ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Feb 2013

ਅੰਮੜੀ ਦਾ ਵਿਹੜਾ

'ਮਾਂ' ਕਿੰਨਾ ਮਿੱਠਾ ਸ਼ਬਦ ਹੈ, ਸੁਣ ਕੇ ਕੰਨੀ ਰਸ ਘੁਲ਼ਦਾ ਹੈ। ਮਾਂ ਦੀ ਮਮਤਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਬੜਾ ਔਖਾ ਹੈ। ਇਸ ਨੂੰ ਮਹਿਸੂਸਦਿਆਂ ਤੇ ਦਿਲ 'ਚ ਉਤਾਰਦਿਆਂ ਜੋ ਸਕੂਨ ਮਿਲ਼ਦਾ ਹੈ ਸ਼ਬਦਾਂ ਦੀ ਪਹੁੰਚ ਤੋਂ ਪਰੇ ਹੈ। ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਸ਼ਕਸ਼ੀਅਤ ਓਸ ਦੀ ਮਾਂ ਦੀ ਦਿੱਤੀ ਸੇਧ ਤੇ ਸੰਸਕਾਰਾਂ ਸਦਕਾ ਹੀ ਹੁੰਦੀ ਹੈ। ਚਿਹਰਾ ਦੇਖ ਮਨ ਪੜ੍ਹਨ ਵਾਲ਼ੀ ਅੰਮੜੀ ਲਈ ਅੱਜ ਦੇ ਦਿਨ ਨੂੰ ਵਿਸ਼ੇਸ਼ ਬਨਾਉਣ ਲਈ ਇਹ ਹਾਇਕੁ ਪੋਸਟ ਮੈਂ ਓਸ ਦੇ ਨਾਂ ਕਰ ਰਹੀ ਹਾਂ। 

1.
ਲੋਰੀ ਦੇਵੇ ਮਾਂ
ਬੁੱਕਲ਼ 'ਚ ਨਿੱਕੜੀ
ਨੀੰਦ ਦੇ ਝੂਟੇ

2.
ਆਥਣ ਵੇਲ਼ਾ
ਅੰਮੜੀ ਦਾ ਵਿਹੜਾ
ਛਿੜਕਾਂ ਪਾਣੀ

3.
ਧੀਆਂ ਖੇਡਣ
ਗੁੱਡੀਆਂ ਤੇ ਪਟੋਲੇ
ਮਾਂ ਦੇ ਵਿਹੜੇ

ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ) 

3 comments:

  1. ਹਰਦੀਪ ਦੇ ਮੋਹ ਮਮਤਾ ਨਾਲ ਲਿਬਰੇਜ਼ ਹਾਇਕੂ ਬਹੁਤ ਚੰਗੇ ਲੱਗੇ ।

    ReplyDelete
  2. ਮਾਂ ਦੇ ਵੇਹੜੇ ਵਿਚ ਇਹਨੀ ਦੂਰ ਵਸ ਕੇ ਵੀ ਖੇਡੀ ਜਾ ਰਹੇ ਹੋ । ਬਹੁਤ ਵਧੀਆ ॥

    ReplyDelete
  3. ਧੀਆਂ ਖੇਡਣ
    ਗੁੱਡੀਆਂ ਤੇ ਪਟੋਲੇ
    ਮਾਂ ਦੇ ਵਿਹੜੇ
    ਬਹੁਤ ਖੂਬਸੂਰਤ ਹਾਇਕੁ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ