ਕਹਿੰਦੇ ਨੇ ਕਿ ਕੁਝ ਵੀ ਅਚਾਨਕ ਨਹੀਂ ਹੁੰਦਾ। ਦੋ ਅਜਨਬੀ ਰਾਹਗੀਰਾਂ ਦੇ ਰਾਹਾਂ ਦਾ ਮੇਲ ਕੋਈ ਇਤਫ਼ਾਕੀਆ ਨਹੀਂ ਹੁੰਦਾ। ਇਸ ਮੇਲ਼ ਦੇ ਉਦੇਸ਼ ਦਾ ਪਤਾ ਹੋਣਾ ਵੀ ਲਾਜ਼ਮੀ ਨਹੀਂ ਪਰ ਅਜਿਹੇ ਸੁਭਾਗ ਤੋਂ ਪ੍ਰਾਪਤ ਪਲਾਂ 'ਚ ਵਿਗਸਣਾ ਜ਼ਰੂਰੀ ਹੈ। ਉਸ ਦੀ ਹਲੀਮੀ ਭਰੀ ਪਹਿਲੀ ਨਿੱਘੀ ਮਿਲਣੀ ਨੇ ਮੇਰਾ ਮਨ ਮੋਹ ਲਿਆ ਸੀ। ਉਹ ਬੜੇ ਹੀ ਖੁੱਲ੍ਹੇ ਤੇ ਹੱਸਮੁੱਖ ਸੁਭਾਅ ਵਾਲ਼ੀ ਸੀ। ਮਿਲਣਸਾਰ ਤੇ ਆਸ਼ਾਵਾਦੀ ਰੰਗਾਂ 'ਚ ਰੰਗੀ ਉਹ ਹਰ ਇੱਕ ਨੂੰ ਝੱਟ ਹੀ ਆਪਣੇ ਮੋਹ ਭਿੱਜੇ ਕਲਾਵੇ 'ਚ ਭਰ ਲੈਂਦੀ। ਕਦੇ ਕਦੇ ਉਹ ਮੈਨੂੰ ਕੋਈ ਰੰਗੀਨ ਫੁਵਾਰੇ ਜਿਹੀ ਲੱਗਦੀ ਜਿਸ ਦੇ ਸੀਤਲ ਛਿੱਟੇ ਮਨ ਨੂੰ ਪ੍ਰਫੁੱਲਿਤ ਕਰਦੇ।
ਕਹਿੰਦੇ ਨੇ ਕਿ ਕਈ ਮਿਲਾਪ ਜ਼ਿੰਦਗੀ ਨੂੰ ਤਾਜ਼ਗੀ ਦੇਣ ਯੋਗ ਹੁੰਦੇ ਨੇ। ਹੁਣ ਨਿੱਤ ਦਿਨ ਮੈਨੂੰ ਅਕਾਸ਼ ਦਾ ਰੰਗ ਨਿਖਰਿਆ ਤੇ ਨੀਲਾ ਨੀਲਾ ਜਾਪਦਾ । ਸੂਰਜ ਦੀ ਪਹਿਲੀ ਰਿਸ਼ਮ ਦੇ ਨਾਲ਼ ਹੀ ਪੰਛੀਆਂ ਵਾਂਗ ਉਡਾਰੀ ਭਰਦਾ ਮੇਰਾ ਮਨ ਨਵੇਂ ਅੰਬਰਾਂ ਨੂੰ ਛੋਹਣ ਵਾਲ਼ੇ ਸਕੂਨਮਈ ਪਲਾਂ ਨੂੰ ਮਾਣਦਾ। ਉਸ ਨੂੰ ਮਿਲਣਾ ਮੈਨੂੰ ਮੇਰੇ ਬਚਪਨ ਦੇ ਵਿਹੜੇ ਲੈ ਉਤਰਿਆ ਸੀ ਜਿੱਥੇ ਕਿਸੇ ਦੇ ਸੁਹਜ ਦੀ ਪ੍ਰਸ਼ੰਸਾ ਕਰਨ ਦੇ ਹੁਨਰ ਦੀ ਭਰਮਾਰ ਸੀ। ਜੀਅ ਕਰ ਆਇਆ ਆਪਣੇ ਆਪੇ 'ਤੇ ਇੱਕ ਵਾਰ ਫ਼ੇਰ ਕਰਨ ਨੂੰ ਨਾਜ਼ ਜਦੋਂ ਮੇਰੀਆਂ ਮੁਸ਼ੱਕਤਾਂ ਦਾ ਮੁੱਲ ਪਾਉਂਦੀ ਉਸ ਲਿਆ ਧਰਿਆ ਸੀ ਮੇਰੇ ਸਿਰ ਮੁਹੱਬਤਾਂ ਦਾ ਤਾਜ਼।
ਨਿੱਜੀ ਮੁਫ਼ਾਦ ਤੋਂ ਉਪਰ ਉਠੀਆਂ ਸੁੱਚੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਦੀ ਸਾਂਝ ਉਮਰਾਂ ਨਾਲ ਨਿੱਭ ਜਾਣ ਵਾਲ਼ੀ ਹੁੰਦੀ ਹੈ। ਸ਼ਾਇਦ ਸਾਡੀ ਸਾਂਝ ਵੀ ਕੁਝ ਅਜਿਹੀ ਹੀ ਸੀ ਇੱਕ ਦੂਜੇ ਦੀਆਂ ਭਾਵਨਾਵਾਂ 'ਚ ਖੰਡ ਪਤਾਸਿਆਂ ਵਾਂਗ ਘੁਲ਼ ਜਾਣ ਵਾਲ਼ੀ। ਅੰਤਰੀਵੀ ਸੰਵਾਦ ਤੋਂ ਇੱਕਸੁਰਤਾ ਦੀ ਸਾਂਝ ਤੱਕ ਦਾ ਸਫ਼ਰ ਤੈਅ ਕਰਦੀ । ਲੱਗਦਾ ਸੀ ਕਿ ਜਿਵੇਂ ਅਸੀਂ ਦੋਵੇਂ ਇੱਕੋ ਹੀ ਕਿਸ਼ਤੀ ਚ ਸਵਾਰ ਹੋ ਇੱਕ ਦੂਜੇ ਦੀ ਪ੍ਰਤਿਭਾ ਚੋਂ ਪ੍ਰਤਿਭਾ ਤਲਾਸ਼ਦੇ ਹੋਈਏ। ਸੁਬਕ ਦਿਲਾਂ ਦੀ ਧੜਕਣ ਪਾਕ ਸ਼ਰਾਕਤ ਦੇ ਦੀਵੇ ਬਾਲ ਸੱਜਰੇ ਚਾਨਣ ਨਾਲ਼ ਕਿਸੇ ਨਵੇਕਲੀ ਸਾਂਝ ਦੀ ਆਮਦ ਦੀ ਹਾਮੀ ਭਰਨ ਲੱਗੀ। ਚੌਗਿਰਦੇ 'ਚ ਵਗਦੀਆਂ ਬੇਸਿਰ-ਪੈਰ ਕੋਝੀਆਂ ਹਵਾਵਾਂ ਦਾ ਬਖੀਆ ਖੁਦ ਬ ਖੁਦ ਉਧੜ ਗਿਆ ਸੀ ਤੇ ਉਥੋਂ ਦੀ ਮਹੀਨ ਖੂਬਸੂਰਤੀ ਰੂਪਮਾਨ ਹੋ ਗਈ ਸੀ।
ਕਿਸੇ ਦੇ ਚਾਵਾਂ ਨੂੰ ਝਾਲਰ ਲਾਉਣ ਤਾਂ ਕੋਈ ਉਸ ਤੋਂ ਸਿੱਖੇ। ਮੇਰੇ ਆਪਣੇ ਦਾਇਰੇ ਵਿੱਚ ਸੀਮਿਤ ਖੁਸ਼ੀਆਂ ਨੂੰ ਨਿੱਕੀਆਂ ਮਿੱਠੀਆਂ ਨਿਆਮਤਾਂ ਨਾਲ਼ ਉਸ ਨੇ ਬਹੁਰੰਗੀਆਂ ਬਣਾ ਦਿੱਤਾ। ਉਸ ਦਾ ਅਪਣਾਪਣ ਸਲਾਮਾਂ ਤੇ ਸਿਫ਼ਤਾਂ ਤੋਂ ਭਾਵੇਂ ਬੇਮੁਹਤਾਜ਼ ਸੀ ਪਰ ਮੱਲੋਮੱਲੀ ਇਸ ਦੀ ਇਬਾਦਤ ਕਰਨ ਨੂੰ ਜੀਅ ਕਰ ਆਉਂਦਾ । ਅਣਜਾਣ ਜਿਹੀਆਂ ਪੱਗਡੰਡੀਆਂ 'ਤੇ ਚੱਲਦਿਆਂ ਮੇਰੇ ਸਿਦਕ ਲਈ ਰਾਹ ਮੋਕਲ਼ਾ ਕਰਨ ਲਈ ਉਸ ਦਾ ਹਰ ਵਾਅਦਾ ਤੇ ਹਰ ਬੋਲ ਹਕੀਕਤ ਬਣਦਾ ਗਿਆ। ਇਓਂ ਲੱਗਦਾ ਸੀ ਕਿ ਉਸ ਦੀ ਸੋਬਤ 'ਚ ਜਿਵੇਂ ਪੱਤਝੜ 'ਚ ਵੀ ਬਹਾਰ ਲੱਥ ਗਈ ਹੋਵੇ। ਹੁਣ ਵਿਹੜੇ ਲੱਗੇ ਰੁੱਖ ਆਪਣੀ ਖੁਦੀ 'ਚੋਂ ਬਾਹਰ ਨਿਕਲ ਇੱਕ ਦੂਜੇ ਨੂੰ ਮੋਹ ਗਲਵੱਕੜੀਆਂ ਪਾਉਂਦੇ ਜਾਪਦੇ। ਕਿਧਰੇ ਰੰਗ ਵਟਾਉਂਦੇ ਪੱਤੇ ਸੂਹੇ ਰੰਗਾਂ ਦੀ ਹੱਟ ਸਜਾਈ ਬੈਠੇ ਲੱਗਦੇ ਤੇ ਕਿਧਰੇ ਇਨ੍ਹਾਂ ਸ਼ੋਖ ਰੰਗਾਂ ਦਾ ਜਲੌਅ ਮੇਰੇ ਆਪੇ ਨਾਲ਼ ਸੰਵਾਦ ਰਚਾਉਂਦਾ ਜਾਪਦਾ।
ਰੰਗੀਨ ਖ਼ਿਜ਼ਾਂ
ਪੱਤੇ ਪੱਤੇ ਖਿੜਿਆ
ਰੰਗ ਮਜੀਠ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ ਹੈ।