ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Jul 2012

ਤੀਆਂ ਤੀਜ ਦੀਆਂ

ਅੱਜ 8 ਸਾਉਣ ਹੈ।ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਦ ਤੀਜ ਤੋਂ ਸ਼ੁਰੂ ਹੁੰਦਾ ਹੈ  ਤੇ ਪੁੰਨਿਆ ਤੱਕ ਚਲਦਾ ਰਹਿੰਦਾ ਹੈਇਸ ਵਰ੍ਹੇ 4 ਸਾਉਣ (19 ਜੁਲਾਈ) ਦੀ ਮੱਸਿਆ ਸੀ ਤੇ 7 ਸਾਉਣ ਨੂੰ ਤੀਜ ਜਾਣੀ ਕਿ ਤੀਆਂ ਤੀਜ ਦੀਆਂ....
                                            ਤੀਆਂ ਦਾ ਪਿੜ
                                         ਮੱਚੇ ਗਿੱਧੇ ਦੀ ਲਾਟ
                                             ਪੈਣ ਬੋਲੀਆਂ

ਪਤਲੀ ਵੀਣੀ
ਵੰਗਾਂ ਨੇ ਮੋਕਲ਼ੀਆਂ
ਸੱਤਰੰਗੀਆਂ 


ਡਾ.ਹਰਦੀਪ ਕੌਰ ਸੰਧੂ
(ਸਿਡਨੀ)

3 comments:

 1. Hardip , you dwell in Australia but LIVE in Punjab

  ReplyDelete
 2. ਤੀਆਂ ਦਾ ਪਿੜ
  ਮੱਚੇ ਗਿੱਧੇ ਦੀ ਲਾਟ
  ਪੈਣ ਬੋਲੀਆਂ

  ਵਧੀਆ ਹਾਇਕੁ ਅਤੇ ਹਾਇਗਾ।
  ਭੂਪਿੰਦਰ।

  ReplyDelete
 3. ਦਿਲਜੋਧ ਸਿੰਘ ਜੀ ਤੇ ਭੂਪਿੰਦਰ ਸਿੰਘ ਜੀ
  ਹਾਇਗਾ ਤੇ ਹਾਇਕੁ ਪਸੰਦ ਕਰਨ ਲਈ ਸ਼ੁਕਰੀਆ !
  ਦਿਲਜੋਧ ਸਿੰਘ ਜੀ ਤੁਹਾਡੇ ਵਲੋਂ ਦਿੱਤਾ ਸ਼ਬਦੀ ਤੋਹਫ਼ਾ ਸ਼ਲਾਘਾਯੋਗ ਹੈ। ਜਿਸ ਲਈ ਮੈਂ ਆਪਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
  ਤੁਸਾਂ ਨੇ ਬਿਲਕੁਲ ਠੀਕ ਕਿਹਾ ਹੈ। ਮੇਰਾ ਰੋਮ-ਰੋਮ ਪੰਜਾਬ ਨਾਲ਼ ਜੁੜਿਆ ਹੈ। ਪਤਾ ਨਹੀਂ ਜ਼ਿੰਦਗੀ ਕਿਵੇਂ ਮੈਨੂੰ ਐਡੀ ਦੂਰ ਏਥੇ ਆਸਟ੍ਰੇਲੀਆ ਲੈ ਆਈ। ਪਰ ਆਵਦੀ ਰੂਹ ਤਾਂ ਮੈਂ ਓਥੇ ਹੀ ਛੱਡ ਆਈ ਹਾਂ।
  ਧੰਨਵਾਦ ਕਰਦੀ ਹਾਂ ਮੈਂ ਇਸ ਨਵੀਂ ਟੈਕਨੌਲੋਜੀ ਦਾ ਜਿਸ ਨੇ ਸਿਡਨੀ ਤੇ ਪੰਜਾਬ 'ਚ ਕੋਈ ਫਾਸਲਾ ਹੀ ਨਹੀਂ ਰਹਿਣ ਦਿੱਤਾ ਹੈ।
  ਹਾਇਕੁ-ਲੋਕ ਰਾਹੀਂ ਮੈਂ ਪੰਜਾਬੀ ਵਿਰਸੇ ਨਾਲ਼ ਸੰਬਧਤ ਜਿੰਨੇ ਕੁ ਬਿੰਬਾਂ ਦੀ ਮੈਨੂੰ ਜਾਣਕਾਰੀ ਹੈ ਪਾਠਕਾਂ ਨਾਲ਼ ਆਉਂਦੇ ਦਿਨਾਂ 'ਚ ਹਾਇਕੁ ਵਿਧਾ ਰਾਹੀਂ ਜ਼ਰੂਰ ਸਾਂਝੇ ਕਰਾਂਗੀ।
  ਅਦਬ ਨਾਲ਼
  ਹਰਦੀਪ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ