ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Sep 2013

ਬਾਪੂ ਦਾ ਖੂੰਡਾ

ਹਰ ਦੇਸ਼ 'ਚ 'ਪਿਤਾ ਦਿਵਸ' ਵੱਖੋ-ਵੱਖਰੇ ਦਿਨਾਂ ਨੂੰ ਮਨਾਇਆ ਜਾਂਦਾ ਹੈ। ਇਹ ਭਾਰਤ 'ਚ ਜੂਨ ਦੇ ਤੀਜੇ ਐਤਵਾਰ ਅਤੇ ਆਸਟ੍ਰੇਲੀਆ 'ਚ ਸਤੰਬਰ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਅੱਜ ਕੁਝ ਹਾਇਕੁ ਪੇਸ਼ ਕਰ ਰਹੀ ਹਾਂ ਜਿਨ੍ਹਾਂ 'ਚ ਪਿੰਡ ਵਾਲ਼ੇ ਵਿਹੜੇ 'ਚ ਬਾਪੂ ਦੀ ਤਸਵੀਰ ਵਿਖਾਈ ਦੇਵੇਗੀ। 

1.
ਹਨ੍ਹੇਰੀ ਠੰਢ
ਰਾਤੀਂ ਦੇਵੇ ਪਹਿਰਾ
ਬਾਪੂ ਦੀ ਖੰਘ ।

2.
ਜੋੜ ਬਦਲ਼
ਕੱਖ-ਪੱਠਾ ਲੱਦਦਾ
ਗੱਡੇ 'ਤੇ ਬਾਪੂ।

3.
ਪੁਰਾਣਾ ਘਰ
ਵਿਹੜੇ 'ਚ ਖੜਕੇ
ਬਾਪੂ ਦਾ ਖੂੰਡਾ। 

ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

3 comments:

 1. ਇਸਤਰਾਂ ਦਾ ਬਾਪੂ ਅਤੇ ਇਸ ਤਰਾਂ ਦੀ ਬਾਪੂ ਦੀ ਤਸਵੀਰ ਲਭਣ ਲਈ ਕੋਈ ਪੰਜ ਕੁ ਦਹਾਕੇ ਪਿੱਛੇ ਜਾਣਾ ਪਏ ਗਾ।

  ਬਾਪੂ ਏ ਪਿੰਡ
  ਪੁੱਤਰ ਅਮਰੀਕਾ
  ਉਮਰਾਂ ਦੀ ਉਡੀਕ ।
  ਵੇਚੀ ਜ਼ਮੀਨ
  ਬਾਪੂ ਏ ਵਿਹਲੜ
  ਖੇਡਦਾ ਤਾਸ਼ਪੱਤੀ ।

  ReplyDelete
 2. ਇਹਨਾਂ ਸਤਰਾਂ ਦੁਆਰ ਨਵੀਂ ਪੀੜੀ ਨੂੰ ਪੰਜਾਬੀ ਸਭਿਆਚਾਰ ਨਾਲ ਜੁੜਨ ਦਾ ਇੱਕ ਸੁਨੇਹਾ ਜਰੂਰ ਮਿਲਦਾ ਹੈ, ਕਿਉਂਕਿ ਬਹੁਤ ਹੀ ਘੱਟ ਨੋਜਵਾਨ ਹਨ ਜੋ ਸਭਿਆਚਾਰ ਤੋਂ ਥੋੜ੍ਹਾ-ਬਹੁਤਾ ਜਾਣੂ ਹਨ।

  ਹਨ੍ਹੇਰੀ ਠੰਡ
  ਰਾਤੀਂ ਦੇਵੇ ਪਹਿਰਾ
  ਬਾਪੂ ਦੀ ਖੰਘ।

  ਮੈਨੂੰ ਬਹੁਤ ਪਸੰਦ ਹੈ।

  ReplyDelete
 3. ਹਰਦੀਪ ਤੁਹਾਡਾ 'ਬਾਪੂ ਦਾ ਖੂੰਡ' ਵਾਹਿਵਾ ਕਮਾਲ ਵਿਖਾ ਗਿਆ। ਪਿਛਲੇ ਤੇ ਹੁਣ ਦੇ ਬਾਪੂਆਂ 'ਚ ਕਿਨਾ ਫਰਕ ਆ ਗਿਆ ਹੈ ।
  ਬਾਪੂ ਪੱਠੇ ਪਾ
  ਮੱਝ ਨੂੰ ਥਾਪੀ ਦੇਵੇ
  ਵੇਖੇ ਨੀਝਾਂ ਲਾ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ