ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Aug 2013

ਰੱਖੜੀ

ਸੁਪ੍ਰੀਤ ਕੌਰ ਸੰਧੂ
ਨੌਵੀਂ ਜਮਾਤ 
**************
ਰੱਖੜੀਓਂ ਸੱਖਣੇ ਗੁੱਟ ਵਾਲ਼ੀ ਫੋਟੋ ਅੰਮ੍ਰਿਤ ਰਾਏ ਨੇ ਫ਼ਾਜ਼ਿਲਕਾ ਤੋਂ ਭੇਜੀ ਹੈ ਜਿਸਨੂੰ ਹਾਇਗਾ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। 
***************************
1.
ਦਿਨ ਰੱਖੜੀ
ਭੈਣ ਭਾਈ ਦਾ ਮੋਹ
ਸਜੇ ਗੁੱਟ 'ਤੇ।

2.
ਰੇਸ਼ਮੀ ਧਾਗਾ
ਭੈਣ ਭਾਈ ਦੇ ਬੰਨੇ 
ਪਾਕ-ਰਿਸ਼ਤਾ। 

ਮਹਿੰਦਰ ਪਾਲ ਮਿੰਦਾ
ਬਰੇਟਾ (ਮਾਨਸਾ)
********************************
1.
ਵੀਰੇ ਦੇ ਗੁੱਟ
ਭੈਣ ਬੰਨੇ ਰੱਖੜੀ
ਮਿਲੇ ਸੁਗਾਤ ।
2.
ਮਾਂ ਜਾਏ ਵੀਰ
ਬੰਨੇ ਰੇਸ਼ਮੀ ਧਾਗਾ
ਵੱਧਦਾ ਮੋਹ।


ਜਗਦੀਸ਼ ਰਾਏ ਕੁਲਰੀਆਂ

ਬਰੇਟਾ (ਮਾਨਸਾ) 
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ। 

7 comments:

  1. ਬਹੁਤ ਪਿਆਰ ਹੈ ਇਸ ਰੱਖੜੀ ਚ

    ReplyDelete
  2. ਮਹਿੰਦਰ ਜੀ ਦਾ ਵੀ ਸਵਾਗਤ ਹੈ

    ReplyDelete
  3. ਅੱਜ ਰੱਖੜੀ ਦੇ ਸ਼ੁੱਭ ਦਿਨ 'ਤੇ ਮੈਂ ਹਾਇਕੁ -ਲੋਕ ਵਲੋਂ ਸਾਰਿਆਂ ਨੂੰ ਵਧਾਈ ਭੇਜਦੀ ਹਾਂ।
    ਸਾਡੀ ਨਿੱਕੀ ਸੁਪ੍ਰੀਤ ਨੇ ਭੈਣ ਦੀਆਂ ਭਾਵਨਾਵਾਂ ਨੂੰ ਹਾਇਕੁ -ਕਾਵਿ 'ਚ ਪਰੋ ਕੇ ਪੇਸ਼ ਕੀਤਾ ਹੈ। ਸੁਪ੍ਰੀਤ ਨੂੰ ਢੇਰ ਸਾਰੀਆਂ ਵਧਾਈਆਂ !
    ਮਹਿੰਦਰ ਪਾਲ ਜੀ ਤੇ ਜਗਦੀਸ਼ ਜੀ ਨੇ ਬਹੁਤ ਵਧੀਆ ਰੱਖੜੀ ਹਾਇਕੁ ਨਾਲ਼ ਸਾਂਝ ਪਾਈ ਹੈ।

    ਅੰਮ੍ਰਿਤ ਰਾਏ ਨੇ ਹੁਣੇ-ਹੁਣੇ ਜਿਹੇ ਹਾਇਕੁ-ਲੋਕ ਪਰਿਵਾਰ ਨਾਲ਼ ਸਾਂਝ ਪਾਈ ਹੈ। ਅੱਜ ਜਦੋਂ ਮੇਲ ਖੋਲ੍ਹੀ ਤਾਂ ਅੰਮ੍ਰਿਤ ਦੀ ਮਾਸੂਮੀਅਤ ਤੇ ਆਪਣੇਪਣ ਨੇ ਮਨ ਮੋਹ ਲਿਆ। ਛੋਟੇ ਵੀਰ ਵਲੋਂ ਭੇਜੀ ਰੱਖੜੀਓਂ ਸੱਖਣੇ ਗੁੱਟ ਵਾਲ਼ੀ ਫੋਟੋ ਨੇ ਆਪ ਮੁਹਾਰੇ ਮੇਰੀਆਂ ਭਾਵਨਾਵਾਂ ਨੂੰ ਹਾਇਕੁ -ਕਾਵਿ 'ਚ ਪਰੋ ਦਿੱਤਾ। ਰੱਬ ਕਰੇ ਮੇਰੇ ਵੀਰਾਂ ਨੂੰ ਜੱਗ ਦੀ ਹਰ ਖੁਸ਼ੀ ਨਸੀਬ ਹੋਵੇ।

    ReplyDelete
  4. ਬੜੀ ਖੁਸ਼ੀ ਹੋਈ ਕਿ ਹਾਇਕੁ ਲਿਖ ਕੇ ਸਾਰਿਆਂ ਨੇ ਖੂਬ ਰੱਖੜੀ ਮਨਾਈ ਹੈ ।

    ReplyDelete
  5. राखी की बधाई । बेटी सुप्रीत और बहन हरदीप जी के हाइगा,महिन्दर पाल जी और जगदीश कुलरिया के हाइकु सभी सामयिक और सुन्दर हैं । हार्दिक बधाई ! रामेश्वर काम्बोज 'हिमांशु'

    ReplyDelete
  6. ਮੈਂ ਨਿੱਕੀ ਸੁਪ੍ਰੀਤ ਨੂੰ ਸੋਹਣੇ ਹਾਇਕੁ ਨਾਲ਼ ਸਾਂਝ ਪਾਉਣ ਦੀ ਤੇ ਰੱਖੜੀ ਦੀ ਵਧਾਈ ਭੇਜਦਾ ਹਾਂ।

    ReplyDelete
  7. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਦੇਸ਼ਾਂ ਪਰਦੇਸਾਂ ਵਿੱਚ ਵੱਸੱਦੇ ਵੀਰਉ
    ਰੱਖੜੀ ਦੇ ਤਿਉਹਾਰ ਦੀਆਂ ਗੋਡੇ ਗੋਡੇ ਵਧਾਈਆਂ ਹੋਣ ਜੀ।
    ਡਾਕਟਰ ਸਵਰਨਜੀਤ ਸਿੰਘ ਸੌੜੀਆਂ ਅਮ੍ਰਿੰਤਸਰ
    9814742003

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ