ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Jan 2013

ਸਾਡਾ ਸ਼ਾਹ (ਚੋਕਾ)

ਅੱਜ ਹਾਇਕੁ-ਲੋਕ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਸ. ਜੋਗਿੰਦਰ ਸਿੰਘ 'ਥਿੰਦ'। 
ਆਪ ਦਾ ਜਨਮ 1939 ਈ: ਨੂੰ ਪੱਛਮੀ ਪਾਕਿਸਤਾਨ ਚੱਕ ਨੰਬਰ 369, ਯੋਧਾਨਗਰੀ, ਤਹਿਸੀਲ ਟੋਬਾ ਟੇਕ ਸਿੰਘ ਜ਼ਿਲ੍ਹਾ ਲਾਇਲਪੁਰ 'ਚ ਹੋਇਆ। ਆਪ ਨੇ ਪਹਿਲੀਆਂ ਚਾਰ ਜਮਾਤਾਂ ਇਸੇ ਪਿੰਡ 'ਚ ਪੜ੍ਹੀਆਂ। ਅਜੇ ਪੰਜਵੀਂ ਜਮਾਤ ਸ਼ੁਰੂ ਹੀ ਹੋਈ ਸੀ ਕਿ ਦੇਸ਼ ਦਾ ਬਟਵਾਰਾ ਹੋ ਗਿਆ। ਫਿਰ ਆਪ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ ਤੇ ਆਪ ਨੇ ਅਗਲੇਰੀ ਪੜ੍ਹਾਈ ਮਜੀਠਾ ਵਿਖੇ ਕੀਤੀ। ਇੰਜਨੀਅਰਿੰਗ ਲਖਨਊ ਤੋਂ ਕਰਨ ਤੋਂ ਬਾਅਦ ਪੰਜਾਬ ਦੇ ਨਹਿਰੀ ਮਹਿਕਮੇ 'ਚ 1959 ਈ: 'ਚ ਨੌਕਰੀ ਸ਼ੁਰੂ ਕੀਤੀ। 38 ਸਾਲਾਂ ਦੀ ਨੌਕਰੀ ਤੋਂ ਬਾਅਦ ਆਪ ਐਕਸੀਅਨ ਵਜੋਂ 1997 'ਚ ਰਿਟਾਇਰ ਹੋ ਗਏ। 

                 'ਥਿੰਦ' ਜੀ ਨੂੰ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਨਾਲ਼-ਨਾਲ਼ ਉਰਦੂ ਭਾਸ਼ਾ ਦਾ ਵੀ ਗਿਆਨ ਹੈ। ਅਜੇ ਆਪ ਦਸਵੀਂ ਜਮਾਤ 'ਚ ਹੀ ਸਨ ਜਦੋਂ ਕਲਮ ਵਾਹੁਣ ਲੱਗੇ। ਸੰਨੇਦਨਸ਼ੀਲ ਮਨ ਨੇ ਆਪਣੇ ਆਲ਼ੇ-ਦੁਆਲ਼ੇ ਨੂੰ ਸ਼ਬਦਾਂ 'ਚ ਢਾਲ਼ ਕੇ ਕੋਰੇ ਪੰਨਿਆਂ 'ਤੇ ਉਕਰਨਾ ਸ਼ੁਰੂ ਕਰ ਦਿੱਤਾ। ਆਪਨੇ ਪੰਜਾਬੀ ਤੇ ਉਰਦੂ ਦੋਵੇਂ ਭਾਸ਼ਾ 'ਚ ਕਵਿਤਾਵਾਂ ਤੇ ਗਜ਼ਲਾਂ ਲਿਖੀਆਂ। ਨੌਕਰੀ 'ਚ ਆਉਣ ਤੋਂ ਬਾਅਦ ਆਪ ਦੀਆਂ ਲਿਖਤਾਂ ਸਮੇਂ ਦੀਆਂ ਅਖ਼ਬਾਰਾਂ ਤੇ ਰਸਾਲਿਆਂ ਦੀ ਸ਼ੋਭਾ ਬਣੀਆਂ। ਆਪ ਦੇ ਲਿਖਣ ਪਿੱਛੇ ਆਪ ਦੀ ਸੁਪਤਨੀ ਸ਼੍ਰੀਮਤੀ ਮਹਿੰਦਰ ਕੌਰ ਜੀ ( ਜੋ 33 ਸਾਲ ਉਗੋਕੇ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੈਡਮਿਸਟਰਿਸ ਰਹੇ ਤੇ 1999 'ਚ ਰਿਟਾਇਰ ਹੋਏ ) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। 
           ਜ਼ਿੰਦਗੀ ਦੀ ਕਿਸ਼ਤੀ ਸੋਹਣੀ ਚੱਲਦੀ-ਚੱਲਦੀ ਕਿਸੇ ਅਣਦੇਖੇ ਤੇ ਅਣਕਿਆਸੇ ਤੂਫ਼ਾਨ ਨੇ ਆ ਘੇਰੀ ਜਦੋਂ ਪਿਛਲੇ ਵਰ੍ਹੇ ਉਨ੍ਹਾਂ ਦਾ ਜੁਆਨ ਪੁੱਤਰ ਇਸ ਸੰਸਾਰ ਨੂੰ ਅਚਾਨਕ ਅਲਵਿਦਾ ਕਹਿ ਗਿਆ। ਆਪ ਸਹਾਰਾ ਬਣਨ ਵਾਲ਼ਾ ਆਪਣਿਆਂ ਨੂੰ ਬੇਆਸਰਾ -ਬੇਸਹਾਰਾ ਛੱਡ ਪਤਾ ਨਹੀਂ ਕਿਹੜੀ ਦੁਨੀਆਂ 'ਚ ਜਾ ਵਸਿਆ। ਇਸ ਦੁੱਖ ਦੀ ਘੜੀ 'ਚ ਆਪਣੇ -ਆਪ ਨੂੰ ਸੰਭਾਲਣਾ ਕਿੰਨਾ ਔਖਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। 
         ਸ਼ਬਦਾਂ ਦਾ ਆਪਣਾ ਇੱਕ ਸੰਸਾਰ ਹੈ ਤੇ ਅਜਿਹੇ ਸੰਸਾਰ 'ਚ ਵਿਚਰ ਕੇ ਦੁੱਖ ਦੂਰ ਤਾਂ ਨਹੀਂ ਹੁੰਦਾ ਪਰ ਕੁਝ ਸਮੇਂ ਲਈ ਭੁੱਲ ਜ਼ਰੂਰ ਜਾਂਦਾ ਹੈ। ਮੇਰੀ ਮੁਲਾਕਾਤ 'ਥਿੰਦ' ਅੰਕਲ ਨਾਲ਼ ਓਸ ਅਣਕਿਆਸੇ ਤੂਫ਼ਾਨ ਤੋਂ ਬਾਅਦ ਹੀ ਹੋਈ। ਕਈ ਮਹੀਨਿਆਂ ਦੀਆਂ ਮੁਲਾਕਾਤਾਂ 'ਚ ਐਡੀ ਦੁੱਖ ਦੀ ਘੜੀ 'ਚ  ਸਾਹਿਤ ਦੀ ਕੋਈ ਗੱਲ ਕਰਨ ਦੀ ਹਿੰਮਤ ਮੇਰੇ 'ਚ ਨਹੀਂ ਸੀ। ਅਜੇ ਪਿੱਛਲੇ ਹਫ਼ਤੇ ਹੀ ਅਚਾਨਕ ਜਦੋਂ ਅੰਕਲ ਨੇ ਕਿਸੇ ਸਾਹਿਤਕਾਰ ਦਾ ਜ਼ਿਕਰ ਛੇੜਿਆ ਤਾਂ ਮੈਂ ਬੜੀ ਹਿੰਮਤ ਜਿਹੀ ਕਰਕੇ ਆਪ ਨੂੰ ਹਾਇਕੁ-ਲੋਕ ਬਾਰੇ ਦੱਸਿਆ। ਨਾਲ਼ ਹੀ ਆਪ ਦੀਆਂ ਲਿਖਤਾਂ ਨੂੰ ਸਾਂਭਣ ਲਈ ਇੱਕ ਬਲਾਗ 'ਚੀਸਾਂ' ਸ਼ੁਰੂ ਕੀਤਾ ਜਿਸ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ
        ਅੱਜ 'ਥਿੰਦ' ਜੀ ਨੇ ਆਪਣਾ ਚੋਕਾ ਹਾਇਕੁ-ਲੋਕ 'ਚ ਸ਼ਾਮਲ ਕਰਨ ਲਈ ਭੇਜਿਆ। ਮੈਂ  ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ। ਆਪ ਸਭ ਦੇ ਭਰਪੂਰ ਹੁੰਗਾਰੇ ਦੀ ਆਸ ਰਹੇਗੀ। 
        

ਸ਼ਾਹ ਦਾ ਘਰ   
ਸੂਮ ਹੋਣ ਦਾ ਵਰ
ਪੈਸੇ ਬਹੁਤ                        
ਪਰ ਖਰਚੋਂ ਡਰ 
 ਝੱਗਾ ਸਿਲਾਆ
ਕਦੀ ਨਹੀਂ ਪਾਇਆ 
ਮੋਡੇ ਤੇ ਰੱਖੇ        
ਕਦੀ ਨਾ ਧੁਵਾਇਆ 
ਘਰ ਦਾ ਗੁੜ
ਗਲੀ ਗਲੀ ਜਾ ਵੇਚੇ 
ਸਸਤਾ ਲੱਗਾ 
ਐਦਾਂ ਦਿੰਦਾ ਏ ਹੋਕੇ 
ਨਾ ਪੈਰੀਂ ਜੁੱਤੀ 
ਨਾ ਪੱਗ ਸਿਰ ਬੰਨੀ
ਅਨਪੜ੍ਹ ਜੋ   
ਸਰਦਾਰ  ਕਹਾਵੇ 
ਭੰਬਲ  ਭੂਸੇ
ਹਰ ਇੱਕ ਨੂੰ ਪਾਏ 
ਉੱਕਾ ਮੂਰਖ
ਤੜਫੈ -ਤੜਫਾਏ   
ਓਹਦੇ ਬੇਟੇ 
ਓਹਦੇ ਪੈਰੀਂ ਚੱਲੇ  
ਓਹਈ ਕਿੱਤਾ 
ਗਲੀ -ਗਲੀ ਦਾ ਹੋਕਾ
ਜਾਣੋ ਓਹਨਾਂ
ਪਿਓ ਦੀ ਜੁੱਤੀ ਪਾਈ   
ਪਿਓ ਗਿਆ ਤਾਂ 
ਚਾਦਰ ਫਟੀ ਪਾਈ 
ਓਹ ਸ਼ਰੀਕਾ 
'ਥਿੰਦ ' ਸ਼ਾਹ ਨੂੰ ਜਾਣੇ   
ਨਿਆਣੇ ਭੁੱਖੇ ਭਾਣੇ ।

ਜੋਗਿੰਦਰ ਸਿੰਘ 'ਥਿੰਦ'

(ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਪੜ੍ਹੀ ਗਈ )

8 comments:

 1. जीवन के उतार -चढ़ाव और कटु यथार्थ को स्वर देता अच्छा चोका । जोगिन्दर सिंह जी को हार्दिक बधाई !!
  रामेश्वर काम्बो 'हिमांशु'

  ReplyDelete
 2. ਸਤਿਕਾਰਯੋਗ 'ਥਿੰਦ' ਅੰਕਲ ਜੀ ਨੂੰ ਮੈਂ ਹਾਇਕੁ-ਲੋਕ 'ਤੇ ਜੀ ਆਇਆਂ ਆਖਦਾ ਹਾਂ। ਹਾਇਕੁ-ਲੋਕ ਨੇ ਇੱਕ ਬਹੁਤ ਹੀ ਵਧੀਆ ਲਿਖਾਰੀ ਨਾਲ਼ ਮੁਲਾਕਾਤ ਕਰਵਾਈ ਹੈ । ਆਪ ਜੀ ਨਾਲ਼ ਵਾਪਰੇ ਦੁੱਖਾਂਤ ਦਾ ਗਹਿਰਾ ਅਫ਼ਸੋਸ ਹੈ।

  ਅੱਜ ਆਪ ਨੇ ਸ਼ਾਹ ਜੀ ਬਾਰੇ ਬੜੇ ਹੀ ਵਧੀਆ ਢੰਗ ਨਾਲ਼ ਜਾਣ-ਪਛਾਣ ਕਰਵਾਈ ਹੈ, ਜਿਸ ਲਈ ਆਪ ਵਧਾਈ ਦੇ ਪਾਤਰ ਨੇ। ਆਸ ਹੈ ਕਿ ਅਗੋਂ ਤੋਂ ਵੀ ਆਪ ਇਸੇ ਤਰਾਂ ਹਾਇਕੁ-ਲੋਕ ਨਾਲ਼ ਜੁੜੇ ਰਹਿਣਗੇ।

  ReplyDelete
 3. ਬਹੁਤ ਵਧੀਆ ਚੋਕਾ ਲਿਖਤ। ਹਾਇਕੁ-ਲੋਕ ਲਈ ਮਾਣ ਵਾਲੀ ਗੱਲ ਹੈ।

  ReplyDelete
 4. ਰੁੱਖ ਮਨੁੱਖ ਨੂੰ ਸੁੱਖ ਦੇਵੇ
  ਮਨੁੱਖ ਕਿਓਂ ਰੁੱਖ ਨੂੰ ਦੁੱਖ ਦੇਵੇ ।
  जोगिन्दर जी को पढना सुखद लगा ...

  आभार आपका इनसे परिचय करने के लिए ...!!

  ReplyDelete
 5. ਸਾਡਾ ਸ਼ਾਹ ਇੱਕ ਵਿਲੱਖਣ ਜਿਹੀ ਲਿਖਤ ਹੈ ਜਿਸਨੂੰ 'ਥਿੰਦ' ਅੰਕਲ ਨੇ ਬੜੇ ਸਹਿਜੇ ਜਿਹੇ ਚੋਕਾ ਦੇ ਰੂਪ 'ਕ ਪੇਸ਼ ਕੀਤਾ ਹੈ ।
  ਪੰਜਾਬ ਦੇ ਪਿੰਡ ਦੇ ਸ਼ਾਹ ਨੂੰ ਨੇੜੇ ਹੋ ਕੇ ਮਿਲਣ ਦਾ ਮੌਕਾ ਮਿਲਿਆ । ਗੱਲ ਬੜੇ ਹੀ ਸਹਿਜ ਭਾਵ ਨਾਲ ਅੱਗੇ ਤੁਰਦੀ ਗਈ । ਪਹਿਲੀ ਵਾਰ ਇਸ ਵਿਧਾ 'ਚ ਲਿਖਣ ਲਈ ਲੇਖਕ ਵਧਾਈ ਦਾ ਪਾਤਰ ਹੈ । ਆਸ ਕਰਦੀ ਹਾਂ ਕਿ ਇਹ ਕਲਮ ਇੰਝ ਹੀ ਸਾਡੇ ਨਾਲ ਜੁੜੀ ਰਹੇਗੀ ।

  ਹਰਦੀਪ

  ReplyDelete
 6. ਮੈਂ ਸਾਰੇ ਪਾਠਕਾਂ ਤੇ ਹਿਤਾਇਸ਼ੀਆਂ ਦਾ ਮੇਰੀ ਰਚਨਾ ਨੂੰ ਪਸੰਦ ਕਰਨ ਲਈ ਬਹੁਤ ਧੰਨਵਾਦੀ ਹਾਂ ।

  ReplyDelete
 7. ਲਫ਼ਜ਼ਾਂ ਨਾਲ ਬੜੀ ਸੁੰਦਰ ਤਸਵੀਰ ਬਣਾਈ ਹੈ ।

  ReplyDelete
 8. ਬਹੁਤ ਸਰਲ ਅਤੇ ਛੋਟੀਆਂ ਸਤਰਾਂ ਵਿੱਚ ਵਧੀਆ ਰਚਨਾਂ ।

  ਦਵਿੰਦਰ ਕੌਰ ਸਿਧੂ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ