ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Nov 2012

ਦੀਵਾਲੀ-4

ਦੀਵਿਆਂ ਦਾ ਤਿਓਹਾਰ ਦੀਵਾਲੀ , ਹੋਵੇ ਸਦਾ ਇਹ ਕਰਮਾਂਵਾਲੀ , ਮੋਹ ਦਾ ਤੇਲ ਪਾ ਦੀਵੇ ਟਿਮਕਣ , ਹਰ ਚਿਹਰੇ 'ਤੇ ਖੁਸ਼ੀਆਂ ਚਮਕਣ ! ਹਾਇਕੁ-ਲੋਕ ਵਲੋਂ ਸਾਰਿਆਂ ਨੂੰ ਦੀਵਾਲੀ ਮੁਬਾਰਕ!

1.
ਦੀਵਾਲੀ ਰਾਤ 
ਕੀਤੀ ਲਸ਼ਮੀ ਪੂਜਾ 
ਕੁੜੀ ਮਾਰ ਕੇ 

2.

ਦੀਵਾਲੀ ਰਾਤ 
ਜੰਮੀ ਘਰ ਲਸ਼ਮੀ 
ਛਾਈ ਉਦਾਸੀ

3.

ਦੀਪ ਬਲਦਾ 
ਦੂਸਰਿਆ ਖਾਤਿਰ 
ਖੁਦ ਜਲਦਾ

4.

ਚੱਲੇ ਪਟਾਕੇ 
ਕੁਦਰਤ ਉਦਾਸ 
ਫੈਲੇ ਜ਼ਹਿਰ

5.

ਆਤਿਸ਼ਬਾਜੀ 
ਖਿੜਦੀ ਜਾ ਅੰਬਰੀ  
ਫੁੱਲ ਬਣਦੀ

6.

ਨਿਕੜੇ ਬੱਚੇ 
ਫੁਲਝੜੀ ਨੂੰ ਦੇਖ 
ਕਰਦੇ ਚੋਜ

7.

ਮਿੱਟੀ ਦੇ ਦੀਵੇ 
ਵਿੱਚ ਬਲਦੀ ਲਾਟ 
ਦੇਸੀ ਘਿਓ ਦੀ


ਮਨਵੀਰ ਕੌਰ
(ਦੌਧਰ-ਮੋਗਾ) 

3 comments:

 1. ਮਨਵੀਰ ਨੇ ਲੰਬੇ ਅਰਸੇ ਬਾਅਦ ਹਾਜ਼ਰੀ ਲੁਆਈ ਹੈ ਦੀਵਾਲੀ ਨਾਲ ਸਬੰਧਤ ਨਿਵੇਕਲੇ ਜਿਹੇ ਹਾਇਕੁ (ਆਂ) ਨਾਲ !

  ਦੀਵਾਲੀ ਰਾਤ
  ਕੀਤੀ ਲਸ਼ਮੀ ਪੂਜਾ
  ਕੁੜੀ ਮਾਰ ਕੇ
  *******
  ਦੀਵਾਲੀ ਰਾਤ
  ਜੰਮੀ ਘਰ ਲਸ਼ਮੀ
  ਛਾਈ ਉਦਾਸੀ
  ਇਹ ਦੋਵੇਂ ਹਾਇਕੁ ਦੀਵਾਲੀ ਦੀ ਬਾਤ ਪਾਉਂਦੇ ਹੋਏ ਵੀ ਬਹੁਤ ਹੀ ਗੰਭੀਰ ਵਿਸ਼ੇ ਨੂੰ ਛੂਹੰਦੇ ਹਨ , ਸਾਨੂੰ ਹਲੂਣਦੇ ਹਨ ।
  ਵਧੀਆ ਹਾਇਕੁ ਲਈ ਮਨਵੀਰ ਵਧਾਈ ਦੀ ਪਾਤਰ ਹੈ । ਆਸ ਕਰਦੀ ਹਾਂ ਕਿ ਓਹ ਅਗੋਂ ਤੋਂ ਵੀ ਵਧੀਆ ਹਾਇਕੁ (ਆਂ) ਨਾਲ ਹਾਜ਼ਰੀ ਲੁਆਉਦੀ ਰਹੇਗੀ ।  ReplyDelete
 2. ਖੂਬਸੂਰਤ ਹਾਇਕੁ।

  ReplyDelete
 3. ये हाइकु तो बहुत ही अच्छे हैं-
  6.
  ਨਿਕੜੇ ਬੱਚੇ
  ਫੁਲਝੜੀ ਨੂੰ ਦੇਖ
  ਕਰਦੇ ਚੋਜ

  7.
  ਮਿੱਟੀ ਦੇ ਦੀਵੇ
  ਵਿੱਚ ਬਲਦੀ ਲਾਟ
  ਦੇਸੀ ਘਿਓ ਦੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ