ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Jan 2013

ਭੱਜੇ ਦੁਨੀਆਂ

ਕੁਦਰਤ ਦੇ ਨਜ਼ਾਰਿਆਂ ਨੂੰ ਮਾਨਣਾ ਕਿਸ ਨੂੰ ਚੰਗਾ ਨਹੀਂ ਲੱਗਦਾ। ਇਸ ਨੂੰ ਮਾਨਣ ਲਈ ਆਲਸ ਨੂੰ ਛੱਡ ਉੱਦਮੀ ਬਨਣ ਲਈ ਸਾਡੀ ਨਿੱਕੜੀ ਦੀ ਹਾਇਕੁ ਕਲਮ ਕੁਝ ਇਓਂ ਬਿਆਨ ਕਰਦੀ ਹੈ।

1.
ਖੁੱਲਾ ਵਿਹੜਾ
ਮੰਜੇ 'ਤੇ ਪਈ ਵੇਖਾਂ
ਅੰਬਰੀਂ ਤਾਰੇ 

2.
ਖੋਲ੍ਹ ਤੂੰ ਅੱਖਾਂ
ਸੱਤਾ ਨਾ ਰਹਿ ਜਾਈਂ
ਭੱਜੇ ਦੁਨੀਆਂ 

ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ)

3 comments:

  1. ਸੋਣੇ ਹਾਯਿਕੂ....ਬਧਿਯਾ ਊਂਚੇ ਭਾਵ ਥੋੜੇ ਸ਼ਬਦਾਂ ਵਿਚ

    ReplyDelete
  2. ਬਹੁਤ ਸੋਹਣੇ ਹਾਇਕੁ ਨੇ ਸੁਪੀ।
    ਪਹਿਲਾ ਹਾਇਕੁ ਆਪਣੇ ਖੁੱਲ੍ਹੇ ਵਿਹੜੇ ਦੀ ਝਲਕ ਪੇਸ਼ ਕਰਦਾ ਹੈ।
    ਦੂਜੇ ਹਾਇਕੁ 'ਚ ਬਹੁਤ ਹੀ ਸਿਆਣੀ ਗੱਲ ਕੀਤੀ ਹੈ।

    ਸ਼ਾਬਾਸ਼ !

    ReplyDelete
  3. nice writing . carry on .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ