ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Aug 2013

ਭੁੱਲੇ ਤੰਦੂਰ (ਸੇਦੋਕਾ)

1.
ਭਖੇ ਤੰਦੂਰ
ਭਾਬੀ ਲਾਵੇ ਰੋਟੀਆਂ
ਮੁੜਕੋ ਮੁੜਕੀ ਹੋ
ਗੋਲ ਬੈਂਗਣ
ਕੋਲਿਆਂ 'ਤੇ ਭੁੱਜਦੇ
ਖਾਈਏ ਮਜ਼ੇ ਲੈ ਲੈ ।

2.
ਭੁੱਲੇ ਤੰਦੂਰ
ਨਾ ਰਹੀਆਂ ਭਾਬੀਆਂ
ਜੋ ਦੇਣ ਚੋਪੜੀਆਂ
ਨਾ ਲਵੇਰੀਆਂ
ਨਾ ਰਹੀਆਂ ਬੂਰੀਆਂ
ਪੈਕਟਾਂ 'ਚ ਪੈ ਗੀਆਂ ।

3.
ਪੀਲੇ ਨੇ ਰੰਗ
ਪੀ ਪੀ ਨਸ਼ੇ ਤੇ ਭੰਗ
ਇਹ ਨੇ ਸਾਡੇ ਸੰਗ
ਲੱਭੋ ਸੂਰਮੇ
ਮੁੱਛ ਵੱਟ ਗੱਭਰੂ
ਬੀਤੇ ਦੀਆਂ ਨੇ ਗੱਲਾਂ ।

ਜੋਗਿੰਦਰ ਸਿੰਘ  ਥਿੰਦ
ਸਿਡਨੀ -ਅੰਮ੍ਰਿਤਸਰ 

ਨੋਟ*= ਸੇਦੋਕਾ  5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ।

(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

4 comments:

  1. ਬੀਤ ਚੁਕੇ ਸਮੇਂ ਦਾ ਅਤੇ ਅਜ ਦੇ ਸਮੇਂ ਦਾ ਬੜਾ ਸੋਹਣਾ ਬਿਆਨ ਹੈ । ਤੰਦੂਰ ਵਿਚਾਰੇ ਤੰਦ ਤੰਦ ਹੋਕੇ ਗਵਾਚ ਗਏ, ਭਾਬੀਆਂ ਆਉਂਦਿਆਂ ਹੀ ਆਪਣੀ ਦੁਨੀਆਂ ਵਿਚ ਗਵਾਚ ਜਾਂਦੀਆਂ ਹਨ । ਚਲੋ ਰਚਨਾ ਰਾਹੀਂ ਜ਼ਿੰਦਗੀ 'ਚ ਥੋੜਾ ਜਿਹਾ ਸਵਾਦ ਤਾਂ ਭਰ ਲਿਆ ।

    ReplyDelete
  2. ਥਿੰਦ ਅੰਕਲ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਬੀਤੇ ਤੇ ਅੱਜ ਦੇ ਸਮੇਂ ਨੂੰ ਪੇਸ਼ ਕੀਤਾ ਹੈ ਤੰਦੂਰ ਨੂੰ ਮੁੱਖ ਰੱਖ ਕੇ | ਮੈਂ ਭਾਵੇਂ ਸਾਂਝੇ ਤੰਦੂਰ ਨਹੀਂ ਵੇਖੇ ਪਰ ਇਸ ਸੇਦੋਕੇ ਨੂੰ ਪੜ੍ਹ ਕੇ ਬਹੁਤ ਸੁਆਦ ਆਇਆ | ਜਦੋਂ ਸੱਚੀ ਇਹ ਤੰਦੂਰ ਭਖਦੇ ਹੋਣਗੇ ਤਾਂ ਓਹ ਪਲ ਕਿੰਨੇ ਸੁਖਾਵੇਂ ਹੋਣਗੇ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ |
    ਪੁਰਾਣਾ ਪੰਜਾਬ ਜਿਓਂਦਾ ਕਰਨ ਲਈ ਸ਼ੁਕਰੀਆ |

    ਹਰਦੀਪ

    ReplyDelete


  3. ਤੰਦੂਰ ਪਿਆ
    ਵਿਹੜੇ ਦੀ ਨੁੱਕਰੇ
    ਅੰਦਰ ਬਿੱਲੀ ਸੂਈ ।
    ਤੰਦੂਰੀ ਰੋਟੀ
    ਘਰ ਨਹੀਂ ਪਕਦੀ
    ਖਾਓ ਜਾਕੇ ਹੋਟਲ ।

    ReplyDelete
  4. ਹਰਦੀਪ ਜੀ ਤੇ ਦਿਲਜੋਧ ਜੀ,ਹੌਸਲਾ-ਅਫਜ਼ਾਈ ਲਈ ਬਹੁਤ ਮਿਹਰਬਾਨੀ। ਦਿਲਜੋਧ ਸਿੰਘ ਜੀ ਦਾ ਸੇਦੋਕਾ ਤਾਂ ਕਮਾਲ ਦਾ ਹੈ । ਬਹੁਤ ਖੂਬ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ