ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Nov 2012

ਸਾਡਾ ਪੰਜਾਬ (ਚੋਕਾ)


ਸਾਡਾ ਪੰਜਾਬ 
ਸੁੱਤੀ ਹੈ ਸਰਕਾਰ 
ਨਾ ਰੋਜ਼ਗਾਰ 
ਡੁੱਬ ਰਿਹਾ ਪੰਜਾਬ 
ਪਿਆ ਬਿਮਾਰ 
ਨਸ਼ਿਆਂ ਦੇ ਭੰਡਾਰ 
ਰੁਲੇ ਜਵਾਨੀ 
ਕਈ ਰੋਗ ਨੇ ਲੱਗੇ 
ਲਈ ਨਾ ਸਾਰ 
ਪੰਜਾਬੀ ਬੋਲੀ ਵਾਲੇ 
ਗੁਆ ਇਲਾਕੇ  
ਟੁੱਟੇ ਸੀ ਦਿਲ ਸਾਡੇ 
ਦਿਲ ਪੰਜਾਬ 
ਚੰਡੀਗੜ੍ਹ ਖੁੱਸਿਆ 
ਪੱਲੇ ਨਿਰਾਸ਼ਾ  
ਸਹਾਰਾ ਪੱਥਰਾਂ ਨੂੰ   
ਦੇਵੇ ਪੰਜਾਬ 
ਓਹ ਨਿਕਲੇ ਭਾਰੀ
ਹਿੱਸੇ ਆਇਆ 
ਵੰਡ ਪਾਣੀ ਹੋਰਾਂ ਨੂੰ 
ਸੁੱਕੇ ਪੰਜਾਬ 
ਗੁਆਚ ਗਿਆ ਕਿਤੇ 
ਰੰਗਲਾ ਸੀ ਪੰਜਾਬ 

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ )

*ਚੋਕਾ ਜਪਾਨੀ ਕਾਵਿ ਵਿਧਾ ਹੈ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। ਚੋਕਾ ਦੀਆਂ ਸਤਰਾਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। 

(ਨੋਟ: ਇਹ ਪੋਸਟ ਹੁਣ ਤੱਕ 82 ਵਾਰ ਖੋਲ੍ਹ ਕੇ ਪੜ੍ਹੀ ਗਈ )

3 comments:

 1. ਸੱਚੀਂ ਰੰਗਲਾ ਪੰਜਾਬ ਕਿਧਰੇ ਗੁਆਚ ਗਿਆ ਹੈ। ਪੰਜ ਆਬ ਦੀ ਥਾਂ ਹੁਣ ਸੁੱਕਾ ਪੰਜਾਬ ਹੈ। ਅਜੋਕਾ ਸੱਚ ਪੇਸ਼ ਕੀਤਾ ਗਿਆ ਹੈ ਇਸ ਚੋਕਾ ਵਿੱਚ।
  ਭਰਵੀਂ ਹਾਜ਼ਰੀ ਲੁਆਉਣ ਲਈ ਵਰਿੰਦਰਜੀਤ ਦਾ ਧੰਨਵਾਦ !

  ReplyDelete
 2. ਗੱਲਾਂ ਤੇ ਸੱਚੀਆਂ ਹਨ ਪਰ ਇਸ ਹਾਲ ਲਈ ਦੋਸ਼ੀ ਕੌਣ । ਮੌਜੂਦਾ ਨਿਜ਼ਾਮ ਵਿਚ ਅਗਰ ਲੋਕ ਸੁਚੇਤ ਨਾ ਰਹਿਣ ਤਾਂ ਇਸਤਰਾਂ ਹੀ ਹੁੰਦਾ ਹੈ ॥

  ReplyDelete
 3. ਤੁਸੀਂ ਸਭ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਜਿਸ ਕਰਕੇ ਮੈ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਹਾਂ ਮੈ ਆਪ ਸਭ ਦਾ ਧੰਨਵਾਦ ਕਰਦਾ ਹਾਂ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ