ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Mar 2013

ਪੁਰਾਣਾ ਘਰ


1.
ਐਟੀਂਕ ਪੀਸ
ਪਿਆ ਵੇਖ ਚਰਖਾ
ਚੇਤੇ ਆਈ ਮਾਂ

2.
ਸੂਟ ਸਿਲਾਵੇ
ਮਾਹੀ ਦੀ ਪੱਗ ਰੰਗਾ
ਵਿਆਹ ਵਿੱਚ
 
3.
ਪੁਰਾਣਾ ਘਰ
ਦੀਵੇ ਦੀ ਲੋਅ ਨਾਲ਼
ਕਾਲਾ ਏ ਆਲ੍ਹਾ


ਕਮਲ ਸੇਖੋਂ 
(ਪਟਿਆਲ਼ਾ)

3 comments:

 1. Anonymous13.3.13

  ਪੁਰਾਣਾ ਘਰ
  ਦੀਵੇ ਦੀ ਲੋਅ ਨਾਲ਼
  ਕਾਲਾ ਏ ਆਲ੍ਹਾ

  ਖੂਬਸੂਰਤ ਹਾਇਕੁ, ਪੁਰਾਣੀਆ ਯਾਦਾ ਹਰੀਆ ਹੋ ਗਈਆ.....

  ਆਇਆ ਯਾਦ
  ਚੇਤਿਆ 'ਚ ਵੱਸਦਾ
  ਪੁਰਾਣਾ ਘਰ.....

  ReplyDelete
 2. ਲਾਜਵਾਬ ਹਾਇਕੂ.... ਵਧਾਈਆਂ ਜੀ .....

  ReplyDelete

 3. ਵਧੀਆ ...ਸਾਰੇ ਹਾਇਕੂ ਵਧੀਆ ਨੇ ਜੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ