ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Dec 2012

ਜੰਗਲ ਰਾਜ

ਦਿੱਲੀ 'ਚ ਹੋਈ ਦਿਲ ਕੰਬਾਊ ਘਟਨਾ ਨੂੰ ਬਿਆਨ ਕਰਦੇ ਹਾਇਕੁ 

1.
ਧੀਆਂ ਤੇ ਭੈਣਾਂ
ਸੁਰੱਖਿਅਤ ਨਹੀਂ
ਤਾੜਨ ਦੈਂਤ

 2.

ਭਰੇ ਬਜ਼ਾਰ
ਇੱਜ਼ਤਾਂ ਦੀ ਨਿਲਾਮੀ
ਦੇਖਣ ਲੋਕ

 3.

ਬਲਾਤਕਾਰ
ਬੇਗੁਨਾਹ ਨੂੰ ਮੌਤ
ਸ਼ਰਮਸਾਰ

 4.

ਦੇਸ਼ ਮਹਾਨ
ਮਨੁੱਖਤਾ ਦਾ ਘਾਣ
ਜੰਗਲ ਰਾਜ

ਭੂਪਿੰਦਰ ਸਿੰਘ
(ਨਿਊਯਾਰਕ)

3 comments:

 1. ਭੂਪਿੰਦਰ ਜੀ, ਆਪ ਨੇ ਦਰਦੀਲਾ ਸੱਚ ਹਾਇਕੁ ਰਾਹੀਂ ਬਿਆਨ ਕੀਤਾ ਹੈ।
  ਦੇਸ਼ ਮਹਾਨ
  ਮਨੁੱਖਤਾ ਦਾ ਘਾਣ
  ਜੰਗਲ ਰਾਜ
  ਇਸ ਵੱਲ ਗੌਰ ਕਰਨ ਦੀ ਜ਼ਰੂਰਤ ਹੈ। ਕੀ ਸੱਚੀਂ ਸਾਡਾ ਦੇਸ਼ ਮਹਾਨ ਹੈ, ਜਿੱਥੇ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਨਹੀਂ ਹਨ।

  ReplyDelete
 2. ਭਰੇ ਬਜ਼ਾਰ
  ਇੱਜ਼ਤਾਂ ਦੀ ਨਿਲਾਮੀ
  ਦੇਖਣ ਲੋਕ
  ਸੱਚਾਈ ਨੂੰ ਬਿਆਨ ਕਰਦਾ ਹਾਇਕੁ।

  ReplyDelete
 3. u have written on a very serious problem which has plagued the entire indian society . nice effort

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ