ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jul 2013

ਯਾਦ ਤੇਰੀ

ਹਾਇਕੁ ਲੋਕ ਹੁਣ ਇੱਕ ਪਰਿਵਾਰ ਹੈ ਤੇ ਪਰਿਵਾਰ ਦੇ ਜੀਆਂ ਦੇ ਸੁੱਖ-ਦੁੱਖ ਸਾਂਝੇ ਹੁੰਦੇ ਹਨ। ਜਦੋਂ ਕਿਸੇ ਘਰ ਦੇ ਜੀਅ ਨੂੰ ਕੋਈ ਦੁੱਖ ਹੋਵੇ ਤਾਂ ਬਾਕੀ ਦੇ ਟੱਬਰ ਨੂੰ ਕਦੋਂ ਚੈਨ ਆਉਂਦਾ। ਕੁਝ ਇਹੋ ਜਿਹਾ ਹੀ ਹੋਇਆ ਪਿੱਛਲੇ ਦਿਨੀਂ। ਜਦੋਂ ਅਸੀਂ ਥਿੰਦ ਜੀ ਦੇ ਅਸਹਿ ਦਰਦ ਨੂੰ ਵੰਡਾਉਣ ਦੀ ਕੋਸ਼ਿਸ਼ 'ਚ ਸਾਂ ਤਾਂ ਸਾਡੀ ਇੱਕ ਸੰਵੇਦਨਸ਼ੀਲ ਕਲਮ ਇਓਂ ਬੋਲ ਪਈ। 

"ਥਿੰਦ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਸਹਿ ਪੀੜ ਨੂੰ ਸਮਝ ਸਕਦੀ ਹਾਂ, ਪ੍ਰਮਾਤਮਾ ਇਸ ਵਿਛੋੜੇ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ। ਅੱਜ ਤਾਂ ਮੇਰੀ ਕਲਮ ਵੀ ਭਾਵਕ ਹੋ ਗਈ ਹੈ।"

ਉਹ ਦਿਨ ਸੀ
ਕਿੰਨਾ ਹੀ ਮਨਹੂਸ
ਵਿਛੜਿਆ ਸੀ 
ਤੂੰ ਪਰਿਵਾਰ ਨਾਲੋਂ
ਚਲਾ ਗਿਆ ਸੀ
ਦੂਰ-ਦੁਰੇਡੇ ਰਾਹ 
ਤਰਸ ਰਹੀ
ਤੇਰੀ ਮਾਂ ਦੀ ਬੁੱਕਲ਼ 
ਰਹੀ ਨਾ ਚਾਹ
ਬਾਬਲ ਦੀ ਕੋਈ ਵੀ
ਹਾਉਕੇ ਭਰੇ
ਜੀਵਣ ਸਾਥਣ ਵੀ
ਕਿਲਕਾਰੀਆਂ 
ਗੁਆਚ ਨੇ ਗਈਆਂ 
ਕਿੱਥੇ ਜਾ ਬੈਠਾ
ਨਿਰਮੋਹਿਆ ਬਣ
ਨਹੀਂ ਭਾਉਂਦੀ 
ਇਹ ਦੁਨੀਆਂ ਸਾਨੂੰ 
ਨਹੀਂ ਲੱਭਦੇ
ਪੈੜਾਂ ਦੇ ਨਿਸ਼ਾਨ ਵੀ 
ਨਹੀਂ ਹੁੰਦਾ ਸਬਰ ।

ਨਿਰਮਲ ਸਤਪਾਲ
(ਲੁਧਿਆਣਾ) 
ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ

2 comments:

  1. ਕੀ ਕਹਾਂ ?
    ਕੁਝ ਸਮਝ ਨਹੀ ਆਉਂਦਾ....!
    ਬੱਸ ਕਿਸੇ ਵੀ ਪਿਓ ਦਾ ਪੁੱਤ ਸੰਸਾਰ ਛੱਡ ਕੇ ਨਾ ਜਾਵੇ ਉਸ ਦੇ ਸੰਸਾਰ ਛੱਡਣ ਤੋਂ ਪਹਿਲਾਂ !ਤੁਸੀਂ ਬਹੁਤ ਵਧੀਆ ਚੋਕਾ ਲਿਖਿਆ 'ਯਾਦ ਤੇਰੀ'
    ਸਾਰੇ ਪਰਿਵਾਰ 'ਤੇ ਕੀ-ਕੀ ਬੀਤਦੀ ਹੈ ਉਸਨੂੰ ਚੋਕੇ ਦੇ ਰੂਪ ਵਿੱਚ ਬਾਖੂਬੀ ਬਿਆਨਿਆ ਹੈ!

    ReplyDelete
  2. ਨਿਰਮਲ ਸਤਪਾਲ ਜੀ ਤੁਸਾਂ ਸਾਡੇ ਨਾਲ ਸਾ਼ਡਾ ਦੁਖ ਵੰਡਾਇਆ ,ਆਪ ਜਾ ਦਾ ਬਹੁਤ ਬਹੁਤ ਧੰਨਵਾਦ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ