ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Oct 2012

ਰੋਈ ਉਡੀਕ

1.
ਤਰਕਾਲਾਂ ਨੂੰ 
ਦਰਵਾਜ਼ਾ  ਖੜਕੇ 
ਚੰਦਰੀ  ਹਵਾ  

2.
ਖੋਲਕੇ ਬਾਰੀ 
ਕੌਣ ਪਿਆ ਦੇਖਦਾ 
ਰੋਈ  ਉਡੀਕ 

3.
ਵਿਹੜੇ  ਚੁੱਪ 
ਦੁਪਹਿਰ  ਦਾ ਵੇਲ਼ਾ

ਆਵੇਗਾ ਕੌਣ 

4.
ਅੱਖਾਂ  ਦੇ ਹੰਝੂ 
ਮੋਤੀ ਨੇ ਅਨਮੋਲ 

ਮਿੱਟੀ ਨਾ ਰੋਲ

ਦਿਲਜੋਧ ਸਿੰਘ

ਬਟਾਲਾ-ਦਿੱਲੀ 

4 comments:

 1. ਅੱਖਾਂ ਦੇ ਹੰਝੂ
  ਮੋਤੀ ਨੇ ਅਨਮੋਲ
  ਮਿੱਟੀ ਨਾ ਰੋਲ
  ਆਪ ਦੇ ਸਾਰੇ ਹਾਇਕੁ ਜੀਵਨ ਦੇ ਤਜ਼ਰਬਿਆਂ ਅਤੇ ਅਹਿਸਾਸਾਂ ਦੀ ਗਹਿਰਾਈ ਨਾਪਦੇ ਹਨ। ਇਕ ਗਹਿਰੇ ਚਿੰਤਨ ਅਤੇ ਕਠੋਰ ਤਜ਼ਰਬਿਆਂ ਦਾ ਸੁਮੇਲ ਪੇਸ਼ ਹੈ।

  ReplyDelete
 2. ਦਿਲਜੋਧ ਜੀ ਦੇ ਸਾਰੇ ਹਾਇਕੁ ਵਿਛੋੜੇ ਦਾ ਦਰਦ ਉਲੀਕਦੇ ਹਨ, ਓਹ ਦਰਦ ਜੋ ਨਾ ਕਿਹਾ ਜਾ ਸਕਦਾ ਹੈ ਤੇ ਨਾ ਸਹਿ ਹੁੰਦਾ ਹੈ,ਇਨ੍ਹਾਂ ਹਾਇਕੁਆਂ ਨੇ ਸੁਣਾ ਦਿੱਤਾ। ਬਹੁਤ ਹੀ ਨਿੱਘੇ ਤੇ ਮਿੱਠੜੇ, ਜੀਵਨ 'ਚ ਮੋਹ ਦੀਆਂ ਤੰਦਾਂ ਬੁਣਨ ਵਾਲ਼ੇ ਦੀ ਉਡੀਕ ਅਜੇ ਵੀ ਹੈ ਭਾਵੇਂ ਦਿਲ ਨੂੰ ਪਤਾ ਹੈ ਕਿ ਓਹ ਤਾਂ ਓਸ ਦੁਨੀਆਂ 'ਚ ਜਾ ਬੈਠਾ ਹੈ ਜਿੱਥੋਂ ਕਦੇ ਕੋਈ ਨਹੀਂ ਮੁੜਿਆ।
  ਦਿਲ ਦੀਆਂ ਗਹਰਾਈਆਂ 'ਚੋਂ ਉਪਜੇ ਉੱਤਮ ਹਾਇਕੁ।

  ReplyDelete
 3. ਬਹੁਤ ਬਹੁਤ ਵਧਾਈ ਹਰਦੀਪ ਜੀ .....
  ਸਚਮੁਚ ਹਾਇਕੂ ਲੋਕ ਅਪਣੇ ਤਰਾਂ ਦਾ ਵਖਰਾ ਬਲੋਗ ਹੈ
  ਤੁਸੀਂ ਕਈ ਦੇਸ਼ਾਂ ਨੂੰ ਇਸ ਨਾਲ ਜੋੜਿਆ ਹੈ
  ਰੱਬ ਕਰੇ ਦਿਨ ਦੁਗੁਣੀ ਰਾਤ ਚੋਗੁਨੀ ਤਰੱਕੀ ਕਰੇ ਇਹ

  ਖੋਲਕੇ ਬਾਰੀ
  ਕੌਣ ਪਿਆ ਦੇਖਦਾ
  ਰੋਈ ਉਡੀਕ

  ਸਾਰੇ ਹੀ ਅਛੇ ਨੇ ਪਰ ਇਹ ਜਿਆਦਾ ਕਰੀਬ ਲੱਗਾ ....!!

  ReplyDelete
 4. ਦਿਲਜੋਧ ਸਿੰਘ ਜੀ ਸਾਰੇ ਹਾਇਕੁ ਬਹੁਤ ਵਧੀਆ ਹਨ।

  ਵਿਹੜੇ ਚੁੱਪ
  ਦੁਪਹਿਰ ਦਾ ਵੇਲ਼ਾ
  ਆਵੇਗਾ ਕੌਣ

  ਅੱਖਾਂ ਦੇ ਹੰਝੂ
  ਮੋਤੀ ਨੇ ਅਨਮੋਲ
  ਮਿੱਟੀ ਨਾ ਰੋਲ

  ਇਹ ਦੋਵੇਂ ਹਾਇਕੁ ਬਹੁਤ ਕੁਝ ਕਹਿੰਦੇ ਲੱਗੇ....!!

  ਵਰਿੰਦਰਜੀਤ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ