ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Jan 2013

ਨੂਰੀ ਕਿਤਾਬ (ਸੇਦੋਕਾ)


1.
ਆਈ ਖ਼ਬਰ
ਆ ਰਿਹਾ ਨਵਾਂ ਸਾਲ 
ਖੁਸ਼ੀਆਂ ਨਾਲ ਲੈ ਕੇ 
ਨੂਰੀ ਕਿਤਾਬ 
ਪੜ੍ਹਦਾ ਹੈ ਫ਼ਕੀਰ 
ਬਿਨ ਅੱਖਰ ਪੜ੍ਹੇ। 

ਉਦਯ ਵੀਰ ਸਿੰਘ 
(ਗੋਰਖਪੁਰ-ਉ:ਪ੍ਰਦੇਸ਼)

5 comments:

 1. ਨੂਰੀ ਕਿਤਾਬ
  ਪੜ੍ਹਦਾ ਹੈ ਫ਼ਕੀਰ
  ਬਿਨ ਅੱਖਰ

  bahut khoob ...!!

  Hardeep ji aaj kal aapki suchnaa wali mail nahin mil rahi kyaa bat hui ....?

  ReplyDelete
 2. ਆਈ ਖ਼ਬਰ
  ਆ ਰਿਹਾ ਨਵਾਂ ਸਾਲ
  ਖੁਸ਼ੀ ਨਾਲ ਲੈ
  ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !
  ਉਦਯ ਵੀਰ ਸਿੰਘ ਜੀ ਦੇ ਹਾਇਕੁ ਨਾਲ਼ ਆਈ ਖ਼ਬਰ ਹਰ ਘਰ ਦੇ ਵਿਹੜੇ ਦਾ ਭਾਗ ਬਣੇ!

  ਹਰਕੀਰਤ ਜੀ ਫੇਰੀ ਪਾਉਣ ਲਈ ਬਹੁਤ-ਬਹੁਤ ਸ਼ੁਕਰੀਆ। ਆਪ ਨੇ ਬਹੁਤ ਹੀ ਅਪਣੱਤ ਵਾਲ਼ਾ ਸੁਆਲ ਕੀਤਾ ਹੈ ਸੂਚਨਾ ਦੇਣ ਬਾਰੇ। ਇਹ ਕੋਈ ਬਹੁਤਾ ਉਲਝਣ ਵਾਲ਼ਾ ਕੰਮ ਨਹੀਂ ਹੈ, ਇੱਕ ਕਲਿੱਕ ਤੇ ਸੂਚਨਾ ਦੇਸ਼ ਦੇ ਓਸ ਪਾਰ। ਪਰ ਮੈਨੂੰ ਲੱਗਦਾ ਹੈ ਕਿ ਸਾਡੇ ਲੇਖਕਾਂ/ਪਾਠਕਾਂ ਦੇ ਦਿਲ 'ਚ ਹਾਇਕੁ-ਲੋਕ ਲਈ ਐਨਾ ਕੁ ਮੋਹ ਤਾਂ ਜਾਗਦਾ ਹੀ ਹੋਵੇਗਾ ਕਿ ਓਹ ਬਿਨਾ ਸੂਚਨਾ ਦੀ ਉਡੀਕ ਕਰੇ ਹਾਇਕੁ-ਲੋਕ 'ਤੇ ਫੇਰੀ ਪਾ ਜਾਣ। ਉਹ ਫੇਰੀ ਪਾਉਂਦੇ ਵੀ ਨੇ, ਜਿਸ ਦੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ।
  21 ਦੇਸ਼ਾਂ ਦੀ ਸੂਚੀ ਤਾਂ ਦਰਜ ਕੀਤੀ ਹੀ ਗਈ ਹੈ, ਤੇ ਭਾਰਤ 'ਚੋਂ ਬਹੁਤ ਸਾਰੇ ਸੂਬਿਆਂ-ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼,ਬਿਹਾਰ, ਅਸਾਮ,ਕਰਨਾਟਕ,ਮਹਾਰਾਸ਼ਟਰ ਆਦਿ ਤੋਂ ਪਾਠਕ ਆਪਣੀ ਹਾਜ਼ਰੀ ਲੁਆਉਂਦੇ ਹਨ। ਪਰ ਬਹੁਤੀ ਵਾਰੀ ਇਹ ਹਾਜ਼ਰੀ ਬਿਨ-ਅੱਖਰ ਛਾਪ ਹੁੰਦੀ ਹੈ। ਉਹ ਆਪਣੇ ਵਿਚਾਰ ਸਾਂਝੇ ਕੀਤੇ ਬਿਨਾਂ ਮਲਕ-ਦੇਣੇ ਖਿਸਕ ਜਾਂਦੇ ਹਨ। ਖੈਰ....ਇਸ ਲਈ ਸਾਨੂੰ ਉਸਾਰੂ ਸੋਚ ਦੇ ਵਿਕਾਸ ਦੀ ਲੋੜ ਹੈ ਕਿ ਅਸੀਂ ਚੰਗੇ ਨੂੰ ਚੰਗਾ ਕਹਿ ਸਕੀਏ।
  ਖੈਰ.....ਪੋਸਟ ਸਬੰਧੀ ਸੂਚਨਾ ਸਮੇਂ-ਸਮੇਂ 'ਤੇ ਮਿਲਦੀ ਰਹੇਗੀ।
  ਅਦਬ ਨਾਲ਼
  ਹਰਦੀਪ

  ReplyDelete
 3. 2.
  ਨੂਰੀ ਕਿਤਾਬ
  ਪੜ੍ਹਦਾ ਹੈ ਫ਼ਕੀਰ
  ਬਿਨ ਅੱਖਰ
  बहुत सुन्दर हाइकु !

  ReplyDelete
 4. 2.
  ਨੂਰੀ ਕਿਤਾਬ
  ਪੜ੍ਹਦਾ ਹੈ ਫ਼ਕੀਰ
  ਬਿਨ ਅੱਖਰ
  बहुत सुन्दर हाइकु !

  ReplyDelete
 5. ਨੂਰੀ ਕਿਤਾਬ
  ਪੜ੍ਹਦਾ ਹੈ ਫ਼ਕੀਰ
  ਬਿਨ ਅੱਖਰ
  ਬਹੁਤ ਵਧੀਆ ਜੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ