ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Sep 2013

ਉਡੀਕਾਂ ਤੇਰੀਆਂ

ਹਾਇਕੁ-ਲੋਕ ਨਾਲ਼ ਅੱਜ ਇੱਕ ਹੋਰ ਨਾਂ ਆ ਜੁੜਿਆ ਹੈ- ਜਸਵਿੰਦਰ ਸਿੰਘ ਰੁਪਾਲ। ਆਪ ਨੇ ਪੰਜਾਬੀ, ਅੰਗਰੇਜ਼ੀ,ਇਕਨਾਮਿਕਸ ਤੇ ਮਾਸ ਕੌਮੂਨੀਕੇਸ਼ਨ 'ਚ ਐਮ. ਏ. ਤੱਕ ਦੀ ਵਿਦਿਅਕ ਯੋਗਤਾ ਹਾਸਿਲ ਕੀਤੀ ਹੈ। ਅੱਜਕੱਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਭੈਣੀ ਸਾਹਿਬ (ਲੁਧਿਆਣਾ) ਵਿਖੇ ਅਰਥ-ਸ਼ਾਸਤਰ ਦੇ ਲੈਕਚਰਰ ਹਨ। 
       ਅੱਜ ਆਪ ਨੇ ਕੁਝ ਤਾਂਕਾ ਲਿਖ ਕੇ ਪਹਿਲੀ ਵਾਰ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।

1.
ਹੁਸਨ ਤੇਰਾ
ਚਮਕਦਾ ਸੂਰਜ
ਚਾਨਣ ਵੰਡੇ
ਫੜਾਂ ਕਿੰਝ ਚਾਨਣ
ਇਹ ਹੱਥ ਨਾ ਆਵੇ।

2.
ਪਿਆਰ ਤੇਰਾ
ਹਿੰਮਤ ਨੂੰ ਚੁਣੌਤੀ
ਕਬੂਲ ਮੈਨੁੰ
ਜ਼ਮਾਨੇ ਦੇ ਸਿਤਮ
ਸਹਿ ਲਵਾਂ ਹੱਸ ਕੇ।

3.
ਵਾਅਦਾ ਤੇਰਾ
ਊਠ ਬੁੱਲ ਵਰਗਾ
ਨਾ ਡਿੱਗੇ ਕਦੇ
ਪਰਚਿਆ ਹੈ ਦਿਲ
ਉਡੀਕਾਂ ਨੇ ਤੇਰੀਆਂ।

ਜਸਵਿੰਦਰ ਸਿੰਘ ਰੁਪਾਲ
(ਲੁਧਿਆਣਾ) 
ਨੋਟ:ਇਹ ਪੋਸਟ ਹੁਣ ਤੱਕ 28 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

8 comments:

 1. जसविन्दर सिंह जी के तीनों ताँका बहुत अच्छे है । पहले तांका की कल्पना की उड़ान और चित्रण बहुत प्रभावित करते हैं ।-1.
  ਹੁਸਨ ਤੇਰਾ
  ਚਮਕਦਾ ਸੂਰਜ
  ਚਾਨਣ ਵੰਡੇ
  ਫੜਾਂ ਕਿੰਝ ਚਾਨਣ
  ਇਹ ਹੱਥ ਨਾ ਆਵੇ।
  इस तरह के लिखारी हाइकुलोक को ऊँचाई प्रदान करेंगे , ऐसी आशा है ।
  -रामेश्वर काम्बोज 'हिमांशु'

  ReplyDelete
  Replies
  1. thanks ...very much thanks for encouragement.....Jasvinder Singh Rupal

   Delete
 2. ਆਪਣੀ ਸੁੰਦਰ ਲਿਖਤ ਨਾਲ ਹਾਇਕੂ ਲੋਕ ਦੀ ਰੌਣਕ ਵਧਾਈ ਹੈ , ਬੜੀ ਖੁਸ਼ੀ ਦੀ ਗੱਲ ਹੈ ।

  ReplyDelete
  Replies
  1. Diljodh ji,
   much more thanks .....I had written first time in this form......Previously written Haiku was modified into TANKA form at the advice of honourable Sandhu madam......
   Jasvinder Singh Rupal..

   Delete
 3. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
  ਮਾਸਟਰ ਜਸਵਿੰਦਰ ਸਿੰਘ 'ਰੁਪਾਲ' ਜੀ ਤੁਹਾਡਾ ਹਾਇਕੁ-ਲੋਕ ਚ ਬਹੁਤ ਸਵਾਗਤ ਹੈ। ਮੇਰੇ ਵੱਲੋਂ ਤੁਹਾਨੂੰ ਤਾਂਕਾ ਲਿਖਣਾ ਬਹੁਤ ਬਹੁਤ ਵਧਾਈ ਜੀ। ਬਹੁਤ ਸੁੰਦਰ ਲਿਖਾ ਹੈ।

  ReplyDelete
  Replies
  1. Thanks Amrit ji,...much more thanks...
   Jasvinder Singh Rupal

   Delete
 4. ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
  ਅਸਾਂ ਧਾ ਗਲਵਕੜੀ ਪਾਈ,
  ਨਿਰਾ ਨੂਰ ਤੁਸੀਂ ਹੱਥ ਨ ਆਏ
  ਸਾਡੀ ਕੰਬਦੀ ਰਹੀ ਕਲਾਈ, (ਭਾਈ ਵੀਰ ਸਿੰਘ)

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ