ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jul 2012

ਸਾਵਣ ਬੂੰਦਾਂ

 ਅੱਜ 16 ਸਾਉਣ ਹੈ । ਅੱਧਾ  ਸਾਵਣ ਬੀਤ ਗਿਆ ਹੈ ਪਰ ਦੱਖਣ ਵਲੋਂ ਚੱਲੀਆਂ ਮੌਨਸੂਨ ਪੌਣਾਂ ਲੱਗਦਾ ਹੈ ਧੋਖਾ ਦੇ ਗਈਆਂ ਤੇ ਪੰਜਾਬ ਲੱਗਭੱਗ ਸੁੱਕਾ ਹੀ ਰਹਿ ਗਿਆ ਹੁਣ ਤੱਕ । ਸਾਵਣ ਮਹੀਨੇ ਦਾ ਨਾਂ ਲੈਂਦਿਆਂ ਹੀ ਅਸੀਂ  ਕਾਲੀਆਂ ਘਟਾਵਾਂ ਤੇ ਤੀਆਂ ਨੂੰ ਆਪਣੇ ਮਨ 'ਚ ਚਿਤਵਦੇ ਹਾਂ 'ਤੇ ਓਹੀ ਰੰਗ ਹਰਫ ਬਣ ਕੋਰੇ ਪੰਨਿਆ ਦਾ ਸ਼ਿੰਗਾਰ ਬਣਦਾ ਹੈ ।

1.
ਬਾਰਸ਼ ਆਈ
ਟੁੱਟੀ ਹੈ ਤਨਹਾਈ
ਕਲਮ ਵਾਹੀ
2.
ਝੜੀ ਏ ਲੱਗੀ
ਚਿੱੜੀ ਦਾ ਬੋਟ ਭਿੱਜਾ
ਪੂੜੇ ਕੀ ਕਰਾਂ
3.
ਕੋਇਲ ਕੂਕਾਂ
ਹਿਜਰਾਂ ਦੀਆਂ ਹੂਕਾਂ
ਤੰਦ ਚਰਖੇ
4.
ਪਿੱਪਲੀ ਪੀਂਘਾਂ
ਚੜ੍ਹੀ ਹੈ ਅਸਮਾਨੀ
ਤੀਆਂ ਦੇ ਚਾਅ
5.
ਸਾਵਣ ਬੂੰਦਾਂ
ਹਿਜਰਾਂ ਦਾ ਏ ਤਾਅ
ਵੇ ਲੈਣ ਤੇ ਆ
6.
ਘੋੜੀ ਸ਼ਿੰਗਾਰੀ
ਝੱਟ ਤੁਰਿਆ ਮਾਹੀ
ਗੋਰੀ ਦੇ ਚਾਅ

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ ਪੰਜਾਬ )

6 comments:

  1. First tell me whether you are elder to Hardip or vice versa, only then I will post my comments

    ReplyDelete
  2. ਪ੍ਰੋ.ਦਵਿੰਦਰ ਕੌਰ ਜੀ ਇੱਕ ਵਧੀਆ ਲਿਖਾਰਣ ਹੈ, ਜਿਸ ਦੀਆਂ ਰਚਨਾਵਾਂ ਸਮੇਂ ਸਮੇਂ 'ਤੇ ਪੰਜਾਬ ਦੇ ਨਾਮੀ ਅਖ਼ਬਾਰਾਂ ਤੇ ਰਸਾਲਿਆਂ 'ਚ ਛਪਦੀਆਂ ਰਹਿੰਦੀਆਂ ਹਨ ਤੇ ਬੜੀ ਦਿਲਚਸਪੀ ਨਾਲ਼ ਪੜ੍ਹੀਆਂ ਜਾਂਦੀਆਂ ਹਨ। ਪਿੱਛੇ ਜਿਹੇ ਉਹਨਾਂ ਦੀ ਇੱਕ ਕਾਵਿ-ਪੁਸਤਕ 'ਬੇਦਰਦ ਪਲਾਂ ਦੀ ਦਾਸਤਾਨ'ਆਈ ਸੀ ਜਿਸ ਨੂੰ ਭਰਪੂਰ ਹੁੰਗਾਰਾ ਮਿਲ਼ਿਆ।
    ਦਵਿੰਦਰ ਮੇਰੀ ਮਾਮੇ ਜਾਈ ਵੱਡੀ ਭੈਣ ਹੈ,ਜੋ ਵੱਡੀ ਭੈਣ ਦਾ ਫ਼ਰਜ਼ ਨਿਭਾਉਣ ਦੇ ਨਾਲ਼-ਨਾਲ਼, ਸਮੇਂ ਸਮੇਂ 'ਤੇ ਆਵਦੀ ਸਾਹਿਤਕ ਨਜ਼ਰ ਨਾਲ਼ ਮੇਰੀਆਂ ਲਿਖਤਾਂ ਨੂੰ ਵੀ ਸੇਧ ਦਿੰਦੀ ਰਹਿੰਦੀ ਹੈ।

    ਕਵਿਤਾ ਤੇ ਕਹਾਣੀ ਨਾਲ ਤਾਂ ਉਸ ਦੀ ਚਿਰਾਂ ਤੋਂ ਜਾਣ-ਪਛਾਣ ਹੈ ਕਿਓਂ ਜੋ ਉਸ ਨੇ ਰੱਜ ਕੇ ਸਾਹਿਤ ਪੜ੍ਹਿਆ ਤੇ ਫੇਰ ਲੋਪੋਂ ਕਾਲਜ ਵਿੱਚ ਪੜ੍ਹਾਇਆ ਹੈ | ਮੇਰੇ ਕਹਿਣ 'ਤੇ ਹਾਇਕੁ ਕਾਵਿ ਵਿਧਾ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਤੇ ਲਿਖਣਾ ਸ਼ੁਰੂ ਕੀਤਾ |

    ਸਾਵਣ ਨਾਲ ਸਬੰਧਤ ਸਾਰੇ ਹਾਇਕੁ ਸ਼ਲਾਘਾਯੋਗ ਹਨ | ਬਹੁਤ ਹੀ ਸੋਹਣੇ ਬਿੰਬਾਂ ਨਾਲ ਸ਼ਿੰਗਾਰੇ ਹਾਇਕੁ ਮਨਮੋਹਣੇ ਹਨ ਤੇ ਦਿਲ ਨੂੰ ਛੂਹ ਗਏ |
    ਖਾਸ ਕਰਕੇ .......

    ਝੜੀ ਏ ਲੱਗੀ
    ਚਿੱੜੀ ਦਾ ਬੋਟ ਭਿੱਜਾ
    ਪੂੜੇ ਕੀ ਕਰਾਂ


    ਸ਼ਾਲਾ ! ਇਹ ਕਲਮ ਏਸੇ ਤਰਾਂ ਲਿਖਦੀ ਰਹੇ....ਏਹੋ ਕਾਮਨਾ ਕਰਦੀ ਹਾਂ।
    ਛੋਟੀ ਭੈਣ
    ਹਰਦੀਪ

    ReplyDelete
  3. ਮੇਰੇ ਹੁਣ ਕੁਝ ਲਿੱਖਣ ਦੀ ਲੋੜ ਹੀ ਨਹੀਂ ਰਹੀ , ਸਬ ਕੁਝ ਹਰਦੀਪ ਨੇ ਲਿਖ ਦਿੱਤਾ ਹੈ ॥ ਮੇਰੀ ਉਸ ਦੇ ਵਿਚਾਰਾਂ ਨਾਲ ਪੂਰੀ ਸਹਿਮਤੀ ਹੈ ॥

    ReplyDelete
  4. सभी हाइकु मार्मिक भावों से ओतप्रोत हैं । दविन्दर जी को हार्दिक बधाई !

    ReplyDelete
  5. Anonymous13.8.12

    ਖੂਬਸੁਰਤ
    ਜ਼ਜਬਾਤਾਂ ਦੀ ਬਾਰਿਸ਼.....

    ReplyDelete
  6. ਸਾਉਣ ਦੇ ਮੇਘਲੇ, ਭਾਵੇਂ ਮਨ ਦੀ ਤਨਹਾਈ ਨੂੰ ਤੋੜਦੇ ਨੇ,ਪਿੱਪਲੀ ਪਈਆਂ ਤੀਆਂ ਦਾ ਚਾਅ ਮਨ ਦੇ ਕਸ਼ ਕੌਲ ਚੋਂ ਛਲਕਦਾ ਹੈ, ਪਰ ਜਦ ਕੋਇਲ ਕੂਕਾਂ 'ਚ ਬ੍ਰਿਹਿਣ ਦਾ ਵਾਸਤਾ 'ਵੇ ਲੈਣ ਤੇ ਆ ' ਸੁਣਦਾ, ਤਾਂ ਕਾਲਪਨਿਕ ਉਡਾਰੀ 'ਚ ਦੂਰ ਕਿਤੇ ਗੋਰੀ ਦਾ ਮਾਹੀ ਸ਼ਿੰਗਾਰੀ ਘੋੜੀ ਤੇ ਮਿਲਣੇ ਦੀ ਤਾਂਘ 'ਚ ਆਉਂਦਾ ਦਿਖਾਈ ਦੇ ਰਿਹਾ ਹੈ।ਇਹ ਅਹਿਸਾਸ ਬਹੁਤ ਸੁੰਦਰ ਬਿਆਨੀ 'ਚ ਕਲਮਬੰਦ ਕਰ ਕੇ ਪਰੋ: ਦਵਿੰਦਰ ਕੌਰ ਸਿੱਧੂ ਨੇ ਨਾ ਕੇਵਲ ਕਮਾਲ ਕਰ ਦਿਖਾਇਆ ਹੈ, ਸਗੋਂ ਖ਼ੂਬ ਨਿਭਾਇਆ ਵੀ ਹੈ।18-05-2016

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ