ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Nov 2012

ਜ਼ਿੰਦਗੀ ਚੁੱਲ੍ਹੇ (ਚੋਕਾ)*



ਜ਼ਿੰਦਗੀ ਚੁੱਲ੍ਹੇ

ਖਾਈਏ ਰੋਟੀ ਸੇਕ 

ਭਰਦਾ ਪੇਟ

ਨਿੱਤ ਜ਼ਿੰਦਗੀ ਚੁੱਲ੍ਹੇ

ਪੱਕਣ ਭਾਵ

ਬਣੀ ਰੂਹ -ਖੁਰਾਕ

ਜ਼ਿੰਦਗੀ ਚੁੱਲ੍ਹੇ 

ਦੁੱਖ – ਸੁੱਖ ਮਘਦੇ

ਉੱਠਦਾ ਧੂੰਆਂ

ਲਾਓ ਜ਼ਿੰਦਗੀ ਚੁੱਲ੍ਹੇ

ਸਾਂਝ ਦਾ ਝੋਕਾ

ਮਿਲ਼ੇ ਨਿੱਘ ਅਨੋਖਾ

ਜ਼ਿੰਦਗੀ ਚੁੱਲ੍ਹੇ

ਹਿੰਮਤ ਦਾ ਬਾਲਣ

ਹੋਏ ਚਾਨਣ

ਹਾਏ ਜ਼ਿੰਦਗੀ ਚੁੱਲ੍ਹੇ

ਮਾਰ ਕੇ ਫੂਕਾਂ

ਧੂੰਆਂ ਉੱਡਦਾ ਵੇਖਾਂ

ਕਦੇ ਜ਼ਿੰਦੜੀ ਸੇਕਾਂ 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ )

*ਚੋਕਾ ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਅੰਤ ਵਿੱਚ ਇੱਕ ਤਾਂਕਾ ਜੋੜ ਦਿੱਤਾ ਜਾਂਦਾ ਹੈ ਜਾਂ ਕਹਿ ਲਓ ਕਿ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 


3 comments:

  1. ज़िन्दगी के असली स्वरूप को यह चोका आकार देता है । बहुत बधाई हरदीप जी ।

    ReplyDelete
  2. ਬਹੁਤ ਸੋਹਣਾ ਅਤੇ ਮਿਹਨਤ ਨਾਲ ਲਿਖਿਆ ਹੈ । ਪੜ ਕੇ ਖੁਸ਼ੀ ਮਿਲੀ ॥

    ReplyDelete
  3. ਹਾਏ ਜ਼ਿੰਦਗੀ ਚੁੱਲ੍ਹੇ
    ਮਾਰ ਕੇ ਫੂਕਾਂ
    ਧੂੰਆਂ ਉੱਡਦਾ ਵੇਖਾਂ
    ਕਦੇ ਜ਼ਿੰਦੜੀ ਸੇਕਾਂ

    ਜ਼ਿੰਦਗੀ ਦੇ ਸੱਚ ਨੂੰ ਬਿਆਨਦਾ ਚੋਕਾ ਬਹੁਤ ਪਸੰਦ ਆਇਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ