ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Jul 2012

ਤ੍ਰੇਲ ਤੁਪਕੇ


1.
ਸੁੱਚੇ ਮੋਤੀ ਨੇ            
ਚਿੱਟੇ ਗੁਲਾਬ ਉੱਤੇ      
ਤ੍ਰੇਲ ਤੁਪਕੇ               
2.
ਦੋਸਤ ਮਿਲ਼ੇ
ਬੜੇ ਸਾਲਾਂ ਬਾਅਦ 
ਨੈਣ ਨੇ ਸਿਲ੍ਹੇ

3.
ਪੁਰੇ ਦੀ ਵਾਅ
ਨੰਗੇ ਪਿੰਡੇ ਖੇਤਾਂ 'ਚ
ਖੋਤਦਾ ਘਾਹ 

4.
ਨੂੰਹ ਡੇਰੇ 'ਚ
ਪਕਾਉਂਦੀ ਲੰਗਰ
ਸੱਸ ਏ ਭੁੱਖੀ 


5.
ਦੁੱਖ ਘੜੀਆਂ
ਪੁੱਤ ਨੂੰ ਮੋਢਾ ਦੇਵੇ
ਬਾਪੂ ਮੜ੍ਹੀਆਂ 

ਕਮਲ ਸੇਖੋਂ
(ਪਟਿਆਲਾ) 

8 comments:

  1. ਨੂੰਹ ਡੇਰੇ 'ਚ
    ਪਕਾਉਂਦੀ ਲੰਗਰ
    ਸੱਸ ਏ ਭੁੱਖੀ
    Dera-ism is another worst aspect of punjab's fate. Good depiction.

    Bhupinder.

    ReplyDelete
  2. ਸਾਰੇ ਹਾਇਕੁ ਬਹੁਤ ਵਧੀਆ ਨੇ ਪਰ ਇਹ ਕੁਝ ਖਾਸ ਹੈ.....
    ਦੋਸਤ ਮਿਲ਼ੇ
    ਬੜੇ ਸਾਲਾਂ ਬਾਅਦ
    ਨੈਣ ਨੇ ਸਿਲ੍ਹੇ
    ਨੈਣਾਂ ਦੀ ਸਿਲ੍ਹ ਦੋਸਤਾਂ ਦਾ ਇੱਕ-ਦੂਜੇ ਲਈ ਪਿਆਰ ਪ੍ਰਤੀਕ ਬਣ ਸਾਹਮਣੇ ਆਈ।

    ਵਰਿੰਦਰਜੀਤ

    ReplyDelete
    Replies
    1. ਸ਼ੁਕਰੀਆਂ ਵਰਿੰਦਰਜੀਤ ਜੀ

      Delete
  3. ਦੁੱਖ ਘੜੀਆਂ
    ਪੁੱਤ ਨੂੰ ਮੋਢਾ ਦੇਵੇ
    ਬਾਪੂ ਮੜ੍ਹੀਆਂ
    यह हाइकु बहुत मार्मिक है । कमल सेखों जी को बधाई !

    ReplyDelete
  4. ਸੁੱਚੇ ਮੋਤੀ ਨੇ
    ਚਿੱਟੇ ਗੁਲਾਬ ਉੱਤੇ
    ਤ੍ਰੇਲ ਤੁਪਕੇ
    ਕੁਦਰਤ ਦੀ ਸੁੰਦਰ ਪੇਸ਼ਕਾਰੀ ਹੈ| ਸ਼ੁਭ ਕਾਮਨਾਵਾ|

    ReplyDelete
    Replies
    1. ਧੰਨਵਾਦ ਦਵਿੰਦਰ ਜੀ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ