ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Mar 2013

ਮੋਰਾਂ ਦੀ ਪੈਲ

ਅੱਜ ਹਾਇਕੁ-ਲੋਕ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਕੁਲਦੀਪ ਸਿੰਘ। ਕੁਲਦੀਪ ਸਿੰਘ ਦਾ ਸਾਹਿਤਕ ਨਾਂ ਦੀਪੀ ਸੈਰ ਹੈ। ਆਪ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ ਤੇ ਅੱਜਕੱਲ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਨਿਵਾਸੀ ਹਨ।ਆਪ ਨੇ ਜੇ. ਆਰ. ਗੌਰਮਿੰਟ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ 1990 'ਚ ਪਾਸ ਕੀਤੀ। ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੇ ਨਾਲ਼-ਨਾਲ਼ ਆਪ ਨੂੰ ਇਟਾਲੀਅਨ ਭਾਸ਼ਾ ਦਾ ਵੀ ਗਿਆਨ ਹੈ। ਪਿਛਲੇ ਕੁਝ ਅਰਸੇ ਤੋਂ ਹਾਇਕੁ ਕਾਵਿ ਨਾਲ਼ ਜੁੜੇ ਹੋਏ ਹਨ ਤੇ ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਹਾਇਕੁ-ਲੋਕ ਪਰਿਵਾਰ ਵਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ। 


1.
ਅਕਾਸ਼ -ਗੰਗਾ
ਮਾਂ ਹੱਥਾਂ'ਚੋਂ ਨਿੱਘ ਲੈ
ਅੰਬਰੀਂ ਲੰਘਾਂ 

2.
ਮੋਰਾਂ ਦੀ ਪੈਲ
ਸੀਤਲ ਹਵਾ ਸੰਗ
ਝੂਮਣ ਸਿੱਟੇ

3.
ਢਲ਼ੀ ਬਰਫ਼
ਘਾਹ ਨਾਲ਼ ਨਿੱਖਰੀ
ਜੰਗਲੀ ਬੂਟੀ

4.
ਹੈ ਘੁਸਮੁਸਾ
ਹੋਰ ਧੌਲ਼ਾ ਦਿੱਖਿਆ
ਉਸ ਦੀ ਦਾੜ੍ਹੀ

5.
ਚੱਪਾ ਕੁ ਚੰਨ
ਜ਼ਰਦ ਚਿਹਰੇ 'ਤੇ
ਭੋਰਾ ਕੁ ਹਾਸਾ 

ਦੀਪੀ ਸੈਰ
ਅਨੰਦਪੁਰ ਸਾਹਿਬ
ਬਰਮਿੰਘਮ (ਯੂ.ਕੇ.)

ਨੋਟ: ਇਹ ਪੋਸਟ ਹੁਣ ਤੱਕ 74 ਵਾਰ ਖੋਲ੍ਹ ਕੇ ਪੜ੍ਹੀ ਗਈ ।

13 comments:

 1. हरदीप कौर सन्धु जी के कारवाँ में हाइकु की सही परिपाटी को अपनाने वाला एक नया आम और जुड़ गया । हार्दिक स्वागत ! दीपी सैर जी के हाइकु नूतन कल्पना से ओत प्रोत हैं । चित्रात्मक भाषा ने और निखार ला दिया है ।
  रामेश्वर काम्बोज 'हिमांशु'
  सम्पादक
  www.laghukatha.com नेट मासिक

  ReplyDelete
 2. ਦੀਪੀ ਸੈਰ ਜੀ ਆਪ ਜੀ ਦਾ ਹਾਇਕੁ-ਲੋਕ ਮੰਚ 'ਤੇ ਅਸੀਂ ਨਿੱਘਾ ਸੁਆਗਤ ਕਰਦੇ ਹਾਂ।
  ਸਾਰੇ ਹਾਇਕੁ ਬਹੁਤ ਵਧੀਆ ਲੱਗੇ। ਇਹ ਤਾਂ ਕੁਝ ਖਾਸ ਬਣ ਗਿਆ....

  ਮੋਰਾਂ ਦੀ ਪੈਲ
  ਸੀਤਲ ਹਵਾ ਸੰਗ
  ਝੂਮਣ ਸਿੱਟੇ

  ਸੋਹਣੇ ਨਜ਼ਾਰਿਆਂ ਨੂੰ ਚਿੱਤਰਦਾ ਸੋਹਣਾ ਹਾਇਕੁ ।
  ਸ਼ੁੱਭਕਾਮਨਾਵਾਂ !

  ReplyDelete
  Replies
  1. ਧੰਨਵਾਦ ਜੀ

   Delete
 3. ਦੀਪੀ ਸੈਰ ਜੀ,
  ਜੀ ਆਇਆਂ ਨੂੰ ਹਾਇਕੁ-ਲੋਕ ਮੰਚ 'ਤੇ।ਬਹੁਤ ਚੰਗਾ ਲੱਗਾ ਆਪ ਨੂੰ ਪੜ੍ਹ ਕੇ। ਵਧੀਆ ਬਿੰਬਾਂ ਨਾਲ਼ ਓਤ-ਪਰੋਤ ਸਾਰੇ ਹਾਇਕੁ ਲਾਜਵਾਬ ਨੇ।
  ਚੱਪਾ ਕੁ ਚੰਨ
  ਜ਼ਰਦ ਚਿਹਰੇ 'ਤੇ
  ਭੋਰਾ ਕੁ ਹਾਸਾ
  ਚੰਨ ਦਾ ਸੋਹਣਾ ਬਿੰਬ !
  ਆਸ ਕਰਦੇ ਹਾਂ ਕਿ ਅੱਗੋਂ ਵੀ ਹੋਰ ਹਾਇਕੁ ਪੜ੍ਹਨ ਨੂੰ ਮਿਲਦੇ ਰਹਿਣਗੇ।

  ReplyDelete
  Replies
  1. ਧੰਨਵਾਦ ਜੀ

   Delete
 4. ਕੁਲਦੀਪ (ਦੀਪੀ) ਵੀਰ ,
  ਕੁਝ ਦਿਨ ਪਹਿਲਾਂ ਆਪ ਹਾਇਕੁ-ਲੋਕ ਨਾਲ਼ ਹੁੰਗਾਰਾ ਭਰਨ ਵਾਲ਼ਿਆਂ 'ਚ ਸ਼ਾਮਿਲ ਹੋਏ ਤੇ ਅੱਜ ਆਪਣੀ ਹਾਇਕੁ ਸਾਂਝ ਹਾਇਕੁ -ਲੋਕ ਨਾਲ਼ ਪਾ ਕੇ ਹੁੰਗਾਰੇ ਨੂੰ ਹੋਰ ਹੁਲਾਰਾ ਦਿੱਤਾ। ਜੀ ਆਇਆਂ ਨੂੰ !
  ਸਾਰੇ ਹਾਇਕੁ ਸੋਹਣੇ ਬਿੰਬਾਂ ਨਾਲ਼ ਚਿੱਤਰੇ ਹੋਏ ਨੇ।
  ਅਕਾਸ਼ -ਗੰਗਾ
  ਮਾਂ ਹੱਥਾਂ'ਚੋਂ ਨਿੱਘ ਲੈ
  ਅੰਬਰੀਂ ਲੰਘਾਂ
  ਇਸ ਹਾਇਕੁ 'ਚ ਅਕਾਸ਼ ਗੰਗਾ ਦਾ ਬਹੁਤ ਹੀ ਸਾਰਥਕ ਪ੍ਰਯੋਗ ਕੀਤਾ ਹੈ। ਮਾਂ ਦੇ ਹੱਥਾਂ ਦੇ ਨਿੱਘ ਨਾਲ਼ ਹਰ ਮੁਸ਼ਕਿਲ ਨੂੰ ਪਾਰ ਕਰ ਜਾਈਦਾ ਹੈ।
  ਹੈ ਘੁਸਮੁਸਾ
  ਹੋਰ ਧੌਲ਼ਾ ਦਿੱਖਿਆ
  ਉਸ ਦੀ ਦਾੜ੍ਹੀ

  ਘੁਸਮੁਸਾ ਤੇ ਦਾੜ੍ਹੀ 'ਚ ਧੌਲਾ ਵਾਲ਼ ਦੇਖਣ ਦਾ ਵੱਖਰਾ ਅੰਦਾਜ਼ !

  ਆਸ ਕਰਦੀ ਹਾਂ ਕਿ ਤੁਸੀਂ ਹਾਇਕੁ-ਲੋਕ ਮੰਚ ਨਾਲ਼ ਇਸੇ ਤਰਾਂ ਜੁੜੇ ਰਹੋਗੇ ਤੇ ਇਸ ਦੇ ਸਾਹਿਤਕ ਖਜ਼ਾਨੇ 'ਚ ਬਣਦਾ ਯੋਗਦਾਨ ਪਾਉਂਦੇ ਰਹੋਗੇ।

  ReplyDelete
  Replies
  1. ਧੰਨਵਾਦ ਜੀ

   Delete
 5. welcome,nice writing

  ReplyDelete
  Replies
  1. ਧੰਨਵਾਦ ਜੀ

   Delete
 6. ਕਮਲ ਸੇਖੋਂ18.3.13

  ਦੀਪੀ ਸੈਰ ਜੀ,
  ਸੁਆਗਤ
  ਸਾਰੇ ਹੀ ਹਾਇਕੁ ਵਧੀਆ ਹਨ, ਪਰ ਮੇਨੂੰ ਸਭਤੋਂ ਵਧੀਆ ਲੱਗਿਆ :-
  ਚੱਪਾ ਕੁ ਚੰਨ
  ਜ਼ਰਦ ਚਿਹਰੇ 'ਤੇ
  ਭੋਰਾ ਕੁ ਹਾਸਾ

  ReplyDelete
 7. ਧੰਨਵਾਦ ਮੇਰੇ ਹਾਇਕੂ ਪਸੰਦ ਕਰਨ ਦਾ..

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ