ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Jun 2013

ਖਾਲੀ ਫਰੇਮ

1.

ਖਾਲੀ ਫਰੇਮ

ਕੰਧ ‘ਤੇ ਲਟਕਦਾ

ਸੁੰਨਾ ਏ ਘਰ ।

2.

ਖਾਲੀ ਫਰੇਮ

ਖਾਲੀ ਕੰਧ ‘ਤੇ ਟੰਗੇ

ਚੁੱਪ -ਗੜੁੱਪ ।

3.

ਖਾਲੀ ਫਰੇਮ

ਤਸਵੀਰ ਉਡੀਕੇ

ਜੰਮੀ ਏ ਧੂੜ ।

4.

ਚੁੱਪ ਨੇ ਬੋਲ

ਖਾਲੀ ਫੋਟੋ ਫਰੇਮ

ਕੋਈ ਨਾ ਕੋਲ਼ ।

5.

ਖਾਲੀ ਫਰੇਮ

ਅੱਖੀਆਂ ਨਿਹਾਰਣ

ਭਾਵੀ ਚਿਹਰਾ ।

ਡਾ. ਹਰਦੀਪ ਕੌਰ ਸੰਧੂ 

3 comments:

  1. ਬਹੁਤ ਹੀ ਮਨਮੋਹਣੇ ਹਾਇਕੁ ਨੇ -

    ਖਾਲੀ ਫਰੇਮ
    ਤਸਵੀਰ ਵੀ ਲੱਭੀ
    ਪੂਰੀ ਨਾਂ ਆਈ ।

    ReplyDelete
  2. एक-एक शब्द दिल की गहराई में उतरता गया। ये दोनों हाइकु तो लाज़वाब हैं, भाव -भाषा दोनों की नज़र से-
    4
    ਚੁੱਪ ਨੇ ਬੋਲ
    ਖਾਲੀ ਫੋਟੋ ਫਰੇਮ
    ਕੋਈ ਨਾ ਕੋਲ਼ ।
    5.
    ਖਾਲੀ ਫਰੇਮ
    ਅੱਖੀਆਂ ਨਿਹਾਰਣ
    ਭਾਵੀ ਚਿਹਰਾ ।
    रामेश्वर काम्बोज

    ReplyDelete
  3. ਦਿਲਜੋਧ ਸਿੰਘ ਜੀ ਤੇ ਰਾਮੇਸ਼ਵਰ ਜੀ ,
    ਹਾਇਕੁ ਦੀ ਨਬਜ਼ ਪਛਾਨਣ ਲਈ ਬਹੁਤ ਬਹੁਤ ਸ਼ੁਕਰੀਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ