ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Apr 2013

ਯਾਦਾਂ ਦੇ ਹਮਸਾਏ (ਚੋਕਾ)


ਬੰਦ ਬੈਠਕ
ਕੋਲ ਕੋਈ ਨਹੀਂ ਏ
ਹਵਾਲਾਤ ਹੀ
ਬਣਦੀ ਜਾ ਰਹੀ ਏ
ਖੁਸ਼ਕ ਅੱਖਾਂ
ਖੁੱਲ੍ਹੇ- ਖੁੱਲ੍ਹੇ ਨੇ ਲੱਬ
ਚਿਹਰੇ ਉੱਤੇ
ਸਮੇਂ ਦੀਆਂ ਝਲਕਾਂ
ਹੋਰ ਉਭਰੇ
ਕਾਲੇ਼- ਕਾਲੇ਼ ਦਾਇਰੇ
ਹਵਾ ਹੋ ਗਏ
ਯਾਦਾਂ ਦੇ ਹਮਸਾਏ
ਤੜੱਕ ਟੁੱਟੀ
ਰਿਸ਼ਤਿਆਂ ਦੀ ਡੋਰ
ਤੜਫੜਾ ਕੇ
ਡਿੱਗਾ ਅਰਸ਼ੋਂ ਪੰਛੀ
ਤਨਹਾਈ ਦੇ
ਜਾ਼ਲ ਚਾਰ ਚੁਫੇ਼ਰੇ
ਸਹਿਕੇ ਰੂਹ
ਉੱਡ ਜਾਣ ਦੇ ਡਰੋਂ
ਬੁਹਤ ਘੱਟ
ਆਸ ਏ ਪਾਸ ਹੁਣ
ਜਾਂ ਫਿਰ ਕੋਈ
ਮਸੀਹਾ ਆ ਕੇ ਆਰ
ਕਰੇ ਫੜਕੇ ਪਾਰ


ਜੋਗਿੰਦਰ ਸਿੰਘ  ਥਿੰਦ
(ਅੰਮ੍ਰਿਤਸਰ)

*ਚੋਕਾ(ਲੰਬੀ ਕਵਿਤਾ) ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਆਮ ਤੌਰ 'ਤੇ ਇਸ ਨੂੰ ਗਾਇਆ ਜਾਂਦਾ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। 
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ ।

3 comments:

 1. ਮੰਨ ਦੀ ਅਵਸੱਥਾ ਦਾ ਸਹੀ ਬਿਆਨ ਹੈ ।

  ਮੰਨ ਦਾ ਹਾਲ
  ਬੰਦ ਬੈਠਕ ਜਿਹਾ
  ਸਮਾਂ ਖਲੋਤਾ ॥

  ReplyDelete
 2. ਥਿੰਦ ਅੰਕਲ ਜੀ,
  ਬੜਾ ਹੀ ਦਰਦ ਭਰਿਆ ਹੈ ਇਸ ਚੋਕਾ ਵਿੱਚ । ਕਿਸੇ ਦੀ ਉਡੀਕ ਹੈ।

  ReplyDelete
 3. ਥਿੰਦ ਅੰਕਲ ,
  ਬਹੁਤ ਹੀ ਦਰਦੀਲਾ ਚੋਕਾ ਹੈ। ਬੰਦ ਬੈਠਕ ਦੇ ਬਿੰਬ ਰਾਹੀਂ ਮਨ ਦੀ ਹਾਲਤ ਦਾ ਬਿਆਨ ਕੀਤਾ ਗਿਆ ਹੈ। ਇੱਕਲੇ ਮਨ ਨੂੰ ਕਿਸੇ ਫਰਿਸ਼ਤੇ ਦੀ ਉਡੀਕ ਹੈ ਜੋ ਇਸ ਨੂੰ ਅਜਿਹੇ ਹਾਲਾਤਾਂ 'ਚੋਂ ਬਾਹਰ ਕੱਢ ਦੇਵੇ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ