ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Nov 2012

ਰਾਗ ਰਬਾਬੀ

28 ਨਵੰਬਰ ਨੂੰ ਗੁਰਪੁਰਬ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਏਸ ਮੌਕੇ ਨੂੰ ਸਾਡੀ ਹਾਇਕੁ ਕਲਮ ਨੇ ਕੁਝ ਇਓਂ ਬਿਆਨ ਕੀਤਾ ਹੈ.........

1.
ਮਾਹੀ ਦੇ ਦੇਸ਼ੋਂ
ਕਤੱਕ ਨੂਰ ਵਰੇ 
ਰਾਗ ਰਬਾਬੀ 

2.
 ਜਿੰਦ ਨਿਮਾਣੀ 
 ਦੂਰ ਮਾਹੀ  ਦਾ ਘਰ
ਸਿੱਕ ਦੀਦਾਰ 

3.
 ਕਤੱਕ ਚੰਦਾ 
ਝੱਲਕ ਦੀਦਾਰ ਦੀ 
 ਮਨ ਵੈਰਾਗੀ 


ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)

29 Nov 2012

ਗੁਰੂ ਦੇ ਧਾਮ

ਅੱਜ-ਕਲ ਗੁਰਧਾਮਾਂ, ਗੁਰੂਦੁਆਰਿਆਂ ਜੋ  ਕੁਝ ਵਾਪਰ ਰਿਹਾ ਹੈ ਉਸ ਨੂੰ ਦੇਖ ਸੁਣ ਕੇ ਦਿਲ ਦਹਿਲ ਜਾਂਦਾ ਹੈ। ਖੌਰੇ  ਕੀ ਹੋ ਗਿਆ ਹੈ ਦਸਮ ਪਿਤਾ ਦੇ ਇਸ ਪੰਥ ਨੂੰ। ਹਰ ਰੋਜ਼  ਕੋਈ ਨਾ ਕੋਈ ਲੜਾਈ ਦੀ ਘਟਨਾ ਦੇਖਣ ਨੂੰ ਮਿਲਦੀ ਹੈ। ਵਾਹਿਗੁਰੂ ਭਲੀ ਕਰੇ। 





1.

ਗੁਰੂ ਦੇ ਧਾਮ                                                             
ਸੇਹ ਤੱਕਲਾ ਬਣੇ
ਯੁੱਧ ਅਖਾੜੇ

2.

ਵਰ੍ਹਦੀ ਡਾਂਗ
ਗੁਰੂਦੁਆਰੇ ਵਿੱਚ
ਡਰੀ ਸੰਗਤ

3.

ਦੇਸ ਵਿਦੇਸ
ਹੈ ਮਸੰਦ ਪ੍ਰਣਾਲੀ
ਬਦਲੇ ਭੇਸ

4.

ਸਿੱਖ ਪੰਥ ਤੇ
ਅਰਦਾਸ ਦਿਲ ਤੋਂ
ਰਹਿਮ ਕਰ


ਭੂਪਿੰਦਰ ਸਿੰਘ
(ਨਿਊਯਾਰਕ)

28 Nov 2012

ਗੁਰਪੁਰਬ

                                   ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗੁ ਚਾਨਣੁ ਹੋਆ


ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ  ਲੱਖ ਲੱਖ ਵਧਾਈਆਂ ! ਦੇਸ਼ -ਵਿਦੇਸ਼ 'ਚ ਇਹ ਦਿਨ ਬੜੇ ਉਤਸਾਹ ਨਾਲ਼ ਮਨਾਇਆ ਜਾਂਦਾ ਹੈ। ਸੰਗਤਾਂ ਬਾਬੇ ਨਾਨਕ ਦੀ ਨਗਰੀ ਨਨਕਾਣਾ ਸਾਹਿਬ ਪਹੁੰਚ ਕੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ, ਕੀਰਤਨ ਗਾਇਨ ਹੁੰਦਾ ਹੈ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਰਾਤ ਨੂੰ ਦੀਪਮਾਲ਼ਾ ਕੀਤੀ ਜਾਂਦੀ ਹੈ ।

1.
ਗੁਰਪੁਰਬ
ਨਾਨਕ ਦੀ ਨਗਰੀ
ਇਲਾਹੀ ਬਾਣੀ

2.
ਪ੍ਰਭਾਤ ਫੇਰੀ
ਸੰਗਤਾਂ ਧਿਆਉਣ
ਨਾਨਕ ਨਾਮ

3.
ਗੁਰਾਂ ਦੀ ਬਾਣੀ
ਸੰਧੂਰੀ ਝਲਕਾਰਾ
ਹਨ੍ਹੇਰੇ ਵਿੱਚੋਂ

4.

ਵੇਈਂ * ਕਿਨਾਰਾ
ਦੀਵਿਆਂ ਦੀ ਕਤਾਰ
ਉੱਜਲੀ ਰਾਤ 


*ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਲੱਗਭੱਗ 14 ਸਾਲ ਰਹੇ। ਓਥੇ ਓਹ ਰੋਜ਼ਾਨਾ ਵੇਈਂ ਨਦੀ 'ਚ ਇਸ਼ਨਾਨ ਕਰਦੇ ਸਨ। ਇਹ ਇੱਕੋ-ਇੱਕ ਅਜਿਹੀ ਨਦੀ ਹੈ ਜਿਸ ਨੂੰ ਪਵਿੱਤਰ ਕਾਲੀ ਵੇਈਂ ਵਜੋਂ ਜਾਣਿਆ ਜਾਂਦਾ ਹੈ। ਇੱਥੇ ਹੀ ਬਾਬੇ ਨਾਨਕ ਨੇ ਵੇਈ ਨਦੀ ਤੋਂ ਬਾਹਰ ਆ ਕੇ ਜੋ ਪਹਿਲਾ ਉਪਦੇਸ਼ ਦਿੱਤਾ ਸੀ -  “ਨਾ ਕੋ ਹਿੰਦੂ ਨਾ ਕੋ ਮੁਸਲਮਾਨ” । 

ਡਾ. ਹਰਦੀਪ ਕੌਰ ਸੰਧੂ
(ਬਰਨਾਲਾ- ਸਿਡਨੀ) 



27 Nov 2012

ਨਿੱਕੀ ਦੀਆਂ ਫਰਾਕਾਂ

1.

ਮੰਜਿਉ ਲਾਹੀ
ਬੇਬੇ ਅੰਤਿਮ ਸਾਹੀਂ 

ਕੰਬਣ ਛੱਤਾਂ  
2.

ਲੈ ਆਈ ਖੁਸ਼ੀ
ਨਿੱਕੀ ਦੀਆਂ ਫਰਾਕਾਂ
ਹੱਸਣ ਹਾਸਾ

3.
ਅੰਮ੍ਰਿਤ ਵੇਲੇ
ਦਿੱਤੀ ਅਵਾਜ਼ ਰੱਬਾ
ਤੇਰਾ ਸਹਾਰਾ 


ਹਰਕੀਰਤ ਹੀਰ
(ਗੁਹਾਟੀ-ਅਸਾਮ)


25 Nov 2012

ਕੰਡਿਆਂ ਤੋਂ ਪਿਆਰ (ਚੋਕਾ)


ਸਾਂਭ ਰੱਖਿਆ 
ਆਖਰੀ  ਦਮ  ਤੱਕ 
ਟੁੱਟਿਆ  ਦਿਲ
ਓਦੋਂ ਹੌਸਲਾ  ਦੇਣਾ 
ਕੰਧ  ਬਣਕੇ  
ਜਦ ਉਸਾਰੀ ਨੀਂਹ 
ਆਸ਼ਿਕੀ ਦੇਣਾ
ਵੈਰ ਦੀ ਥਾਂ ਕਬੂਲ
ਸਾਂਭ ਰਖਾਂਗੇ
ਕੰਡਿਆਂ ਤੋਂ ਪਿਆਰ 
ਡੋਡੀ ਮੰਗਦੀ
ਬੱਸ ਭਰੋਸਾ ਦੇਣਾ
ਰੱਬ ਦੀ ਸ਼ਾਨ
ਸਰਕਾਰੀ ਨਹੀਂ ਏ
ਧੁਰੋਂ ਰੂਹਾਨੀ ਹੁੰਦੀ !

ਉਦਯ ਵੀਰ ਸਿੰਘ
(ਗੋਰਖਪੁਰ-ਉ: ਪ੍ਰਦੇਸ਼)


24 Nov 2012

ਬਾਪੂ ਲਾਚਾਰ

1.
ਸ਼ਾਹ ਜ਼ਹਿਰ
ਮਰ-ਮਰ ਕੇ ਵਹੇ 
ਪੰਜਾਬੀ ਨਦੀ

2.
ਹੱਥੀਂ ਦੀਪਕ
ਸ਼ਾਂਤੀ ਤੇ ਪਿਆਰ ਦਾ
ਤੂੰ ਵੱਧਦਾ ਜਾ 

3.
ਲੱਭ ਤਾਂ ਸਹੀ
ਧਰਤੀ ਤੋਂ ਅਕਾਸ਼
ਤੇਰਾ ਵਜੂਦ

4.
ਮਾਪੇ ਅਸੀਸ
ਦੋ ਲਫ਼ਜ਼ ਬਿਮਾਰ
ਬਾਪੂ ਲਾਚਾਰ 

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)

22 Nov 2012

ਪੱਤਝੜ ਕਣੀਆਂ

ਕੁਦਰਤ ਦੇ ਨਜ਼ਾਰਿਆਂ ਨੂੰ ਕੋਰੇ ਪੰਨੇ 'ਤੇ ਜਦ ਨਿੱਕੇ ਹੱਥਾਂ ਨੇ ਚਿੱਤਰਿਆ ਤਾਂ ਹਾਇਕੁ ਖੁਦ-ਬ-ਖੁਦ ਇਨ੍ਹਾਂ ਪੰਨਿਆਂ 'ਤੇ ਆਪਣਾ ਹੱਕ ਜਮਾਉਣ ਲੱਗੇ। ਲਓ ਪੇਸ਼ ਹੈ ਸੁਪ੍ਰੀਤ ਦੇ ਬਣਾਏ ਦੋ ਚਿੱਤਰਾਂ ਦੇ ਬਣਾਏ ਹਾਇਗਾ.........




ਚਿੱਤਰਕਾਰੀ: ਸੁਪ੍ਰੀਤ ਕੌਰ ਸੰਧੂ - ਜਮਾਤ ਅੱਠਵੀਂ
ਹਾਇਕੁ: ਡਾ. ਹਰਦੀਪ ਕੌਰ ਸੰਧੂ 
(ਨੋਟ: ਇਹ ਪੋਸਟ ਹੁਣ ਤੱਕ 48 ਵਾਰ ਖੋਲ੍ਹ ਕੇ ਪੜ੍ਹੀ ਗਈ )

21 Nov 2012

ਲਿਬੜੇ ਪੈਰ


1.
ਵਾਲ ਕਟਾਏ
ਕਾਲੀ ਘਟਾ ਹੱਸਦੀ
ਮਿਲ਼ੀ ਆਜ਼ਾਦੀ

2.
ਵਾਲਾਂ ਦਾ ਚੀਰ
ਕੁੜੀਆਂ ਦੀ ਥਾਂ ਹੁਣ
ਮੁੰਡੇ ਕੱਢਣ

3
ਲਿਬੜੇ ਪੈਰ
ਰੇਤ ਦੀ ਹਿੱਕ ਉੱਤੇ
ਪਾਣ ਨਾ ਪੈੜ

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)

19 Nov 2012

ਸਾਡਾ ਪੰਜਾਬ (ਚੋਕਾ)


ਸਾਡਾ ਪੰਜਾਬ 
ਸੁੱਤੀ ਹੈ ਸਰਕਾਰ 
ਨਾ ਰੋਜ਼ਗਾਰ 
ਡੁੱਬ ਰਿਹਾ ਪੰਜਾਬ 
ਪਿਆ ਬਿਮਾਰ 
ਨਸ਼ਿਆਂ ਦੇ ਭੰਡਾਰ 
ਰੁਲੇ ਜਵਾਨੀ 
ਕਈ ਰੋਗ ਨੇ ਲੱਗੇ 
ਲਈ ਨਾ ਸਾਰ 
ਪੰਜਾਬੀ ਬੋਲੀ ਵਾਲੇ 
ਗੁਆ ਇਲਾਕੇ  
ਟੁੱਟੇ ਸੀ ਦਿਲ ਸਾਡੇ 
ਦਿਲ ਪੰਜਾਬ 
ਚੰਡੀਗੜ੍ਹ ਖੁੱਸਿਆ 
ਪੱਲੇ ਨਿਰਾਸ਼ਾ  
ਸਹਾਰਾ ਪੱਥਰਾਂ ਨੂੰ   
ਦੇਵੇ ਪੰਜਾਬ 
ਓਹ ਨਿਕਲੇ ਭਾਰੀ
ਹਿੱਸੇ ਆਇਆ 
ਵੰਡ ਪਾਣੀ ਹੋਰਾਂ ਨੂੰ 
ਸੁੱਕੇ ਪੰਜਾਬ 
ਗੁਆਚ ਗਿਆ ਕਿਤੇ 
ਰੰਗਲਾ ਸੀ ਪੰਜਾਬ 

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ )

*ਚੋਕਾ ਜਪਾਨੀ ਕਾਵਿ ਵਿਧਾ ਹੈ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 

(ਨੋਟ: ਇਹ ਪੋਸਟ ਹੁਣ ਤੱਕ 82 ਵਾਰ ਖੋਲ੍ਹ ਕੇ ਪੜ੍ਹੀ ਗਈ )

18 Nov 2012

ਖੂੰਜੇ 'ਚ ਬੇਬੇ

1.
ਅੱਥਰੂ ਬਣ
ਨਜ਼ਮ ਉਤਰੀ ਹੈ
ਕੰਬਣ ਹੱਥ

2.

ਲੈ ਆਈ ਹਾਂ 
ਜਿਉਂਣ ਜੋਗਾ ਹਾਸਾ
ਤੇਰੀ ਗਲਿਓਂ

3.
 
ਸਰਦ ਹਵਾ 
ਵਿਹੜੇ ਬੈਠੀ ਕੰਬੇ
ਖੂੰਜੇ 'ਚ ਬੇਬੇ 


ਹਰਕੀਰਤ ਹੀਰ 
(ਗੁਵਾਹਾਟੀ -ਅਸਾਮ )

16 Nov 2012

ਜ਼ਿੰਦਗੀ ਚੁੱਲ੍ਹੇ (ਚੋਕਾ)*



ਜ਼ਿੰਦਗੀ ਚੁੱਲ੍ਹੇ

ਖਾਈਏ ਰੋਟੀ ਸੇਕ 

ਭਰਦਾ ਪੇਟ

ਨਿੱਤ ਜ਼ਿੰਦਗੀ ਚੁੱਲ੍ਹੇ

ਪੱਕਣ ਭਾਵ

ਬਣੀ ਰੂਹ -ਖੁਰਾਕ

ਜ਼ਿੰਦਗੀ ਚੁੱਲ੍ਹੇ 

ਦੁੱਖ – ਸੁੱਖ ਮਘਦੇ

ਉੱਠਦਾ ਧੂੰਆਂ

ਲਾਓ ਜ਼ਿੰਦਗੀ ਚੁੱਲ੍ਹੇ

ਸਾਂਝ ਦਾ ਝੋਕਾ

ਮਿਲ਼ੇ ਨਿੱਘ ਅਨੋਖਾ

ਜ਼ਿੰਦਗੀ ਚੁੱਲ੍ਹੇ

ਹਿੰਮਤ ਦਾ ਬਾਲਣ

ਹੋਏ ਚਾਨਣ

ਹਾਏ ਜ਼ਿੰਦਗੀ ਚੁੱਲ੍ਹੇ

ਮਾਰ ਕੇ ਫੂਕਾਂ

ਧੂੰਆਂ ਉੱਡਦਾ ਵੇਖਾਂ

ਕਦੇ ਜ਼ਿੰਦੜੀ ਸੇਕਾਂ 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ )

*ਚੋਕਾ ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਅੰਤ ਵਿੱਚ ਇੱਕ ਤਾਂਕਾ ਜੋੜ ਦਿੱਤਾ ਜਾਂਦਾ ਹੈ ਜਾਂ ਕਹਿ ਲਓ ਕਿ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 


13 Nov 2012

ਦੀਵਾਲੀ- 5

ਅੱਜ ਅੰਬਰੋਂ ਉੱਤਰ ਤਾਰੇ ਧਰਤੀ ਨੂੰ ਰੌਸ਼ਨ ਕਰ ਰਹੇ ਨੇ। ਟਿਮਟਿਮਾਉਂਦੀ ਦੀਵਿਆਂ ਵਾਲ਼ੀ ਰਾਤ ਹਰ ਘਰ ਖੇੜੇ ਲੈ ਕੇ ਆਵੇ। ਦੀਵਾਲੀ ਦਾ ਦੀਵਾ ਸਭ ਲਈ ਹਾਸਿਆਂ ਦਾ ਪ੍ਰਤੀਕ ਬਣੇ। ਆਓ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਹਰ ਵਿਹੜਾ ਚਾਨਣ - ਚਾਨਣ ਕਰੀਏ ! ਹਾਇਕੁ-ਲੋਕ ਵਲੋਂ ਦੀਵਾਲੀ ਮੁਬਾਰਕ!

1.
ਦਿਨ ਦੀਵਾਲੀ                                                                                                  
ਬਜ਼ਾਰਾਂ 'ਚ ਰੌਣਕ
ਖਿੜੇ ਚਿਹਰੇ

2.
ਦੀਵਾਲੀ ਰਾਤ
ਚਲਾਉਣ ਪਟਾਕੇ
ਖਿੰਡੇ ਚਾਨਣ

3.
ਦੀਵੇ ਬਨ੍ਹੇਰੇ
ਜਗਮਗ ਲੜੀਆਂ
ਮੋਮਬੱਤੀਆਂ 

4.
ਆਈ ਦੀਵਾਲੀ
ਸਜੇ ਗਲੀ-ਮੁਹੱਲੇ
ਪੱਕੀ ਮਿਠਾਈ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

ਦੀਵਾਲੀ-4

ਦੀਵਿਆਂ ਦਾ ਤਿਓਹਾਰ ਦੀਵਾਲੀ , ਹੋਵੇ ਸਦਾ ਇਹ ਕਰਮਾਂਵਾਲੀ , ਮੋਹ ਦਾ ਤੇਲ ਪਾ ਦੀਵੇ ਟਿਮਕਣ , ਹਰ ਚਿਹਰੇ 'ਤੇ ਖੁਸ਼ੀਆਂ ਚਮਕਣ ! ਹਾਇਕੁ-ਲੋਕ ਵਲੋਂ ਸਾਰਿਆਂ ਨੂੰ ਦੀਵਾਲੀ ਮੁਬਾਰਕ!

1.
ਦੀਵਾਲੀ ਰਾਤ 
ਕੀਤੀ ਲਸ਼ਮੀ ਪੂਜਾ 
ਕੁੜੀ ਮਾਰ ਕੇ 

2.

ਦੀਵਾਲੀ ਰਾਤ 
ਜੰਮੀ ਘਰ ਲਸ਼ਮੀ 
ਛਾਈ ਉਦਾਸੀ

3.

ਦੀਪ ਬਲਦਾ 
ਦੂਸਰਿਆ ਖਾਤਿਰ 
ਖੁਦ ਜਲਦਾ

4.

ਚੱਲੇ ਪਟਾਕੇ 
ਕੁਦਰਤ ਉਦਾਸ 
ਫੈਲੇ ਜ਼ਹਿਰ

5.

ਆਤਿਸ਼ਬਾਜੀ 
ਖਿੜਦੀ ਜਾ ਅੰਬਰੀ  
ਫੁੱਲ ਬਣਦੀ

6.

ਨਿਕੜੇ ਬੱਚੇ 
ਫੁਲਝੜੀ ਨੂੰ ਦੇਖ 
ਕਰਦੇ ਚੋਜ

7.

ਮਿੱਟੀ ਦੇ ਦੀਵੇ 
ਵਿੱਚ ਬਲਦੀ ਲਾਟ 
ਦੇਸੀ ਘਿਓ ਦੀ


ਮਨਵੀਰ ਕੌਰ
(ਦੌਧਰ-ਮੋਗਾ) 

ਦੀਵਾਲੀ -3

ਦੀਵਾਲੀ ਰੋਸ਼ਨੀਆਂ ਦਾ ਤਿਓਹਾਰ ਹੈ।ਆਓ ਖੁਸ਼ੀ ਦਾ ਦੀਵਾ ਹਰ ਘਰ ਜਗਾਈਏ !

1.
ਜਲਦਾ ਦੀਵਾ
ਵੰਡੇ ਚਿੱਟਾ ਚਾਨਣ
ਸੜਦੀ ਬੱਤੀ


2.
 ਲੋਕੀਂ ਭੱਜਣ
ਟੱਲੀਆਂ ਖੜਕਣ                                                  
ਬੱਚੇ ਝੁਲਸੇ

3.
ਅਨਾਰ ਚੱਲੇ
ਚਾਨਣ ਹੀ ਚਾਨਣ
 ਲਾਡਲਾ ਚੀਖੇ

4.
 ਪਟਾਖਾ ਚੱਲੇ
 ਠੁਹ-ਠਾਹ ਠੁ ਠਾਹ
  ਗਰੀਬੂ ਦੇਖੇ

5.
  ਸੁਹਣਾ ਸੂਟ
  ਗਹਿਣੇ ਚਮਕਣ
 ਚੁੰਨੀ ਤੇ ਟਾਕੀ
   

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)

12 Nov 2012

ਦੀਵਾਲੀ-2


ਜਗਮਗ ਦੀਵਿਆਂ ਦਾ ਤਿਓਹਾਰ ਦੀਵਾਲੀ ਸਭ ਦੇ ਘਰ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਇਸੇ ਦੁਆ ਦੇ ਨਾਲ਼ ਹਾਇਕੁ-ਲੋਕ ਪਰਿਵਾਰ ਸਭ ਨੂੰ ਦੀਵਾਲੀ ਮੁਬਾਰਕ !
1)
ਆਈ ਦਿਵਾਲੀ
ਖੁਸ਼ੀਆਂ ਦਾ ਮਾਹੌਲ
ਖਿੜਿਆ ਦਿਨ
2)
ਗੁਰੂ-ਦੁਆਰੇ
ਵਡੇਰਿਆਂ ਦਾ ਦੀਵਾ
ਬੇਬੇ ਜਗਾਵੇ

3)
ਧਮਾਕੇਦਾਰ
ਚਲਦੇ ਨੇ ਪਟਾਖ਼ੇ
ਰੌਸ਼ਨ ਰਾਤ
4)
ਆਤਿਸ਼ਬਾਜ਼ੀ
ਆਕਾਸ਼ ਵਿੱਚ ਚੱਲੀ
ਬਿਖਰੇ ਰੰਗ
5)
ਘੁੰਮੇ ਚੱਕਰੀ
ਚਮਕਿਆ ਵਿਹੜਾ
ਹੱਸਣ ਬੱਚੇ
6)
ਚਮਕੇ ਤਾਰੇ
ਆਨਾਰ ਦੀ ਬੁਛਾੜ
ਫੁਹਾਰਾ ਚੱਲੇ
7)
ਫ਼ੀਤਾ ਸੁਰਕੇ
ਚੱਲਿਆ ਵੱਡਾ ਬੰਬ
ਕੰਬੇ ਧਰਤੀ
8)
ਫੁਲਝੜੀ ਵੀ
ਕੜ-ਕੜ ਕਰਕੇ
ਤਾਰੇ ਜੰਮਦੀ
9)
ਵੱਡਾ 'ਤੇ ਛੋਟਾ
ਸਭ ਖੁਸ਼ੀ ਮਾਨਣ
ਆਈ ਦਿਵਾਲੀ  
ਭੂਪਿੰਦਰ ਸਿੰਘ
(ਨਿਊਯਾਰਕ) 

11 Nov 2012

ਦੀਵਾਲੀ- 1


ਦੀਵਾਲੀ ਦੀਵਿਆਂ ਦੇ ਚਾਨਣ ਦਾ ਤਿਓਹਾਰ ਹੈ।ਹਨ੍ਹੇਰੇ 'ਤੇ ਚਾਨਣ ਦੀ ਜਿੱਤ ਹੈ। ਹਰ ਘਰ ਏਸ ਚਾਨਣ ਦੇ ਨਾਲ਼- ਨਾਲ਼ ਖੁਸ਼ੀਆਂ ਦਾ ਚਾਨਣ ਵੀ ਹੋਵੇ। ਹਾਇਕੁ ਲੋਕ ਪਰਿਵਾਰ ਵਲੋਂ ਦੀਵਾਲੀ ਮੁਬਾਰਕ ! 


1.
 ਆਸ ਨਹੀਂ  ਸੀ
ਐ ! ਚਾਨਣ ਤੇਰੇ ਤੋਂ
ਭੁੱਲ ਜਾਵੇਂਗਾ
ਫਿਤਰਤ ਆਪਣੀ
ਹਰ ਨੁਕਰੇ ਜਾਣਾ

2.
ਆ ਜਾ ਚਾਨਣ
ਉਹ ਘਰ ਲੱਭੀਏ
ਹਨ੍ਹੇਰਾ ਢੋਣਾ
ਬੂਹਾ ਖੜਕਾਈਏ
ਜਿੱਥੇ ਲੋੜ ਨੂਰ ਦੀ 

3.
ਦੀਵੇ ਰਲ ਕੇ 
ਅਹਿਦ ਕਰਨਾ ਏ 
ਸਾਰੇ ਘਰਾਂ ' ਚ 
ਬਿਨਾਂ  ਵਿਤਕਰੇ ਤੋਂ 
ਚਾਨਣ ਲੈ ਕੇ ਜਾਣੈ 

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 

9 Nov 2012

ਵੀਡਿਓਗੇਮਾਂ

ਕਦੇ ਕਦੇ ਬੱਚੇ ਵੀ ਵੱਡੀ ਗੱਲ ਕਹਿ ਜਾਂਦੇ ਨੇ। ਇਸ ਗੱਲ ਦੀ ਹਾਮੀ ਸੁਪ੍ਰੀਤ ਦਾ ਇਹ ਹਾਇਕੁ ਭਰਦਾ ਹੈ ਜੋ ਆਪ ਦੀ ਨਜ਼ਰ ਹੈ ਹਾਇਗਾ ਦੇ ਰੂਪ 'ਚ..............

ਸੁਪ੍ਰੀਤ ਕੌਰ
ਜਮਾਤ - ਅੱਠਵੀਂ 

8 Nov 2012

ਤੋਤਲੀ ਬੋਲੀ


1.
ਗਿੱਲਾ ਰੁਮਾਲ
ਪੂੰਝ ਨਹੀਂ ਸਕਿਆ
ਮੇਰੇ ਅੱਥਰੂ

2.
ਬੱਦਲੀਂ ਚੰਨ
ਛੁਪਿਆ ਰਿਹਾ ਰਾਤ
ਤੂੰ ਮੇਰੇ ਮਨ

3.
ਤੋਤਲੀ ਬੋਲੀ
ਆਰਤੀ 'ਚ ਕਿਸੇ ਨੇ
ਮਿਸ਼ਰੀ ਘੋਲੀ

ਰਾਮੇਸ਼ਵਰ ਕੰਬੋਜ 'ਹਿਮਾਂਸ਼ੂ'
(ਨਵੀਂ ਦਿੱਲੀ)







7 Nov 2012

ਹੱਸਦੀ ਹਵਾ

1.
ਯਾਦਾਂ ਲਿਪਟੀ 
ਮੁਹੱਬਤਾਂ ਦੀ ਪੀਂਘ
ਝੁਲੀ ਜਾਏ 
ਨਾ


2.
ਅੱਥਰੂ ਬਣ
ਨਜ਼ਮ ਉੱਤਰੀ ਹੈ 

ਕੰਬਣ ਹੱਥ 


3.
ਮੋਈ ਉਦਾਸ 
ਅੱਖਾਂ ਨੂੰ ਕਰ ਜਾਂਦੀ 

ਹੱਸਦੀ ਹਵਾ 

ਹਰਕੀਰਤ ਹੀਰ
(ਗੁਵਾਹਾਟੀ-ਅਸਾਮ)

5 Nov 2012

ਪੱਲੇ ਰਿਜ਼ਕ ਨਾ ਬੰਨਦੇ

ਸਾਡੇ ਆਲ਼ੇ-ਦੁਆਲ਼ੇ ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜਿਸ ਨੂੰ ਕਦੇ ਕਿਸੇ ਦੀ ਇਜ਼ਾਜ਼ਤ ਲੈਣ ਦੀ ਲੋੜ ਨਹੀਂ ਪੈਂਦੀ। ਭਲਾ ਵੇਖੋ ਤਾਂ ਕੀ ਕੁਝ ਤੁਹਾਡੀ ਮਰਜ਼ੀ ਜਾਣੇ ਬਿਨਾਂ ਆਪੇ ਹੀ ਹੋਈ ਜਾ ਰਿਹਾ ਹੈ। 



ਜ਼ਰਾ ਐਧਰ ਵੀ ਨਿਗ੍ਹਾ ਮਾਰੋ........ਵੇਖੋ ਕੁਦਰਤ ਦਾ ਇੱਕ ਰੰਗ ਇਹ ਵੀ.............


 ਸਾਨੂੰ ਤਾਂ ਹਰ ਵੇਲ਼ੇ ਰਿਜ਼ਕ ਦਾ ਫ਼ਿਕਰ ਰਹਿੰਦਾ ਹੈ.......ਵੇਖੋ ਰੱਬ ਰਿਜ਼ਕ ਏਥੇ ਵੀ ਦੇ ਦਿੰਦਾ ਹੈ............




ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ) 

4 Nov 2012

ਰੋਟੀ ਸੁਆਲ


1.
ਅੱਖਾਂ ਦੇ ਤੀਰ
ਵਧੇ ਜਦੋਂ ਉਮਰ
ਹੋਵਣ ਖੂੰਡੇ

2
ਉਮਰ ਲੰਘੀ 
ਨਸੀਬ ਨਹੀਂ ਹੁੰਦੇ 
ਬੋਲ ਸਦੀਵੀ 

3
ਮਿਲਣ ਛਿਣ
ਮਾਣਦਿਆਂ ਹੀ ਕਿਉਂ 
ਵਿਛੋੜਾ ਘੂਰੇ

4
ਭੁੱਖ ਨਚਾਵੇ
ਕਰੇ ਤਾਲੋਂ-ਬੇਹਾਲ
ਰੋਟੀ ਸੁਆਲ 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

3 Nov 2012

ਕਾਰਗਿਲ ਯੁੱਧ (ਚੋਕਾ)


ਚੋਕਾ ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਅੰਤ ਵਿੱਚ ਇੱਕ ਤਾਂਕਾ ਜੋੜ ਦਿੱਤਾ ਜਾਂਦਾ ਹੈ ਜਾਂ ਕਹਿ ਲਓ ਕਿ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 

ਇੰਨਸਾਈਕਲੋਪੀਡੀਆ ਬ੍ਰੀਟਿਨਿਕਾ ‘ਚ ਚੋਕਾ ਦੇ ਬਾਰੇ ਵਿੱਚ ਦੱਸਿਆ ਗਿਆ ਹੈ………………..
‘Choka’ A form of waka ( Japanese court poetry of the 6th to 14th century) consisting of Alternating lines five and seven syllables and ending with an extra line of seven syllables- The total length of poem is indefinite. 


ਕਰਾਂ ਸਲਾਮ
ਜੋ ਸ਼ਹੀਦ ਹੋਏ ਨੇ
ਕਾਰਗਿਲ 'ਚ
ਹੋਈ ਜਿੱਤ ਹਿੰਮਤੀ 
ਦੁਸ਼ਮਣ 'ਤੇ
ਸੀ ਵੈਰੀ ਭਜਾਇਆ
ਦਮ ਦਿਖਾ ਕੇ
ਰੱਖ ਜਾਨ ਹਥੇਲੀ 
ਫੜ ਤਰੰਗਾ
ਕੋਲੋਲਿੰਗ ਪਹਾੜੀ
ਜਾ ਝੁਲਾਇਆ
ਪੀ ਜਾਮ ਸ਼ਹਾਦਤ 
ਵਤਨ ਲਈ
ਕੀਤਾ ਲੇਖੇ ਜੀਵਨ 
ਚੈਨ ਦੀ ਨੀਂਦ
ਦੇਸ਼ ਵਾਸੀ ਨੇ ਸੌਂਦੇ 
ਸਰਹੱਦਾਂ 'ਤੇ
ਰਾਖੀ ਵੀਰ ਜਵਾਨ 
ਜਦ ਤੱਕ ਕਰਦੇ !


ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)