ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Feb 2013

ਯਾਤਰਾ (ਚੋਕਾ)


ਉੱਡਿਆ ਪੰਛੀ 
ਬਾਰਾਂ ਹਜ਼ਾਰ ਮੀਲ
ਭੂਮੀ ਤੋਂ ਉੱਚਾ
ਜਾ ਪੁੱਜਾ ਸਿੰਗਾਪੁਰ
ਖੰਭ ਖਿਲਾਰੀ
ਬਹੁਤ ਸਮੁੰਦਰ
ਧਰਤੀ ਘੱਟ
ਸ਼ਹਿਰ ਹੈ ਸੁੰਦਰ
ਲੋਕੀਂ ਪੁੱਜਣ
ਅੱਸ਼ -ਅੱਸ਼ ਕਰਦੇ
ਕਰ ਵਪਾਰ
ਝੋਲੀਆਂ ਨੇ ਭਰਦੇ
ਦੁਨੀਆਂ ਵਿੱਚ
ਕਿਸਮਤ ਦੀ ਮਣੀ
ਵਪਾਰੀ ਧਨੀ 
ਏਥੇ-ਓਥੇ ਤੱਕਦੇ
ਇਸ ਪੰਛੀ ਨੋ
ਮਾਰੀ ਫਿਰ ਉੱਡਾਰੀ
ਰਾਤ ਹਨ੍ਹੇਰੀ
ਟਿਮਕਦੇ ਨੇ ਤਾਰੇ
ਅੱਧ 'ਸਮਾਨੀ
ਅਗਲੀ ਪੈੜਾਂ ਵਾਚੇ
ਜਾਗੇ ਮੈਂ ਜਿਹਾ
ਕਈ ਸੁੱਤੇ ਨਾ ਜਾਗੇ
ਰਾਜਧਾਨੀ ਜਾ
ਸੋਨ-ਕਿਰਨਾਂ ਉੱਗ
ਚੜ੍ਹਿਆ ਦਿਨ 
ਜਨਮ ਭੂਮੀ ਚੁੰਮ
ਪਿਆ ਦਮ 'ਚ ਦਮ 

ਜੋਗਿੰਦਰ ਸਿੰਘ ' ਥਿੰਦ '
( ਅੰਮ੍ਰਿਤਸਰ  )

6 comments:

 1. ਬੜੀ ਸੋਹਣੀ , ਮਿਆਰੀ ਰਚਨਾ ਹੈ । ਇਕ ਗੱਲ , ਕਿਤੇ ਬਾਰਾਂ ਹਜ਼ਾਰ ਮੀਲ ਦੀ ਜਗਾ ਬਾਰਾਂ ਹਜ਼ਾਰ ਮੀਟਰ ਤਾਂ ਨਹੀ ।

  ReplyDelete
 2. ਥਿੰਦ ਅੰਕਲ ਨੇ ਬਹੁਤ ਹੀ ਵਧੀਆ ਢੰਗ ਨਾਲ਼ ਉੱਡਦੇ ਪੰਛੀ ਦੀ ਯਾਤਰਾ ਦਾ ਵਰਣਨ ਕੀਤਾ ਹੈ । ਵਧੀਆ ਸ਼ਬਦ ਚੋਣ ਤੇ ਰਚਨਾ ਦਾ ਵਹਾਓ ਪਾਠਕਾਂ ਨੂੰ ਨਾਲ਼-ਨਾਲ਼ ਤੋਰੀ ਜਾਂਦੀ ਹੈ। ਪੜ੍ਹਦੇ-ਪੜ੍ਹਦੇ ਮੈਂ ਵੀ ਭਾਰਤ ਜਾ ਅੱਪੜੀ। ਇਹੀ ਲਿਖਤ ਤੇ ਲੇਖਕ ਦੀ ਕਾਮਯਾਬੀ ਹੈ।

  ਦਿਲਜੋਧ ਸਿੰਘ ਬਾਈ ਜੀ ਨੇ ਦੂਰੀ ਦੇ ਮਾਪ ਦੀ ਇਕਾਈ ਦੀ ਗੱਲ ਪੁੱਛੀ ਹੈ .....ਇਹ ਮੀਲ ਹੀ ਹੈ, ਮੀਟਰ ਨਹੀਂ।
  ਭਾਵੇਂ ਇਹ ਦੂਰੀ ਚਾਰ ਹਜ਼ਾਰ ਮੀਲ ਹੀ ਹੈ ਪਰ ਉੱਡਦੇ ਪੰਛੀ ਨੂੰ ਇਹ ਤਿੰਨ ਗੁਣਾ ਜ਼ਿਆਦਾ ਭਾਸਦੀ ਹੈ।

  ReplyDelete
 3. ਹਰਦੀਪ ਜੇ ਦੂਰੀ "ਬਾਰਾਂ ਹਜ਼ਾਰ ਗਜ਼" ਲਿਖੀਏ ਤਾਂ ਠੀਕ ਹੋਵੇਗਾ । ਦਿਜੋਧ ਸਿੰਘ ਹੋਰਾਂ ਜੋ ਸੋਧ ਕੀਤੀ ਹੈ ਉਸ ਵਾਸਤੇ ਮੈਂ ਉਹਨਾਂ ਦਾ ਧਨਵਾਧੀ ਹਾਂ ।

  ReplyDelete
 4. ਥਿੰਦ ਅੰਕਲ ਇਹ ਦੂਰੀ ਗਜ਼ਾਂ 'ਚ ਨਹੀਂ ਮਾਪੀ ਜਾ ਸਕਦੀ। ਇੱਕ ਗਜ਼ ਲੱਗਭੱਗ ਇੱਕ ਮੀਟਰ ਦੇ ਬਰਾਬਾਰ ਹੈ ਤੇ ਇਸ ਤਰਾਂ ਫੇਰ ਤਾਂ ਇਹ ਦੂਰੀ 6312 ਕਿਲੋਮੀਟਰ ਜਾਣੀ ਕਿ ਲੱਗਭੱਗ 60 ਲੱਖ ਮੀਟਰ / ਗਜ਼ ਬਣਦੀ ਹੈ।

  ਖੈਰ ਸਾਨੂੰ ਗਜ਼ਾਂ/ਮੀਟਰਾਂ ਦੇ ਚੱਕਰ 'ਚੋਂ ਨਿਕਲ਼ ਕੇ ਸਾਹਿਤਕ ਪੱਖੋਂ ਇਸ ਨੂੰ ਵਾਚਣਾ ਚਾਹੀਦਾ ਹੈ, ਜਿੱਥੇ 'ਬਾਰਾਂ ਹਜ਼ਾਰ ਮੀਲ' ਤੋਂ ਭਾਵ ਬਹੁਤ ਜ਼ਿਆਦਾ ਦੂਰੀ ਭਾਵ ਸੱਤ ਸਮੰਦਰ ਪਾਰ ਮੰਨਿਆ ਜਾਣਾ ਚਾਹੀਦਾ ਹੈ।

  ReplyDelete
 5. ਹਰਦੀਪ,ਚੰਗੀ ਸਾਹਿਤਕ ਦਲੀਲ ਦੇਣ ਲਈ ਧੰਵਾਦ ।

  ReplyDelete
 6. ਸ.ਥਿੰਦ ਸਾਬ੍ਹ ਹੁਰਾਂ ਚੋਕਾ ਪੜ੍ਹਿਆ। ਬਹੁਤ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਸ਼ੈਲੀ ਹੈ ਆਪ ਜੀ ਦੀ। ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਆਪ ਨੂੰ ਹਾਇਕੁ-ਪਰਿਵਾਰ ਨਾਲ ਜੁੜਨ ਲਈ ਮੁਬਾਰਕਾਂ ਜੀ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ