ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jul 2012

ਯਾਦ ਪਿੰਜਰਾ

1.
ਯਾਦ ਪਿੰਜਰਾ
ਪੰਛੀ ਫੜਫੜਾਵੇ
ਉੱਡਦਾ ਨਹੀਂ

2.
ਘਰ ਉਦਾਸ
ਤੇਰੇ-ਮੇਰੇ ਕਾਰਣ
ਕਰ ਤਲਾਸ਼


3.                                                                     
ਫੁੱਲਾਂ ਤੋਂ ਰੰਗ
ਖੁਸ਼ਬੋ ਕਿੱਥੇ ਗਈ
ਪੁੱਛਦੀ ਹਵਾ 


4.
ਪੱਤਝੜ ਦੀ
ਕੁਦਰਤ ਨੂੰ ਜਾਣ
ਆਪ ਪਛਾਣ


5.
ਸਾਵਣ ਘੇਰੇ
ਸਰਦੀ ਦੀ ਯਾਦ ਵੀ
ਤੇਰੇ ਵਿਹੜੇ


6.
ਮਿਲ਼ਦਾ ਨਹੀਂ
ਤੇਰੇ ਨਾਲ਼ ਸੁਭਾਅ
ਕੀ ਕਰੇ ਚਾਅ 


ਡਾ. ਸ਼ਿਆਮ ਸੁੰਦਰ ਦੀਪਤੀ
ਅੰਮ੍ਰਿਤਸਰ 

5 comments:

  1. ਯਾਦ ਪਿੰਜਰਾ
    ਪੰਛੀ ਫੜਫੜਾਵੇ
    ਉੱਡਦਾ ਨਹੀਂ

    ਖੂਬਸੁਰਤ ਹਾਇਕੂ।

    ਭੂਪਿੰਦਰ।

    ReplyDelete
  2. ਡਾ. ਸਾਹਿਬ ਦੇ ਸਾਰੇ ਹਾਇਕੁ ਹੀ ਸ਼ਲਾਘਾਯੋਗ ਨੇ। ਪਰ ਇਹ ਹਾਇਕੁ ਕੁਝ ਵੱਖਰਾ ਹੀ ਕਹਿ ਗਿਆ.....ਸਾਇੰਸ ਦੇ ਨੁਕਤੇ ਅਨੁਸਾਰ.....
    ਪੱਤਝੜ ਦੀ
    ਕੁਦਰਤ ਨੂੰ ਜਾਣ
    ਆਪ ਪਛਾਣ
    ਸਾਨੂੰ ਪੱਤਝੜ ਨੂੰ ਵੀ ਜਾਨਣ ਦੀ ਲੋੜ ਹੈ। ਜੇ ਇਹ ਪੱਤਝੜ ਨਾ ਆਵੇ ਤਾਂ ਸ਼ਾਇਦ ਰੁੱਖ ਬਸੰਤੀ ਫੁਟਾਰੇ ਵੀ ਨਾ ਪੈਣ।

    ਵਰਿੰਦਰਜੀਤ

    ReplyDelete
    Replies
    1. haiku vich pesh bhawnawan noon samjhan layi dhanwad.

      Delete
  3. डॉ श्याम सुन्दर 'दीप्ति; जी जितने बड़े लघुकथाकार हैं , उतने ही बड़े कवि भी हैं । डॉ साह्ब के सभी हाइकु बेजोड़ हैं । आप दोनों को इस उच्च कोटि के सर्जन -कार्य के लिए बहुत बधाई ।

    ReplyDelete
  4. ਆਪ ਪੰਜਾਬੀ ਸਾਹਿਤ ਅਤੇ ਸਮਾਜ ਨੂੰ ਸਮਰਪਿਤ ਸ੍ਖ੍ਸ਼ਿਯਤ ਹੋ. ਆਪ ਦੀਆਂ ਕਾਫੀ ਰਚਨਾਵਾਂ ਪੜ੍ਹੀਆਂ ਹਨ. ਹਾਇਕੂ ਲੋਕ ਵਿਚ ਕੁਦਰਤ ਦੇ ਸਨਮੁਖ ਕਰਵਾਉਂਦੀ ਕਾਵ ਉਡਾਰੀ ਕਮਾਲ ਹੈ.
    ਪ੍ਰੋ. ਦਵਿੰਦਰ ਸਿਧੂ
    ਦੌਧਰ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ