ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Jul 2012

ਆਪਣਾ ਸੱਚ

1.
ਫੁੱਲ ਖਿੜਿਆ
ਟਾਹਣੀ ਝੁੱਕ ਗਈ
ਖੁਸ਼ਬੂ ਅੱਗੇ


2.

ਅੱਕ ਦੇ ਫੁੱਲ
ਨਹੀਂ ਕੌੜੇ ਲੱਗਦੇ
ਬੱਕਰੀਆਂ ਨੂੰ

3.
ਕਾਰਜ ਪੂਰਾ
ਸੌਖਾ ਜਿਹਾ ਲੱਗਦਾ
ਮੁਰਝਾਉਣਾ

4.
ਵਿਦੇਸ਼ੀ ਪੁੱਤ
ਸਵੇਰਿਆਂ ਦੇ ਸੁੱਤੇ
ਰਾਤੀਂ ਜਾਗਣ

5.
ਆਪਣਾ ਸੱਚ
ਧੁਰ ਅੰਦਰ ਤੀਕ
ਕੂੜ ਕੰਬਾਵੇ 

ਜਨਮੇਜਾ ਸਿੰਘ ਜੌਹਲ
(ਲੁਧਿਆਣਾ)4 comments:

 1. ਵਿਦੇਸ਼ੀ ਪੁੱਤ
  ਸਵੇਰਿਆਂ ਦੇ ਸੁੱਤੇ
  ਰਾਤੀਂ ਜਾਗਣ
  ਬਾਬੇ ਬੋਹੜ ਹੁਰਾਂ ਪਰਦੇਸੀ ਪੁੱਤਰਾਂ ਦੀ ਹੋਣੀ ਇਸ ਹਾਇਕੁ ਰਾਹੀਂ ਬਿਆਨ ਕਰ ਦਿੱਤੀ ਹੈ।
  ਨਹੀਂ ਰੀਸਾਂ।

  ਭੂਪਿੰਦਰ।

  ReplyDelete
 2. वास्तव में शक्ति रचनाकार की क़लम में होती है , भावधारा दिल में बहती है और भाशा का वैभव उसे जामा पहना देता है है । जनमेजा सिंह जौहल ने अपने हाइकु में बात उसी तरह पिरो दी है , जैसे अँगूठी में नग जड़ देते हैं । सभी हाइकु बहुत अच्छे हैं , लेकिन इस हाइकु की अदा ही निराली है-
  1.
  ਫੁੱਲ ਖਿੜਿਆ
  ਟਾਹਣੀ ਝੁੱਕ ਗਈ
  ਖੁਸ਼ਬੂ ਅੱਗੇ

  ReplyDelete
  Replies
  1. Anonymous23.7.12

   thank you janmeja

   Delete
 3. ਫੁੱਲ ਖਿੜਿਆ
  ਟਾਹਣੀ ਝੁੱਕ ਗਈ
  ਖੁਸ਼ਬੂ ਅੱਗੇ
  ਬਹੁਤ ਖੂਬ ਸਰ ....ਬਾਕੀ ਸਾਰੇ ਵੀ ਬਹੁਤ ਵਧੀਆ ਹਨ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ