ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2013

ਬਾਲ ਵਿਆਹ

ਸੰਸਾਰ ਭਰ ਵਿੱਚ ਹੋਣ ਵਾਲੇ ਕੁੱਲ ਬਾਲ ਵਿਆਹਾਂ ਵਿੱਚੋਂ 40 ਫੀਸਦੀ ਬਾਲ ਵਿਆਹ ਇਕੱਲੇ ਭਾਰਤ ਦੇਸ਼ ਦੀ ਧਰਤੀ 'ਤੇ ਹੁੰਦੇ ਹਨ। ਦੇਸ਼ ਭਰ ਵਿੱਚ ਬਾਲ ਉਮਰੇ ਵਿਆਹੀਆਂ ਜਾਣ ਵਾਲੀਆਂ ਬਾਲੜੀਆਂ ਵਿੱਚੋਂ 56 ਫੀਸਦੀ ਪੇਂਡੂ ਖੇਤਰ ਵਿੱਚੋਂ ਅਤੇ 30 ਫੀਸਦੀ ਸ਼ਹਿਰੀ ਖੇਤਰਾਂ ਵਿੱਚੋਂ ਹਨ। ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਚਾਈਲਡ ਮੈਰਿਜ਼ ਐਕਟ ਬਣਨ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਸਾਡੇ ਮੁਲਕ ਦੀਆਂ ਇਹਨਾਂ ਬਾਲੜੀਆਂ ਦੀ ਤਕਦੀਰ ਨਹੀਂ ਬਦਲ ਸਕੀਆਂ। ਸਾਡੀ ਸੰਵੇਦਨਸ਼ੀਲ ਹਾਇਕੁ ਕਲਮ ਨੇ ਇਸੇ ਸੰਤਾਪ ਨੂੰ ਹਾਇਕੁ-ਕਾਵਿ 'ਚ ਪਰੋਇਆ ਹੈ।




ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

30 Mar 2013

ਮੇਰੇ ਪਿੰਡ 'ਚ

ਡਾ. ਸਤੀਸ਼ ਰਾਜ ਪੁਸ਼ਕਰਣਾ ਹਿੰਦੀ ਸਾਹਿਤ ਦੇ ਉੱਘੇ ਹਸਤਾਖਰ ਹਨ ਤੇ ਪਟਨਾ (ਬਿਹਾਰ) ਨਾਲ਼ ਸਬੰਧ ਰੱਖਦੇ ਹਨ। ਆਪ ਹਿੰਦੀ ਸਾਹਿਤ ਦੀਆਂ ਲੱਗਭੱਗ ਸਾਰੀਆਂ ਵਿਧਾਵਾਂ 'ਚ ਨਿਰੰਤਰ ਲੇਖਣ ਕਰ ਰਹੇ ਹਨ। ਆਪ ਲਘੂਕਥਾ, ਹਾਇਕੁ, ਸਮੀਖਿਆ, ਸਾਹਿਤਕ ਲੇਖ, ਸੰਪਾਦਨ, ਪ੍ਰਕਾਸ਼ਨ ਆਦਿ ਖੇਤਰਾਂ 'ਚ ਕਾਰਜਸ਼ੀਲ ਹਨ। ਆਪ ਦੇ ਹੁਣ ਤੱਕ ਆਏ ਹਾਇਕੁ ਸੰਗ੍ਰਹਿ- ਬੂੰਦ-ਬੂੰਦ ਰੌਸ਼ਨੀ, ਖੋਲ੍ਹ ਦੋ ਖਿੜਕੀਆਂ,ਹਾਇਕੁ ਕਿਆ ਹੈ, ਆਸਥਾ ਕੇ ਸਵਰ।ਜਲੇਂਗੇ ਦੀਪ ਨਏ ਤੇ ਚਿੰਦੀ-ਚਿੰਦੀ ਜ਼ਿੰਦਗੀ ਦਾ ਆਪ ਵਲੋਂ ਸੰਪਾਦਨ। 
            ਡਾ. ਪੁਸ਼ਕਰਣਾ ਹਿੰਦੀ ਭਾਸ਼ਾ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਦਾ ਵੀ ਗਿਆਨ ਰੱਖਦੇ ਹਨ। ਪਿਛਲੇ ਕੁਝ ਅਰਸੇ ਤੋਂ ਆਪ ਪਾਠਕ ਦੇ ਤੌਰ 'ਤੇ ਹਾਇਕੁ-ਲੋਕ ਨਾਲ਼ ਜੁੜੇ ਹੋਏ ਹਨ ਤੇ ਸਮੇਂ-ਸਮੇਂ 'ਤੇ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦੇ ਰਹੇ ਹਨ। ਅੱਜ ਪਹਿਲੀ ਵਾਰ ਆਪ ਪੰਜਾਬੀ ਹਾਇਕੁਕਾਰ ਵਜੋਂ ਸਾਡੇ ਨਾਲ਼ ਆ ਜੁੜੇ ਹਨ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ। ਆਸ ਕਰਦੀ ਹਾਂ ਕਿ ਅਗਲੇਰੇ ਦਿਨਾਂ 'ਚ ਆਪ ਇਸੇ ਤਰਾਂ ਹਾਇਕੁ-ਲੋਕ ਮੰਚ ਨਾਲ਼ ਜੁੜੇ ਰਹਿਣਗੇ ਤੇ ਹਾਇਕੁ ਸਾਹਿਤ 'ਚ ਬਣਦਾ ਯੋਗਦਾਨ ਪਾਉਂਦੇ ਰਹਿਣਗੇ। 


1.
ਮੇਰੇ ਪਿੰਡ 'ਚ
ਦਾਦੇ ਜਿਹਾ ਬੋਹੜ
ਯਾਦਾਂ 'ਚ ਵਸੇ

2.


ਮਾਂ ਦੀ ਅਵਾਜ਼
ਪੂਜਾ ਦੀ ਘੰਟੀ ਜਿਹੀ
ਅੱਜ ਵੀ ਯਾਦ 

3.
ਬੀਤੇ ਦਿਨਾਂ 'ਚ
ਸੱਚ ਹੀ ਸਾਂ ਬੋਲਦੇ
ਹੁਣ ਸਜ਼ਾ ਏ 

ਡਾ. ਸਤੀਸ਼ ਰਾਜ ਪੁਸ਼ਕਰਣਾ 
(ਪਟਨਾ-ਬਿਹਾਰ) 
ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ ।

29 Mar 2013

ਬੁੱਢਾ ਬੋਹੜ - 3

ਅੱਜ ਹਾਇਕੁ ਲੋਕ ਮੰਚ 'ਤੇ ਬੁੱਢੇ ਬੋਹੜ ਦੀ ਸੰਘਣੀ ਛਾਂ ਵੇਖਣ ਨੂੰ ਮਿਲ਼ੀ, ਜਿਸ ਥੱਲੇ ਖੂਬ ਰੌਣਕਾਂ ਲੱਗੀਆਂ। ਹੁਣ ਰੌਣਕ ਵਧਾਉਣ ਤੇ ਜੁਗਲਬੰਦੀ 'ਚ ਸਾਂਝ ਪਾਉਣ ਆ ਰਹੇ ਨੇ ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'  ।  'ਹਿੰਮਾਂਸ਼ੂ' ਜੀ  ਨੇ ਹਾਇਕੁ ਕਾਵਿ ਨੂੰ ਹੋਰ ਹੁਲਾਰਾ ਦਿੰਦੇ ਆਪਣੀਆਂ ਯਾਦਾਂ ਨੂੰ ਖਰੋਚ ਕੇ ਹਾਇਕੁ ਕਾਵਿ 'ਚ ਪਰੋ ਬੁੱਢੇ ਬੋਹੜ ਥੱਲੇ ਖੇਡਦੇ ਨਿਆਣਿਆਂ ਨੂੰ ਸਾਡੇ ਸਾਹਮਣੇ ਖੇਡਣ ਲੱਗਾ ਦਿੱਤਾ। 

8.
ਬੋਹੜ ਦਾੜ੍ਹੀ
ਦੁਪਹਿਰੇ ਝੂਟਣ
ਚੀਕਣ ਬੱਚੇ ..............ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' 


ਬੁੱਢਾ ਬੋਹੜ - 2

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਪ੍ਰੋ. ਹਰਿੰਦਰ ਕੌਰ ਸੋਹੀ । ਆਪ ਐਸ. ਜੀ. ਜੀ. ਜੰਨਤਾ ਗਰਲਜ਼ ਕਾਲਜ ਰਾਏਕੋਟ ਜ਼ਿਲ੍ਹਾ - ਲੁਧਿਆਣਾ (ਪੰਜਾਬ) ਵਿਖੇ ਪੜ੍ਹਾਉਂਦੇ ਰਹੇ ਹਨ। ਅੱਜ ਕੱਲ ਕਨੇਡਾ ਦੇ ਸਰੀ ਸ਼ਹਿਰ ਦੇ ਨਿਵਾਸੀ ਹਨ। ਆਪ ਇੱਕ ਚੰਗੇ ਬੁਲਾਰੇ ਹਨ । ਸਕੂਲ ਤੇ ਕਾਲਜ ਦੀ ਪੜ੍ਹਾਈ ਦੌਰਾਨ ਆਪ ਨੇ ਭਾਸ਼ਣ ਮੁਕਾਬਲਿਆਂ, ਨਾਟਕਾਂ ਤੇ ਕਵਿਤਾ ਬੋਲਣ ਦੇ ਮੁਕਾਬਲਿਆਂ 'ਚ ਵੱਧ ਚੜ੍ਹ ਕੇ ਭਾਗ ਲਿਆ। ਨੌਕਰੀ ਦੌਰਾਨ ਆਪ ਨੇ ਕੁੜੀਆਂ ਨੂੰ ਗਿੱਧਾ ਸਿਖਾਉਣ ਤੇ ਸਟੇਜਾਂ ਨੂੰ ਸੰਭਾਲਣ ਦੀ ਭੂਮਿਕਾ ਬਾਖੂਬੀ ਨਿਭਾਈ ਹੈ। ਆਪ ਦੀ ਇੱਕ ਕਹਾਣੀਆਂ ਦੀ ਕਿਤਾਬ 'ਹੌਲ਼ਾ ਫੁੱਲ' 2011 'ਚ ਆਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲ਼ਿਆ। ਅੱਜ 'ਬੁੱਢਾ ਬੋਹੜ' ਜੁਗਲਬੰਦੀ 'ਚ ਆਪ ਨੇ ਆਪਣੇ ਪਲੇਠੇ ਹਾਇਕੁ ਨਾਲ਼ ਸਾਡੇ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਨਿੱਘਾ ਸੁਆਗਤ ਕਰਦੀ ਹਾਂ। 

5.
ਲੰਮੇਰੀ ਦਾੜ੍ਹੀ
ਬਾਬਾ ਬਣ ਖਲੋਤਾ
ਬੁੱਢਾ ਬੋਹੜ ............ਪ੍ਰੋ. ਹਰਿੰਦਰ ਕੌਰ ਸੋਹੀ 





ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ ।

ਬੁੱਢਾ ਬੋਹੜ - 1

ਅੱਜ ਹਾਇਕੁ-ਲੋਕ ਮੰਚ ਇੱਕ ਕਦਮ ਹੋਰ ਅੱਗੇ ਵਧਿਆ ਹੈ ਜਿੱਥੇ ਪਾਠਕ ਤੇ ਰਚਨਾਕਾਰ ਇੱਕ ਦੂਜੇ ਦੀ ਹੌਸਲਾ ਅਫ਼ਜਾਈ ਦੇ ਨਾਲ਼-ਨਾਲ਼ ਹਾਇਕੁ-ਜੁਗਲਬੰਦੀ 'ਚ ਵੀ ਸ਼ਾਮਲ ਹੋਏ। ਪੁਰਾਣੇ ਘਰ ਨੂੰ ਲੈ ਕੇ ਕੀਤੀ ਹਾਇਕੁ-ਜੁਗਲਬੰਦੀ ਸ਼ਲਾਘਾਯੋਗ ਹੈ। ਇਸ ਰੁਚੀ ਨੂੰ ਅੱਗੇ ਵਧਾਉਂਦੇ ਹੋਏ ਅੱਜ 'ਬੁੱਢੇ ਬੋਹੜ' ਨੂੰ ਇਸ ਕੜੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਢਲਾ ਹਾਇਕੁ (ਹਾਇਗਾ) ਸਾਡੀ ਨਿੱਕੀ ਹਾਇਕੁਕਾਰਾ ਸੁਪ੍ਰੀਤ ਦਾ ਹੈ। ਇਸ ਨੂੰ ਹਾਇਕੁ ਜੁਗਲਬੰਦੀ ਦੇ ਰੂਪ 'ਚ ਮੈਂ ਅੱਗੇ ਵਧਾਉਂਦੀ ਹੋਈ ਸਾਡੇ ਮੰਚ ਦੇ ਸਾਰੇ ਪਾਠਕਾਂ ਤੇ ਲੇਖਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੰਦੀ ਹਾਂ। ਆਸ ਕਰਦੀ ਹਾਂ ਕਿ ਆਪ ਇਸ ਨਿੱਘੇ ਸੱਦੇ ਨੂੰ ਕਬੂਲਦੇ ਹੋਏ ਆਪਣੀਆਂ ਹਾਇਕੁ ਪੈੜਾਂ ਜ਼ਰੂਰ ਪਾਓਗੇ।



1.
ਬੁੱਢਾ ਬੋਹੜ
ਬਾਬੇ ਦੀਆਂ ਝੁਰੀਆਂ
ਲੱਗਣ ਇੱਕੋ 

ਸੁਪ੍ਰੀਤ ਕੌਰ ਸੰਧੂ-ਜਮਾਤ ਨੌਵੀਂ 

2.
ਆਥਣ ਵੇਲ਼ਾ
ਨੀਝ ਲਾ ਬਾਬਾ ਤੱਕੇ
ਬੁੱਢਾ ਬੋਹੜ 

ਡਾ. ਹਰਦੀਪ ਕੌਰ ਸੰਧੂ

3.
ਬਾਬਾ ਬੋਹੜ 
ਦਾੜੀ ਬਣੀ ਏ ਪੀਂਘ
ਬੱਚੇ ਝੂਟਣ

ਦਿਲਜੋਧ ਸਿੰਘ 

4.
ਬੁੱਢਾ ਬੋਹੜ 
ਉਡੀਕੇ ਆਰੀ ਵਾਲੇ 
ਧੂੰਆਂ ਅਸਹਿ ।



ਬੁੱਢਾ ਬੋਹੜ
ਸੜਕ ਦੇ ਕਿਨਾਰੇ
ਕਾਰਾਂ ਗਿਣਦਾ ।

ਬੁੱਢਾ ਬੋਹੜ
ਬਰਖਾ ਨੂੰ ਉਡੀਕੇ
ਮਿੱਟੀ ਝੜ੍ਹ ਜੂ ।


ਜਨਮੇਜਾ ਸਿੰਘ ਜੌਹਲ 
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ।

25 Mar 2013

ਪੁਰਾਣਾ ਘਰ

ਪੁਰਾਣਾ ਘਰ ਜਿੱਥੇ ਸਾਡੀ ਰੂਹ ਵੱਸਦੀ ਹੋਵੇ ਚੇਤਿਆਂ 'ਚ ਸਦਾ ਸਾਡੇ ਅੰਗ-ਸੰਗ ਰਹਿੰਦਾ ਹੈ ਅਸੀਂ ਚਾਹੇ ਦੁਨੀਆਂ ਦੇ ਕਿਸੇ ਕੋਨੇ 'ਚ ਵੀ ਚਲੇ ਜਾਈਏ ! 

ਆਇਆ ਯਾਦ
ਚੇਤਿਆਂ 'ਚ ਵੱਸਦਾ
ਪੁਰਾਣਾ ਘਰ..............ਬਾਜਵਾ

ਪੁਰਾਣਾ ਘਰ
ਬੈਠਕ 'ਚ ਅੰਗੀਠੀ
ਬਾਬੇ ਦੀ ਫੋਟੋ ............ਸੰਧੂ 

ਪੁਸ਼ਤੀ ਘਰ
ਡਿਓੜ੍ਹੀ ਬੈਠਾ ਬਾਪੂ
ਮੰਜੇ 'ਤੇ ਖੂੰਡਾ ............ਥਿੰਦ

ਵਿਹੜੇ ਵਿੱਚ
ਇੱਕ ਰੁੱਖ ਸੁੱਕਿਆ
ਉਡੀਕਾਂ ਖਾਧਾ...........ਦਿਲਜੋਧ ਸਿੰਘ

ਬਾਜਵਾ ਸੁਖਵਿੰਦਰ- ਪਟਿਆਲ਼ਾ
ਡਾ. ਹਰਦੀਪ ਸੰਧੂ- ਬਰਨਾਲ਼ਾ 
ਜੋਗਿੰਦਰ ਸਿੰਘ 'ਥਿੰਦ'-ਅੰਮ੍ਰਿਤਸਰ
ਦਿਲਜੋਧ ਸਿੰਧ- ਨਵੀਂ ਦਿੱਲੀ 

23 Mar 2013

ਜੇਬਾਂ 'ਚ ਪੈਸਾ


1.
ਪੈਸੇ ਆਉਂਦੇ  
ਮਤਲਬ ਦੇ ਯਾਰ 
ਯਾਰੀ ਪਾਉਂਦੇ
2.
ਪੈਸਾ ਘੁੰਮਾਵੇ     
ਆਪਣੀ ਉਂਗਲ 'ਤੇ  
ਸਾਰੀ ਦੁਨੀਆਂ

3.
ਪੈਸੇ ਦਾ ਖੇਲ 
ਦਿਲਾਂ ਤੋਂ ਦੂਰ ਕੀਤੇ 
ਹਮਦਰਦੀ 
  
4.   
ਜੱਗ ਦੀ ਸੋਚ 
ਰਿਸ਼ਤੇ ਬੇਕਦਰੇ
ਪੈਸਾ ਜ਼ਰੂਰੀ 

5.
ਅੱਜ ਆਦਮੀ
ਜਜ਼ਬਾਤਾਂ ਤੋਂ ਖਾਲੀ 
ਜੇਬਾਂ 'ਚ ਪੈਸਾ 

ਵਰਿੰਦਰਜੀਤ ਸਿੰਘ ਬਰਾੜ

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ ।

22 Mar 2013

ਖਾਲੀ ਫਰੇਮ

ਖਾਲੀ ਫੇਰਮ ਨੂੰ ਤੱਕਦਿਆਂ ਹੀ ਸਾਡਾ ਮਨ ਉਧੇੜ-ਬੁਣ 'ਚ ਲੱਗ ਜਾਂਦਾ ਹੈ। ਹਰ ਇੱਕ ਦਾ ਵੱਖਰਾ ਹੀ ਅੰਦਾਜ਼ ਹੋਵੇਗਾ  ਇਸ ਫੇਰਮ ਦੀ ਕਹਾਣੀ ਨੂੰ ਦਰਸਾਉਣ ਦਾ। ਸਾਡੀ ਨਿੱਕੀ ਹਾਇਕੁਕਾਰਾ ਕੁਝ ਇਸ ਤਰਾਂ ਆਪਣੇ ਹਾਇਕੁ-ਕਾਵਿ 'ਚ ਪਰੋ ਕੇ ਲਿਆਈ ਹੈ ਇਸ ਫਰੇਮ ਨੂੰ ! 

1.
ਖਾਲੀ ਫਰੇਮ
ਹੱਸਣਾ-ਹਸਾਉਣਾ 
ਕੁਝ ਨਾ ਯਾਦ

2.
ਖਾਲੀ ਫਰੇਮ
ਗਿੜਦੀਆਂ ਨੇ ਸੋਚਾਂ
ਲੱਭੇ ਕੁਝ ਨਾ 

ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ)
(ਸਿਡਨੀ)


ਨੋਟ: ਇਹ ਪੋਸਟ ਹੁਣ ਤੱਕ 39 ਵਾਰ ਖੋਲ੍ਹ ਕੇ ਪੜ੍ਹੀ ਗਈ ।


21 Mar 2013

ਠੰਢੀਆਂ 'ਵਾਵਾਂ


1.
ਪਿਆਰ  ਸੋਚੇ 
ਕੋਈ ਆਪਣਾ ਆਵੇ 
ਮੈਨੂੰ ਆਪਾ ਭੁਲਾਵੇ 
ਪਿਆਰ ਸੋਚੇ 
ਕਿਸ ਨਾਮ ਬੁਲਾਵਾਂ 
ਇਨ੍ਹਾਂ ਠੰਡੀਆਂ 'ਵਾਵਾਂ। 

2.
ਪਿਆਰ ਸੋਚੇ 
ਹਰ ਰਗ 'ਚ ਗੂੰਜਾਂ 
ਝੱਟ ਅੱਥਰੂ ਪੂੰਝਾਂ 
ਹਰ ਰੰਗ 'ਚ 
ਕੁਦਰਤ ਹੱਸਦੀ
ਫਿਰ ਕਿਓਂ ਰੋਵਾਂ ਮੈਂ। 

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ)


19 Mar 2013

ਪੀਂਘ ਹੁਲਾਰੇ


1.
ਪੀਂਘ ਹੁਲਾਰੇ
ਕੋਕੇ ਥਾਣੀ ਚਮਕੇ
ਸੂਰਜ ਸਾਰੇ



2.
ਪਾਣੀ ਧਰਿਆ
ਚਾਹ ਖੂਬ ਉੱਬਲੀ
ਥੱਲਾ ਸੜਿਆ

ਜਨਮੇਜਾ ਸਿੰਘ ਜੌਹਲ 
(ਲੁਧਿਆਣਾ)

18 Mar 2013

ਚੁੱਲ੍ਹੇ ਪਤੀਲੀ




1.
ਪੀਂਘ ਚੜ੍ਹਾਵੇ 
ਕੰਨੀਂ ਪਾਏ ਲੋਟਣ 
ਲੈਣ ਹੁਲਾਰੇ  .................ਹਰਦੀਪ ਕੌਰ 


2

ਚੁੱਲ੍ਹੇ ਪਤੀਲੀ 
ਗੁੜ ਦੀ ਚਾਹ ਧਰੀ 
ਗੜਬੀ ਭਰੀ ...............ਹਰਦੀਪ ਕੌਰ 

ਹਰਦੀਪ ਕੌਰ ਸੰਧੂ 



17 Mar 2013

ਮੋਰਾਂ ਦੀ ਪੈਲ

ਅੱਜ ਹਾਇਕੁ-ਲੋਕ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਕੁਲਦੀਪ ਸਿੰਘ। ਕੁਲਦੀਪ ਸਿੰਘ ਦਾ ਸਾਹਿਤਕ ਨਾਂ ਦੀਪੀ ਸੈਰ ਹੈ। ਆਪ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ ਤੇ ਅੱਜਕੱਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਨਿਵਾਸੀ ਹਨ।ਆਪ ਨੇ ਜੇ. ਆਰ. ਗੌਰਮਿੰਟ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ 1990 'ਚ ਪਾਸ ਕੀਤੀ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਨਾਲ਼-ਨਾਲ਼ ਆਪ ਨੂੰ ਇਟਾਲੀਅਨ ਭਾਸ਼ਾ ਦਾ ਵੀ ਗਿਆਨ ਹੈ। ਪਿਛਲੇ ਕੁਝ ਅਰਸੇ ਤੋਂ ਹਾਇਕੁ ਕਾਵਿ ਨਾਲ਼ ਜੁੜੇ ਹੋਏ ਹਨ ਤੇ ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ। 


1.
ਅਕਾਸ਼ -ਗੰਗਾ
ਮਾਂ ਹੱਥਾਂ'ਚੋਂ ਨਿੱਘ ਲੈ
ਅੰਬਰੀਂ ਲੰਘਾਂ 

2.
ਮੋਰਾਂ ਦੀ ਪੈਲ
ਸੀਤਲ ਹਵਾ ਸੰਗ
ਝੂਮਣ ਸਿੱਟੇ

3.
ਢਲ਼ੀ ਬਰਫ਼
ਘਾਹ ਨਾਲ਼ ਨਿੱਖਰੀ
ਜੰਗਲੀ ਬੂਟੀ

4.
ਹੈ ਘੁਸਮੁਸਾ
ਹੋਰ ਧੌਲ਼ਾ ਦਿੱਖਿਆ
ਉਸ ਦੀ ਦਾੜ੍ਹੀ

5.
ਚੱਪਾ ਕੁ ਚੰਨ
ਜ਼ਰਦ ਚਿਹਰੇ 'ਤੇ
ਭੋਰਾ ਕੁ ਹਾਸਾ 

ਦੀਪੀ ਸੈਰ
ਅਨੰਦਪੁਰ ਸਾਹਿਬ
ਬਰਮਿੰਘਮ (ਯੂ.ਕੇ.)

ਨੋਟ: ਇਹ ਪੋਸਟ ਹੁਣ ਤੱਕ 74 ਵਾਰ ਖੋਲ੍ਹ ਕੇ ਪੜ੍ਹੀ ਗਈ ।

15 Mar 2013

ਚਿੱਠੀ ਦੀਆਂ ਬਾਤਾਂ

19.1.2013
ਸਤਿਕਾਰਤ ਡਾ. ਸੰਧੂ ਜੀ,
ਸਤਿ ਸ੍ਰੀ ਅਕਾਲ !
ਹਾਇਕੁ -ਲੋਕ ਨੂੰ ਵਾਚਣ ਦਾ ਮੌਕਾ ਮਿਲਿਆ...ਸਾਈਟ ਬੇਹੱਦ ਪ੍ਰਭਾਵਸ਼ਾਲੀ ਹੈ ... ਹਾਇਕੁਕਾਰਾਂ ਦੇ ਹਾਇਕੁ ਚੰਗੇ ਲੱਗੇ...ਖੁਸ਼ੀ ਹੋਈ ਕਿ ਆਪ ਜੀ ਪੰਜਾਬੀ ਸਾਹਿਤ ਦੇ ਵਿਕਾਸ ਲਈ ਇੱਕ ਨਿੱਗਰ ਉਪਰਾਲਾ ਕਰ ਰਹੇ ਹੋ ... ਸ਼ਾਲਾ ਆਪ ਜੀ ਦਾ ਇਹ ਉਪਰਾਲਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ !
- ਬੂਟਾ ਸਿੰਘ ਵਾਕਫ਼, 
ਸ੍ਰੀ ਮੁਕਤਸਰ ਸਾਹਿਬ
****************************************************************************************************
22.2.13 
हाइकु में जुगलबन्दी की शुरुआत आपने की थी कभी हिन्दी हाइकु पर ।आपने हिन्दी हाइकु पर जुगलबन्दी का सुन्दर प्रयोग किया था ।   कुछ और लोग भी इस जुगलबन्दी से जुड़े । अब यहाँ भी ! .....हाइकुलोक को भी उससे सजा दिया। बहुत अच्छा प्रयास है । आपका यह काम सदा याद किया जाएगा ।आपका यह काम सराहनीय है हरदीप जी***********************************************************************************
ताँका की इस जुगलबन्दी में आप दोनों बहनों (दविन्दर जी और हरदीप जी) ने प्रकृति और अन्त: प्रकृति के मार्मिक चित्र पेश किए है्। आप दोनों का एक-एक शब्द दिल को छू  गया । आपका यह काम देर सवेर पंजाबी में नया मुकाम पाएगा । आज किसी का भी हो कल उसी का होगा जिसका रास्ता सही है और आप उसी सही रास्ते पर हौले-हौले कदम रख रहे हो । मेरा आशीर्वाद ,लाख-लाख शुभ कामनाएँ कि चन्द्रमा की कला की तरह आपका यह प्रयास बढ़ता ही रहे । बधाई बहन दविन्दर जी और हरदीप जी!!!
************************************************************************
ताँका की जुगलबन्दी ! बहुत खूब हरदीप जी और दविन्दर सिद्धू जी । पंजाबी में इस विधा की अब यह शुरुआत यकीन दिलाती है कि जापानी नियम का सही तरीके से पालन होगा । मेरी शुभकामनाएँ ।
- डॉ सतीशराज पुष्करणा
***********************************************************************
  ਜੋਗਿੰਦਰ ਸਿੰਘ 'ਥਿੰਦ' 10.3.13
ਹਰਦੀਪ,ਮੇਰੇ ਵਲੋਂ ਤੇ ਤੇਰੀ ਆਂਟੀ ਵਲੋਂ ਬਹੁਤ ਬਹੁਤ ਵਧਾਈ ਹੋਵੇ । ਅੰਤਰਰਾਸ਼ਟਰੀ ਮੰਚ 'ਤੇ ਤੁਹਾਡੇ ਵਲੋਂ ਹਾਇਕੁ-ਲੋਕ ਲਈ ਪਾਏ ਯੋਗਦਾਨ ਦਾ ਵਰਨਣ ਕੀਤਾ ਜਾਣਾ ਵਾਕਿਆ ਹੀ ਮਾਣ ਵਾਲੀ ਗੱਲ ਹੈ। ਅਸੀ ਵੀ ਮਾਣ ਅਨੁਭਵ ਕਰਦੇ ਹਾਂ ।
**************************************************************
15.3.2013
ਸਤਿ ਸ੍ਰੀ ਅਕਾਲ ਜੀ,
ਹਾਇਕੁ ਦੁਨੀਆਂ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾਂ 'ਚ ਸਿਰਜਿਆ ਜਾ ਰਿਹਾ ਹੈ ਅਤੇ ਹਾਇਕੁ ਨੂੰ ਪੰਜਾਬੀ 'ਚ ਪ੍ਰਫੁੱਲਤ ਹੁੰਦਿਆਂ ਦੇਖ ਬਹੁਤ ਖੁਸ਼ੀ ਹੋਈ । ਬਹੁਤ ਖੂਬਸੂਰਤ ਵੈਬਸਾਇਟ ਹੈ ਜੀ , ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੋਂ ਜੀ !
ਆਦਰ ਸਹਿਤ 
ਜਗਰਾਜ ਸਿੰਘ ਪਿੰਡ ਢੁੱਡੀਕੇ (ਨਾਰਵੇ)
+47-98845278
*******************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਨਾਰੀ ਦਿਵਸ

8 ਮਾਰਚ ਨੂੰ ਦੁਨੀਆਂ ਭਰ 'ਚ ਮਹਿਲਾ ਦਿਵਸ ਮਨਾਇਆ ਗਿਆ। ਕੀ ਇਹ ਦਿਵਸ ਕਾਗਜ਼ਾਂ ਤੇ ਸਟੇਜਾਂ 'ਤੇ ਹੀ ਮਨਾਇਆ ਜਾਣ ਵਾਲ਼ਾ ਦਿਵਸ ਹੈ ਜਾਂ ਇਹ ਦਿਵਸ ਇੱਕ ਆਮ ਔਰਤ ਦੀ ਜ਼ਿੰਦਗੀ 'ਚ ਵੀ ਕੋਈ ਮਾਅਨੇ ਰੱਖਦਾ ਹੈ। ਕੁਝ ਅਜਿਹਾ ਹੀ ਬਿਆਨਿਆ ਹੈ ਸਾਡੀ ਇਸ ਹਾਇਕੁ ਕਲਮ ਨੇ।

ਭੱਠੇ 'ਤੇ ਕੰਮ ਕਰਦੀ ਇੱਕ ਮਜ਼ਦੂਰ ਮਹਿਲਾ ਕੀ ਇਹ ਜਾਣਦੀ ਹੈ ਕਿ ਮਹਿਲਾ ਦਿਵਸ  ਦਾ ਕੀ ਮਤਲਬ ਹੈ । ਉਸ ਦੇ ਹਾਲਾਤਾਂ  ਨੂੰ ਹਾਇਕੁ ਅੱਖ਼ ਨੇ ਅੱਖ਼ਰਾਂ 'ਚ ਇਸ ਤਰਾਂ ਨਾਪਿਆ ਹੈ ।                                                                                                                                                                                     
1.
ਮਿੱਟੀ ਮਧੋਲ਼
ਸਾਂਚੇ ਪਾ-ਪਾ ਉਲਟੇ
ਕੁੱਛੜ ਬਾਲ

2.
ਰੁਲ਼ੇ ਬਾਲੜੀ
ਸਿਖਰ ਦੁਪਹਿਰ
ਭੁੱਖ ਕਹਿਰ
3.
ਤੜਕੇ ਉੱਠ
ਲਹੂ ਪਸੀਨਾ ਇੱਕ
ਸ਼ਾਮਾਂ ਆਉਣ        
4.
ਮਿੱਟੀ-ਮਿੱਟੀ ਹੋ
ਭਿਓਂ ਸੁੱਕੀ-ਮਿੱਸੀ ਖਾ
ਭੋਏਂ ਸੌਂ ਜਾਏ   

5.
ਨਾਰੀ ਦਿਵਸ 
ਫਟੇ ਹਾਲ ਕੱਪੜੇ 
ਪਾ ਲਵੇ ਮਨਾ 



ਜੋਗਿੰਦਰ ਸਿੰਘ  ਥਿੰਦ
(ਅੰਮ੍ਰਿਤਸਰ)

14 Mar 2013

ਇੱਜ਼ਤ ਚੁੰਨੀ


1.
ਯਾਰੀ ਲਾਉਣੀ
ਤੋੜ ਵੀ ਨਿਭਾਉਣੀ
ਬੀਤੇ ਦੀ ਗੱਲ


2.
ਸਿਰ ਨਾ ਲੈਂਦੀ
ਅੱਜ ਦੀ ਮੁਟਿਆਰ
ਇੱਜ਼ਤ ਚੁੰਨੀ


3.
ਕੁੜੀ ਚੀਖਦੀ
ਕੋਈ ਆਣ ਬਚਾਏ
ਚਿੜੀ ਚੂਕਦੀ 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

13 Mar 2013

ਪੁਰਾਣਾ ਘਰ


1.
ਐਟੀਂਕ ਪੀਸ
ਪਿਆ ਵੇਖ ਚਰਖਾ
ਚੇਤੇ ਆਈ ਮਾਂ

2.
ਸੂਟ ਸਿਲਾਵੇ
ਮਾਹੀ ਦੀ ਪੱਗ ਰੰਗਾ
ਵਿਆਹ ਵਿੱਚ
 
3.
ਪੁਰਾਣਾ ਘਰ
ਦੀਵੇ ਦੀ ਲੋਅ ਨਾਲ਼
ਕਾਲਾ ਏ ਆਲ੍ਹਾ


ਕਮਲ ਸੇਖੋਂ 
(ਪਟਿਆਲ਼ਾ)

11 Mar 2013

ਅਰਸ਼ੋਂ ਨੂਰ ਵਹੇ

ਤਾਂਕਾ - ਪੰਜ ਸਤਰਾਂ 'ਚ ਲਿਖਿਆ ਜਾਂਦਾ ਹੈ ਜਿਸ ਦੇ 5+7+5+7+7 ਦੇ ਅਨੁਸਾਰ ਧੁਨੀ ਖੰਡ ਹੁੰਦੇ ਹਨ। ਅੱਜ ਇੱਕ ਨਵਾਂ ਪ੍ਰਯੋਗ ਕੀਤਾ ਜਾ ਰਿਹਾ ਹੈ- ਤਾਂਕਾ ਜੁਗਲਬੰਦੀ । ਹਾਇਕੁ-ਲੋਕ ਮੰਚ ਪਹਿਲੀ ਵਾਰ ਤਾਂਕਾ - ਜੁਗਲਬੰਦੀ ਲੈ ਕੇ ਹਾਜ਼ਰ ਹੈ। ਆਸ ਕਰਦੀ ਹਾਂ ਕਿ ਆਪ ਸਭ ਨੂੰ ਇਹ ਨਿਮਾਣਾ ਜਿਹਾ ਯਤਨ ਚੰਗਾ ਲੱਗੇਗਾ। 

1.
ਚਾਂਦੀ -ਰੰਗਾ ਸੀ
ਚੰਦ ਦਾ ਹਰਫ਼ ਵੀ
ਕਾਵਿ ਪਰੋਏ
ਰਾਤ ਵੀ ਸੁਰਮਈ 
ਸਿਤਾਰਿਆਂ ਦੇ ਨਾਲ਼ ..........ਦ. ਕੌਰ 

ਚੰਦ ਚਾਨਣੀ 
ਤਾਰਿਆਂ ਦੀ ਲੋਅ 'ਚ 
ਹੱਸਦੀ ਰਾਤ
ਅਰਸ਼ੋਂ ਨੂਰ ਵਹੇ
ਬੁੱਕ ਭਰ ਪੀ ਜਾਵਾਂ ..........ਹ. ਕੌਰ

2.
ਕੋਇਲ ਕੂਕਾਂ 
ਹਿਜ਼ਰਾਂ ਦੀਆਂ ਹੂਕਾਂ 
ਚਰਖੇ ਡਾਹੇ
ਦੱਸ ਤਾਂ ਵੇ ਫੌਜੀਆ 
ਸਾਡੀ ਯਾਦ ਵੀ ਆਵੇ ........ਦ. ਕੌਰ 

ਬਾਗੀਂ ਕੋਇਲਾਂ
ਲਿਫ਼-ਲਿਫ਼ ਟਾਹਣਾ
ਤੱਕਣ ਰਾਹਾਂ 
ਮਾਹੀ ਪਰਦੇਸੀਆ 
ਅੱਖਾਂ ਉੱਡੀਕਦੀਆਂ ........ਹ. ਕੌਰ 

ਪ੍ਰੋ. ਦਵਿੰਦਰ ਕੌਰ ਸਿੱਧੂ ( ਦੌਧਰ-ਮੋਗਾ)

ਡਾ. ਹਰਦੀਪ ਕੌਰ ਸੰਧੂ (ਬਰਨਾਲ਼ਾ-ਸਿਡਨੀ) 

ਨੋਟ: ਇਹ ਪੋਸਟ ਹੁਣ ਤੱਕ 27 ਵਾਰ ਖੋਲ੍ਹ ਕੇ ਪੜ੍ਹੀ ਗਈ ।

10 Mar 2013

ਗੁਸਲ ਬੈਠੇ

8 ਮਾਰਚ , 2013 ਨੂੰ ਪਟਿਆਲ਼ਾ ਵਿਖੇ ਹੋਈ ਦੂਜੀ ਅੰਤਰਰਾਸ਼ਟਰੀ ਕਾਨਫ਼ਰੰਸ 'ਚ ਜਨਮੇਜਾ ਸਿੰਘ ਜੌਹਲ ਹਾਇਕੁ-ਲੋਕ ਮੰਚ ਦੇ ਨਿਰੂਪਕ ਵਜੋਂ ਸ਼ਾਮਿਲ ਹੋਏ। ਆਪ ਵਲੋਂ ਪੜ੍ਹੇ ਗਏ ਹਾਇਕੁਆਂ ਵਿੱਚੋਂ ਪੇਸ਼ ਨੇ ਕੁਝ ਹਾਇਕੁ।


1.
ਗੁਸਲ ਬੈਠੇ
ਅਖਬਾਰਾਂ ਪੜ੍ਹੀਆਂ
ਪਾਣੀ ਛੱਡਿਆ

2.
ਅੰਦਰ ਬੈਠਾ
ਅਬਦਾਲੀ ਆਪਣੇ
ਲੁੱਟਦਾ ਜਾਵੇ

3.
ਹੱਕ ਮੰਗੀਏ
ਹਰ ਯੁੱਗ ਨੇ ਦਿੱਤੇ
ਪੁਲਸੀ ਡੰਡੇ

ਜਨਮੇਜਾ ਸਿੰਘ ਜੌਹਲ
(ਲੁਧਿਆਣਾ) 

9 Mar 2013

ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ

ਜਨਮੇਜਾ ਸਿੰਘ ਜੌਹਲ ਹਾਇਕੁ ਪਾਠ ਕਰਦਿਆਂ  
                     ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ- ਇੱਕ ਰਿਪੋਰਟ 
ਜਨਮੇਜਾ ਸਿੰਘ ਜੌਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਚ 8, 2013 ਨੂੰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਹਿਤ ਸਭਾ ਵੱਲੋਂ ਵਿਭਾਗ ਦੇ ਮੁੱਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ 'ਚ ਦੂਜੀ ਅੰਤਰਰਾਸ਼ਟਰੀ ਪੰਜਾਬੀ ਹਾਇਕੁ ਕਾਨਫ਼ਰੰਸ ਹੋਈ | ਡਾ. ਅੰਜਲੀ ਦੇਵਧਰ ਮੁੱਖ ਮਹਿਮਾਨ ਤੇ ਡਾ. ਦਲੀਪ ਕੌਰ ਟਿਵਾਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਨਫ਼ਰੰਸ ਦੇ ਪ੍ਰਧਾਨਗੀ ਭਾਸ਼ਣ 'ਚ ਉਪ-ਕੁੱਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦੁਨੀਆਂ 'ਚ ਆ ਰਹੀਆਂ ਤਬਦੀਲੀਆਂ ਨਾਲ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ | ਹਾਇਕੁ-ਕਾਵਿ ਦਾ ਜ਼ਿਕਰ ਕਰਦਿਆਂ ਆਪ ਨੇ ਕਿਹਾ ਕਿ ਪੰਜਾਬੀ ਹਾਇਕੁ ਵਿੱਚ ਬਹੁਤ ਸੰਭਾਵਨਾ ਹੈ ਕਿਉਂਕਿ ਇਹ ਜ਼ਿੰਦਗੀ ਦੇ ਵੱਡੇ ਪਸਾਰਾਂ ਨੂੰ ਬਹੁਤ ਥੋੜੇ ਸ਼ਬਦਾਂ 'ਚ ਪੇਸ਼ ਕਰਨ ਦੇ ਸਮਰੱਥ ਹੈ |  


                 ਇਸ ਮੌਕੇ ਆਯੋਜਿਤ ਹਾਇਕੁ ਦਰਬਾਰ 'ਚ ਜਨਮੇਜਾ ਸਿੰਘ ਜੌਹਲ,ਕਸ਼ਮੀਰੀ ਲਾਲ ਚਾਵਲਾ, ਅਨੂਪ ਵਿਰਕ, ਡਾ. ਭੁਪਿੰਦਰ ਸਿੰਘ ਖਹਿਰਾ , ਗੁਰਮੀਤ ਸੰਧੂ, ਅਮਰਜੀਤ ਸਾਥੀ, ਪ੍ਰੋ. ਦਰਬਾਰਾ ਸਿੰਘ,ਕੁਲਵੰਤ ਗਰੇਵਾਲ, ਚਰਨਜੀਤ ਕੌਰ, ਡਾ. ਨਰਿੰਦਰ ਸਿੰਘ ਕਪੂਰ, ਸਿਮਰਨਜੀਤ ਸਿੰਘ, ਡਾ. ਦੀਪਕ ਮਨਮੋਹਨ ਸਿੰਘ,  ਡਾ. ਪਰਮਜੀਤ ਵਰਮਾ, ਗੁਰਦੇਵ ਚੌਹਾਨ ਆਦਿ ਨੇ ਹਾਜ਼ਰੀ ਲੁਵਾਈ। 
                ਜਨਮੇਜਾ ਸਿੰਘ ਜੌਹਲ ਨੇ ਹਾਇਕੁ - ਲੋਕ ਮੰਚ  ਨੂੰ ਨਿਰੂਪਣ ਕਰਦੇ ਹੋਏ ਮੇਰੇ ਨਾਮ ਦਾ ਵਿਸ਼ੇਸ਼ ਜ਼ਿਕਰ ਕੀਤਾ । ਆਪ ਨੇ ਆਪਣੇ ਨਵੇਂ ਹਾਇਕੁਆਂ ਦੇ ਨਾਲ਼-ਨਾਲ਼ ਹਾਇਕੁ -ਲੋਕ ਮੰਚ 'ਤੇ ਹੁਣ ਤੱਕ ਪ੍ਰਕਾਸ਼ਿਤ ਆਪਣੇ ਹਾਇਕੁ ਪੇਸ਼ ਕੀਤੇ। ਇਸ ਤਰਾਂ ਪਹਿਲੀ ਵਾਰ ਪੰਜਾਬੀ ਹਾਇਕੁ, ਜਪਾਨੀ ਕਾਵਿ ਵਿਧਾ ਦੇ ਨਿਯਮਾਂ ( 5+ 7+5 ) ਦੀ ਪਾਲਣਾ ਕਰਦੇ ਹੋਏ ਕਿਸੇ ਪੰਜਾਬੀ ਹਾਇਕੁ ਕਾਨਫ਼ਰੰਸ ਦਾ ਹਿੱਸਾ ਬਣੇ। ਇਹ ਹਾਇਕੁ-ਲੋਕ ਪਰਿਵਾਰ ਦੀ ਇੱਕ ਵੱਡਮੁੱਲੀ ਪ੍ਰਾਪਤੀ ਹੈ। ਸਾਰੇ ਹਾਇਕੁਕਾਰ ਤੇ ਪਾਠਕ ਵਧਾਈ ਦੇ ਪਾਤਰ ਹਨ। ਮੈਂ ਹਾਇਕੁ-ਲੋਕ ਮੰਚ ਵਲੋਂ ਜਨਮੇਜਾ ਸਿੰਘ ਜੌਹਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। 

(ਨੋਟ: ਇਹ ਪੋਸਟ ਹੁਣ ਤੱਕ 108 ਵਾਰ ਖੋਲ੍ਹ ਕੇ ਪੜ੍ਹੀ ਗਈ )

8 Mar 2013

ਮਹਿਲਾ ਦਿਵਸ 'ਤੇ ਵਿਸ਼ੇਸ਼


                                                         ਚਿੱਤਰਕਾਰੀ - ਸੁਪ੍ਰੀਤ ਕੌਰ ਸੰਧੂ 
ਦੁਨੀਆਂ ਭਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਹਰੇਕ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਹਰ ਸੰਸਥਾ ਇਸ ਨੂੰ ਆਪਣੇ ਹੀ ਢੰਗ ਨਾਲ਼ ਮਨਾਉਂਦੀ ਹੈ। ਹਾਇਕੁ-ਲੋਕ ਮੰਚ ਵੀ ਇਸ ਦਿਨ ਨੂੰ ਨਵੇਕਲੇ ਅੰਦਾਜ਼ 'ਚ ਮਨਾ ਰਿਹਾ ਹੈ। ਧੀ ਦੇ ਜਨਮ ਤੋਂ ਲੈ ਕੇ ਜਵਾਨੀ ਤੱਕ ਤੇ ਫਿਰ ਵਿਆਹ ਤੋਂ ਲੈ ਕੇ ਦਾਦੀ / ਨਾਨੀ ਬਣਨ ਤੱਕ ਦੇ ਸਫ਼ਰ ਨੂੰ ਹਾਇਕੁ-ਕਾਵਿ 'ਚ ਪਰੋ ਕੇ ਪੇਸ਼ ਕੀਤਾ ਜਾ ਰਿਹਾ ਹੈ।
              ਸਾਡੀ ਸਭ ਤੋਂ ਨਿੱਕੀ ਹਾਇਕੁਕਾਰਾ ਸੁਪ੍ਰੀਤ ਸੰਧੂ ਆਪਣੇ ਲਿਖਤੀ ਸਫ਼ਰ ਦੇ ਨਾਲ਼-ਨਾਲ਼ ਚਿੱਤਰਕਲਾ ਦਾ ਵੀ ਸ਼ੌਕ ਰੱਖਦੀ ਹੈ। ਉਸ ਨੇ ਇਸ ਮੌਕੇ ਨੂੰ ਰੰਗੀਨ ਤੇ ਖ਼ਾਸ ਬਨਾਉਣ ਲਈ ਆਪਣੀ ਕਲਪਨਾ ਦੇ ਰੰਗਾਂ ਨਾਲ਼ ਇੱਕ ਮਨਮੋਹਕ ਸੁੰਦਰ ਮੁਟਿਆਰ ਦਾ ਚਿੱਤਰ ਬਣਾਇਆ ਹੈ। ਆਸ ਕਰਦੀ ਹਾਂ ਕਿ ਆਪ ਸਭ ਨੂੰ ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਪਸੰਦ ਆਵੇਗੀ। 

1.
ਘਰ ਧੀ ਜੰਮੀ
ਰੰਗਦਾਰ ਫਰਾਕਾਂ
ਭਰਨ ਤਾਰਾਂ

2.
ਧੀਆਂ ਖੇਡਣ
ਬਾਬੁਲ ਦੇ ਵਿਹੜੇ
ਵੰਡਣ ਖੇੜੇ

3.
ਠੰਢੀ ਫੁਹਾਰ
ਨੱਚ ਕਿੱਕਲੀ ਪਾਵੇ
ਧੀ ਮੁਟਿਆਰ

4.
ਕਰੇ ਸ਼ਿੰਗਾਰ
ਸੁਨੱਖੀ ਮੁਟਿਆਰ
ਖਿੜੀ ਬਹਾਰ 

5.
ਹੋਵੇ ਵਿਦਾਈ
ਬਾਬੁਲ ਗੱਲ਼ ਲੱਗ
ਲਾਡਲੀ ਰੋਈ

6
ਮੀਂਹ- ਝੜੀਆਂ 
ਗੁੱਲਗੁਲੇ-ਮੱਠੀਆਂ
ਪਕਾਉਂਦੀ ਮਾਂ 

7.
ਦਾਦੀ ਸੁਣਾਵੇ
ਕਹਾਣੀ ਦਿਓ ਵਾਲ਼ੀ 
ਡਰੇ ਨਿੱਕੜੀ 

ਸੁਪ੍ਰੀਤ ਤੇ ਹਰਦੀਪ ਸੰਧੂ 
(ਬਰਨਾਲ਼ਾ-ਸਿਡਨੀ) 

7 Mar 2013

ਵਿਲਕੀ ਕੁੱਖ


ਸੰਵੇਦਨਸ਼ੀਲ ਵਿਅਕਤੀ ਆਪਣੇ ਆਲ਼ੇ -ਦੁਆਲ਼ੇ ਨੂੰ ਬੜੇ ਗਹੁ ਨਾਲ ਵਾਚਦਾ  ਹੈ । ਕੁਝ ਵੀ ਅਣਸੁਖਾਵਾਂ ਓਸ ਦੀ ਅੱਖੋਂ -ਪਰੋਖੇ ਨਹੀਂ ਹੁੰਦਾ । ਇਹ ਹਾਦਸਾ ਬਹੁਤ ਲੋਕਾਂ ਨੇ ਪੜ੍ਹਿਆ / ਸੁਣਿਆ ਹੋਵੇਗਾ ਜਿਸ ਨੇ ਹਰ ਇੱਕ ਦੇ ਮਨ ਨੂੰ ਵਲੂੰਧਰ ਕੇ ਰੱਖ ਦਿੱਤਾ ਹੋਵੇਗਾ । ਪਰ ਇਸ ਦਰਦ ਨੂੰ ਸ਼ਬਦਾਂ 'ਚ ਬੰਨਣਾ ਐਨਾ ਸੌਖਾ ਨਹੀਂ । ਸਾਡੀ ਇਸ ਹਾਇਕੁ  ਕਲਮ  ਨੇ ਉਸ ਦਰਦੀਲੇ ਭਿਆਨਕ ਹਾਦਸੇ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ।

2 ਮਾਰਚ 2013 ਨੂੰ ਜਲੰਧਰ (ਪੰਜਾਬ) ਨੇੜੇ ਇਕ ਸਕੂਲ ਬੱਸ ਤੇ ਟਰੱਕ ਵਿਚ ਟੱਕਰ ਹੋ ਗਈ। 13 ਬੱਚਿਆਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ। ਹਾਇਕੁ ਕਲਮ ਰੋ ਪਈ ਤੇ ਆਪ ਮੁਹਾਰੇ ਸ਼ਰਧਾ ਦੇ ਫੁੱਲ ਹਾਇਕੁ ਰੂਪ ਧਾਰ ਗਏ ਜੋ ਇਸ ਤਰਾਂ ਪੇਸ਼ ਹਨ ।

1.
ਲੂਏਂ - ਲੂਏਂ ਹੀ
ਕਲੇਜੇ ਮਧੋਲ ਕੇ
ਖਿਲਾਰੇ ਭੋਏਂ 

2.
ਡੰਗੋਰੀ ਟੁੱਟ
ਔਹ ਸੜਕੇ ਪਈ
ਵਿਲਕੀ ਕੁੱਖ 


ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

5 Mar 2013

ਡੱਲ ਝੀਲ


ਖੂਬਸੂਰਤ ਕਸ਼ਮੀਰ ਵਾਦੀ ਦੇ ਨਜ਼ਾਰਿਆਂ ਨੂੰ ਹਾਇਕੁ-ਲੋਕ ਮੰਚ 'ਤੇ ਪੇਸ਼ ਕਰਨ ਦੀ ਸਾਡੀ ਹਾਇਕੁ ਕਲਮ ਦੀ ਇੱਕ ਹੋਰ ਕੋਸ਼ਿਸ਼ !
1.
ਸੋਹਣੇ ਬਾਗ 
ਝਰ -ਝਰ ਝਰਨੇ
ਛੇੜਨ ਰਾਗ
2.
ਮਨ ਮੋਹੰਦੇ
ਫੁੱਲਾਂ ਲੱਦੇ ਸ਼ਿਕਾਰੇ
ਸੱਚੀ ਜੰਨਤ

3.
ਬੈਠ ਸ਼ਿਕਾਰੇ 
ਡੱਲ ਝੀਲ ਘੁੰਮਣ  
ਪਾਣੀ 'ਚ ਠਿੱਲੇ

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

3 Mar 2013

ਸਾਗਰ ਤੇ ਅੰਬਰ- ਜੁਗਲਬੰਦੀ


ਕਈ ਵਾਰ ਰੁਝੇਵੇਂ ਐਨੇ ਵੱਧ ਜਾਂਦੇ ਹਨ ਕਿ ਸਾਡੇ ਕੋਲ਼ ਆਪਣੇ-ਆਪ ਲਈ ਵਕਤ ਨਹੀਂ ਹੁੰਦਾ। ਇਹ ਗੱਲ ਤਾਂ ਸਾਫ਼ ਹੈ ਕਿ ਇੱਕ ਲਿਖਾਰੀ ਕੋਲ਼ ਜਦੋਂ ਆਪਣੇ -ਆਪ ਲਈ ਸਮਾਂ ਹੋਵੇਗਾ ਤਾਂ ਓਹ ਕੁਝ ਨਾ ਕੁਝ ਲਿਖੇਗਾ ਜ਼ਰੂਰ । ਸ਼ਾਇਦ ਏਹੋ ਕਾਰਨ ਹੋਵੇ ਇਸ ਕਲਮ ਦੀ ਲੰਬੀ ਚੁੱਪੀ ਦਾ, ਜਿਸ ਨੇ ਅੱਜ ਫਿਰ ਹਾਜ਼ਰੀ ਲੁਆਈ ਹੈ। ਜਦੋਂ-ਜਦੋਂ ਕੋਈ ਆਪਣੀ ਚੁੱਪੀ ਤੋੜਦਾ ਹੈ ਤਾਂ ਮੇਰੀ ਕਲਮ ਖੁਦ-ਬ-ਖੁਦ ਓਸ ਦਾ ਹੁੰਗਾਰਾ ਭਰਨ ਲਈ ਨਾਲ਼ ਹੋ ਤੁਰਦੀ ਹੈ; ਜੋ ਅੰਤਿਮ ਰੂਪ 'ਚ ਜੁਗਲਬੰਦੀ ਹੋ ਨਿਬੜਦੀ ਹੈ। ਲਓ ਪੇਸ਼ ਹੈ ਇੱਕ ਝਲਕ........


1.
ਕਦੇ ਸਾਗਰ 
ਕਦੇ ਅੰਬਰ ਹੋਈ
ਇੱਕ ਕਿਤਾਬ......... ਸ. ਬਾਜਵਾ

ਪੜ੍ਹੇ ਕਿਤਾਬ
ਸਾਗਰ ਤੇ ਅੰਬਰ
ਲੰਘਦਾ ਪਾਰ...........ਹ. ਸੰਧੂ

2.
ਕਿੰਨੇ ਕੁ ਡੂੰਘੇ
ਦਿਲ ਅਤੇ ਦਰਿਆ 
ਡੁੱਬ ਤਾਂ ਜਾਣਾ........ਸ. ਬਾਜਵਾ

ਦਿਲ ਧੜਕੇ
ਕਲ-ਕਲ ਦਰਿਆ
ਵਹਿੰਦਾ ਜਾਵਾਂ ........ਹ. ਸੰਧੂ 


ਬਾਜਵਾ ਸੁਖਵਿੰਦਰ
ਮਹਿਮਦ ਪੁਰ( ਪਟਿਆਲਾ)
ਡਾ. ਹਰਦੀਪ ਕੌਰ ਸੰਧੂ
ਸਿਡਨੀ-ਬਰਨਾਲ਼ਾ

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਖੋਲ੍ਹ ਕੇ ਪੜ੍ਹੀ ਗਈ ।

2 Mar 2013

ਧੀ ਏ ਪਿਆਰੀ

ਅੱਜ 2 ਮਾਰਚ ਨੂੰ ਸਾਡੇ ਹਾਇਕੁ-ਲੋਕ ਪਰਿਵਾਰ ਦੀ ਸਭ ਤੋਂ ਨਿੱਕੀ ਹਾਇਕੁਕਾਰਾ ਜਾਣੀ ਕਿ ਸੁਪ੍ਰੀਤ ਕੌਰ ਦਾ ਜਨਮ ਦਿਨ ਹੈ। ਇਸ ਦਿਨ ਨੂੰ ਸਾਰਥਕ ਬਨਾਉਣ ਲਈ ਸੁਪ੍ਰੀਤ ਨੇ ਹਾਇਕੁ-ਲੋਕ ਮੰਚ ਦੀ ਝੋਲ਼ੀ ਦੋ ਬਸੰਤ -ਹਾਇਕੁ ਪਾ ਕੇ ਇਸ ਦਿਨ ਨੂੰ ਫੁੱਲਾਂ ਵਾਂਗ ਮਹਿਕਾ ਦਿੱਤਾ ਹੈ।






ਤੋਹਫ਼ਾ ਲੈਣ ਦਾ ਹੱਕ ਤਾਂ ਅੱਜ ਸੁਪ੍ਰੀਤ ਦਾ ਹੈ । ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਉਸ ਨੂੰ ਜਨਮ ਦਿਨ ਦੀਆਂ ਮੁਬਾਰਕਾਂ-ਦੁਆਵਾਂ ਤੇ ਢੇਰ ਪਿਆਰ ਦੇ ਨਾਲ਼ ਹਾਇਕੁ-ਤੋਹਫ਼ਾ ਦੇ ਰਹੀ ਹਾਂ। ਰੱਬ ਕਰੇ ਉਸ ਦੀ ਕਲਮ ਤੇ ਸੋਚ ਅੰਬਰਾਂ ਨੂੰ ਛੂਹਵੇ ਅਤੇ ਦੁਨੀਆਂ ਦੀ ਹਰ ਖੁਸ਼ੀ ਉਸ ਦੀ ਝੋਲੀ ਪਏ।

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 39 ਵਾਰ ਖੋਲ੍ਹ ਕੇ ਪੜ੍ਹੀ ਗਈ ।