ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 May 2013

ਪੰਜਾਬ ਦੀਆਂ ਪੁਰਾਤਨ ਖੇਡਾਂ-2

ਪੰਜਾਬ ਦੀਆਂ ਪੁਰਾਤਨ ਖੇਡਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕੁਝ ਹੋਰ ਖੇਡਾਂ ਨੂੰ ਸਾਡੀ ਇੱਕ ਹਾਇਕੁ ਕਲਮ ਨੇ ਰੂਪਮਾਨ ਕੀਤਾ ਹੈ। ਜੇ ਤੁਹਾਡੇ ਵੀ ਕੁਝ ਯਾਦ ਆਵੇ ਤਾਂ ਆਪਣਾ ਯੋਗਦਾਨ ਪਾਉਣਾ ਨਾ ਭੁੱਲਣਾ।
1.
ਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।

2.
ਪੁੱਗਣ ਤਿੰਨ
ਜੋ ਹਾਰੇ ਉਹ ਛੂਵੇ
ਛੂਹ ਨਾ ਹੋਵੇ ।

3.

ਜੱਟ ਬ੍ਰਾਮਣ
ਖੇਡਣ ਲੱਤ ਚੁੱਕ
ਸੁੱਟਣ ਡੰਡਾ ।

4.
ਅੱਖਾਂ 'ਤੇ ਪੱਟੀ
ਗੇੜੇ ਦੇ ਕੇ ਛੱਡਣ
ਲੱਭਣੇ ਆੜੀ ।

ਜੋਗਿੰਦਰ ਸਿੰਘ  ਥਿੰਦ
  (ਅੰਮ੍ਰਿਤਸਰ)

ਨੋਟ: ਇਹ ਪੋਸਟ ਹੁਣ ਤੱਕ 245 ਵਾਰ ਖੋਲ੍ਹ ਕੇ ਪੜ੍ਹੀ ਗਈ।

3 comments:

  1. ਸਾਰੇ ਹਾਇਕੁ ਵਧੀਆ ਲੱਗੇ।
    ਬਾਂਟੇ ਖੁਤੀਆਂ
    ਖੇਡਣ ਸ਼ਰਤਾਂ ਲਾ
    ਬਾਂਟੇ ਹਾਰਨ ।
    ਥਿੰਦ ਅੰਕਲ ਜੀ , ਬਹੁਤ ਹੀ ਪਿਆਰੀ ਖੇਡ ਯਾਦ ਕਰਵਾਉਣ ਲਈ ਸ਼ੁਕਰੀਆ।

    ReplyDelete
  2. ਜੋਗਿੰਦਰ ਸਿੰਘ ਥਿੰਦ ਜੀ ਦੇ ਹਾਇਕੁ ਬਹੁਤ ਕੁਝ ਯਾਦ ਦਿਵਾ ਗਏ । ਇਓਂ ਲੱਗਾ ਜਿਵੇਂ ਹੁਣੇ ਹੁਣੇ ਅਸੀਂ ਸਾਰੇ ਜਾਣੇ ਖੇਡਦੇ ਹੋਈਏ ।
    ਸ਼ਲਾਘਾਯੋਗ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ।

    ਹਰਦੀਪ

    ReplyDelete
  3. ਹਰਦੀਪ ਤੇ ਵਰਿੰਦਰ ਜੀ--ਹਾਇਕੁ ਪਸੰਦ ਕਰਨ ਲਈ ਧੰਵਾਦ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ