ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Sept 2012

ਅੱਖੀਂ ਸੱਧਰਾਂ

1.
ਛੱਤਾਂ  ਚੋਂਦੀਆਂ
ਅੱਖੀਆਂ ਵਹਿੰਦੀਆਂ
ਪੁੱਤਰ  ਦੂਰ 

2.

ਬੇਰੀ  ਵਿਹੜੇ 
ਬੂਰ ਪੂਰਾ  ਆਇਆ 
ਫਲ  ਤੋਂ ਵਾਂਝੀ  

3.

ਗਗਨੀਂ ਤਾਰਾ 
ਰਾਹਾਂ ਦੀ ਸੇਧ ਦੇ ਕੇ 
ਫਿਰ  ਟੁੱਟਿਆ 

4.

ਅੱਖੀਂ  ਸੱਧਰਾਂ 
ਵਿਹੜੇ  'ਚ  ਬੈਠ ਕੇ 
ਬੂਹਾ  ਦੇਖਣ 

5.

ਕਾਂ ਵੀ  ਫਰੇਬੀ 
ਚੂਰੀ ਖਾ ਕੇ  ਬੋਲਣ
ਝੂਠੀ  ਉਡੀਕ 

6.

ਉਮਰ  ਛੋਟੀ 
ਉਡੀਕਾਂ ਦਾ ਦਰਦ 
ਲੰਬੀਆਂ ਚੁੱਪਾਂ 


ਦਿਲਜੋਧ ਸਿੰਘ
(ਬਟਾਲ਼ਾ- ਦਿੱਲੀ)

8 comments:

  1. ਸਾਡੇ ਬਹੁਤ ਹੀ ਸਤਿਕਾਰਤ ਤੇ ਹਾਇਕੁ-ਲੋਕ ਦੀ ਪਿੱਠ ਥਾਪੜਣ ਵਾਲੇ ਦਿਲਜੋਧ ਸਿੰਘ ਜੀ ਅੱਜ ਪਹਿਲੀ ਵਾਰ ਹਾਇਕੁਕਾਰ ਵਜੋਂ ਸ਼ਾਮਲ ਹੋਏ ਹਨ। ਮੈਂ ਉਨ੍ਹਾਂ ਨੂੰ ਸਾਡੇ ਸਾਰੇ ਹਾਇਕੁ ਪਰਿਵਾਰ ਵਲੋਂ ਜੀ ਆਇਆਂ ਨੂੰ ਆਖਦੀ ਹਾਂ।
    ਦਿਲਜੋਧ ਸਿੰਘ ਜੀ ਬਟਾਲ਼ੇ ਦੇ ਹਨ ਤੇ ਸਬੱਬ ਨਾਲ਼ ਉਨ੍ਹਾਂ ਨੇ ਵੀ ਓਦੋਂ ਹੀ ਕਲਮ ਚੁੱਕੀ ਸੀ ਜਦੋਂ ਸ਼ਿਵ ਬਟਾਲਵੀ ਆਪਣੀ ਪਹਿਲੀ ਕਿਤਾਬ 'ਪੀੜਾਂ ਦਾ ਪਰਾਗਾ' ਲਿਖ ਰਿਹਾ ਸੀ। ਦਿਲਜੋਧ ਜੀ ਦੀਆਂ ਕਵਿਤਾਵਾਂ 1966 ਦੇ ਪ੍ਰੀਤਲੜੀ ਅੰਕਾਂ 'ਚ ਪ੍ਰਕਾਸ਼ਿਤ ਹੋਈਆਂ। ਫੇਰ ਜ਼ਿੰਦਗੀ ਦੇ ਰੁਝੇਵਿਆਂ 'ਚ ਆਪ ਦੀ ਕਲਮ ਕਿਤੇ ਗੁਆਚ ਗਈ। ਪਰ ਪਿਛਲੇ ਵਰ੍ਹੇ ਤੋਂ ਆਪ ਫਿਰ ਸਾਹਿਤ ਦੇ ਨੇੜੇ ਆਏ ਤੇ ਗੁਆਚੀ ਕਲਮ ਲੱਭ ਗਈ। ਹੁਣ ਦਿਲਜੋਧ ਸਿੰਘ ਜੀ ਦੀਆਂ ਕਵਿਤਾਵਾਂ ਕਈ ਵੈਬ ਪਰਚਿਆਂ ਦਾ ਸ਼ਿੰਗਾਰ ਬਣਦੀਆਂ ਨੇ।
    ਮੈਂ ਦਿਲਜੋਧ ਜੀ ਦੀਆਂ ਕਵਿਤਾਵਾਂ ਪੜ੍ਹਦੀ ਰਹਿੰਦੀ ਹਾਂ। ਆਪ ਦੀ ਸ਼ਬਦ ਚੋਣ ਬਹੁਤ ਹੀ ਵਧੀਆ ਹੁੰਦੀ ਹੈ। ਹਾਇਕੁ-ਲੋਕ ਪਰਿਵਾਰ ਦੇ ਚਹੇਤੇ ਮੈਬਰ ਭੂਪਿੰਦਰ ਸਿੰਘ ਨੇ ਦਿਲਜੋਧ ਸਿੰਘ ਜੀ ਬਾਰੇ ਜੋ ਮਹਿਸੂਸ ਕੀਤਾ ਤੇ ਜੋ ਸੁਨੇਹਾ ਉਨ੍ਹਾਂ ਤੱਕ ਅੱਪੜਦਾ ਕਰਨ ਲਈ ਮੈਨੂੰ ਕਿਹਾ ; ਸਬੱਬ ਨਾਲ਼ ਓਹੀ ਸੁਨੇਹਾ ਮੈਂ ਕੁਝ ਅਰਸਾ ਪਹਿਲਾਂ ਉਨ੍ਹਾਂ ਨੂੰ ਭੇਜ ਚੁੱਕੀ ਸੀ- ਸੁਨੇਹਾ ਸੀ " ਹਾਇਕੁ-ਲੋਕ 'ਚ ਇੱਕ ਹਾਇਕੁਕਾਰ ਵਜੋਂ ਦਿਲਜੋਧ ਸਿੰਘ ਜੀ ਨੂੰ ਸ਼ਾਮਲ ਹੋਣ ਲਈ ਅਰਜ਼ੋਈ'
    ਅੱਜ ਸਾਡੀ ਇਹ ਅਰਜ਼ ਮੰਨ ਕੇ ਆਪ ਬਹੁਤ ਹੀ ਉੱਤਮ ਨਮੂਨੇ ਦੇ ਹਾਇਕੁ ਲੈ ਕੇ ਮੰਚ 'ਤੇ ਹਾਜ਼ਰ ਹਨ। ਸਾਰੇ ਹਾਇਕੁ ਵੱਖੋ-ਵੱਖ ਹੁੰਦੇ ਹੋਏ ਵੀ ਇੱਕ ਦੂਜੇ ਨਾਲ਼ ਜੁੜੇ ਹੋਏ ਨੇ। ਸਾਰਥਕ ਲੇਖਣ ਲਈ ਬਹੁਤ ਵਧਾਈ। ਆਸ ਕਰਦੇ ਹਾਂ ਕਿ ਅਗੋਂ ਤੋਂ ਵੀ ਏਸ ਕਲਮ ਤੋਂ ਹੋਰ ਹਾਇਕੁ ਪੜ੍ਹਨ ਨੂੰ ਮਿਲ਼ਦੇ ਰਹਿਣਗੇ।
    ਹਰਦੀਪ

    ReplyDelete
  2. ਆਉ ਜੀ,
    ਆਪ ਜੀ ਨੂੰ ਜੀ ਆਇਆਂ।

    ReplyDelete
  3. ਗੁਆਚੀ ਕਲਮ ਲੱਭਣ ਲਈ ਤੁਹਾਨੂੰ ਬਹੁਤ ਬਹੁਤ ਵਧਾਈ ...!!

    ReplyDelete
  4. ਦਿਲਜੋਧ ਸਿੰਘ ਜੀ, ਆਪ ਹਮੇਸ਼ਾ ਸਾਰੇ ਕਵੀ ਜਨਾ ਦੀ ਹੌਸਲਾ ਅਫ਼ਜਾਈ ਕਰਦੇ ਆਏ ਹੋ ਅਤੇ ਹਮੇਸ਼ਾ ਸਹੀ ਸੇਧ ਦਿੱਤੀ ਹੈ। ਅੱਜ ਆਪ ਨੂੰ ਇੱਕ ਸਿਰਜਕ ਦੇ ਰੂਪ ਵਿਚ ਦੇਖਦਿਆਂ ਅਤਿ ਖੁਸ਼ੀ ਅਨੁਭਵ ਹੋ ਰਹੀ ਹੈ। ਆਪ ਦੇ ਹਾਇਕੁ ਭਾਵਪੂਰਤ ਅਤੇ ਸਾਰਥਿਕ ਵਿਸ਼ਿਆਂ ਵਾਲੇ ਹਨ।
    ਹੋਰ ਲਿਖਤਾਂ ਦੀ ਉਡੀਕ ਵਿਚ,

    ਸ਼ੁੱਭ ਇਛਾਵਾਂ ਸਹਿਤ,

    ਦਵਿੰਦਰ ਕੌਰ ਸਿੱਧੂ

    ReplyDelete
  5. This comment has been removed by the author.

    ReplyDelete
    Replies
    1. Anonymous9.9.12

      ਬਹੁਤ-ਹੀ ਖੂਬਸੂਰਤ ਕਵਿਤਾ.........

      Delete
  6. Anonymous9.9.12

    ਦਿਲਜੋਧ ਸਰ ਜੀ
    ਸਾਰੇ ਹੀ ਹਾਇਕੁ ਬਹੁਤ ਹੀ ਪਿਆਰੇ ਹਨ

    ReplyDelete
  7. thanks a lot Bajwaji

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ