ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Dec 2013

ਗਿਆਨ ਰਿਸ਼ਮਾਂ (ਤਾਂਕਾ)

1.
ਪਰਿੰਦੇ ਤੇਰੇ
ਅਕਾਸ਼ਾਂ 'ਚ ਉੱਡਣ
ਗੀਤ ਗਾਵਣ
ਸੁਰਤ ਉੱਠੇ ਉੱਚੀ
ਵੰਡਦੀ ਏ ਅਨੰਦ।
2.
ਸੂਰਜ ਤਪੇ
ਚਮਕਣ ਸਿਤਾਰੇ
ਘੁੰਮਣ ਸਦਾ
ਗਿਆਨ ਰਿਸ਼ਮਾਂ ਨੂੰ
ਮੈਂ ਵੰਡਦਾ ਹੀ ਜਾਵਾਂ।

ਜਸਵਿੰਦਰ ਸਿੰਘ ਰੁਪਾਲ
(ਲੁਧਿਆਣਾ )
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ। 


                           
                             

26 Dec 2013

ਛਾਈ ਹੈ ਧੁੰਦ

ਪੰਜਾਬ 'ਚ ਅੱਜ ਕੱਲ ਅੰਤਾਂ ਦੀ ਠੰਡ  ਪੈ ਰਹੀ ਹੈ।ਇਸੇ ਠੰਡੇ ਮੌਸਮ ਨੂੰ ਸਾਡੀ ਹਾਇਕੁ ਕਲਮ ਨੇ ਖੂਬਸੂਰਤ ਢੰਗ ਨਾਲ ਚਿੱਤਰਿਆ ਹੈ।

1.
ਬੁੱਢਾ ਸਰੀਰ 
ਖੇਸੀਆਂ ਦੀ ਬੁੱਕਲ 
ਠੰਡ ਤੋਂ ਬਚੇ। 

2.
ਸੇਕਣ ਧੂਣੀ 
ਕਣਕਾਂ ਭਰੇ ਖੇਤ 
ਪਹਿਲਾ ਪਾਣੀ। 

3.
ਛਾਈ ਹੈ ਧੁੰਦ 
ਸੜਕਾਂ 'ਤੇ ਵਾਹਨ 
ਹੌਲੀ ਚੱਲਣ। 


ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ। 

23 Dec 2013

ਕਲੀ ਕਿ ਜੋਟਾ

1.
ਨਿੱਕੂ ਰੋਂਵਦਾ
ਟੋਐਂ-ਟੋਐ ਆਖ ਕੇ
ਪਿਤਾ ਖਿਡਾਵੇ ।

2.
ਮੁੱਠੀ 'ਚ ਬਾਂਟੇ 
ਨਿੱਕਾ ਪੁੱਛੇ ਹਾਣੀ ਨੂੰ 
ਕਲੀ ਕਿ ਜੋਟਾ  ।

3.
ਨਿੱਕੂ ਰੋਇਆ 
ਕੀੜੀ ਆਟਾ ਡੁੱਲਿਆ 
ਮਾਂ ਪੁਚਕਾਰੇ। 

ਡਾ. ਹਰਦੀਪ ਕੌਰ ਸੰਧੂ 
ਬਰਨਾਲਾ 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ। 

17 Dec 2013

ਛਹਿਬਰਾਂ ਲੱਗਣ

1.
ਪੰਛੀ ਗਾਉਣ
ਸੁਰੀਲੇ ਮਿੱਠੇ ਗੀਤ
ਰੋਜ਼ ਸਵੇਰੇ। 
2.
ਚਿੱਟੀ ਬਰਫ਼
ਚੋਟੀਆਂ 'ਤੇ ਬਿਖਰੇ
ਸੋਹਣੀ ਲੱਗੇ। 
3.
ਕਣੀਆਂ ਪੈਣ
ਛਹਿਬਰਾਂ ਲੱਗਣ
ਖੁਸ਼ਬੋ ਫੈਲੇ। 

ਪ੍ਰੋ. ਨਿਤਨੇਮ ਸਿੰਘ
(ਨਾਨਕਪੁਰ-ਮੁਕਤਸਰ)
ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ। 

15 Dec 2013

ਲਾਮੋਂ ਆਇਆ

1.
ਗੋਡੇ ਦੁੱਖਦੇ
ਖੂੰਡੀ ਦੇਵੇ ਆਸਰਾ
ਮੰਜ਼ਲ ਨੇੜੇ । 

2.
ਇੱਕ ਖਿਡੌਣਾ
ਛੱਪੜ ਵਿੱਚ ਡਿੱਗਾ
ਮਾਂ ਕੁਰਲਾਈ ।

3.
ਲਾਮੋਂ ਆਇਆ
ਚੁਬਾਰੇ ਮੰਜਾ ਡਿੱਠਾ
ਸੁਪਨਾ ਟੁੱਟਾ ।


ਇੰਜ: ਜੋਗਿੰਦਰ ਸਿੰਘ ਥਿੰਦ
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਖੋਲ੍ਹ ਕੇ ਪੜ੍ਹੀ ਗਈ। 

12 Dec 2013

ਖਾਲੀ ਹੱਥ (ਤਾਂਕਾ)

1.
ਦਿਓ ਅਸੀਸ 
ਟੁੱਟ ਜਾਵੇ ਜੋੜੀ
ਨੋਟ ਫੜਾਵੇ
ਦਾਜ ਦੇ ਲੋਭ ਵੱਸ
ਕਤਲ ਕਰਵਾਵੇ । 

2.
ਕੋਠੀ ਬਣਾਈ
ਪਰ ਸੌਣ ਵਾਸਤੇ
ਮਿਲੀ ਮਿਆਨੀ
ਹੱਥ ਹੋ ਗਏ ਖਾਲੀ
ਹੁਣ ਤਾਂ ਰੱਬ ਵਾਲੀ । 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)
ਨੋਟ: ਇਹ ਪੋਸਟ ਹੁਣ ਤੱਕ 17 ਵਾਰ ਖੋਲ੍ਹ ਕੇ ਪੜ੍ਹੀ ਗਈ। 

6 Dec 2013

ਬੋਹੜਾਂ ਛਾਵੇਂ

ਇਹ ਤਸਵੀਰ ਅੱਜ ਦੇ ਪੰਜਾਬ ਦੇ ਕਿਸੇ ਪਿੰਡ ਦੀ ਹੈ, ਸੁੰਨਾ ਬੋਹੜ ਸ਼ਾਇਦ ਆਪਣੇ ਸਾਥੀਆਂ ਨੂੰ ਉਡੀਕ ਰਿਹਾ ਹੈ। ਜਿੱਥੇ ਬੀਤੇ ਸਮਿਆਂ 'ਚ ਆਥਣ ਵੇਲੇ ਰੌਣਕਾਂ ਹੁੰਦੀਆਂ ਸਨ।  ਉਹਨਾਂ ਹੀ ਰੌਣਕਾਂ ਨੂੰ ਯਾਦ ਕਰਦਿਆਂ ਸਾਡੀ ਹਾਇਕੁ ਕਲਮ ਨੇ ਬੋਹੜਾਂ ਦੀਆਂ ਛਾਵਾਂ ਦਾ ਨਜ਼ਾਰਾ ਕੁਝ ਇਓਂ ਪੇਸ਼ ਕੀਤਾ ਹੈ। 




1.
ਪੀਂਘਾਂ ਝੂਟਣ
ਤ੍ਰਿੰਝਣੀਂ ਕੱਤਦੀਆਂ
ਬੋਹੜ ਛਾਵੇਂ ।

2
ਸੱਥ ਜੁੜਦੀ
ਪਿੰਡ ਦੀ ਫਿਰਨੀ 'ਤੇ
ਬੋਹੜ ਹੇਠਾਂ।


ਅੰਮ੍ਰਿਤ ਰਾਏ (ਪਾਲੀ)
(ਫ਼ਜ਼ਿਲਕਾ) 

ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹ ਕੇ ਪੜ੍ਹੀ ਗਈ। 

5 Dec 2013

ਜਨਮ ਦਿਨ


ਜ਼ਿੰਦਗੀ 'ਚ  ਦੁੱਖ- ਸੁੱਖ ਦੇ ਪਲਾਂ ਨੂੰ ਹੰਡਾਉਂਦਿਆਂ ਚਿਹਰੇ 'ਤੇ ਉਮਰ ਦੀਆਂ ਲੀਕਾਂ ਬੀਤੇ ਦੀ ਕਹਾਣੀ ਆਪ-ਮੁਹਾਰੇ ਹੀ ਪਾ ਜਾਂਦੀਆਂ ਨੇ।  


                                                                ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ। 

2 Dec 2013

ਪਿੰਡੇ ਧੁੱਪਾਂ (ਤਾਂਕਾ)

 1.

ਜੰਗਲ ਤੇਰੇ
ਨਿਯਮਾਂ ਤੋਂ ਬਾਹਰੇ
ਬੇ-ਤਰਤੀਬੇ
ਸੁਤੰਤਰਤਾ ਪੂਰੀ
ਜੀਵਨ ਸੰਘਰਸ਼।

2.
ਜਵਾਲਾਮੁੱਖੀ
ਭੂ ਦੇ ਗਰਭ ਵਿੱਚੋਂ
ਕੂਕਣ ਪਏ
ਚਿੰਤਨ ਦੀ ਅਗਨੀ
ਦਬਾਈ ਨਾ ਦੱਬਦੀ ।

3.
ਬਿਰਛ ਤੇਰੇ
ਸਹਿਣ ਪਿੰਡੇ ਧੁੱਪਾਂ
ਛਾਵਾਂ ਦੇਵਣ
ਸੰਕਟ ਖੁਦ ਝੱਲਾਂ
ਦੇਵਾਂ ਸੁੱਖ ਸਭ ਨੂੰ ।

ਜਸਵਿੰਦਰ ਸਿੰਘ 'ਰੁਪਾਲ'
(ਲੁਧਿਆਣਾ)


       ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ।