ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Oct 2012

ਦੂਜਾ ਦਰਿਆ


1.
 ਚਾਟੀ ਦੀ ਲੱਸੀ
ਗੁਣਕਾਰੀ ਖ਼ੁਰਾਕ
ਦੂਜਾ ਦਰਿਆ
2.
 ਭੰਗ ਦੇ ਬੂਟੇ
ਮਿਹਨਤੀ ਨਸ਼ੈੜੀ
ਜੋੜਦੇ ਮੈਲ਼
3.
 ਪੋਹ ਮਹੀਨਾ
ਅਰਮਾਨਾਂ ਦਾ ਨਿੱਘ
ਭੁੱਖ ਡਾਹਢੀ

ਭੂਪਿੰਦਰ ਸਿੰਘ
(ਨਿਊਯਾਰਕ) 

7 comments:

 1. ਤਿੰਨੋ ਹਾਇਕੁ ਬਹੁਤ ਵਧੀਆ ਲੱਗੇ।
  ਚਾਟੀ ਦੀ ਲੱਸੀ
  ਗੁਣਕਾਰੀ ਖ਼ੁਰਾਕ
  ਦੂਜਾ ਦਰਿਆ............
  ਇਹ ਹਾਇਕੁ ਮੈਨੂੰ ਮੇਰੇ ਬਚਪਨ 'ਚ ਲੈ ਗਿਆ ਜਦੋਂ ਸਾਡੇ ਘਰ ਮੱਝਾਂ ਸਨ ਤੇ ਅਸੀਂ ਹਰ ਰੋਜ਼ ਚਾਟੀ ਦੀ ਲੱਸੀ ਪੀਂਦੇ ਸਾਂ । ਇਹ ਗੁਣਕਾਰੀ ਖੁਰਾਕ ਹੁਣ ਲੱਭਣੀ ਔਖੀ ਹੋ ਗਈ ਹੈ।
  ਵਰਿੰਦਰ

  ReplyDelete
 2. ਭੂਪਿੰਦਰ ਜੀ ਦੇ ਤਿੰਨੋ ਹਾਇਕੁ ਵਧੀਆ ਲੱਗੇ।
  ਚਾਟੀ ਦੀ ਲੱਸੀ .....ਸੱਚ ਕਿਹਾ ਵਰਿੰਦਰਜੀਤ ਨੇ......ਮੈਨੂੰ ਵੀ ਲੱਸੀ ਵਾਲ਼ਾ ਬਚਪਨ ਚੇਤੇ ਆ ਗਿਆ ।ਭੰਗ ਦੇ ਬੂਟੇ......ਕਰਾਰੀ ਚੋਟ ਹੈ। ਪੋਹ ਮਹੀਨਾ.....ਕਿਸੇ ਦੀ ਦਿਲੀ ਹੂਕ ਹੈ।
  ਇਹ ਕਲਮ ਏਸੇ ਤਰਾਂ ਹੀ ਹਾਇਕੁ ਲੋਕ ਨਾਲ਼ ਜੁੜੀ ਰਹੇ...ਏਸੇ ਦੁਆ ਦੇ ਨਾਲ਼ !

  ReplyDelete
 3. ਬਿਲਕੁਲ ਨਵੇਂ ਅਤੇ ਨਵੇਕਲੇ ਵਿਸ਼ੇ ਤੇ ਹਾਇਕੁ ਲਿਖੇ ਹਨ

  ReplyDelete
 4. ਬਹੁਤ ਖੂਬਸੂਰਤ .....:))

  ReplyDelete
 5. ਮੇਰੇ ਹਾਇਕੁ ਪਸੰਦ ਕਰਨ ਲਈ ਹਾਇਕੁ-ਲੋਕ ਪਰਿਵਾਰ ਦਾ ਦਿਲੋਂ ਧੰਨਵਾਦ ਹੈ।

  ReplyDelete
 6. ਕੋਮਲ ਭਾਵਾਂ ਦੀ ਵਧੀਆ ਪੇਸ਼ਕਾਰੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ