ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Mar 2013

ਨਾਰੀ ਦਿਵਸ

8 ਮਾਰਚ ਨੂੰ ਦੁਨੀਆਂ ਭਰ 'ਚ ਮਹਿਲਾ ਦਿਵਸ ਮਨਾਇਆ ਗਿਆ। ਕੀ ਇਹ ਦਿਵਸ ਕਾਗਜ਼ਾਂ ਤੇ ਸਟੇਜਾਂ 'ਤੇ ਹੀ ਮਨਾਇਆ ਜਾਣ ਵਾਲ਼ਾ ਦਿਵਸ ਹੈ ਜਾਂ ਇਹ ਦਿਵਸ ਇੱਕ ਆਮ ਔਰਤ ਦੀ ਜ਼ਿੰਦਗੀ 'ਚ ਵੀ ਕੋਈ ਮਾਅਨੇ ਰੱਖਦਾ ਹੈ। ਕੁਝ ਅਜਿਹਾ ਹੀ ਬਿਆਨਿਆ ਹੈ ਸਾਡੀ ਇਸ ਹਾਇਕੁ ਕਲਮ ਨੇ।

ਭੱਠੇ 'ਤੇ ਕੰਮ ਕਰਦੀ ਇੱਕ ਮਜ਼ਦੂਰ ਮਹਿਲਾ ਕੀ ਇਹ ਜਾਣਦੀ ਹੈ ਕਿ ਮਹਿਲਾ ਦਿਵਸ  ਦਾ ਕੀ ਮਤਲਬ ਹੈ । ਉਸ ਦੇ ਹਾਲਾਤਾਂ  ਨੂੰ ਹਾਇਕੁ ਅੱਖ਼ ਨੇ ਅੱਖ਼ਰਾਂ 'ਚ ਇਸ ਤਰਾਂ ਨਾਪਿਆ ਹੈ ।                                                                                                                                                                                     
1.
ਮਿੱਟੀ ਮਧੋਲ਼
ਸਾਂਚੇ ਪਾ-ਪਾ ਉਲਟੇ
ਕੁੱਛੜ ਬਾਲ

2.
ਰੁਲ਼ੇ ਬਾਲੜੀ
ਸਿਖਰ ਦੁਪਹਿਰ
ਭੁੱਖ ਕਹਿਰ
3.
ਤੜਕੇ ਉੱਠ
ਲਹੂ ਪਸੀਨਾ ਇੱਕ
ਸ਼ਾਮਾਂ ਆਉਣ        
4.
ਮਿੱਟੀ-ਮਿੱਟੀ ਹੋ
ਭਿਓਂ ਸੁੱਕੀ-ਮਿੱਸੀ ਖਾ
ਭੋਏਂ ਸੌਂ ਜਾਏ   

5.
ਨਾਰੀ ਦਿਵਸ 
ਫਟੇ ਹਾਲ ਕੱਪੜੇ 
ਪਾ ਲਵੇ ਮਨਾ 



ਜੋਗਿੰਦਰ ਸਿੰਘ  ਥਿੰਦ
(ਅੰਮ੍ਰਿਤਸਰ)

5 comments:

  1. सभी हाइकु प्रभावशाली हैं । महिला दिवस का मेरी दृष्टि में अर्थ है हर पल इसकी इज़्ज़त करना , उसको कोई दु:ख न देना ।यह एक दिन इज़्ज़त करने का दिन नहीं है, बल्कि याद दिलाता है कि हम आजीवन इज़्ज़त करें सम्मान दें

    ReplyDelete
    Replies
    1. ਸਹਜ ਸਾਹਿਤ ਵਲੋਂ ਮੇਰੇ ਹਾਇਕੁ ਪਸੰਦ ਕਰਨ ਦਾ ਬੁਹਤ ਬੁਹਤ ਧੰਵਾਦ।

      Delete
  2. ਥਿੰਦ ਅੰਕਲ ਦੇ ਸਾਰੇ ਹਾਇਕੁ ਵਧੀਆ ਲੱਗੇ।
    ਮਿੱਟੀ ਮਧੋਲ਼
    ਸਾਂਚੇ ਪਾ-ਪਾ ਉਲਟੇ
    ਕੁੱਛੜ ਬਾਲ

    ਭੱਠੇ 'ਤੇ ਕੰਮ ਕਰਦੀ ਮਜ਼ਦੂਰ ਔਰਤ ਦੀ ਹਾਲਤ ਨੂੰ ਦੱਸ ਰਿਹਾ ਹੈ ਇਹ ਹਾਇਕੁ ।

    ReplyDelete
    Replies
    1. ਵਰਿੰਦਰਜੀਤ--ਸਾਰੇ ਦਾਇਕੁ ਪਸੰਦ ਕਰਨ ਦਾ ਬਹੁਤ ਬਹੁਤ ਧੰਵਾਦ । ਤੁਸੀ ਵੀ ਬਹੁਤ ਵਧੀਆ ਲਿਖਦੇ ਹੋ। ਇਕ "ਰੋੜੀ ਕੁੱਟਦੀ ਮਹਿਲਾ" ਬਾਰੇ ਇਕ ਹਾਇਕੁ ਤੁਸੀ ਵੀ ਲਿਖੋ ,ਬਹੁਤ ਮਜ਼ਾ ਆਏਗਾ ।

      Delete

  3. ਮਿੱਟੀ ਮਧੋਲ਼
    ਸਾਂਚੇ ਪਾ-ਪਾ ਉਲਟੇ
    ਕੁੱਛੜ ਬਾਲ
    ਵਧੀਆ ...ਸਾਰੇ ਹਾਇਕੂ ਵਧੀਆ ਨੇ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ