੀ ਲਿਪੀ 
1.                                                       1.                                                      1.
फिर अकेली                                      ਫਿਰ ਇੱਕਲੀ                                       फिर अकल्ली 
अगहन की रात                                 ਮੱਘਰ ਦੀ ਰਾਤੜੀ                               मघर दी रातडी 
पता पूछती                                        ਪਤਾ ਪੁੱਛਦੀ                                        पता पुछदी 

2.                                                        2.                                                       2.
रात होते ही                                         ਰਾਤ ਹੁੰਦਿਆਂ                                      रात हुंदियां 
कोहरे से लिपट                                    ਕੋਹਰੇ 'ਚ ਲਿਪਟ                                कोहरे 'च लिपट 
सोया शहर                                           ਸੁੱਤਾ ਸ਼ਹਿਰ                                      सुत्ता शहर 

3.                                                         3.                                                      3.         
अंधी ज़िन्दगी                                      ਅੰਨੀ ਜ਼ਿੰਦਗੀ                                    अन्नी ज़िन्दगी 
पत्थरों का शहर                                   ਪੱਥਰਾਂ ਦਾ ਸ਼ਹਿਰ                              पत्थरां दा शहर 
लहू लुहान                                             ਲਹੂ ਲੁਹਾਨ                                        लहू लुहान 

4.                                                          4.                                                     4.
रात या दिन                                          ਰਾਤ ਜਾਂ ਦਿਨ                                  रात जाँ दिन 
आँसुओं का मौसम                                ਹੰਝੂਆਂ ਦਾ ਮੌਸਮ                               हँझुआं दा मौसम 
सदा निखरा                                          ਸਦਾ ਨਿਖਰੇ                                      सदा निखरे 

5.                                                           5.                                                   5.
गठरी फटी                                             ਗਠੜੀ ਫਟੀ                                  गठरी फटी 
बिखरे हैं बताशे                                     ਬਿਖਰੇ ਨੇ ਪਤਾਸੇ                            बिखरे ने पतासे 
आसमान से                                          ਆਸਮਾਨ ਤੋਂ                                    आसमान तों 

6.                                                           6.                                                 6.
करती रही                                             ਭੇੜਦੀ ਰਹੀ                                   भेड़ती  रही 
धूप से गप -शप                                     ਧੁੱਪੜੀ ਨਾਲ਼ ਗੱਪਾਂ                        धुपड़ी नाल गप्पां 
चाय की चुस्की                                      ਚਾਹ ਚੁਸਕੀ                                   चाह चुसकी 

रचनाकार : डॉ सुधा गुप्ता                                   ਰਚਨਾਕਾਰ : ਡਾ. ਸੁਧਾ ਗੁਪਤਾ
(मेरठ - उ . प्र .)                                                    (ਮੇਰਠ-  ਉ.ਪ੍ਰਦੇਸ਼)
अनुवाद : डॉ हरदीप कौर सन्धु                         ਅਨੁਵਾਦ : ਡਾ. ਹਰਦੀਪ ਕੌਰ ਸੰਧੂ 

28 Sept 2012

ਕੁਦਰਤ ਹੱਸਦੀ


1.
ਕੇਹਾ ਰਿਸ਼ਤਾ 
ਬੰਨ੍ਹ ਨਾਲ਼ ਲੈ ਗਿਆ 
ਦੇ ਗਿਆ ਸਾਹ

2.
ਖੁੱਲ੍ਹੀ ਕਿਤਾਬ
ਹਾਸਲ ਕੀ ਹੋਊਗਾ 
ਜੇ ਪੜ੍ਹੀ ਨਹੀਂ

3.
ਵਿਹੜੇ ਫੁੱਲ
ਹਰ ਸੁੱਖ ਮਿਲਦੈ
ਖੁਸ਼ਬੂ , ਮੈਂ ,ਤੂੰ

4.
ਹਰ ਰੰਗ 'ਚ 
ਕੁਦਰਤ ਹੱਸਦੀ
ਕਿਓਂ ਰੋਵਾਂ ਮੈਂ 

ਡਾ. ਸ਼ਿਆਮ ਸੁੰਦਰ 'ਦੀਪਤੀ'
(ਅੰਮ੍ਰਿਤਸਰ)

27 Sept 2012

ਗੂਗਲ ਦਾ ਜਨਮ ਦਿਨ

ਅੱਜ 27 ਸਤੰਬਰ ਨੂੰ ਗੂਗਲ ਆਪਣਾ 14ਵਾਂ ਜਨਮ ਦਿਨ ਮਨਾ ਰਿਹਾ ਹੈ। ਇੰਟਰਨੈਟ ਦੇ ਏਸ ਸਰਚ ਇੰਜਣ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਵੇਂ ਅੱਜ-ਕੱਲ ਇਹ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ । ਹਾਇਕੁ -ਲੋਕ ਮੰਚ ਇਸ ਦਿਨ ਦੀ ਗੂਗਲ ਨੂੰ ਹਾਇਕੁ ਰੂਪ 'ਚ ਵਧਾਈ ਦੇ ਰਿਹਾ ਹੈ।
1.
ਦਿਨ ਸੁਭਾਗਾ
ਜਸ਼ਨ ਮਨਾਉਂਦਾ
ਗੂਗਲ ਕਾਕਾ
2.
ਛੋਟੀ ਉਮਰੇ
ਬਣਿਆ ਜਵਾਕਾਂ ਦਾ 
ਗੂਗਲ ਬਾਪੂ
3.
ਲੋੜ ਕੋਈ ਨਾ
ਪੁੱਛ-ਪੁਛਾਉਣ ਦੀ 
ਕਰੋ ਗੂਗਲ 

ਡਾ. ਹਰਦੀਪ ਕੌਰ ਸੰਧੂ 
ਸਿਡਨੀ-ਬਰਨਾਲ਼ਾ 
*******
ਗੂਗਲ ਕੀਤਾ
ਲਿਖ-ਲਿਖਾ ਪਰਚਾ 
ਭਲ ਬਣਾਈ 
ਜਨਮੇਜਾ ਸਿੰਘ ਜੌਹਲ
(ਲੁਧਿਆਣਾ)
ਨੋਟ: ਸਾਡੇ ਪਾਠਕ/ ਲੇਖਕ ਗੂਗਲ ਦੇ ਜਨਮ ਦਿਨ ਸਬੰਧੀ ਜੇ ਕੋਈ ਹੋਰ ਹਾਇਕੁ ਏਸ ਪੋਸਟ 'ਚ ਜੋੜਨਾ ਚਾਹੁਣ ਤਾਂ ਭੇਜ ਸਕਦੇ ਹਨ।

26 Sept 2012

ਦੁੱਖਾਂ ਦੀ ਰਾਤ


1.
ਮਨ ਦੀ ਮਿੱਟੀ
ਭਖਦੀ ਹਰਦਮ
ਕਦੇ ਕੋਈ ਨਾ ਸਿੰਜੇ
ਰਿਸ਼ਤੇ ਨਾਤੇ
ਕਰਮਾਂ ਦਾ ਹੈ ਫਲ 
ਸਭ ਨਵੇਂ ਪੁਰਾਣੇ।

2.
ਦਿਲ ਅੰਦਰ 
ਲੁਕਵੇਂ ਚਾਰ ਖ਼ਾਨੇ
ਹਰ ਖ਼ਾਨੇ ਤੂੰ ਹੀ ਤੂੰ 
ਦੁੱਖਾਂ ਦੀ ਰਾਤ
ਮੁੱਕੇਗੀ ਇੱਕ ਦਿਨ
ਕਰ ਰੱਖ ਤਿਆਰੀ। 


ਨਿਰਮਲ ਸਿੰਘ ਸਿੱਧੂ
( ਬਰੈਂਪਟਨ- ਕਨੇਡਾ) 

24 Sept 2012

ਇੱਸਾ - ਮਹਾਨ ਜਪਾਨੀ ਕਵੀ

ਕੋਬਾਯਾਸ਼ੀ ਇੱਸਾ ( 1763- 1827) ਇੱਕ ਮਹਾਨ ਜਪਾਨੀ ਹਾਇਕੁ ਕਵੀ ਕਰਕੇ ਜਾਣਿਆ ਜਾਂਦਾ ਸੀ। ਉਹ ਕੋਬਾਯਾਸ਼ੀ ਯਾਤਰੋ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਸੀ ਜਿਸ ਦਾ ਅਸਲੀ ਨਾਂ ਕੋਬਾਯਾਸ਼ੀ ਨੋਬੂਯੂਕੀ ਸੀ। ਉਸ ਦਾ ਜਨਮ 15 ਜੂਨ 1763 ਨੂੰ ਕਾਸ਼ੀਵਾਬਾਰਾ ਵਿੱਚ ਇੱਕ ਕਿਸਾਨ ਪਰਿਵਾਰ 'ਚ ਹੋਇਆ। ਉਹ ਬੁੱਧ ਧਰਮ ਨੂੰ ਮੰਨਣ ਵਾਲ਼ਾ ਜਪਾਨ ਦੇ ਚਾਰ ਮਹਾਨ ਹਾਇਕੁ ਕਵੀਆਂ ਬਾਸ਼ੋ, ਬੁਸੋਨ, ਸ਼ਿਕੀ 'ਚ ਚੌਥਾ ਨਾਂ ਸੀ। 1793 ਈ: ਵਿੱਚ ਉਸ ਨੇ ਆਵਦੇ ਨਾਂ ਨਾਲ਼ 'ਇੱਸਾ' ਜੋੜਿਆ ਜਿਸ ਦਾ ਅਰਥ ਹੈ- ਚਾਹ ਦਾ ਪਿਆਲਾ। 1795 ਈ: 'ਚ ਉਸ ਨੇ ਆਪਣੀ ਕਿਤਾਬ ਤਾਬੀਸ਼ੂਈ (Tabishui- Travel Gleanings) ਛਪਵਾਈ। 
ਛੋਟੇ ਹੁੰਦਿਆਂ (3 ਸਾਲ ਦੀ ਉਮਰ 'ਚ)  ਉਸ ਦੀ ਮਾਂ ਦੀ ਮੌਤ ਹੋ ਗਈ। ਉਸ ਨੂੰ ਉਸ ਦੀ ਦਾਦੀ ਨੇ ਪਾਲ਼ਿਆ। ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਉਸ ਦੀ ਆਪਣੀ ਮਤਰੇਈ ਮਾਂ ਤੇ ਭਰਾ ਨਾਲ਼ ਨਹੀਂ ਬਣੀ ਤੇ ਉਸ ਨੇ ਦਾਦੀ ਦੀ ਮੌਤ ਤੋਂ ਬਾਦ 14 ਸਾਲ ਦੀ ਉਮਰ 'ਚ ਘਰ ਛੱਡ ਦਿੱਤਾ। ਪਿਤਾ ਨੇ ਉਸ ਨੂੰ ਹਾਇਕੁ ਪੜ੍ਹਨ ਲਈ ਇਡੋ ( ਹੁਣ ਟੋਕੀਓ) ਭੇਜ ਦਿੱਤਾ। ਕਈ ਸਾਲਾਂ ਦੀ ਯਾਤਰਾ ਤੋਂ ਬਾਦ , ਆਪਣੇ ਪਿਤਾ ਦੀ ਮੌਤ ਤੋਂ ਬਾਦ ਓਹ ਆਪਣੇ ਪਿੰਡ ਪਰਤਿਆ। ਕਾਨੂੰਨੀ ਕਾਰਵਾਈ ਤੋਂ ਬਾਦ ਓਸ ਨੇ ਆਪਣੇ ਪਿਤਾ ਦੀ ਜਾਇਦਾਦ 'ਚੋਂ ਆਪਣਾ ਅੱਧ ਮਤਰੇਈ ਮਾਂ ਤੋਂ ਲੈ ਲਿਆ। 49 ਸਾਲ ਦੀ ਉਮਰ 'ਚ ਉਸ ਨੇ ਕੀਕੂ ਨਾਂ ਦੀ ਔਰਤ ਨਾਲ਼ ਵਿਆਹ ਕਰਵਾਇਆ। ਥੋੜੇ ਚਿਰ ਬਾਦ ਓਸ ਦੇ ਤਿੰਨ ਛੋਟੇ ਬੱਚਿਆਂ ਦੀ ਵੀ ਮੌਤ ਹੋ ਗਈ। ਫੇਰ ਪਤਨੀ ਵੀ ਵਿਛੋੜਾ ਦੇ ਗਈ। ਉਸ ਦੀ ਜ਼ਿੰਦਗੀ ਦੁੱਖਾਂ ਨਾਲ਼ ਭਰੀ ਸੀ। ਦੂਜਾ ਵਿਆਹ ਵੀ ਸਫ਼ਲ ਨਾ ਰਿਹਾ। ਇਸ ਤੋਂ ਬਾਦ ਉਹ ਆਪਣੇ ਪਿੰਡ ਹੀ ਰਿਹਾ ਤੇ ਓਥੇ ਹੀ ਉਸ ਦੀ ਮੌਤ 19 ਨਵੰਬਰ 1827 ਨੂੰ ਹੋ ਗਈ ਸੀ । 
ਇੱਸਾ ਨੇ ਤਕਰੀਬਨ 20000 ਤੋਂ ਵੀ ਵੱਧ ਹਾਇਕੁ ਲਿਖੇ। ਉਸ ਦੇ ਹਾਇਕੁ (ਆਂ) 'ਚੋਂ ਬੱਚੇ ਜਿਹੀ ਮਾਸੂਮੀਅਤ ਝਲਕਦੀ ਹੈ। ਉਸ ਨੇ ਘੋਗੇ, ਸਿੱਪੀਆਂ, ਕੀਟ-ਪਤੰਗਿਆਂ, ਡੁੱਡੂਆਂ-ਮੱਛਰਾਂ ਤੇ ਹਜ਼ਾਰਾਂ ਹਾਇਕੁ ਲਿਖੇ। 

ਅੱਜ ਮੈਂ ਇੱਸਾ ਦੇ ਕੁਝ ਹਾਇਕੁ (ਆਂ) ਦਾ ਪੰਜਾਬੀ ਅਨੁਵਾਦ ਪੇਸ਼ ਕਰ ਰਹੀ ਹਾਂ। 

1.
the autumn wind;

the red flowers

she liked to pluck

ਪੱਤਝੜੀ 'ਵਾ 
ਲਾਲ ਫੁੱਲਾਂ ਨੂੰ ਓਹ 
ਤੋੜਨਾ ਚਾਹੇ 

2. 

“gimme that moon”


cries the crying


child


ਰੋ-ਰੋ ਕੇ ਮੰਗੇ

"ਔਹ ਚੰਨ ਮੈਂ ਲੈਣਾ"

ਬੱਚਾ ਚਿਲਾਵੇ 


3.

tumble-down house…

adding to the cold


more cold


ਢੱਠਾ ਏ ਘਰ 

ਸਰਦੀ 'ਚ ਲਵਾਵੇ

ਸਰਦੀ ਹੋਰ 


4.

in my old age



even before the scarecrow



I feel ashamed of myself


ਬੁੱਢਾ ਹੋਣ 'ਤੇ


ਡਰਨੇ ਸਾਹਵੇਂ ਵੀ

ਸ਼ਰਮਿੰਦਾ ਮੈਂ 


5.

Where there are people










there are flies, and



there are Buddhas

ਜਿੱਥੇ ਨੇ ਲੋਕ
ਓਥੇ ਨੇ ਮੱਖੀਆਂ, ਤੇ
ਬੁੱਧ ਵੀ ਓਥੇ 

ਇੱਸਾ ( 1763-1827) 
ਅਨੁਵਾਦ : ਡਾ. ਹਰਦੀਪ ਕੌਰ ਸੰਧੂ 



23 Sept 2012

ਹੱਸਦਾ ਤਰਬੂਜ਼

ਹਾਇਕੁ ਲੋਕ ਨਾਲ਼ ਅੱਜ ਇੱਕ ਨਿੱਕੜੀ ਆ ਜੁੜੀ ਹੈ ਜਿਸ ਦੀ ਅਜੇ ਸਕੂਲੀ ਉਮਰ ਹੈ। ਇਹ ਨਿੱਕੜੀ ਹਾਇਕੁ ਵਰਗੀ ਵਿਧਾ ਨਾਲ਼ ਅੱਜ ਤੋਂ ਦੋ ਸਾਲ ਪਹਿਲਾਂ ਜੁੜ ਚੁੱਕੀ ਹੈ। ਇਹ ਹਾਇਕੁ ਸੁਪ੍ਰੀਤ ਨੇ 2010 'ਚ ਲਿਖੇ ਸਨ ਜਦੋਂ ਉਹ ਛੇਵੀਂ ਜਮਾਤ 'ਚ ਪੜ੍ਹਦੀ ਸੀ। ਸੁਪ੍ਰੀਤ ਨੇ ਪੰਜਾਬੀ ਪੜ੍ਹਨੀ ਤੇ ਲਿਖਣੀ ਘਰੇ ਹੀ ਸਿੱਖੀ ਹੈ। ਉਸ ਦੇ ਇਹ ਹਾਇਕੁ  ਅੱਜ ਦੀ ਪੋਸਟ ਦਾ ਸ਼ਿੰਗਾਰ ਬਣੇ ਹਨ। 

ਇੱਕ ਬੱਚੇ ਦੀ ਅੱਖ ਤੇ ਸੋਚ ਕੁਦਰਤ ਨੂੰ ਵੱਖਰੇ ਹੀ ਅੰਦਾਜ਼ 'ਚ ਵੇਖਦੀ ਹੈ । ਓਸ ਦੀ ਕਲਪਨਾ ਉਡਾਰੀ ਬਹੁਤ ਨਿਰਾਲੀ ਹੁੰਦੀ ਹੈ ਜੋ ਪੜ੍ਹਨ ਵਾਲ਼ੇ ਨੂੰ ਨਵੀਂ ਤਾਜ਼ਗੀ ਤੇ ਸਰਘੀ ਵੇਲ਼ੇ ਦੇ ਸੱਜਰੇਪਣ ਦਾ ਅਹਿਸਾਸ ਕਰਵਾਉਂਦੀ ਹੈ। ਕੁਝ ਏਹੋ ਜਿਹਾ ਅਹਿਸਾਸ ਕਰਵਾਉਂਦੇ ਇਹ ਹਾਇਕੁ ............

ਸੁਪ੍ਰੀਤ ਕੌਰ ਸੰਧੂ 
ਜਮਾਤ : ਅੱਠਵੀਂ 
ਸਿਡਨੀ-ਬਰਨਾਲ਼ਾ 
ਨੋਟ : ਇਹ ਪੋਸਟ ਹੁਣ ਤਲ 56 ਵਾਰ ਖੋਲ੍ਹ ਕੇ ਵੇਖੀ ਗਈ। 

22 Sept 2012

ਭੱਜਿਆ ਮਿਰਜ਼ਾ (ਤਾਂਕਾ)

ਤਾਂਕਾ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ। ਇਸ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪਹਿਲੀਆਂ ਤਿੰਨ ਸਤਰਾਂ 'ਚ ਕੋਈ ਵੱਖਰਾ ਹਾਇਕੁ ਹੈ ਸਗੋਂ ਤਾਂਕਾ ਦਾ ਮੁੱਖ ਭਾਵ ਪਹਿਲੀ ਤੋਂ ਪੰਜਵੀਂ ਸਤਰ ਤੱਕ ਸਾਹਮਣੇ ਆਉਂਦਾ ਹੈ। ਪੇਸ਼ ਹਨ ਰਣਜੀਤ ਸਿੰਘ ਪ੍ਰੀਤ ਦੇ ਲਿਖੇ ਤਾਂਕਾ......

1.
ਚੰਗੀ ਸੀ ਰਾਸ਼ੀ
ਪੜ੍ਹਿਆ ਅਖ਼ਬਾਰ
ਹੱਸਦਾ ਜਾਵੇ
ਦੁਵੱਲੇ ਸਕੂਟਰ
ਟੁੱਟੇ ਲੱਤ ਤੇ ਦੰਦ

2.

ਅੱਜ ਮਿਰਜ਼ਾ
ਜੰਡ ਹੇਠੋਂ ਭੱਜਿਆ
ਲੋਕੀਂ ਹੱਸਣ
ਪਿੱਛੇ ਪਿੱਛੇ ਭੱਜਣ
ਸਾਹਿਬਾਂ ਤੋੜੇ ਡੱਕੇ


3.
ਮੀਂਹ ਹਟਿਆ
ਸੁਹਾਵਣਾ ਮੌਸਮ 
ਘਰ ਨਾ ਫੌਜੀ
ਬੰਨ੍ਹੇਰੇ 'ਤੇ ਕਾਂ ਬੋਲੇ

 ਮੀਂਹ ਨੇ ਲਾਈ ਅੱਗ

ਰਣਜੀਤ ਸਿੰਘ ਪ੍ਰੀਤ
(ਭਗਤਾ-ਬਠਿੰਡਾ)

21 Sept 2012

ਘਰ ਜਾਂ ਖੇਤ (ਹਾਇਗਾ)

ਸਾਡੇ ਆਲ਼ੇ-ਦੁਆਲ਼ੇ ਵਾਪਰਨ ਵਾਲ਼ੀ ਹਰ ਛੋਟੀ ਤੋਂ ਛੋਟੀ ਗੱਲ ਨੂੰ ਜੇ ਗਹੁ ਨਾਲ਼ ਵੇਖਿਆ ਜਾਵੇ ਤਾਂ ਵੱਡੇ ਮਾਅਨੇ ਸਾਹਮਣੇ ਆਉਂਦੇ ਹਨ। ਓਹ ਮਾਅਨੇ ਤੁਹਾਨੂੰ ਓਸ ਘਟਨਾ ਦੇ ਕਾਰਨਾ ਬਾਰੇ ਸੋਚਣ ਲਈ ਕਦੇ ਨਾ ਕਦੇ ਜ਼ਰੂਰ ਮਜਬੂਰ ਕਰਦੇ ਹੋਣਗੇ । ਅੱਜ ਹਾਇਕੁ ਕਲਮ ਵੀ ਅਜਿਹੇ ਵਰਤਾਰੇ ਨੂੰ ਬਿਆਨਦੀ ਤੇ ਤੁਹਾਨੂੰ ਸੋਚਣ ਲਈ ਕੁਝ ਇਓਂ ਕਹਿੰਦੀ ਹੈ...........

                                                   ਓਹ ਚਾਹੇ ਕਿਸੇ ਘਰ 'ਚ ਵਾਪਰੀ ਹੋਵੇ........

ਜਾਂ ਕਿਸੇ ਖੇਤ 'ਚ ਵਾਪਰੀ ਹੋਵੇ ...........
                                                                 ਭੂਪਿੰਦਰ ਸਿੰਘ 
                                                                 (ਨਿਊਯਾਰਕ) 

20 Sept 2012

ਖੇਸ-ਫੁਲਕਾਰੀ (ਹਾਇਗਾ)

ਪੇਂਡੂ ਵਿਰਸੇ ਦੀ ਜਿੰਦ-ਜਾਨ ਖੇਸ, ਦਰੀਆਂ , ਫੁਲਕਾਰੀਆਂ ਜੋ ਪੇਟੀ ਜਾਂ ਸੰਦੂਕ 'ਚ ਸਾਂਭ ਕੇ ਰੱਖੇ ਜਾਂਦੇ ਸਨ ਅੱਜ ਦੇ ਦੌਰ 'ਚ ਅਲੋਪ ਹੋ ਰਹੇ ਹਨ। ਇਨ੍ਹਾਂ ਨੂੰ ਸਾਂਭਣਾ ਸਾਡਾ ਫ਼ਰਜ਼ ਹੈ ਜੋ ਸਾਡੇ ਪੁਰਖਿਆਂ ਦੇ ਮਿਹਨਤੀ ਤੇ ਕਲਾਕਾਰ ਹੋਣ ਦੀ ਹਾਮੀ ਭਰਦੇ ਹਨ। ਇਨ੍ਹਾਂ ਖੇਸਾਂ ਦੇ ਤੰਦਾਂ ਤੇ ਫੁਲਕਾਰੀਆਂ ਦੇ ਧਾਗਿਆਂ 'ਚ ਪਰੋਏ ਮੋਹ ਨੂੰ ਦਿਲ 'ਚ ਸਾਂਭੀ ਬੈਠਾ ਸਾਡਾ ਹਾਇਕੁ ਕਵੀ ਕੁਝ ਇਓਂ ਬਿਆਨਦਾ ਹੈ ਆਪਣੀ ਹਾਇਕੁ ਕਲਮ ਨਾਲ਼.................




ਦਿਲਜੋਧ ਸਿੰਘ 
( ਬਟਾਲ਼ਾ-ਦਿੱਲੀ-ਅਮਰੀਕਾ) 
ਨੋਟ: ਇਹ ਪੋਸਟ ਹੁਣ ਤੱਕ 103 ਵਾਰ ਖੋਲ੍ਹ ਕੇ ਪੜ੍ਹੀ ਗਈ ।

18 Sept 2012

ਚਿੜੀ ਰੰਗੀਲੀ (ਹਾਇਗਾ)

 ਸਾਡੇ 'ਚੋਂ ਬਹੁਤੇ ਆਪਣੇ-ਆਲ਼ੇ ਦੁਆਲ਼ੇ ਨੂੰ ਵੇਖਦੇ ਤਾਂ ਨੇ ਪਰ ਨਿਹਾਰਦੇ ਨਹੀਂ। ਕੁਦਰਤ ਨੂੰ ਵੇਖਣ ਦਾ ਅੰਦਾਜ਼ ਵੀ ਵੱਖੋ-ਵੱਖਰਾ ਹੁੰਦਾ ਹੈ। ਇੱਕ ਅੰਦਾਜ਼ ਇਹ ਵੀ........



ਸੰਵੇਦਨਸ਼ੀਲ ਹਾਇਕੁ ਕਵੀ ਮਨ ਰੰਗੀਲੀ ਚਿੜੀ ਦੀ ਪਿਆਸ ਨਾਲ਼ ਬੇਚੈਨ ਹੋਇਆ ਕੁਝ ਇਓਂ ਬਿਆਨਦਾ ਹੈ 


ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

17 Sept 2012

ਪ੍ਰੀਤਾਂ ਦੇ ਵਣਜਾਰੇ


ਸੱਸੀ-ਪੁਨੂੰ

ਰੇਗਿਸਤਾਨ
ਸੱਸੀ ਲੱਭੇ ਪੁੰਨਣ
ਡਾਚੀ ਦੀ ਪੈੜ

ਹੀਰ-ਰਾਂਝਾ

ਟੁੱਟੇ ਦੋ ਤਾਰੇ
ਰੂਹ ਨੂੰ ਮਿਲੀ ਰੂਹ
ਹੀਰ ਰਾਂਝੇ ਦੀ

ਸੋਹਣੀ-ਮਹੀਵਾਲ

ਵਗ਼ੇ ਝਨਾਅ
ਕੱਚੇ ਘੜੇ ਤਰਦੀ
ਪ੍ਰੀਤ ਪੱਕੇਰੀ 

ਮਿਰਜ਼ਾ-ਸਹਿਬਾਂ

ਜੰਡ ਦਾ ਰੁੱਖ
ਅੱਣਖ-ਮੁੱਹਬਤ
ਇਮਤਿਹਾਨ



ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਪਟਿਆਲਾ - ਪੰਜਾਬ

16 Sept 2012

ਰੂੰ ਫੰਬੇ (ਹਾਇਗਾ)

ਕੁਦਰਤ ਦੇ ਅਨੋਖੇ ਨਜ਼ਾਰਿਆਂ ਨੂੰ ਵੇਖਣ ਲਈ ਅਸੀਂ ਘੜੀ -ਪਲ ਓਥੇ ਖੜੋ ਜਾਵਾਂਗੇ ਜਿੱਥੇ ਇਹ ਸਾਨੂੰ ਹੈਰਾਨ ਕਰਦੇ ਹੋਣਗੇ!
ਪੋਹ-ਮਾਘ ਦੇ ਪਾਲ਼ੇ ਤੋਂ ਬਾਅਦ ਫੱਗਣ ਮਹੀਨੇ 'ਚ ਜਦੋਂ ਦਿਨ ਕੁਝ ਨਿੱਘੇ ਜਿਹੇ ਹੁੰਦੇ ਨੇ ਤਾਂ ਟੋਕਰੀ 'ਚ ਪਏ ਪਿਆਜ਼ ਵੀ ਬਸੰਤੀ ਫੁਟਾਰੇ ਦੀ ਹਾਮੀ ਭਰਦੇ ਨੇ!

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ ।

14 Sept 2012

ਹਾਇਕੁ ਫੁੱਲ


1.
ਇਕੋ ਫਰੇਮ
ਹਰ ਬੰਦਾ ਬੰਨਿਆ
ਛੋਟੀਆਂ ਸੋਚਾਂ 

2.
ਹਾਇਕੁ  ਫੁੱਲ
ਬੰਦਾ ਅੱਕਲੋਂ ਗੁੱਲ
ਠੋਕਦਾ ਟੁੱਲ 

3.
ਸੁਪਨੇ ਵਿੱਚ 
ਸੁਪਨਾ ਇੱਕ  ਵੇਖਾਂ 
ਕਿੱਧਰ ਜਾਵਾਂ

4.
ਜੰਮੇ ਹਾਇਕੁ 
ਪਾਵੇ ਰੋਜ਼ ਪੁਆੜੇ
ਭਿੜੇ ਲੇਖਕ

ਜਨਮੇਜਾ ਸਿੰਘ ਜੌਹਲ 
ਲੁਧਿਆਣਾ 

13 Sept 2012

ਖੇਤਾਂ 'ਚ ਸੋਨਾ


1. 
ਸੀਨੇ ਲਾਇਆ
ਪਰਦੇਸੀ ਦਾ ਖ਼ਤ
ਚੁੰਮ ਕੇ ਮਾਂ ਨੇ 

2
ਮਿਲ ਕੇ ਰੋਏ
ਏਅਰ ਪੋਰਟ 'ਤੇ
ਵਿਛੋੜੇ ਵੇਲੇ 

3. 
ਪਟਿਆਂ ਵਾਲੀ
ਬਜ਼ਾਰ 'ਚੋਂ ਲੱਭਦੀ
ਲਾਲ ਪਰਾਂਦੇ 

4. 
ਕਾਲੇ ਬੱਦਲ
ਜੱਟ ਮੁਰਝਾਇਆ
ਖੇਤਾਂ 'ਚ ਸੋਨਾ 

ਕਮਲ ਸੇਖੋਂ
(ਪਟਿਆਲ਼ਾ)

12 Sept 2012

ਅੱਖੀਂ ਵਗਦਾ ਮੀਂਹ

1
ਚੰਗੀ ਹੈ ਕਿੰਨੀ  
ਭੁੱਲਣ ਦੀ ਆਦਤ 
ਸਭ ਦੁੱਖਾਂ ਨੂੰ ਦੱਸ 

ਮਨ ਉਡਾਰ 
ਕਰੇ ਅੰਬਰ ਪਾਰ 
ਕਿਓਂ ਦਿਲ ਡਰਦੈ। 

2.
ਪੂੜੇ ਖਾਣੇ ਨੇ 
ਮਹੀਨਾ ਸਾਵਣ ਦਾ 
ਚੁੱਲ੍ਹੇ ਨਾ ਅੱਗ ਬਲੇ 

ਕਿਵੇਂ ਰੋਕਾਂ ਮੈਂ 
ਅੱਖੀਂ ਵਗਦਾ ਮੀਂਹ 
ਛੱਤ ਜੋ ਭੁੱਬੀਂ  ਰੋਵੇ। 



ਡਾ. ਸ਼ਿਆਮ ਸੁੰਦਰ ਦੀਪਤੀ 
( ਅੰਮ੍ਰਿਤਸਰ) 

11 Sept 2012

ਬੰਨ੍ਹੇਰੇ 'ਤੇ ਕਾਂ

1.
ਮੀਂਹ ਹਟਿਆ 
ਪਾਵੇ ਅੱਗ ਦਾ ਰੌਲਾ
ਬੰਨ੍ਹੇਰੇ 'ਤੇ
ਕਾਂ
2.
ਕੈਨੇਡਾ ਜਾਣੈ
ਦੌਲਤ ਕਮਾਏਂਗਾ
ਧੁਖਦੈ ਸਿਵਾ
3.
ਘੁੰਡ ਕੱਢਿਆ
ਹਲ ਡੱਕ ਕੇ ਵੇਖੇ
ਹਿਜੜਾ ਜਾਵੇ

4.
ਧੀ ਮਾਂ ਨੂੰ ਰੋਵੇ
ਜਲੇਬੀਆਂ ਪੱਕਣ
ਹੱਸਣ ਪੁੱਤ

5.
ਠੇਕੇ ਮੁਹਰੇ
ਨਿੰਦੇ ਸ਼ਰਾਬੀਆਂ ਨੂੰ
ਹਿਲੋਰੇ ਖਾਵੇ

ਰਣਜੀਤ ਸਿੰਘ 'ਪ੍ਰੀਤ'
ਭਗਤਾ (ਬਠਿੰਡਾ )

10 Sept 2012

ਗੀਤ ਦਰਦੀ

ਡਾ. ਭਗਵਤ ਸ਼ਰਣ ਅਗਰਵਾਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ | ਆਪ ਹਿੰਦੀ ਹਾਇਕੁ ਜਗਤ ਦੇ ਇੱਕ ਮਹਾਨ ਹਸਤਾਖਰ ਹਨ ਤੇ ਉਹਨਾਂ ਦਾ ਹਾਇਕੁ ਦੇ ਪ੍ਰਸਾਰ ਲਈ ਯੋਗਦਾਨ ਸ਼ਲਾਘਾਯੋਗ ਹੈ | ਆਪ ਨੇ 'ਹਾਇਕੁ -ਭਾਰਤੀ ' (ਤਿਮਾਹੀ ) ਦਾ ਸੰਪਾਦਨ ਕਰਕੇ  ਭਾਰਤੀ ਹਾਇਕੁਕਾਰਾਂ ਨੂੰ ਇੱਕ ਅਜਿਹਾ ਮੰਚ ਦਿੱਤਾ ਜਿੱਥੇ ਹਰ ਨਵੇਂ-ਪੁਰਾਣੇ ਹਾਇਕੁਕਾਰ ਦਾ  ਖੁੱਲ੍ਹੇ ਦਿਲ ਨਾਲ ਸੁਆਗਤ ਹੋਇਆ | 'ਹਾਇਕੁ ਭਾਰਤੀ'  ਵਿੱਚ  ਮਹਿਲਾ ਹਾਇਕੁਕਾਰਾਂ 'ਤੇ ਵੱਖਰੇ  ਅੰਕ ਕੱਢੇ ਗਏ ਜੋ  ਬਾਅਦ 'ਚ "ਹਾਇਕੁ ਕਵਿਤਾ ਮੇਂ ਹਿੰਦੀ ਕਵਿਤਰੀਆਂ ਦੀ ਸਾਧਨਾ"  ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ | 2009 ਵਿੱਚ ਆਪ ਨੇ ਹਾਇਕੁ - ਕਾਵਿ ਵਿਸ਼ਵਕੋਸ਼ ( Encyclopaedia of Haiku Poetry ) ਦਾ ਸੰਪਾਦਨ ਕੀਤਾ ਜੋ ਆਪਣੀ ਕਿਸਮ ਦਾ ਅਜਿਹਾ ਪਹਿਲਾ ਵਿਸ਼ਵਕੋਸ਼ ਹੈ | ਇਸ ਵਿੱਚ ਦੁਨੀਆਂ ਭਰ ਦੇ ਪ੍ਰਸਿੱ ਹਾਇਕੁਕਾਰਾਂ ਦੇ ਵਿਚਾਰਾਂ ਸਾਹਿਤ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ (ਪੰਜਾਬੀ, ਜਪਾਨੀ ਆਦਿ) ਦੇ ਹਿੰਦੀ ਤੇ ਅੰਗਰੇਜ਼ੀ ਹਾਇਕੁ ਅਨੁਵਾਦ , 72 ਹਾਇਕੁ ਵੈਬ ਸਾਈਟ, ਰਸਾਲਿਆਂ ਤੇ ਹੋਰ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ| ਹਾਇਕੁ ਦੇ ਪਿਛੋਕੜ ਸਬੰਧੀ ਤੇ ਤਾਂਕਾ ਸ਼ੈਲੀ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਇਸ ਕੋਸ਼ 'ਚ ਉਪਲੱਬਧ ਹੈ | 
ਅੱਜ ਹਾਇਕੁ ਲੋਕ ਡਾ. ਅਗਰਵਾਲ ਜੀ ਦੇ ਹਾਇਕੁ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਿਹਾ ਹੈ | 

1.

ਥੋੜਾ ਰਿਸ਼ਤਾ 
ਮੇਰੀ ਤਨਹਾਈ ਦਾ 
ਤੇਰੇ ਨਾਲ ਵੀ 

2.
ਯਾਦਾਂ ਦੇ ਪਲ 
ਕੌੜਾ -ਮਿੱਠਾ ਸੁਆਦ 
ਗੀਤ ਦਰਦੀ 

3.
ਛਾਈ ਹੈ ਘਟਾ 
ਕਮਲਾਂ  ਦੀ ਖੁਸ਼ਬੂ 
ਕੀ ਉਹ ਆਏ ?

4.
ਤ੍ਰੇਲ ਭਿੱਜੜੀ
ਕਮਲ ਦੀ ਪੰਖੜੀ 
ਅਜਿਹੀ ਕਦੇ 

5.
ਇੱਕਲਾਪਣ
ਫੈਲਿਆ ਮਾਰੂਥਲ 
ਚਮਕੀ ਯਾਦ 

6.
ਮੀਂਹ ਦੀ ਹਵਾ
ਪਰਤ ਯਾਦ ਪੰਨੇ
ਕਿਸਨੂੰ ਲੱਭੇ ?

(ਟੁਕੜੇ-ਟੁਕੜੇ ਅਕਾਸ਼ - 1987 'ਚੋਂ ਧੰਨਵਾਦ ਸਹਿਤ)

ਡਾ. ਭਗਵਤ ਸ਼ਰਣ ਅਗਰਵਾਲ਼

(ਅਨੁਵਾਦ- ਡਾ.ਹਰਦੀਪ ਕੌਰ ਸੰਧੂ)



9 Sept 2012

ਵਗਦੇ ਪਾਣੀ

1.
ਤੇਰੀ ਮਹਿਕ 
ਅੱਖਰ ਅੱਖਰ ਹੋ 
ਨਜ਼ਮ ਬਣੀ 

2.
ਵਗਦੇ ਪਾਣੀ 
ਪੁੱਛਿਆ ਵਜੂਦ ਹੈ
ਖੜੇ ਪਾਣੀ ਦਾ 

3.
ਰੱਖੀ ਗਰੰਥਾਂ
ਤਹਿਜੀਬ ਸਾਂਭ ਕੇ 
ਆਪਣੇ 'ਚ  ਨਾ 

4.
ਰੱਬ ਵਰਗੀ
ਉਡੀਕ ਵੇ ਰਾਂਝਿਆ 
ਆਖਿਰੀ ਵੇਲੇ 

5.
ਤੂੰ ਨਾ ਆਇਆ 
ਉਮਰਾਂ ਦੀ ਖਿੜਕੀ 
ਬੰਦ ਹੋ ਗਈ


ਹਰਕੀਰਤ 'ਹੀਰ'
ਗੁਵਾਹਾਟੀ-ਅਸਾਮ