ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Apr 2013

ਕੰਨ ਸੁਨੇਹੇ


1.

ਮਾਇਆਧਾਰੀ
ਗਰੀਬੀ ਹੰਡਾਉਂਦਾ
ਇਓਂ ਉਮਰਾਂ ਸਾਰੀ
ਪਾਂਧੀ ਲੰਘਿਆ
ਪਗਡੰਡੀ ਬਣਾ ਕੇ
ਰਾਹ ਆਪੇ ਬਣਿਆ। 

2.

ਯੁੱਗ ਬਦਲੇ
ਖਤਾਂ ਦੀ ਥਾਂ ਆਉਣ
ਹੁਣ ਕੰਨ ਸੁਨੇਹੇ
ਅੱਗ ਦੀ ਲਾਟ
ਘੁੰਡ ਵਿੱਚ ਮੱਚਦੀ


ਕਰਦੀ ਸਭ ਰਾਖ ।


ਹਰਭਜਨ ਸਿੰਘ ਖੇਮਕਰਨੀ
( ਅੰਮ੍ਰਿਤਸਰ) 
ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ। 

2 comments:

 1. ਖੇਮਕਰਨੀ ਜੀ ਨੇ ਕਿੰਨੀ ਵੱਡੀ ਗੱਲ ਕਹੀ ਹੈ ਇਸ ਹਾਇਕੁ 'ਚ

  ਮਾਇਆਧਾਰੀ
  ਗਰੀਬੀ ਹੰਡਾਉਂਦਾ
  ਉਮਰਾਂ ਸਾਰੀ

  ਜ਼ਰਾ ਸੋਚੋ ਤੇ ਵੇਖੋ ਇਉਂ ਹੀ ਹੁੰਦਾ ਹੈ।

  ReplyDelete
  Replies
  1. ਯੁੱਗ ਬਦਲੇ
   ਖਤਾਂ ਦੀ ਥਾਂ ਆਉਣ
   ਕੰਨ ਸੁਨੇਹੇ

   ਸੋਲ਼ਾਂ ਆਨੇ ਸਹੀ ਕਿਹਾ ਹੈ।
   ਵਧੀਆ !

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ