ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Oct 2012

ਫੈਲੀ ਖੁਸ਼ਬੂ (ਤਾਂਕਾ)*

ਪੰਜਾਬੀ 'ਚ ਤਾਂਕਾ ਲਿਖਣ ਦੀ ਸ਼ੁਰੂਆਤ ਅਸੀਂ 5 ਸਤੰਬਰ 2012 ਨੂੰ ਹਾਇਕੁ-ਲੋਕ ਮੰਚ 'ਤੇ ਪਹਿਲਾਂ ਹੀ ਕਰ ਚੁੱਕੇ ਹਾਂ। ਫਿਰ ਇਹ 22 ਸਤੰਬਰ ਨੂੰ ਪ੍ਰਕਾਸ਼ਿਤ ਹੋਏ। ਓਸੇ ਕੜੀ ਨੂੰ ਅੱਗੇ ਤੋਰਦੀ ਇਹ ਕਲਮ .........

1.
ਉਂਗਲ ਫੜ੍ਹ
ਘਰ ਨੂੰ ਲਈ ਜਾਵੇ
ਰਾਹ ਦਿਖਾਵੇ
ਨਸ਼ੈੜੀ ਬਾਬਲ ਦੀ
ਇੱਕ ਸਿਆਣੀ ਬੇਟੀ !

2.
ਪੰਜਾਬੀ ਲੋਕ
ਵਸਦੇ ਪ੍ਰਦੇਸਾਂ 'ਚ
ਫੈਲੀ ਖੁਸ਼ਬੂ
ਦਰਦ ਪੰਜਾਬ ਦਾ
ਲਕੋ ਬੈਠੇ ਦਿਲਾਂ 'ਚ !
ਭੂਪਿੰਦਰ ਸਿੰਘ
(ਨਿਊਯਾਰਕ)
*ਨੋਟ:'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।

5 comments:

 1. ਪੰਜਾਬੀ ਲੋਕ
  ਵਸਦੇ ਪ੍ਰਦੇਸਾਂ 'ਚ
  ਫੈਲੀ ਖੁਸ਼ਬੂ
  ਦਰਦ ਪੰਜਾਬ ਦਾ
  ਲਕੋ ਬੈਠੇ ਦਿਲਾਂ 'ਚ !
  भूपिन्दर सिह जी का यह तांका बहुत प्रभावशाली है । हाइकुलोक रोज़मर्रा तरक्की के रास्ते पर आगे बढ़ रहा है -यह देखकर बहुत खुशी होती है । आगे भी ताँका पढ़ने को मिलते रहेंगे , यही आशा ह

  ReplyDelete
 2. ਦੋਵੇਂ ਤਾਂਕਾ ਬਹੁਤ ਹੀ ਡੂੰਘੀ ਸੋਚ ਨੂੰ ਦਰਸਾਉਂਦੇ ਨੇ। ਵੀਰ ਭੂਪਿੰਦਰ ਨੂੰ ਮੈਂ ਪਹਿਲੀ ਵਾਰ ਬਹੁਤ ਹੀ ਸਾਰਥਕ ਤਾਂਕਾ ਲਿਖਣ ਦੀ ਵਧਾਈ ਦਿੰਦੀ ਹਾਂ।

  ਹਰਦੀਪ

  ReplyDelete
 3. ਇਸ ਰਚਨਾ ਵਿਚ ਦੋ ਤਰਾਂ ਦੇ ਰਿਸ਼ਤਿਆਂ ਦੀ ਮਹਿਕ ਹੈ । ਸੁੰਦਰ॥

  ReplyDelete
 4. ਆਪ ਦੇ ਤਾਂਕਾ ਬਹੁਤ ਅਛੇ ਲੱਗੇ. ਵਧਾਈ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ