ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Apr 2013

ਲਾਪਤਾ ਨੇ ਚਿੜੀਆਂ

1.

ਨਿੱਕੀ ਚਿੜੀਏ
ਬਹਿ ਸਾਡੇ ਵਿਹੜੇ
ਮਸਾਂ ਦਿਸੀਂ ਐਂ।


2.

ਖੇਤ 'ਚ ਅੱਗ
ਸੜਗੇ ਦਾਣੇ-ਕੀੜੇ
ਚਿੜੀ ਕੀ ਖਾਵੇ



ਸ਼ਿਆਮ ਸੁੰਦਰ ਅਗਰਵਾਲ਼
(ਕੋਟਕਪੂਰਾ)

ਨੋਟ: ਇਹ ਪੋਸਟ ਹੁਣ ਤੱਕ 19 ਵਾਰ ਖੋਲ੍ਹ ਕੇ ਪੜ੍ਹੀ ਗਈ।

4 comments:

  1. ਅਗਰਵਾਲ਼ ਜੀ ਦੇ ਸਾਰੇ ਹਾਇਕੁ ਬਹੁਤ ਹੀ ਵਧੀਆ ਲੱਗੇ।
    ਚਿੜੀਆਂ ਸੱਚੀਂ ਹੀ ਅਲੋਪ ਹੁੰਦੀਆਂ ਜਾ ਰਹੀਆਂ ਹਨ।
    ਨਿੱਕੀ ਚਿੜੀਏ
    ਬਹਿ ਸਾਡੇ ਵਿਹੜੇ
    ਮਸਾਂ ਦਿਸੀਂ ਐਂ।
    ਖੂਬਸੂਰਤ ਹਾਇਕੁ।

    ReplyDelete
  2. ਸ਼ਿਆਮ ਸੁੰਦਰ ਅਗਰਵਾਲ਼ ਜੀ ਦੇ ਚਿੜੀ ਦੇ ਹਾਇਕੁ ਵਧੀਆ ਲੱਗੇ।

    ਕੁਦਰਤ ਨਾਲ਼ ਕੀਤੀ ਛੇੜਛਾੜ ਕਾਰਨ ਹੀ ਚਿੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ।
    ਸੱਚ ਹੀ ਤਾਂ ਕਿਹਾ ਹੈ.......
    ਖੇਤ ਜੋ ਸਾੜੇ
    ਸੜਗੇ ਦਾਣੇ, ਕੀੜੇ
    ਚਿੜੀ ਕੀ ਖਾਵੇ ।

    ਅਗਰਵਾਲ਼ ਜੀ ਆਪਦੇ ਹਾਇਕੁ ਹਲੂਣਾ ਦੇਣ ਲਈ ਕਾਫੀ ਨੇ।

    ReplyDelete
  3. ਨਿੱਕੀ ਚਿੜੀਏ
    ਬਹਿ ਸਾਡੇ ਵਿਹੜੇ
    ਮਸਾਂ ਦਿਸੀਂ ਐਂ।

    kyaa baat ji ....

    ReplyDelete
  4. ਚਿੜੀ ਦਾ ਦਰਦ ਬੜੀ ਚੰਗੀ ਤਰਾਂ ਬਿਆਨ ਕੀਤਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ