ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Feb 2013

ਵੈਲੇਨਟਾਈਨ ਡੇ

ਵੈਲੇਨਟਾਈਨ ਡੇ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਸੀ। ਇਹ ਹਰ ਸਾਲ ਦੁਨੀਆਂ ਦੇ ਹਰ ਕੋਨੇ 'ਚ 14 ਫਰਵਰੀ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਕੇਵਲ ਪ੍ਰੇਮੀ-ਪ੍ਰੇਮਿਕਾਵਾਂ ਲਈ ਰਾਖਵਾਂ ਨਹੀਂ ਹੈ। ਇਸ ਦਿਨ ਤੁਸੀਂ ਆਪਣੇ ਮਾਤਾ-ਪਿਤਾ, ਭੈਣ-ਭਰਾ ਜਾਂ ਆਪਣੇ ਨਜ਼ਦੀਕੀ;ਕਿਸੇ ਨੂੰ ਵੀ ਜਿਸ ਨਾਲ ਤੁਹਾਡਾ ਰਿਸ਼ਤਾ ਹੈ, ਉਸ ਨੂੰ ਵੈਲੇਨਟਾਈਨ ਡੇ ਦੀਆਂ ਮੁਬਾਰਕਾਂ ਦੇ ਸਕਦੇ ਹੋ ਅਤੇ ਉਸ ਨਾਲ ਇਹ ਦਿਨ ਮਨਾ ਸਕਦੇ ਹੋ। ਹਾਇਕੁ-ਲੋਕ ਪਰਿਵਾਰ ਵਲੋਂ ਇਸ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ! 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ ।

5 comments:

 1. ਸੋਨੇ ਤੇ ਅਰਥਪੂਰਨ ਹਾਇਕੂ .....ਬਢਾਈ

  ReplyDelete
 2. ਹਰਦੀਪ
  ਬਹੁਤ ਵਧੀਆ ਤੇ ਖੂਬਸੂਰਤ ਸੰਦੇਸ਼ ਲੋਕਾਂ ਤੱਕ ਪੰਚਾਇਆ।ਵਧਾਈ -ਵਧਾਈ। ਥਿੰਦ

  ReplyDelete
 3. Very true lines and nice haiuk lines.

  ReplyDelete
 4. ਫੁੱਲ ਮਨਾਵੇ
  ਵੈਲੇਨਟਾਈਨ ਡੇ
  ਕਲੀਆਂ ਸੰਗ

  ਅਨੋਖਾ ਤੇ ਖੂਬਰੂਰਤ ਹਾਇਕੁ !

  ReplyDelete
 5. ਡਾ. ਅਨੀਤਾ ਜੀ, ਜੋਗਿੰਦਰ ਸਿੰਘ ਅੰਕਲ ਜੀ , ਜੋਤਪ੍ਰੀਤ ਤੇ ਵਰਿੰਦਰ,
  ਆਪ ਸਭ ਦਾ ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਧੰਨਵਾਦ !
  ਸਮੇਂ ਦੇ ਨਾਲ਼ ਚੱਲਦਿਆਂ ਅਸੀਂ ਵੀ ਇਹ ਦਿਨ ਮਨਾਉਣ 'ਚ ਸ਼ਾਮਿਲ ਤਾਂ ਹੋਏ ਪਰ ਆਵਦੇ ਵਿਰਸੇ ਦੇ ਦਾਇਰੇ ਨੂੰ ਨਹੀਂ ਛੱਡਿਆ। ਬੱਸ ਏਹੋ ਸੁਨੇਹਾ ਦੇਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਸੀ ਜੋ ਆਪ ਵਲੋਂ ਮਿਲ਼ੇ ਹੁੰਗਾਰਿਆਂ ਨਾਲ਼ ਸਫ਼ਲ ਹੋਈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ